ਪੀਐੱਮਇੰਡੀਆ
ਰਾਸ਼ਟਰਪਤੀ ਡੋਨਾਲਡ ਟਰੰਪ,
ਦੋਸਤੋ,
ਮੀਡੀਆ ਤੋਂ ਭੈਣੋਂ ਅਤੇ ਭਰਾਵੋ, (Ladies and Gentlemen of the media)
ਸਭ ਤੋਂ ਪਹਿਲਾਂ ਸ਼ੁਰੂਆਤੀ ਟਵੀਟ (opening tweet) ਤੋਂ ਲੈ ਕੇ ਸਾਡੀ ਵਾਰਤਾ ਦੇ ਸਮਾਪਨ ਤੱਕ ਰਾਸ਼ਟਰਪਤੀ ਟਰੰਪ ਦੇ ਮਿੱਤਰਤਾ ਭਰੇ ਸਵਾਗਤ (welcome) ਦਾ, ਵ੍ਹਾਈਟ ਹਾਊਸ ਵਿੱਚ ਉਨ੍ਹਾਂ ਅਤੇ ਪਹਿਲੀ ਮਹਿਲਾ (First Lady) ਵੱਲੋਂ ਸ਼ਾਨਦਾਰ ਮਹਿਮਾਨਬਾਜ਼ੀ, ਸਤਿਕਾਰ ਦਾ ਮੈਂ ਦਿਲ ਤੋਂ ਆਭਾਰ ਪ੍ਰਗਟ ਕਰਦਾ ਹਾਂ। ਰਾਸ਼ਟਰਪਤੀ ਟਰੰਪ, ਤੁਸੀਂ ਮੇਰੇ ਨਾਲ ਇੰਨਾ ਵਕਤ ਬਿਤਾਇਆ ਉਸ ਲਈ ਤੁਹਾਡਾ ਵਿਸ਼ੇਸ਼ ਅਭਿਨੰਦਨ। ਮੇਰੀ ਇਹ ਯਾਤਰਾ ਅਤੇ ਮੇਰੀ ਅਤੇ ਤੁਹਾਡੀ ਅੱਜ ਦੀ ਵਾਰਤਾ ਸਾਡੇ ਦੋਨੋਂ ਦੇਸ਼ਾਂ ਦੇ ਸਹਿਯੋਗ ਦੇ ਇਤਿਹਾਸ ਵਿੱਚ ਇੱਕ ਅਤਿਅੰਤ ਹੀ ਮਹੱਤਵਪੂਰਨ ਅਧਿਆਏ ਹੋਏਗਾ।
ਦੋਸਤੋ, ਰਾਸ਼ਟਰਪਤੀ ਟਰੰਪ ਅਤੇ ਮੇਰੀ ਅੱਜ ਦੀ ਗੱਲਬਾਤ ਹਰ ਪ੍ਰਕਾਰ ਨਾਲ ਬੇਹੱਦ ਮਹੱਤਵਪੂਰਨ ਰਹੀ।
ਅਜਿਹਾ ਇਸ ਲਈ:
ਭਾਰਤ ਦੀ ਸਮਾਜਿਕ-ਆਰਥਿਕ ਤਬਦੀਲੀ ਲਈ ਸਾਡੇ ਪ੍ਰਮੁੱਖ ਪ੍ਰੋਗਰਾਮਾਂ (flagship programmes) ਵਿੱਚ ਅਸੀਂ ਅਮਰੀਕਾ ਨੂੰ ਪ੍ਰਮੁੱਖ ਭਾਈਵਾਲ (partner) ਮੰਨਦੇ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰਾ ਨਵੇਂ ਭਾਰਤ ਦਾ ਦ੍ਰਿਸ਼ਟੀਕੋਣ (vision) ਅਤੇ ਰਾਸ਼ਟਰਪਤੀ ਟਰੰਪ (Trump) ਦੇ ”ਮੇਕ ਅਮਰੀਕਾ ਗਰੇਟ ਅਗੇਨ” (Make America Great Again) ਦੇ ਦ੍ਰਿਸ਼ਟੀਕੋਣ (vision) ਵਿੱਚ ਸ਼ਾਮਲ ਏਕਤਾ (convergence) ਸਾਡੇ ਸਹਿਯੋਗ ਦੇ ਨਵੇਂ ਪੱਧਰ ਪੈਦਾ ਕਰੇਗੀ। ਮੇਰਾ ਇਹ ਸਪੱਸ਼ਟ ਮਤ ਹੈ ਕਿ ਇੱਕ ਮਜ਼ਬੂਤ ਅਤੇ ਸਫਲ ਅਮਰੀਕਾ ਵਿੱਚ ਹੀ ਭਾਰਤ ਦਾ ਹਿੱਤ ਹੈ। ਇਸੀ ਤਰ੍ਹਾਂ ਭਾਰਤ ਦਾ ਵਿਕਾਸ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਵੱਧਦੀ ਭਾਰਤ ਦੀ ਭੂਮਿਕਾ ਅਮਰੀਕਾ ਦੇ ਹਿੱਤ ਵਿੱਚ ਹੈ। ਵਪਾਰ, ਵਪਾਰਕ (Trade, commercial) ਅਤੇ ਨਿਵੇਸ਼ ਲਿੰਕ (links) ਦਾ ਭਰਪੂਰ ਵਿਕਾਸ ਸਾਡੇ ਉਪਰਾਲਿਆਂ ਦੀ ਸਾਂਝੀ ਪ੍ਰਾਥਮਿਕਤਾ ਹੋਏਗੀ। ਅਤੇ ਇਸ ਸੰਦਰਭ ਵਿੱਚ ਤਕਨਾਲੋਜੀ, ਨਵੀਨਤਾ (Technology, Innovation ) ਅਤੇ ਗਿਆਨ ਆਰਥਿਕਤਾ (knowledge economy ) ਦੇ ਖੇਤਰ ਵਿੱਚ ਸਹਿਯੋਗ ਦਾ ਵਿਸਥਾਰ ਅਤੇ ਉਸ ਵਿੱਚ ਤੀਬਰਤਾ ਸਾਡੇ ਮੁੱਖ ਟੀਚਿਆਂ ਵਿੱਚੋਂ ਇੱਕ ਹੋਏਗਾ। ਇਸ ਲਈ ਆਪਣੀ ਸਫਲ ਡਿਜੀਟਲ ਭਾਈਵਾਲੀ (digital partnership) ਨੂੰ ਹੋਰ ਮਜ਼ਬੂਤ ਕਰਨ ਲਈ ਅਸੀਂ ਕਦਮ ਉਠਾਵਾਂਗੇ।
ਦੋਸਤੋ,
ਅਸੀਂ ਨਾ ਕੇਵਲ ਸੰਭਾਵਨਾਵਾਂ ਦੇ ਸਹਿਯੋਗੀ ਹਾਂ, ਬਲਕਿ ਅਸੀਂ ਆਪਣੇ ਸਾਹਮਣੇ ਮੌਜੂਦਾ ਅਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਿਪਟਣ ਵਿੱਚ ਵੀ ਸਹਿਭਾਗੀ ਹਾਂ। ਅੱਜ ਆਪਣੀ ਮੀਟਿੰਗ ਵਿੱਚ ਅਸੀਂ ਦਹਿਸ਼ਤਗਰਦੀ, ਅਤਿਵਾਦ ਅਤੇ ਉਗਰਵਾਦ ਨਾਲ ਪੂਰੇ ਵਿਸ਼ਵ ਵਿੱਚ ਉਤਪੰਨ ਗੰਭੀਰ ਚੁਣੌਤੀਆਂ ‘ਤੇ ਚਰਚਾ ਕੀਤੀ। ਅਤੇ ਇਸ ਵਿੱਚ ਆਪਣੇ ਸਹਿਯੋਗ ਨੂੰ ਵਧਾਉਣ ‘ਤੇ ਵੀ ਸਹਿਮਤੀ ਬਣਾਈ। ਦਹਿਸ਼ਤਗਰਦੀ ਨਾਲ ਲੜਨਾ ਅਤੇ ਦਹਿਸ਼ਤਗਰਦਾਂ ਦੀਆਂ ਸੁਰੱਖਿਅਤ ਪਨਾਹਗਾਹਾਂ ਨੂੰ ਖਤਮ ਕਰਨਾ ਸਾਡੀ ਸਹਿਭਾਗਤਾ ਦਾ ਇੱਕ ਮਹੱਤਵਪੂਰਨ ਭਾਗ ਹੋਏਗਾ। ਅਸੀਂ ਦਹਿਸ਼ਤੀ ਸੰਗਠਨਾਂ ਨਾਲ ਜੁੜੀਆਂ ਹੋਈਆਂ ਸਮਾਨ ਚਿੰਤਾਵਾਂ ਦੇ ਸਬੰਧ ਵਿੱਚ ਖੂਫੀਆ (intelligence) ਅਤੇ ਸੂਚਨਾ ਦੇ ਆਦਾਨ ਪ੍ਰਦਾਨ ਨੂੰ ਵਧਾਵਾਂਗੇ ਅਤੇ ਨੀਤੀ ਤਾਲਮੇਲ (policy coordination) ਨੂੰ ਯਥਾਸੰਭਵ ਗਹਿਰਾ ਕਰਾਂਗੇ। ਸਾਡੇ ਵਿਚਕਾਰ ਖੇਤਰੀ ਮਾਮਲਿਆਂ ‘ਤੇ ਵੀ ਵਿਸਥਾਰ ਨਾਲ ਚਰਚਾ ਹੋਈ। ਅਫ਼ਗਾਨਿਸਤਾਨ ਵਿੱਚ ਦਹਿਸ਼ਤਗਰਦੀ ਦੇ ਕਾਰਨ ਵਧਦੀ ਹੋਈ ਅਸਥਿਰਤਾ ਸਾਡੀ ਬਰਾਬਰ ਚਿੰਤਾ ਹੈ। ਭਾਰਤ ਅਤੇ ਅਮਰੀਕਾ ਦੋਨਾਂ ਨੇ ਹੀ ਅਫ਼ਗਾਨਿਸਤਾਨ ਦੇ ਪੁਨਰਨਿਰਮਾਣ ਅਤੇ ਇਸ ਦੀ ਸੁਰੱਖਿਆ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਅਸੀਂ ਅਫ਼ਗਾਨਿਸਤਾਨ ਵਿੱਚ ਸ਼ਾਂਤੀ ਅਤੇ ਸਥਿਰਤਾ ਦੇ ਉਦੇਸ਼ ਦੀ ਪੂਰਤੀ ਲਈ ਸੰਯੁਕਤ ਰਾਸ਼ਟਰ ਨਾਲ ਨਜ਼ਦੀਕੀ ਸਲਾਹ, ਸੰਚਾਰ (close consultation, communication ) ਅਤੇ ਤਾਲਮੇਲ (coordination) ਬਣਾ ਕੇ ਰੱਖਾਂਗੇ।
ਹਿੰਦ-ਪ੍ਰਸ਼ਾਂਤ ਖੇਤਰ (Indo-Pacific region) ਵਿੱਚ ਖੁਸ਼ਹਾਲੀ, ਸ਼ਾਂਤੀ ਅਤੇ ਸਥਿਰਤਾ ਸਾਡੇ ਰਣਨੀਤਕ ਸਹਿਯੋਗ (strategic cooperation ) ਦੇ ਮੁੱਖ ਉਦੇਸ਼ ਹਨ। ਇਸ ਖੇਤਰ ਵਿੱਚ ਸੰਭਾਵਨਾਵਾਂ ਦਾ ਵਿਸਥਾਰ ਅਤੇ ਉੱਭਰਦੀਆਂ ਹੋਈਆਂ ਚੁਣੌਤੀਆਂ ਨਾਲ ਸਾਡੇ ਰਣਨੀਤਕ (strategic) ਹਿੱਤਾਂ ਦੀ ਸੁਰੱਖਿਆ ਸਾਡੀ ਸਹਿਭਾਗਤਾ ਦੇ ਪੱਧਰ ਨਿਰਧਾਰਤ ਕਰਦੀਆਂ ਰਹਿਣਗੀਆਂ। ਇਸ ਖੇਤਰ ਵਿੱਚ ਅਸੀਂ ਅਮਰੀਕਾ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਾਂਗੇ। ਸੁਰੱਖਿਆ ਚੁਣੌਤੀਆਂ ਦੇ ਸੰਦਰਭ ਵਿੱਚ ਸਾਡਾ ਵਧਦਾ ਰੱਖਿਆ (defence) ਅਤੇ ਸੁਰੱਖਿਆ ਸਹਿਯੋਗ (security cooperation ) ਬੇਹੱਦ ਮਹੱਤਵਪੂਰਨ ਹੈ। ਇਸ ਵਿਸ਼ੇ ਵਿੱਚ ਵੀ ਅਸੀਂ ਵਿਸਥਾਰ ਨਾਲ ਚਰਚਾ ਕੀਤੀ। ਅਮਰੀਕਾ ਵੱਲੋਂ ਭਾਰਤ ਦੀ ਰੱਖਿਆ ਸਮਰੱਥਾ (defence capabilities) ਦੇ ਸਸ਼ਕਤੀਕਰਨ ਦੀ ਅਸੀਂ ਸ਼ਲਾਘਾ ਕਰਦੇ ਹਾਂ। ਅਸੀਂ ਹਰ ਪ੍ਰਕਾਰ ਨਾਲ ਆਪਣੇ ਵਿਚਕਾਰ ਸਮੁੰਦਰੀ ਸੁਰੱਖਿਆ ਸਹਿਯੋਗ (Maritime Security Cooperation) ਨੂੰ ਵੀ ਵਧਾਉਣ ਦਾ ਫੈਸਲਾ ਲਿਆ ਹੈ। ਦੋਨੋਂ ਦੇਸ਼ਾਂ ਦੇ ਵਿਚਕਾਰ ਦੁਵੱਲੀ ਰੱਖਿਆ ਤਕਨਾਲੋਜੀ, ਵਪਾਰ (bilateral Defence Technology, Trade) ਅਤੇ ਨਿਰਮਾਣ ਭਾਈਵਾਲੀ (manufacturing Partnership) ਦੀ ਮਜ਼ਬੂਤੀ ਪਰਸਪਰ ਲਾਭਕਾਰੀ ਹੋਏਗੀ। ਅਸੀਂ ਅੰਤਰਰਾਸ਼ਟਰੀ ਮੁੱਦਿਆਂ ‘ਤੇ ਆਪਣੇ ਰਣਨੀਤਕ ਹਿੱਤਾਂ ਦੀ ਵੀ ਗੱਲ ਕੀਤੀ। ਇਸ ਸੰਦਰਭ ਵਿੱਚ ਅੰਤਰਰਾਸ਼ਟਰੀ ਸੰਸਥਾਵਾਂ (institutions) ਅਤੇ ਸ਼ਾਸਨ (regimes) ਵਿੱਚ ਭਾਰਤ ਦੀ ਮੈਂਬਰਸ਼ਿਪ ਲਈ ਅਸੀਂ ਸੰਯੁਕਤ ਰਾਸ਼ਟਰ ਵੱਲੋਂ ਲਗਾਤਾਰ ਸਮਰਥਨ ਦੇ ਆਭਾਰੀ ਹਾਂ। ਇਹ ਸਾਡੇ ਦੋਨਾਂ ਦੇ ਹਿੱਤ ਵਿੱਚ ਹੈ।
ਰਾਸ਼ਟਰਪਤੀ ਟਰੰਪ,
ਤੁਹਾਡੀ ਭਾਰਤ/ ਅਤੇ ਮੇਰੇ ਪ੍ਰਤੀ ਮਿੱਤਰਤਾ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਅਤੇ ਸਾਡੇ ਦੁਵੱਲੇ ਸਬੰਧਾਂ (bilateral relationship) ਲਈ ਤੁਹਾਡੀ ਮਜ਼ਬੂਤ ਵਚਨਬੱਧਤਾ (commitment) ਦਾ ਅਭਿਨੰਦਨ ਕਰਦਾ ਹਾਂ। ਮੈਨੂੰ ਭਰੋਸਾ ਹੈ ਕਿ ਤੁਹਾਡੀ ਅਗਵਾਈ ਵਿੱਚ ਸਾਡੀ ਆਪਸੀ ਫਾਇਦੇਮੰਦ ਰਣਨੀਤਕ ਭਾਈਵਾਲੀ (mutually beneficial strategic partnership) ਨੂੰ ਇੱਕ ਨਵੀਂ ਮਜ਼ਬੂਤੀ, ਸਾਕਾਰਾਤਮਕਤਾ ਅਤੇ ਉੱਚਾਈ ਪ੍ਰਾਪਤ ਹੋਏਗੀ।
ਅਤੇ ਤੁਹਾਡਾ ਕਾਰੋਬਾਰੀ ਜਗਤ (Business World) ਦਾ ਅਸੀਮ ਵਿਅਕਤੀਗਤ ਸਫਲ ਅਨੁਭਵ ਸਾਡੇ ਸਹਿਯੋਗ ਨੂੰ ਇੱਕ ਜੋਸ਼ੀਲਾ (aggressive) ਅਤੇ ਅਗਾਂਹਵਧੂ ਏਜੰਡਾ (forward-looking agenda) ਪ੍ਰਦਾਨ ਕਰੇਗਾ। ਭਾਰਤ ਅਮਰੀਕਾ ਸਬੰਧਾਂ ਦੀ ਇਸ ਯਾਤਰਾ ਵਿੱਚ ਇੱਕ ਉੱਤਮ ਅਗਵਾਈ ਪ੍ਰਦਾਨ ਕਰਨ ਲਈ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ। ਵਿਸ਼ਵਾਸ ਰਹੇ, ਦੋਨੋਂ ਦੇਸ਼ਾਂ ਦੇ ਸਾਂਝੇ ਵਿਕਾਸ ਦੀ ਇਸ ਯਾਤਰਾ ਵਿੱਚ ਮੈਂ ਤੁਹਾਡਾ ਇੱਕ ਸੰਚਾਲਿਤ, ਨਿਰਧਾਰਤ (driven, determined) ਅਤੇ ਨਿਰਣਾਇਕ ਸਾਥੀ (decisive partner) ਰਹਾਂਗਾ।
ਮਾਣਯੋਗ,
ਅੱਜ ਦੀ ਮੇਰੀ ਯਾਤਰਾ/ ਅਤੇ ਤੁਹਾਡੇ ਨਾਲ ਵਿਸਥਾਰਤ ਗੱਲਬਾਤ ਬਹੁਤ ਸਫਲ ਰਹੀ। ਮੰਚ ਛੱਡਣ ਤੋਂ ਪਹਿਲਾਂ ਮੈਂ ਤੁਹਾਨੂੰ ਪਰਿਵਾਰ ਸਮੇਤ ਭਾਰਤ ਯਾਤਰਾ ਦਾ ਸੱਦਾ ਦਿੰਦਾ ਹਾਂ। ਉਮੀਦ ਹੈ ਕਿ ਤੁਸੀਂ ਮੈਨੂੰ ਭਾਰਤ ਵਿੱਚ ਆਪਣੇ ਸਵਾਗਤ ਸਤਿਕਾਰ ਦਾ ਅਵਸਰ ਪ੍ਰਦਾਨ ਕਰੋਗੋ। ਅੰਤ ਵਿੱਚ ਇੱਕ ਵਾਰ ਫਿਰ ਤੁਸੀਂ ਅਤੇ ਪਹਿਲੀ ਮਹਿਲਾ ਨੇ ਜੋ ਅੱਜ ਮੈਨੂੰ ਸਵਾਗਤ ਸਨਮਾਨ ਦਿੱਤਾ, ਉਸ ਲਈ ਮੈਂ ਬਹੁਤ ਆਭਾਰੀ ਹਾਂ।
ਧੰਨਵਾਦ।
AK
I would like to thank @POTUS for his kind words about India: PM @narendramodi pic.twitter.com/FhSeFT15Hf
— PMO India (@PMOIndia) June 26, 2017
Our talks today are an important moment in the cooperation between our nations. They have been very crucial talks: PM @narendramodi pic.twitter.com/OkeRuMoLJP
— PMO India (@PMOIndia) June 26, 2017
Both India and USA are global engines of growth. Eliminating terrorism is among the topmost priorities for us: PM @narendramodi pic.twitter.com/SLKYvGWj87
— PMO India (@PMOIndia) June 26, 2017
We held talks on wide range of issues pertaining to the India-USA relationship: PM @narendramodi
— PMO India (@PMOIndia) June 26, 2017
We consider USA a valued partner in our flagship programmes: PM @narendramodi
— PMO India (@PMOIndia) June 26, 2017
Trade, commerce and investment are key areas. Technology, innovation and knowledge economy are also areas were are actively looking at: PM
— PMO India (@PMOIndia) June 26, 2017
We discussed the problems arising due to terrorism and radicalisation: PM @narendramodi on talks with @POTUS
— PMO India (@PMOIndia) June 26, 2017
We agreed to work closely on boosting maritime trade and cooperation: PM @narendramodi
— PMO India (@PMOIndia) June 26, 2017
I laud your commitment towards strong India-USA bilateral relations: PM @narendramodi to @POTUS
— PMO India (@PMOIndia) June 26, 2017