ਪੀਐੱਮਇੰਡੀਆ
ਨਮਸਕਾਰ।
ਤੁਸੀਂ ਸਾਰਿਆਂ ਨੇ ਇੰਨੇ ਸ਼ਾਨਦਾਰ ਢੰਗ ਨਾਲ ‘ਖੇਲੋ ਇੰਡੀਆ ਸੰਵਾਦ’ ਦਾ ਇਹ ਪ੍ਰੋਗਰਾਮ ਆਯੋਜਿਤ ਕੀਤਾ ਹੈ। ਮੈਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਂ ਟੈਕਨਾਲੋਜੀ ਦੇ ਮਾਧਿਅਮ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਕੇਂਦਰੀ ਮੰਤਰੀ ਮੰਡਲ ਦੇ ਆਪਣੇ ਸਾਥੀਆਂ, ਸਾਰੇ ਮੁੱਖ ਮੰਤਰੀਆਂ, ਰਾਜ ਸਰਕਾਰਾਂ ਦੇ ਅਨੇਕ ਮੰਤਰੀਆਂ, ਸੰਸਦ ਵਿੱਚ ਆਪਣੇ ਸਹਿਯੋਗੀਆਂ ਅਤੇ ਮਾਈ ਭਾਰਤ ਦੇ ਲੱਖਾਂ ਵਲੰਟੀਅਰਾਂ ਦਾ ਵੀ ਤਹਿ ਦਿਲੋਂ ਸਵਾਗਤ ਕਰਦਾ ਹਾਂ। ਅੱਜ ਇਸ ਪ੍ਰੋਗਰਾਮ ਵਿੱਚ ਦੇਸ਼ ਭਰ ਦੇ ਖਿਡਾਰੀ ਅਤੇ ਖੇਡ ਜਗਤ ਦੀਆਂ ਮਹਾਨ ਸ਼ਖ਼ਸੀਅਤਾਂ ਵੀ ਸਾਡੇ ਨਾਲ ਸ਼ਾਮਲ ਹੋਈਆਂ ਹਨ।
ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਾਥੀਓ,
ਦੋ ਦਿਨ ਬਾਅਦ, 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਵੀ ਹੈ। ਮੈਂ ਤੁਹਾਨੂੰ ਸਾਰਿਆਂ ਨੂੰ, ਦੇਸ਼ ਭਰ ਦੇ ਨੌਜਵਾਨਾਂ ਨੂੰ ਅਤੇ ਖੇਡ ਜਗਤ ਨਾਲ ਜੁੜੇ ਸਾਰੇ ਸਾਥੀਆਂ ਨੂੰ ਖੇਡ ਦਿਵਸ ਦੀਆਂ ਅਗਾਊਂ ਸ਼ੁਭਕਾਮਨਾਵਾਂ ਦਿੰਦਾ ਹਾਂ। ਇਹ ਦਿਨ ਮਾਂ ਭਾਰਤੀ ਦੀ ਇੱਕ ਮਹਾਨ ਸੰਤਾਨ, ਮੇਜਰ ਧਿਆਨਚੰਦ ਜੀ ਨੂੰ ਯਾਦ ਕਰਨ ਦਾ ਵੀ ਮੌਕਾ ਹੁੰਦਾ ਹੈ। 100 ਸਾਲ ਪਹਿਲਾਂ ਭਾਰਤੀ ਫੌਜ ਦੀ ਹਾਕੀ ਟੀਮ ਨਿਊਜ਼ੀਲੈਂਡ ਦੇ ਦੌਰੇ ’ਤੇ ਗਈ ਸੀ ਅਤੇ ਉਸ ਟੀਮ ਵਿੱਚ ਧਿਆਨਚੰਦ ਜੀ ਵੀ ਸਨ। ਉਹ ਦੌਰਾ ਭਾਰਤ ਅਤੇ ਨਿਊਜ਼ੀਲੈਂਡ ਦੇ ਖੇਡ ਸਬੰਧਾਂ ਦੇ 100 ਸਾਲ ਪੂਰੇ ਹੋਣ ਦਾ ਆਧਾਰ ਹੈ। ਕੁਝ ਦਿਨ ਪਹਿਲਾਂ ਮੈਂ ਨਿਊਜ਼ੀਲੈਂਡ ਦੀ ਯਾਤਰਾ ’ਤੇ ਗਿਆ ਸੀ। ਉਦੋਂ ਵੀ ਮੈਂ ਨਿਊਜ਼ੀਲੈਂਡ ਵਿੱਚ ਉਨ੍ਹਾਂ ਨੂੰ ਯਾਦ ਕੀਤਾ ਸੀ। ਮੇਜਰ ਧਿਆਨਚੰਦ ਜੀ ਨੇ ਜਿਨ੍ਹਾਂ ਰਿਸ਼ਤਿਆਂ ਦੀ ਨੀਂਹ ਰੱਖੀ ਸੀ, ਅੱਜ ਭਾਰਤ ਉਨ੍ਹਾਂ ਰਿਸ਼ਤਿਆਂ ਦੀ ਖ਼ੁਸ਼ਹਾਲੀ ਲਈ ਲਗਾਤਾਰ ਕੰਮ ਕਰ ਰਿਹਾ ਹੈ।
ਸਾਥੀਓ,
ਮੈਂ ਇਸ 15 ਅਗਸਤ ਨੂੰ ਲਾਲ ਕਿਲ੍ਹੇ ਤੋਂ ਭਾਰਤ ਦਾ ਖੇਡ ਵਿਜ਼ਨ ਦੇਸ਼ ਦੇ ਸਾਹਮਣੇ ਰੱਖਿਆ ਹੈ। ਜਦੋਂ ਮੈਂ ਖੇਡਾਂ ਦੀ ਗੱਲ ਕਰਦਾ ਹਾਂ, ਤਾਂ ਇਹ ਸਿਰਫ਼ ਤਗਮੇ ਜਿੱਤਣ ਤੱਕ ਸੀਮਤ ਨਹੀਂ ਹੈ, ਇਹ ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਭਾਰਤ ਦੀ ਖੇਡ ਸ਼ਕਤੀ ਅਤੇ ਭਾਰਤ ਦੀ ਨੌਜਵਾਨ ਸ਼ਕਤੀ ਨੂੰ ਇਕੱਠਿਆਂ ਜੋੜਨ ਦਾ ਅਭਿਆਨ ਹੈ। ਮੈਂ ਹਮੇਸ਼ਾ ਆਖਦਾ ਆਇਆ ਹਾਂ—ਜੋ ਖੇਡੇ, ਉਹ ਖਿੜੇ। ਅਤੇ ਖੇਡ ਵਿੱਚ ਖਿੜਨਾ ਸਿਰਫ਼ ਮੈਦਾਨ ’ਤੇ ਜਿੱਤਣਾ ਨਹੀਂ ਹੈ, ਖੇਡ ਵਿੱਚ ਖਿੜਨਾ ਮਤਲਬ ਸ਼ਖ਼ਸੀਅਤ ਦਾ ਖਿੜਨਾ, ਪਰਿਵਾਰ ਦਾ ਖਿੜਨਾ ਅਤੇ ਦੇਸ਼ ਦਾ ਮਾਣ ਵਧਾਉਣਾ।
ਸਾਥੀਓ,
ਜਦੋਂ ਕੋਈ ਖਿਡਾਰੀ ਸਫਲ ਹੁੰਦਾ ਹੈ, ਤਾਂ ਉਹ ਸਫਲਤਾ ਸਿਰਫ਼ ਉਸਦੀ ਨਹੀਂ ਹੁੰਦੀ, ਉਸਦੀ ਸਫਲਤਾ ਨਾਲ ਉਸਦੇ ਪਰਿਵਾਰ ਦੀ ਪਛਾਣ ਬਣਦੀ ਹੈ, ਸਨਮਾਨ ਵਧਦਾ ਹੈ। ਜਿਸ ਸਕੂਲ ਅਤੇ ਕਾਲਜ ਵਿੱਚ ਉਸਨੇ ਪੜ੍ਹਾਈ ਕੀਤੀ, ਉਸਦਾ ਵੀ ਸਨਮਾਨ ਵਧਦਾ ਹੈ। ਉਸਦੇ ਜ਼ਿਲ੍ਹੇ ਅਤੇ ਰਾਜ ਦੀ ਪਛਾਣ ਹੋਰ ਮਜ਼ਬੂਤ ਹੁੰਦੀ ਹੈ। ਯਾਨੀ ਦੁਨੀਆ ਉਸ ਖਿਡਾਰੀ ਦੇ ਨਾਮ ਨਾਲ ਉਸ ਸ਼ਹਿਰ ਜਾਂ ਰਾਜ ਨੂੰ ਪਛਾਣਨ ਲੱਗ ਪੈਂਦੀ ਹੈ। ਅਤੇ ਜਦੋਂ ਅਜਿਹੀਆਂ ਅਨੇਕਾਂ ਸਫਲਤਾਵਾਂ ਦੇ ਨਾਲ ਕੋਈ ਖੇਤਰ ਵਿਸ਼ਵ ਖੇਡ ਨਕਸ਼ੇ ’ਤੇ ਚਮਕਦਾ ਹੈ, ਤਾਂ ਦੁਨੀਆ ਦਾ ਉਸ ਸ਼ਹਿਰ ਨੂੰ ਦੇਖਣ ਦਾ ਨਜ਼ਰੀਆ ਵੀ ਬਦਲ ਜਾਂਦਾ ਹੈ। ਅੱਜ ਦੇ ਇਸ ਪ੍ਰੋਗਰਾਮ ਵਿੱਚ ਦੇਸ਼ ਦੇ ਜਿਨ੍ਹਾਂ ਸੈਂਕੜੇ ਜ਼ਿਲ੍ਹਿਆਂ ਦੇ ਖਿਡਾਰੀ ਜੁੜੇ ਹੋਏ ਹਨ, ਹਰ ਜ਼ਿਲ੍ਹੇ ਵਿੱਚ ਦੁਨੀਆ ਦੇ ਖੇਡ ਨਕਸ਼ੇ ’ਤੇ ਚਮਕਣ ਦੀ ਤਾਕਤ ਹੈ। ਇਸ ਤਾਕਤ ਨੂੰ ਸਮਝਦੇ ਹੋਏ ਹੀ ਸਾਨੂੰ ਇਸ ਸੰਵਾਦ ਪ੍ਰੋਗਰਾਮ ਨੂੰ ਅੱਗੇ ਵਧਾਉਣਾ ਹੈ।
ਸਾਥੀਓ,
ਇਸ ਵਾਰ ਲਾਲ ਕਿਲ੍ਹੇ ਤੋਂ ਮੈਂ ਖੇਡਾਂ ਨਾਲ ਜੁੜੀ ਇੱਕ ਬਹੁਤ ਵੱਡੀ ਚੁਣੌਤੀ ਵੱਲ ਵੀ ਦੇਸ਼ ਦਾ ਧਿਆਨ ਦਿਵਾਇਆ ਹੈ। ਇਹ ਚੁਣੌਤੀ ਓਲੰਪਿਕਸ ਨਾਲ ਜੁੜੀ ਹੈ। ਇੱਕ ਕੌੜੀ ਸਚਾਈ ਇਹ ਹੈ ਕਿ ਓਲੰਪਿਕਸ ਵਿੱਚ ਜਿੰਨੀਆਂ ਵੱਖ-ਵੱਖ ਖੇਡਾਂ ਹੁੰਦੀਆਂ ਹਨ, ਭਾਰਤ ਦੀਆਂ ਟੀਮਾਂ ਉਨ੍ਹਾਂ ਵਿੱਚੋਂ ਅੱਧੀਆਂ ਖੇਡਾਂ ਵਿੱਚ ਹਿੱਸਾ ਹੀ ਨਹੀਂ ਲੈਂਦੀਆਂ। ਯਾਨੀ ਤਗਮਾ ਸੂਚੀ ਦੇ ਇੱਕ ਬਹੁਤ ਵੱਡੇ ਹਿੱਸੇ ਲਈ ਤਾਂ ਅਸੀਂ ਮੁਕਾਬਲਾ ਹੀ ਨਹੀਂ ਕਰਦੇ ਅਤੇ ਦਹਾਕਿਆਂ ਤੋਂ ਅਜਿਹਾ ਹੀ ਚੱਲਦਾ ਆ ਰਿਹਾ ਹੈ। 2012 ਦੀਆਂ ਓਲੰਪਿਕਸ ਵਿੱਚ, ਉਸ ਸਮੇਂ ਭਾਰਤ ਨੇ ਸਿਰਫ਼ 13 ਖੇਡਾਂ ਵਿੱਚ ਹਿੱਸਾ ਲਿਆ ਸੀ। 20 ਤੋਂ ਵੱਧ ਖੇਡਾਂ ਵਿੱਚ ਤਾਂ ਭਾਰਤ ਦੀ ਭਾਗੀਦਾਰੀ ਹੀ ਨਹੀਂ ਸੀ। ਅਤੇ ਇਨ੍ਹਾਂ 20 ਤੋਂ ਵੱਧ ਖੇਡਾਂ ਵਿੱਚ ਕਈ ਅਜਿਹੀਆਂ ਖੇਡਾਂ ਹਨ, ਜਿਨ੍ਹਾਂ ਦਾ ਨਾਮ ਤੱਕ ਦੇਸ਼ ਵਿੱਚ ਲੋਕਾਂ ਨੇ ਸ਼ਾਇਦ ਹੀ ਸੁਣਿਆ ਹੋਵੇ। ਦੁਨੀਆ ਦੇ ਦੂਜੇ ਦੇਸ਼ ਉਨ੍ਹਾਂ ਖੇਡਾਂ ਵਿੱਚ ਤਗਮੇ ਜਿੱਤਦੇ ਹਨ ਅਤੇ ਅਸੀਂ ਉਨ੍ਹਾਂ ਵਿੱਚ ਹਿੱਸਾ ਹੀ ਨਹੀਂ ਲੈਂਦੇ। ਸਾਨੂੰ ਤਗਮਾ ਸੂਚੀ ਵਧਾਉਣ ਲਈ ਇਨ੍ਹਾਂ ਖੇਡਾਂ ਵਿੱਚ ਵੀ ਮੁਹਾਰਤ ਹਾਸਲ ਕਰਨੀ ਹੀ ਹੋਵੇਗੀ। ਹੁਣ ਜਿਵੇਂ, ਸਰਫਿੰਗ ਅਤੇ ਸਪੋਰਟਸ ਕਲਿਮਬਿੰਗ, ਸਾਡੇ ਕੋਲ ਇੰਨੀ ਵੱਡੀ ਸਮੁੰਦਰੀ ਤਟਰੇਖਾ ਹੈ, ਇੰਨਾ ਵੱਡਾ ਪਹਾੜੀ ਖੇਤਰ ਹੈ, ਜਿੱਥੇ ਇਸ ਤਰ੍ਹਾਂ ਦੀਆਂ ਖੇਡਾਂ ਲਈ ਇੱਕ ਕੁਦਰਤੀ ਰੁਚੀ ਹੋ ਸਕਦੀ ਹੈ। ਸਾਡੇ ਕੋਲ ਜਲ ਖੇਡਾਂ ਤੋਂ ਲੈ ਕੇ ਸਰਦ ਰੁੱਤ ਦੀਆਂ ਖੇਡਾਂ ਤੱਕ ਲਈ ਜਨਸੰਖਿਅਕ ਵਿਭਿੰਨਤਾ ਵੀ ਹੈ ਅਤੇ ਭੂਗੋਲਿਕ ਵਿਭਿੰਨਤਾ ਵੀ ਹੈ। ਪਰ ਫਿਰ ਵੀ ਅਸੀਂ ਅਜਿਹੀਆਂ ਖੇਡਾਂ ਵਿੱਚ ਦੁਨੀਆ ਵਿੱਚ ਕਿਤੇ ਨਜ਼ਰ ਹੀ ਨਹੀਂ ਆਉਂਦੇ। ਇਸ ਲਈ, ਸਾਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਅਜਿਹੀਆਂ ਸੰਭਾਵਨਾਵਾਂ ਦੀ ਭਾਲ ਕਰਨੀ ਪਵੇਗੀ, ਜਿੱਥੇ ਕਿਸੇ ਇੱਕ ਖਾਸ ਖੇਡ ਦਾ ਵਾਤਾਵਰਣ ਵਿਕਸਿਤ ਹੋ ਸਕੇ, ਅਤੇ ਇਸ ਵਿੱਚ ਅੱਜ ਦੇ ਇਸ ਪ੍ਰੋਗਰਾਮ ਦੀ ਬਹੁਤ ਵੱਡੀ ਭੂਮਿਕਾ ਹੈ।
ਸਾਥੀਓ,
ਜਦੋਂ ਅਸੀਂ 2036 ਓਲੰਪਿਕਸ ਦੀ ਤਿਆਰੀ ਦੀ ਗੱਲ ਕਰਦੇ ਹਾਂ, ਤਾਂ ਸਾਡਾ ਧਿਆਨ ਇਹ ਹੋਣਾ ਚਾਹੀਦਾ ਹੈ ਕਿ ਅਸੀਂ ਅੱਜ ਤੋਂ ਹੀ ਉਹ ਖਿਡਾਰੀ ਤਿਆਰ ਕਰਨੇ ਹਨ, ਜੋ 2036 ਵਿੱਚ ਵੱਖ-ਵੱਖ ਖੇਡਾਂ ਲਈ ਯੋਗਤਾ ਹਾਸਲ ਕਰਕੇ ਮੁਕਾਬਲਾ ਕਰਨਗੇ। ਅਤੇ ਇਸ ਲਈ, ਲਾਲ ਕਿਲ੍ਹੇ ਤੋਂ ਮੈਂ 5 ਸਾਲ ਦੀ ਉਮਰ ਤੋਂ 15 ਸਾਲ ਦੀ ਉਮਰ ਦੇ ਖਿਡਾਰੀਆਂ ਦੀ ਪਛਾਣ ਕਰਨ ਲਈ ਇੱਕ ਵੱਡੀ ਪ੍ਰਤਿਭਾ ਖੋਜ ਮੁਹਿੰਮ ਦਾ ਐਲਾਨ ਕੀਤਾ ਹੈ। ਅਤੇ ਇਸ ਵਿੱਚ ਵੀ ਸਾਨੂੰ ਸਿਰਫ਼ ਇਹ ਨਹੀਂ ਦੇਖਣਾ ਹੈ ਕਿ ਕਿਸ ਬੱਚੇ ਦੀ ਕਿਸ ਖੇਡ ਵਿੱਚ ਰੁਚੀ ਹੈ, ਬਲਕਿ ਇਹ ਵੀ ਦੇਖਣਾ ਹੈ ਕਿ ਕਿਹੜਾ ਬੱਚਾ ਕਿਸ ਖੇਡ ਲਈ ਢੁਕਵਾਂ ਹੈ। ਸਾਨੂੰ ਉਸੇ ਹਿਸਾਬ ਨਾਲ ਉਸ ਬੱਚੇ ਨੂੰ ਸਿਖਲਾਈ ਦੇਣੀ ਹੋਵੇਗੀ। ਅਤੇ ਮੈਂ ਤੁਹਾਨੂੰ ਸਾਰਿਆਂ ਨੂੰ ਭਰੋਸਾ ਦਿਵਾਉਂਦਾ ਹਾਂ, ਇਸ ਲਈ ਸਰਕਾਰ ਵੱਲੋਂ ਜੋ ਵੀ ਸਹਾਇਤਾ ਚਾਹੀਦੀ ਹੋਵੇਗੀ, ਸਰਕਾਰ ਉਸ ਵਿੱਚ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲੇਗੀ।
ਸਾਥੀਓ,
ਸਾਡੀ ਸਰਕਾਰ ਭਾਰਤ ਵਿੱਚ 21ਵੀਂ ਸਦੀ ਦਾ ਆਧੁਨਿਕ ਖੇਡ ਵਾਤਾਵਰਣ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅੱਜ ਖੇਡਾਂ ਅਤੇ ਖੇਡ ਯੂਨੀਵਰਸਿਟੀਆਂ ਤੋਂ ਲੈ ਕੇ ਆਧੁਨਿਕ ਸਿਖਲਾਈ ਕੇਂਦਰਾਂ ਤੱਕ ਦੇਸ਼ ਵਿੱਚ ਇੱਕ ਅਜਿਹੀ ਵਿਵਸਥਾ ਬਣਾਈ ਜਾ ਰਹੀ ਹੈ, ਜਿਸ ਵਿੱਚ ਪ੍ਰਤਿਭਾ ਦੀ ਪਛਾਣ ਕਰਨ ਤੋਂ ਲੈ ਕੇ ਉਸਨੂੰ ਦੁਨੀਆ ਦੇ ਮੰਚ ਤੱਕ ਪਹੁੰਚਾਉਣ ਤੱਕ ਹਰ ਪੱਧਰ ’ਤੇ ਸਹਿਯੋਗ ਮਿਲੇ। ਅਸੀਂ ਦੁਨੀਆ ਦੇ ਦੂਜੇ ਦੇਸ਼ਾਂ ਨਾਲ ਵੀ ਖੇਡ ਵਿਗਿਆਨ, ਸਿਖਲਾਈ, ਕੋਚਿੰਗ ਅਤੇ ਤਜਰਬਾ ਸਾਂਝਾ ਕਰਨ ਲਈ ਸਹਿਯੋਗ ਵਧਾ ਰਹੇ ਹਾਂ।
ਸਾਥੀਓ,
ਖੇਡਾਂ ਨੂੰ ਲੈ ਕੇ ਸਰਕਾਰ ਕਿੰਨੀ ਗੰਭੀਰ ਹੈ, ਇਹ ਆਯੋਜਨ ਵੀ ਇਸ ਦੀ ਇੱਕ ਉਦਾਹਰਨ ਹੈ। ਖੇਲੋ ਇੰਡੀਆ ਸੰਵਾਦ ਸਿਰਫ਼ ਖੇਡ ਦੀ ਗੱਲ ਕਰਨ ਦਾ ਪ੍ਰੋਗਰਾਮ ਨਹੀਂ ਹੈ। ਇਹ ਇੱਕ ਅਜਿਹੇ ਸੰਵਾਦ ਦਾ ਮੰਚ ਹੈ, ਜਿਸ ਦਾ ਇੱਕ-ਇੱਕ ਵਿਚਾਰ ਦੇਸ਼ ਦੇ ਖੇਡ ਵਿਜ਼ਨ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ। ਅਤੇ ਇਸ ਦੇ ਨਾਲ ਜੋ ਯੁਵਾ ਸੰਵਾਦ ਹੋ ਰਿਹਾ ਹੈ, ਉਹ ਪ੍ਰੋਗਰਾਮ ਤੁਹਾਡੇ ਵਿਚਾਰਾਂ ਅਤੇ ਖਾਹਿਸ਼ਾਂ ਨੂੰ ਦੇਸ਼ ਦੇ ਸੁਪਨਿਆਂ ਨਾਲ ਜੋੜਨ ਦਾ ਬਹੁਤ ਵੱਡਾ ਮਾਧਿਅਮ ਹੈ। ਇਸ ਪ੍ਰੋਗਰਾਮ ਵਿੱਚ ਖੇਡ ਵਾਤਾਵਰਣ, ਪ੍ਰਤਿਭਾ ਵਿਕਾਸ, ਪ੍ਰਸ਼ਾਸਨ ਅਤੇ ਵਿਕਸਿਤ ਭਾਰਤ ਨੂੰ ਲੈ ਕੇ ਨੌਜਵਾਨ ਕੀ ਸੋਚਦੇ ਹਨ, ਉਨ੍ਹਾਂ ਦੇ ਸੁਝਾਅ ਕੀ ਹਨ, ਇਨ੍ਹਾਂ ਗੱਲਾਂ ਨੂੰ ਸੁਣਿਆ ਜਾਵੇਗਾ ਅਤੇ ਨੀਤੀ ਬਣਾਉਣ ਦੀ ਪ੍ਰਕਿਰਿਆ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਲਈ, ਤੁਹਾਨੂੰ ਸਾਰਿਆਂ ਨੂੰ ਕਹਾਂਗਾ ਕਿ ਜਿੰਨਾ ਜ਼ਿਆਦਾ ਤੋਂ ਜ਼ਿਆਦਾ ਹੋ ਸਕੇ, ਇਸ ਮੰਚ ਦੀ ਸਾਰਥਕ ਵਰਤੋਂ ਕਰੋ, ਨਵੇਂ ਵਿਚਾਰ ਆਉਣ ਦਿਓ, ਨੌਜਵਾਨ ਸ਼ਕਤੀ ਦੇ ਇਹ ਨਵੇਂ ਵਿਚਾਰ ਹੀ ਵਿਕਸਿਤ ਭਾਰਤ ਦੀ ਸਫਲਤਾ ਦੀ ਤਾਕਤ ਬਣਨਗੇ।
ਸਾਥੀਓ,
ਅਸੀਂ ਅਕਸਰ ਸੁਣਦੇ ਹਾਂ, ਇੱਕ ਸਿਹਤਮੰਦ ਸਮਾਜ ਲਈ, ਇੱਕ ਚੰਗੀ ਪਰਿਵਾਰਕ ਵਿਵਸਥਾ ਲਈ, ਇੱਕ ਬਿਹਤਰ ਕਾਰਜ-ਸੱਭਿਆਚਾਰ ਲਈ ਖੇਡ-ਭਾਵਨਾ ਬਹੁਤ ਜ਼ਰੂਰੀ ਹੁੰਦੀ ਹੈ ਅਤੇ ਇਹ ਖੇਡ-ਭਾਵਨਾ ਖੇਡ ਦੇ ਮੈਦਾਨ ਵਿੱਚ ਗਏ ਬਿਨਾਂ ਸਿੱਖਣੀ ਬਹੁਤ ਮੁਸ਼ਕਲ ਹੁੰਦੀ ਹੈ। ਖੇਡ ਸਾਨੂੰ ਸਿਰਫ਼ ਚੈਂਪੀਅਨ ਬਣਨਾ ਹੀ ਨਹੀਂ ਸਿਖਾਉਂਦੀ, ਬਲਕਿ ਖੇਡ ਸਾਨੂੰ ਇੱਕ ਬਿਹਤਰ ਮੁਕਾਬਲੇਬਾਜ਼ ਬਣਨਾ ਵੀ ਸਿਖਾਉਂਦੀ ਹੈ। ਉੱਠਣਾ, ਡਿੱਗਣਾ, ਡਿੱਗ ਕੇ ਫਿਰ ਤੋਂ ਉੱਠਣਾ, ਖੇਡ ਇਹ ਜਜ਼ਬਾ ਸਾਡੇ ਅੰਦਰ ਲਿਆਉਂਦੀ ਹੈ।
ਸਾਥੀਓ,
ਖੇਡਾਂ ਨਾਲ ਜੀਵਨ ਕਿਵੇਂ ਬਦਲਦਾ ਹੈ, ਇਸ ਦੀ ਇੱਕ ਵੱਡੀ ਉਦਾਹਰਨ ਸਾਡੇ ਪੈਰਾ ਐਥਲੀਟ ਹਨ। ਪੈਰਾ ਐਥਲੀਟਾਂ ਨੂੰ ਜਦੋਂ ਕੋਈ ਮੈਦਾਨ ਵਿੱਚ ਦੇਖਦਾ ਹੈ, ਤਾਂ ਜੀਵਨ ਬਾਰੇ ਸੋਚਣ ਦਾ ਨਜ਼ਰੀਆ ਬਦਲ ਹੀ ਜਾਂਦਾ ਹੈ। ਅਤੇ ਜਦੋਂ ਉਹ ਕੁਝ ਹਾਸਲ ਕਰਦਾ ਹੈ, ਤਾਂ ਉਸ ਐਥਲੀਟ ਦੇ ਨਾਲ ਹੀ ਉਸਦੇ ਪੂਰੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਮਿਲ ਜਾਂਦੀ ਹੈ। ਉਹ ਮਾਂ-ਬਾਪ, ਭੈਣ-ਭਰਾ, ਜੋ ਆਪਣੇ ਉਸ ਬੱਚੇ ਨੂੰ ਸ਼ੁਰੂਆਤੀ ਦਿਨਾਂ ਵਿੱਚ ਸੰਘਰਸ਼ ਕਰਦੇ ਦੇਖਦੇ ਹਨ, ਉਨ੍ਹਾਂ ਲਈ ਉਸ ਦਿਵਿਆਂਗ ਖਿਡਾਰੀ ਦੀ ਸਫਲਤਾ, ਉਨ੍ਹਾਂ ਦੇ ਸੁਪਨਿਆਂ ਨੂੰ, ਉਨ੍ਹਾਂ ਦੇ ਹੌਸਲਿਆਂ ਨੂੰ ਵੀ ਇੱਕ ਨਵੀਂ ਉਚਾਈ ਦੇ ਦਿੰਦੀ ਹੈ।
ਸਾਥੀਓ,
ਮੈਂ ਖ਼ੁਦ ਅਜਿਹੇ ਖਿਡਾਰੀਆਂ ਤੋਂ ਹਮੇਸ਼ਾ ਪ੍ਰੇਰਿਤ ਹੁੰਦਾ ਰਿਹਾ ਹਾਂ। ਹੁਣ ਜਿਵੇਂ ਤੁਸੀਂ ਸਾਰਿਆਂ ਨੇ ਨਾਮ ਸੁਣੇ ਹਨ, ਤੀਰਅੰਦਾਜ਼ੀ ਵਿੱਚ ਸਾਡੀ ਇੱਕ ਧੀ, ਇੱਕ ਕਮਾਲ ਦੀ ਖਿਡਾਰੀ ਹੈ, ਨਾਮ ਜਾਣਦੇ ਹੋ ਤੁਸੀਂ? ਸ਼ੀਤਲ। ਜਦੋਂ ਪੈਰਾਲੰਪਿਕ ਵਿੱਚ ਉਸਨੇ ਤਗਮਾ ਜਿੱਤਿਆ, ਤਾਂ ਪੂਰਾ ਜੰਮੂ-ਕਸ਼ਮੀਰ, ਪੂਰਾ ਹਿੰਦੁਸਤਾਨ ਮਾਣ ਨਾਲ ਭਰ ਉੱਠਿਆ। ਇਸੇ ਤਰ੍ਹਾਂ ਸਾਡੀ ਇੱਕ ਹੋਰ ਧੀ ਅਵਨੀ ਲੇਖਰਾ ਹੈ, ਜਿਸ ਨੇ ਦੋ-ਦੋ ਵਾਰ ਪੈਰਾਲੰਪਿਕ ਦੇ ਤਗਮੇ ਜਿੱਤੇ। ਮੈਂ ਜਦੋਂ ਵੀ ਧੀ ਅਵਨੀ ਨੂੰ ਮਿਲਦਾ ਹਾਂ, ਬਹੁਤ ਮਾਣ ਮਹਿਸੂਸ ਕਰਦਾ ਹਾਂ। ਸੁਮਿਤ ਅੰਤਿਲ ਹੋਵੇ, ਨਿਤੇਸ਼ ਕੁਮਾਰ ਹੋਵੇ ਅਤੇ ਹੁਣੇ-ਹੁਣੇ ਤਾਂ ਤੁਸੀਂ ਨਾਮ ਸੁਣਿਆ ਹੋਵੇਗਾ, ਸਾਡੇ ਝੰਡੂ ਕੁਮਾਰ। ਅਜਿਹੇ ਸਾਡੇ ਪੈਰਾ-ਐਥਲੀਟ ਹਨ, ਅਜਿਹਾ ਹਰ ਸਾਥੀ ਸਾਨੂੰ ਵੀ ਪ੍ਰੇਰਿਤ ਕਰਦਾ ਹੈ।
ਸਾਥੀਓ,
ਖੇਡ, ਇੱਕ ਬਿਹਤਰ ਜੀਵਨ ਦੀ ਗਾਰੰਟੀ ਹੈ। ਖੇਡ ਸਾਨੂੰ ਬਿਹਤਰ ਜੀਵਨ ਜਿਊਣ ਲਈ ਤੰਦਰੁਸਤ ਬਣਾਉਂਦੀ ਹੈ, ਸਾਡੀ ਜੀਵਨ-ਗੁਣਵੱਤਾ ਨੂੰ ਬਿਹਤਰ ਕਰਦੀ ਹੈ। ਅਸੀਂ ਸਾਰੇ ਫੌਜਾ ਸਿੰਘ ਜੀ ਬਾਰੇ ਜਾਣਦੇ ਹਾਂ। ਪਿਛਲੇ ਸਾਲ 100 ਸਾਲ ਤੋਂ ਵੱਧ ਦੀ ਉਮਰ ਵਿੱਚ ਫੌਜਾ ਸਿੰਘ ਜੀ ਦਾ ਦਿਹਾਂਤ ਹੋਇਆ ਹੈ। ਖੇਡ ਪ੍ਰਤੀ ਪਿਆਰ ਹੋਵੇ, ਤੰਦਰੁਸਤੀ ਹੋਵੇ, ਇਹ ਕਿਵੇਂ ਜੀਵਨ ਭਰ ਚੱਲਦਾ ਹੈ, ਫੌਜਾ ਸਿੰਘ ਜੀ ਇਸ ਦੀ ਮਿਸਾਲ ਸਨ। ਉਨ੍ਹਾਂ ਦਾ ਜੀਵਨ ਇਸ ਗੱਲ ਦੀ ਬਹੁਤ ਵੱਡੀ ਪ੍ਰੇਰਣਾ ਹੈ ਕਿ ਕਿਵੇਂ ਖੇਡ ਅਤੇ ਜੀਵਨ-ਗੁਣਵੱਤਾ ਆਪਸ ਵਿੱਚ ਜੁੜੇ ਹੋਏ ਹਨ।
ਸਾਥੀਓ,
ਖੇਡ ਦਾ ਇੱਕ ਹੋਰ ਬਹੁਤ ਵੱਡਾ ਫਾਇਦਾ ਹੁੰਦਾ ਹੈ, ਜੋ ਅਸਲੀ ਖਿਡਾਰੀ ਹੁੰਦੇ ਹਨ, ਉਨ੍ਹਾਂ ਵਿੱਚ ਨਸ਼ੀਲੇ ਪਦਾਰਥਾਂ ਅਤੇ ਨਸ਼ੇ ਤੋਂ ਦੂਰ ਰਹਿਣ ਦੀ ਇੱਛਾ-ਸ਼ਕਤੀ ਵੀ ਪੈਦਾ ਹੋ ਜਾਂਦੀ ਹੈ। ਅੱਜ ਜਦੋਂ ਨਸ਼ੇ ਦੀ ਇੰਨੀ ਵੱਡੀ ਚੁਣੌਤੀ ਨੌਜਵਾਨਾਂ ਦੇ ਸਾਹਮਣੇ ਹੈ, ਤਾਂ ਖੇਡ ਇਸ ਵਿੱਚ ਵੀ ਬਹੁਤ ਸਾਰਥਕ ਭੂਮਿਕਾ ਨਿਭਾਉਂਦੀ ਹੈ।
ਸਾਥੀਓ,
ਮੈਨੂੰ ਖ਼ੁਸ਼ੀ ਹੈ ਕਿ ਅੱਜ ਭਾਰਤ ਵਿੱਚ ਖੇਡ ਇੱਕ ਬਿਹਤਰੀਨ ਪੇਸ਼ੇ ਦੇ ਤੌਰ ’ਤੇ ਉੱਭਰਿਆ ਹੈ। ਸਮਾਜ ਵਿੱਚ ਖੇਡਾਂ ਨੂੰ ਲੈ ਕੇ ਨਜ਼ਰੀਆ ਬਦਲਿਆ ਹੈ। ਅੱਜ ਤੁਸੀਂ ਦੇਖੋ, ਸਾਡੇ ਦੇਸ਼ ਵਿੱਚ ਲੋਕ ਟ੍ਰਾਇਥਲੋਨ ਵਿੱਚ ਹਿੱਸਾ ਲੈ ਰਹੇ ਹਨ, 5 ਕਿਲੋਮੀਟਰ ਅਤੇ 10 ਕਿਲੋਮੀਟਰ ਦੌੜਾਂ ਵਿੱਚ ਹਿੱਸਾ ਲੈ ਰਹੇ ਹਨ। ਯਾਰ-ਦੋਸਤ ਮਿਲ ਕੇ ਹਾਈ-ਰੌਕਸ ਵਰਗੀਆਂ ਚੁਣੌਤੀਆਂ ਨੂੰ ਪੂਰਾ ਕਰ ਰਹੇ ਹਨ। ਕੋਈ ਪਹਿਲੀ ਵਾਰ ਸ਼ੀਰਸ਼ਾਸਨ ਕਰਨ ਦੀ ਖ਼ੁਸ਼ੀ ਮਨਾ ਰਿਹਾ ਹੈ, ਤਾਂ ਕੋਈ ਦੋਸਤਾਂ ਅਤੇ ਪਰਿਵਾਰ ਦੇ ਨਾਲ ਮਿਲ ਕੇ ਪਿਕਲਬਾਲ ਅਤੇ ਬੈਡਮਿੰਟਨ ਖੇਡ ਰਿਹਾ ਹੈ। ਇਹ ਛੋਟੀਆਂ-ਛੋਟੀਆਂ ਚੀਜ਼ਾਂ ਹਨ, ਪਰ ਜੇਕਰ ਇਸ ਨੂੰ ਇੱਕ ਵੱਡੇ ਨਜ਼ਰੀਏ ਨਾਲ ਦੇਖੀਏ, ਤਾਂ ਇਸ ਵਿੱਚ ਬਹੁਤ ਵੱਡਾ ਬਦਲਾਅ ਨਜ਼ਰ ਆਵੇਗਾ। ਬਦਲਾਅ ਇਹ ਕਿ ਖੇਡ ਹੁਣ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਰਹੀ ਹੈ। ਜੇਕਰ ਪੜ੍ਹਾਈ ਅਤੇ ਕਰੀਅਰ ਦਾ ਸਮਾਂ-ਸਾਰਣੀ ਬਣ ਰਹੀ ਹੈ, ਤਾਂ ਦਿਨ ਭਰ ਦੇ ਰੋਜ਼ਾਨਾ ਕਾਰਜਕ੍ਰਮ ਵਿੱਚ ਖੇਡ ਨੂੰ ਵੀ ਜਗ੍ਹਾ ਮਿਲ ਰਹੀ ਹੈ। ਅਤੇ ਇਹੀ ਬਦਲਾਅ ਹੈ, ਇਹੀ ਪਰਿਵਰਤਨ ਹੈ, ਜਿਸ ਕਾਰਨ ਭਾਰਤ ਦੇ ਖੇਡ ਭਵਿੱਖ ’ਤੇ ਭਰੋਸਾ ਵੀ ਵਧ ਰਿਹਾ ਹੈ।
ਸਾਥੀਓ,
ਦੇਸ਼ ਵਿੱਚ ਖੇਡ ਸੱਭਿਆਚਾਰ ਉਦੋਂ ਹੀ ਬਣਦਾ ਹੈ, ਜਦੋਂ ਆਮ ਨਾਗਰਿਕ ਇਸ ਨਾਲ ਜੁੜੇ। ਜਦੋਂ ਸਕੂਲ, ਖੇਡਾਂ ਦੇ ਪੀਰੀਅਡ ਨੂੰ ਸਹਿ-ਪਾਠਕ੍ਰਮ ਨਹੀਂ, ਸਗੋਂ ਜੀਵਨ ਦਾ ਹਿੱਸਾ ਮੰਨਣ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਸ ਨਾਲ ਪ੍ਰਤਿਭਾ ਦਾ ਘੇਰਾ ਵੀ ਵਧਦਾ ਹੈ ਅਤੇ ਖੇਡ ਨੂੰ ਕਰੀਅਰ ਮੰਨਣ ਵਾਲੇ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰ ਦਾ ਸਹਿਯੋਗ ਵੀ ਮਿਲਦਾ ਹੈ। ਅਤੇ ਇਸ ਲਈ ਹੀ ਮੈਂ ਕਹਿੰਦਾ ਹਾਂ, ਸਕ੍ਰੀਨ ਤੋਂ ਜ਼ਿਆਦਾ, ਖੇਡ ਕੇਂਦਰਾਂ ਦੀ ਅਹਿਮੀਅਤ ਹੈ। ਪਲੇਅ-ਸਟੇਸ਼ਨ ਤੋਂ ਜ਼ਿਆਦਾ, ਖੇਡ ਮੈਦਾਨ ਦੀ ਅਹਿਮੀਅਤ ਹੈ। ਅਤੇ ਇਹ ਉਦੋਂ ਹੀ ਹੋਵੇਗਾ, ਜਦੋਂ ਤੁਸੀਂ ਸਾਰੇ ਨੌਜਵਾਨ ਸਾਥੀ ਇਸ ਨਜ਼ਰੀਏ ਨੂੰ ਅੱਗੇ ਵਧਾਓਗੇ।
ਸਾਥੀਓ,
ਮੈਨੂੰ ਭਾਰਤ ਦੀ ਨੌਜਵਾਨ ਸ਼ਕਤੀ ਦੀ ਸਮਰੱਥਾ ਅਤੇ ਉਸਦੀ ਸਫਲਤਾ ’ਤੇ ਬਹੁਤ ਭਰੋਸਾ ਹੈ। ਮੈਂ ਦੇਸ਼ ਦੇ ਹਰ ਨੌਜਵਾਨ ਨੂੰ ਕਹਿਣਾ ਚਾਹੁੰਦਾ ਹਾਂ, ਖੇਡ ਦੇ ਮੈਦਾਨ ਵਿੱਚ ਹੋਵੇ ਜਾਂ ਸਮਾਜ ਦੇ ਵਿਚਕਾਰ, ਤੁਹਾਡੀ ਭਾਗੀਦਾਰੀ ਹੀ ਭਾਰਤ ਦੀ ਸ਼ਕਤੀ ਹੈ। ਤੁਹਾਨੂੰ ਖੇਡ ਨਾਲ ਪਿਆਰ ਹੈ, ਤਾਂ ਇਸ ਨਾਲ ਜੁੜਨ ਦੇ ਅਨੇਕ ਮਾਧਿਅਮ ਬਣ ਰਹੇ ਹਨ। ਹੁਣ ਨਵੇਂ-ਨਵੇਂ ਖੇਡ ਉਪਕਰਨ ਆ ਗਏ ਹਨ, ਨਵੀਂ ਟੈਕਨਾਲੋਜੀ ਆ ਗਈ ਹੈ। ਸਿਖਲਾਈ ਅਤੇ ਕੋਚਿੰਗ ਦੇ ਤਰੀਕੇ ਬਦਲ ਗਏ ਹਨ। ਖੇਡਾਂ ਦੇ ਆਯੋਜਨ ਦੀ, ਉਸ ਦੀ ਮੁਕਾਬਲੇਬਾਜ਼ੀ ਦੀ, ਉਸ ਦੀਆਂ ਸ਼ੈਲੀਆਂ ਦੀਆਂ ਜ਼ਰੂਰਤਾਂ ਬਦਲ ਗਈਆਂ ਹਨ। ਉਪਕਰਨ ਡਿਜ਼ਾਈਨ ਹੈ, ਖੇਡ ਤਕਨਾਲੋਜੀ ਹੈ, ਖੇਡ ਚਿਕਿਤਸਾ ਹੈ, ਪੋਸ਼ਣ ਹੈ, ਮਨੋਵਿਗਿਆਨ, ਵਿਸ਼ਲੇਸ਼ਣ, ਅਜਿਹੇ ਅਨੇਕ ਖੇਤਰਾਂ ਵਿੱਚ ਨੌਜਵਾਨਾਂ ਲਈ ਨਵੇਂ ਮੌਕੇ ਬਣ ਰਹੇ ਹਨ। ਤੁਹਾਨੂੰ ਇਹ ਮੌਕੇ ਛੱਡਣੇ ਨਹੀਂ ਹਨ। ਇਸ ਲਈ, ਇਸ ਸੰਵਾਦ ਵਿੱਚ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖੋ। ਨੌਜਵਾਨ ਸ਼ਕਤੀ ਦੀ ਇਹ ਭਾਗੀਦਾਰੀ ਵਿਕਸਿਤ ਭਾਰਤ ਦੀ ਸਭ ਤੋਂ ਵੱਡੀ ਤਾਕਤ ਹੈ। ਇੱਕ ਵਾਰ ਫਿਰ ਤੁਸੀਂ ਸਾਰੇ ਨੌਜਵਾਨ ਸਾਥੀਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ।
ਧੰਨਵਾਦ।
ਵੰਦੇ ਮਾਤਰਮ।
*************
ਐਮਜੇਪੀਐਸ/ਐਸਐਸ/ਵੀਜੇ/ਐਸਟੀ
Khelo India has become a wonderful platform for nurturing sporting talent across the country. It is providing young athletes with opportunities and support to pursue their dreams.@kheloindia
— Narendra Modi (@narendramodi) August 27, 2026
https://t.co/hj8qEJRj09
मैंने इस 15 अगस्त को लाल किले से भारत का स्पोर्ट्स विजन देश के सामने रखा है।
— PMO India (@PMOIndia) August 27, 2026
जब मैं स्पोर्ट्स की बात करता हूं... तो ये केवल मेडल जीतने तक सीमित नहीं है।
ये विकसित भारत के निर्माण में... भारत की खेलशक्ति और युवाशक्ति को एक साथ जोड़ने का अभियान है: PM @narendramodi
दुनिया के दूसरे देश उन खेलों में मेडल जीतते हैं और हम उनमें हिस्सा ही नहीं लेते।
— PMO India (@PMOIndia) August 27, 2026
हमें मेडल टैली बढ़ाने के लिए इन खेलों में भी महारत हासिल करनी ही होगी: PM @narendramodi
ओलंपिक्स में जितने अलग-अलग स्पोर्ट्स होते हैं... भारत की टीमें उसमें से आधे स्पोर्ट्स में हिस्सा ही नहीं लेती।
— PMO India (@PMOIndia) August 27, 2026
यानि मेडल टैली के एक बहुत बड़े हिस्से के लिए तो हम कंपीट ही नहीं करते।
और दशकों से ऐसा ही चला आ रहा है: PM @narendramodi
खेल हमें केवल champion बनना नहीं सिखाता... बल्कि खेल हमें एक बेहतर competitor बनना भी सिखाता है।
— PMO India (@PMOIndia) August 27, 2026
उठना, गिरना... गिरकर फिर से उठना... Sports, ये ज़ज्बा हमारे भीतर लाता है: PM @narendramodi
Screens से ज्यादा... Sports centres की अहमियत है।
— PMO India (@PMOIndia) August 27, 2026
Play station से ज्यादा... Playgrounds की अहमियत है: PM @narendramodi