ਪੀਐੱਮਇੰਡੀਆ

ਅਫ਼ਗ਼ਾਨਿਸਤਾਨ ਦੇ ਵਿਦੇਸ਼ ਮੰਤਰੀ, ਸ੍ਰੀ ਸਲਾਹ-ਉਦ-ਦੀਨ ਰੱਬਾਨੀ (Mr. Salahuddin Rabbani) ਨੇ ਅੱਜ ਦੁਪਹਿਰ ਇੱਥੇ ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਅਫ਼ਗ਼ਾਨਿਸਤਾਨ ਨਾਲ ਆਪਣੇ ਸਬੰਧਾਂ ਨੂੰ ਸਰਬਉੱਚ ਪਹਿਲ ਦਿੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਅਫ਼ਗ਼ਾਨਿਸਤਾਨ ਉੱਤੇ ਠੋਸੇ ਗਏ ਦਹਿਸ਼ਤਵਾਦ ਵਿਰੁੱਧ ਲੜਾਈ ਵਿੱਚ ਉਸ ਨੂੰ ਪੂਰਾ ਸਮਰਥਨ ਦਿੰਦਾ ਹੈ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੀ ਸਰਕਾਰ ਅਤੇ ਲੋਕਾਂ ਨੂੰ ਸ਼ਾਂਤੀਪੂਰਵਕ, ਸੰਯੁਕਤ, ਲੋਕਤੰਤਰੀ ਅਤੇ ਖੁਸ਼ਹਾਲ ਰਾਸ਼ਟਰ ਦੇ ਨਿਰਮਾਣ ਦੇ ਯਤਨਾਂ ਵਿੱਚ, ਮਾਨਵੀ ਅਤੇ ਵਿਕਾਸ ਸਹਾਇਤਾ ਸਮੇਤ ਭਾਰਤ ਦਾ ਪੂਰਾ ਸਮਰਥਨ ਵੀ ਦੁਹਰਾਇਆ।
ਵਿਦੇਸ਼ ਮੰਤਰੀ ਰੱਬਾਨੀ ਇਸ ਵੇਲੇ ਭਾਰਤ-ਅਫ਼ਗ਼ਾਨ ਸਟ੍ਰੈਟਜਿਕ ਪਾਰਟਨਰਸ਼ਿਪ ਕੌਂਸਲ ਦੀ ਦੂਜੀ ਮੀਟਿੰਗ ਵਿੱਚ ਹਿੱਸਾ ਲੈਣ ਲਈ ਭਾਰਤ ਆਏ ਹੋਏ ਹਨ। ਉਹ ਇਸ ਕੌਂਸਲ ਦੇ ਭਾਰਤ ਦੇ ਵਿਦੇਸ਼ ਮੰਤਰੀ ਨਾਲ ਸਹਿ-ਚੇਅਰਪਰਸਨ ਹਨ।
*****
AKT/NT