Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਸ੍ਰੀ ਲੰਕਾ ਦੇ ਰਾਸ਼ਟਰਪਤੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


Your Excellency ਰਾਸ਼ਟਰਪਤੀ ਗੋਤਾਬਯ ਰਾਜਪਕਸ਼,

ਸ੍ਰੀ ਲੰਕਾ ਅਤੇ ਭਾਰਤ ਦੇ ਸੀਨੀਅਰ ਅਧਿਕਾਰੀ,

Friends,

ਆਯੁਬੋਵਨ!

ਵਣੱਕਮ!

ਨਮਸਕਾਰ!

ਰਾਸ਼ਟਰਪਤੀ ਗੋਤਾਬਯ ਰਾਜਪਕਸ਼ ਅਤੇ ਉਨ੍ਹਾਂ ਦੇ delegation ਦਾ ਭਾਰਤ ਵਿੱਚ ਸਵਾਗਤ ਕਰਦੇ ਹੋਏ ਮੈਨੂੰ ਬਹੁਤ ਪ੍ਰਸੰਨਤਾ ਹੋ ਰਹੀ ਹੈ। ਚੋਣਾਂ ਵਿੱਚ ਨਿਰਣਾਇਕ ਜਿੱਤ ਦੇ ਲਈ ਮੈਂ ਰਾਸ਼ਟਰਪਤੀ ਸਾਹਿਬ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਚੋਣ ਪ੍ਰਕਿਰਿਆ ਸੁਚਾਰੂ ਰੂਪ ਨਾਲ ਸੰਪੰਨ ਹੋਈ, ਇਸ ਦੇ ਲਈ ਮੈਂ ਸ੍ਰੀ ਲੰਕਾ ਦੀ ਜਨਤਾ ਨੂੰ ਵਧਾਈ ਦਿੰਦਾ ਹਾਂ। ਸ੍ਰੀ ਲੰਕਾ ਵਿੱਚ ਲੋਕਤੰਤਰ ਦੀ ਮਜ਼ਬੂਤੀ ਅਤੇ ਪਰਿਪੱਕਤਾ ਬਹੁਤ ਮਾਣ ਅਤੇ ਖੁਸ਼ੀ ਦਾ ਵਿਸ਼ਾ ਹੈ। ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਰਾਸ਼ਟਰਪਤੀ ਰਾਜਪਕਸ਼ ਨੇ ਆਪਣੀ ਪਹਿਲੀ ਵਿਦੇਸ਼ ਯਾਤਰਾ ਲਈ ਭਾਰਤ ਨੂੰ ਚੁਣਿਆ ਅਤੇ ਪਦ ਸੰਭਾਲਣ ਦੇ ਦੋ ਹਫ਼ਤੇ ਦੇ ਅੰਦਰ ਭਾਰਤ ਵਿੱਚ ਸਾਨੂੰ ਉਨ੍ਹਾਂ ਦਾ ਸਨਮਾਨ ਕਰਨ ਦਾ ਮੌਕਾ ਦਿੱਤਾ। ਇਹ ਭਾਰਤ ਅਤੇ ਸ੍ਰੀ ਲੰਕਾ ਦੇ ਮਿੱਤਰਤਾਪੂਰਨ ਸਬੰਧਾਂ ਦੀ ਮਜ਼ਬੂਤੀ ਅਤੇ dynamism ਦਾ ਪ੍ਰਤੀਕ ਹੈ। ਇਹ ਇਸ ਗੱਲ ਦਾ ਵੀ ਸੰਕੇਤ ਹੈ ਕਿ ਦੋਵੇਂ ਦੇਸ਼ ਇਨ੍ਹਾਂ ਸਬੰਧਾਂ ਨੂੰ ਕਿੰਨਾ ਮਹੱਤਵ ਦਿੰਦੇ ਹਨ। ਦੋਹਾਂ ਦੇਸ਼ਾਂ ਦੀ ਤਰੱਕੀ ਅਤੇ ਸਾਡੇ ਇਸ ਪੂਰੇ ਸਾਂਝੇ ਖੇਤਰ ਵਿੱਚ ਸ਼ਾਂਤੀ, ਸਮ੍ਰਿੱਧੀ ਅਤੇ ਸੁਰੱਖਿਆ ਲਈ ਅਸੀਂ ਰਾਸ਼ਟਰਪਤੀ ਰਾਜਪਕਸ਼ ਦੇ ਨਾਲ ਨਿਕਟਤਾ ਨਾਲ ਕਾਰਜ ਕਰਨ ਲਈ ਤਤਪਰ ਹਾਂ।

Excellency,

ਤੁਹਾਨੂੰ ਪ੍ਰਾਪਤ ਜਨਾਦੇਸ਼, ਇੱਕ ਸੰਗਠਿਤ, ਮਜ਼ਬੂਤ ਅਤੇ ਸਮ੍ਰਿੱਧ ਸ੍ਰੀ ਲੰਕਾ ਲਈ ਸ੍ਰੀ ਲੰਕਾ ਦੇ ਲੋਕਾਂ ਦੀਆਂ ਅਕਾਂਖਿਆਵਾਂ ਨੂੰ ਪ੍ਰਗਟ ਕਰਦਾ ਹੈ। ਇਸ ਸਬੰਧ ਵਿੱਚ ਭਾਰਤ ਦੀ ਸਦਭਾਵਨਾ ਅਤੇ ਸਹਿਯੋਗ ਹਮੇਸ਼ਾ ਸ੍ਰੀ ਲੰਕਾ ਦੇ ਨਾਲ ਹੈ। ਇੱਕ ਸਥਿਰ, ਸੁਰੱਖਿਅਤ ਅਤੇ ਸਮ੍ਰਿੱਧ ਸ੍ਰੀ ਲੰਕਾ ਨਾ ਕੇਵਲ ਭਾਰਤ ਦੇ ਹਿਤ ਵਿੱਚ ਹੈ, ਬਲਕਿ ਸੰਪੂਰਨ Indian Ocean Region ਦੇ ਵੀ ਹਿਤ ਵਿੱਚ ਹੈ।

Friends,

ਭਾਰਤ ਸ੍ਰੀ ਲੰਕਾ ਦਾ ਸਭ ਤੋਂ ਕਰੀਬੀ ਸਮੁੰਦਰੀ ਗੁਆਂਢੀ ਅਤੇ ਇੱਕ ਭਰੋਸੇਮੰਦ ਮਿੱਤਰ ਹੈ। ਦੋਹਾਂ ਦੇਸ਼ਾਂ ਦਰਮਿਆਨ ਨਜ਼ਦੀਕੀ ਸਬੰਧਾਂ ਦਾ ਮਜ਼ਬੂਤ ਅਧਾਰ ਸਾਡੇ ਇਤਿਹਾਸਿਕ, ethnic, ਭਾਸ਼ਾਈ, ਸੱਭਿਆਚਾਰਕ ਅਤੇ ਸੱਭਿਅਤਾਗਤ ਸੰਪਰਕ ਹਨ।

ਮੇਰੀ ਸਰਕਾਰ ਦੀ Neighbourhood First” ਨੀਤੀ ਅਤੇ SAGAR doctrine ਦੇ ਅਨੁਰੂਪ ਅਸੀਂ ਸ੍ਰੀ ਲੰਕਾ ਦੇ ਨਾਲ ਆਪਣੇ ਸਬੰਧਾਂ ਨੂੰ ਪ੍ਰਾਥਮਿਕਤਾ ਦਿੰਦੇ ਹਾਂ। ਸਾਡੇ ਦੋਹਾਂ ਦੇਸ਼ਾਂ ਦੀ ਸੁਰੱਖਿਆ ਅਤੇ ਵਿਕਾਸ ਅਟੁੱਟ ਹਨ। ਇਸ ਲਈ ਇਹ ਸੁਭਾਵਿਕ ਹੈ ਕਿ ਅਸੀਂ ਇੱਕ-ਦੂਜੇ ਦੀ ਸੁਰੱਖਿਆ ਅਤੇ ਸੰਵੇਦਨਸ਼ੀਲਤਾ ਪ੍ਰਤੀ ਸੁਚੇਤ ਰਹੀਏ।

ਅੱਜ ਰਾਸ਼ਟਰਪਤੀ ਜੀ ਅਤੇ ਮੇਰੇ ਦਰਮਿਆਨ ਦੁਵੱਲੇ ਸਬੰਧਾਂ ਅਤੇ ਪਰਸਪਰ ਹਿਤ ਦੇ ਅੰਤਰਰਾਸ਼ਟਰੀ ਮਾਮਲਿਆਂ ‘ਤੇ ਬਹੁਤ ਚੰਗੀ ਅਤੇ ਲਾਭਕਾਰੀ ਚਰਚਾ ਹੋਈ। ਅਸੀਂ ਨਿਰਣਾ ਲਿਆ ਹੈ ਕਿ ਦੋਹਾਂ ਦੇਸ਼ਾਂ ਦਰਮਿਆਨ ਬਹੁਮੁਖੀ ਸਾਂਝੇਦਾਰੀ ਅਤੇ ਸਹਿਯੋਗ ਨੂੰ ਅਸੀਂ ਮਿਲ ਕੇ ਹੋਰ ਮਜ਼ਬੂਤ ਕਰਾਂਗੇ। ਮੈਂ ਰਾਸ਼ਟਰਪਤੀ ਜੀ ਨੂੰ ਸ੍ਰੀ ਲੰਕਾ ਦੇ ਨਾਲ ਵਿਕਾਸ ਸਾਂਝੇਦਾਰੀ ਲਈ ਭਾਰਤ ਦੀ ਪ੍ਰਤੀਬੱਧਤਾ ਦਾ ਭਰੋਸਾ ਦਿੱਤਾ ਹੈ। ਹਮੇਸ਼ਾ ਦੀ ਤਰ੍ਹਾਂ, ਇਹ ਸਹਿਯੋਗ ਸ੍ਰੀ ਲੰਕਾ ਦੇ ਲੋਕਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਨੁਸਾਰ ਹੋਵੇਗਾ। 400 ਮਿਲੀਅਨ ਡਾਲਰ ਦੀ ਇੱਕ ਨਵੀਂ Line of Credit ਨਾਲ ਸ੍ਰੀ ਲੰਕਾ ਵਿੱਚ infrastructure ਅਤੇ ਵਿਕਾਸ ਨੂੰ ਬਲ ਮਿਲੇਗਾ। ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਲੰਕਾ ਦੀ ਅਰਥਵਿਵਸਥਾ ਨੂੰ ਲਾਭ ਪਹੁੰਚੇਗਾ ਅਤੇ ਨਾਲ ਹੀ ਇਹ Line of Credit ਦੋਹਾਂ ਦੇਸ਼ਾਂ ਦਰਮਿਆਨ ਪਰਸਪਰ ਲਾਭ ਦੇ Project Cooperation ਨੂੰ ਵੀ ਗਤੀ ਦੇਵੇਗੀ।

ਸਾਨੂੰ ਖੁਸ਼ੀ ਹੈ ਕਿ Indian Housing Project ਦੇ ਤਹਿਤ ਸ੍ਰੀ ਲੰਕਾ ਦੇ ਉੱਤਰੀ ਅਤੇ ਪੂਰਬੀ ਪ੍ਰਾਂਤਾਂ ਵਿੱਚ ਅੰਦਰੂਨੀ ਵਿਸਥਾਪਤਾਂ ਲਈ 46,000 ਘਰ ਬਣ ਚੁੱਕੇ ਹਨ। Up-Country region ਵਿੱਚ ਭਾਰਤੀ ਮੂਲ ਦੇ ਤਮਿਲਾਂ ਲਈ 14,000 ਘਰਾਂ ਦੇ ਨਿਰਮਾਣ ਵਿੱਚ ਚੰਗੀ ਪ੍ਰਗਤੀ ਹੋ ਰਹੀ ਹੈ। ਮੈਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਹੈ ਕਿ ਅਸੀਂ ਸ੍ਰੀ ਲੰਕਾ ਵਿੱਚ ਸੋਲਰ ਪ੍ਰੋਜੈਕਟਸ ਲਈ ਪਹਿਲਾਂ ਐਲਾਨੀ 100 ਮਿਲੀਅਨ ਡਾਲਰ ਕ੍ਰੈਡਿਟ ਲਾਈਨ ਨੂੰ ਜਲਦੀ ਉਪਯੋਗ ਵਿੱਚ ਲਿਆਉਣ ‘ਤੇ ਸਹਿਮਤ ਹੋਏ ਹਾਂ। ਭਾਰਤ ਦੁਆਰਾ ਸ੍ਰੀ ਲੰਕਾ ਵਿੱਚ ਐਜੂਕੇਸ਼ਨ ਅਤੇ infrastructure ਵਿੱਚ ਅਨੁਦਾਨ ਦੇ ਅਧਾਰ ‘ਤੇ ਜਾਰੀ 20 community development projects ਅਤੇ ਹੋਰ people-centric projects ‘ਤੇ ਵੀ ਰਾਸ਼ਟਰਪਤੀ ਜੀ ਅਤੇ ਮੇਰੇ ਦਰਮਿਆਨ ਚੰਗੀ ਚਰਚਾ ਹੋਈ।

Friends,

ਭਾਰਤ ਨੇ ਸਦਾ ਹੀ ਹਰ ਰੂਪ ਵਿੱਚ ਆਤੰਕਵਾਦ ਦਾ ਵਿਰੋਧ ਕੀਤਾ ਹੈ। ਅਤੇ ਸੀਮਾ-ਪਾਰ ਆਤੰਕਵਾਦ ਸਹਿਤ ਹੋਰ ਪ੍ਰਕਾਰ ਦੇ ਆਤੰਕਵਾਦ ਦੇ ਖ਼ਿਲਾਫ਼ ਅੰਤਰਰਾਸ਼ਟਰੀ ਭਾਈਚਾਰੇ ਤੋਂ ਕਾਰਵਾਈ ਦੀ ਉਮੀਦ ਵੀ ਕੀਤੀ ਹੈ। ਇਸ ਸਾਲ ਈਸਟਰ ਦੇ ਮੌਕੇ ‘ਤੇ ਸ੍ਰੀ ਲੰਕਾ ਵਿੱਚ ਆਤੰਕੀਆਂ ਨੇ ਪੂਰੀ ਮਾਨਵਜਾਤੀ ਦੀ ਵਿਵਿਧਤਾ ਅਤੇ ਸਹਿਜੀਵਨ ਦੀ ਕੀਮਤੀ ਵਿਰਾਸਤ ‘ਤੇ ਵਹਿਸ਼ੀਆਨਾ ਹਮਲੇ ਕੀਤੇ। ਆਤੰਕੀ ਅਤੇ ਚਰਮਪੰਥੀ ਤਾਕਤਾਂ ਦੇ ਵਿਰੁੱਧ ਸ੍ਰੀ ਲੰਕਾ ਦੀ ਲੜਾਈ ਵਿੱਚ ਭਾਰਤ ਦਾ ਅਟਲ ਸਮਰਥਨ ਵਿਅਕਤ ਕਰਨ ਲਈ ਮੈਂ ਭਾਰਤ ਵਿੱਚ ਚੋਣਾਂ ਦੇ ਤੁਰੰਤ ਬਾਅਦ ਸ੍ਰੀ ਲੰਕਾ ਗਿਆ। ਆਪਸੀ ਸੁਰੱਖਿਆ ਲਈ ਅਤੇ ਆਤੰਕਵਾਦ ਦੇ ਵਿਰੁੱਧ ਆਪਸੀ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਉੱਤੇ ਮੈਂ ਰਾਸ਼ਟਰਪਤੀ ਰਾਜਪਕਸ਼ ਦੇ ਨਾਲ ਵਿਸਤਾਰ ਨਾਲ ਚਰਚਾ ਕੀਤੀ ਹੈ। ਪ੍ਰਮੁੱਖ ਭਾਰਤੀ ਸੰਸਥਾਨਾਂ ਵਿੱਚ ਸ੍ਰੀ ਲੰਕਾ ਦੇ ਪੁਲਿਸ ਅਧਿਕਾਰੀ counter terrorist training ਦਾ ਲਾਭ ਪਹਿਲਾਂ ਤੋਂ ਹੀ ਪ੍ਰਾਪਤ ਕਰ ਰਹੇ ਹਨ। ਆਤੰਕਵਾਦ ਨਾਲ ਨਜਿੱਠਣ ਲਈ ਸ੍ਰੀ ਲੰਕਾ ਨੂੰ 50 ਮਿਲੀਅਨ ਡਾਲਰ ਦੀ ਇੱਕ ਵਿਸ਼ੇਸ਼ Line of Credit ਦਾ ਐਲਾਨ ਕਰਦੇ ਹੋਏ ਮੈਨੂੰ ਖੁਸ਼ੀ ਹੋ ਰਹੀ ਹੈ।

Friends,

ਮਛੇਰਿਆਂ ਦੀ ਆਜੀਵਿਕਾ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ‘ਤੇ ਵੀ ਚਰਚਾ ਕੀਤੀ ਗਈ। ਸਾਡੇ ਦਰਮਿਆਨ ਸਹਿਮਤੀ ਹੈ ਕਿ ਅਸੀਂ ਇਸ ਮਾਮਲੇ ਵਿੱਚ ਰਚਨਾਤਮਕ ਅਤੇ ਮਾਨਵੀ ਦ੍ਰਿਸ਼ਟੀਕੋਣ ਜਾਰੀ ਰੱਖਾਂਗੇ।

Friends,

ਅਸੀਂ ਸ੍ਰੀ ਲੰਕਾ ਵਿੱਚ reconciliation ‘ਤੇ ਵੀ ਵਿਚਾਰਾਂ ਦਾ ਖੁੱਲ੍ਹ ਕੇ ਅਦਾਨ-ਪ੍ਰਦਾਨ ਕੀਤਾ। ਰਾਸ਼ਟਰਪਤੀ ਰਾਜਪਕਸ਼ ਨੇ ethnic harmony ‘ਤੇ ਉਨ੍ਹਾਂ ਦੇ ਸਮਾਵੇਸ਼ੀ ਰਾਜਨੀਤਕ ਦ੍ਰਿਸ਼ਟੀਕੋਣ ਬਾਰੇ ਮੈਨੂੰ ਦੱਸਿਆ। ਮੈਨੂੰ ਵਿਸ਼ਵਾਸ ਹੈ ਕਿ ਸ੍ਰੀ ਲੰਕਾ ਸਰਕਾਰ ਤਮਿਲਾਂ ਦੀ ਸਮਾਨਤਾ, ਨਿਆਂ, ਸ਼ਾਂਤੀ ਅਤੇ ਸਨਮਾਨ ਦੀਆਂ ਅਕਾਂਖਿਆਵਾਂ ਨੂੰ ਪੂਰਾ ਕਰਨ ਲਈ, reconciliation ਦੀ ਪ੍ਰਕਿਰਿਆ ਨੂੰ ਅੱਗੇ ਵਧਾਏਗੀ। ਇਸ ਵਿੱਚ 13th amendment ਨੂੰ ਲਾਗੂ ਕਰਨਾ ਵੀ ਸ਼ਾਮਲ ਹੈ। ਉੱਤਰ ਅਤੇ ਪੂਰਬ ਸਮੇਤ ਪੂਰੇ ਸ੍ਰੀ ਲੰਕਾ ਵਿੱਚ ਵਿਕਾਸ ਲਈ ਭਾਰਤ ਇੱਕ ਭਰੋਸੇਯੋਗ ਸਾਥੀ ਬਣੇਗਾ।

Friends,

ਮੈਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਰਾਜਪਕਸ਼ ਦਾ ਭਾਰਤ ਵਿੱਚ ਸਵਾਗਤ ਕਰਦਾ ਹਾਂ। ਉਨ੍ਹਾਂ ਦੀ ਯਾਤਰਾ ਨਾਲ ਸਾਡੇ ਆਪਸੀ ਸਬੰਧਾਂ ਨੂੰ ਹੋਰ ਬਲ ਮਿਲੇਗਾ। ਅਤੇ ਸਾਡਾ ਸਹਿਯੋਗ ਦੋਹਾਂ ਦੇਸ਼ਾਂ ਵਿੱਚ ਵਿਕਾਸ ਅਤੇ ਖੇਤਰ ਵਿੱਚ ਸਮ੍ਰਿੱਧੀ, ਸ਼ਾਂਤੀ ਅਤੇ ਸਥਿਰਤਾ ਨੂੰ ਹੁਲਾਰਾ ਦੇਵੇਗਾ।

ਬੋਹੋਮਾ-ਸਥੁਤਿ।

ਨੰਦ੍ਰੀ

ਧੰਨਵਾਦ।

***

ਵੀਵੀਆਰਕੇ/ਐੱਸਐੱਚ/ਵੀਕੇ