ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਹ ਨਵੇਂ ਦਹਾਕੇ ਵਿੱਚ ਦੇਸ਼ ਦੇ ਉੱਜਵਲ ਭਵਿੱਖ ਲਈ ਮਜ਼ਬੂਤ ਨੀਂਹ ਰੱਖਣ ਦੀ ਦਿਸ਼ਾ ਵਿੱਚ ਕੰਮ ਕਰਨ।
Speaking at the start of the Budget Session of Parliament. https://t.co/CIMbUsXOVV
— Narendra Modi (@narendramodi) January 31, 2020
ਸੰਸਦ ਦਾ ਬਜ9ਟ ਸੈਸ਼ਨ ਸ਼ੁਰੂ ਹੋਣ ਤੋਂ ਪਹਿਲਾਂ ਮੀਡੀਆ ਦੇ ਸਾਹਮਣੇ ਪਰੰਪਰਿਕ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੇਸ਼ ਦੇ ਆਰਥਿਕ ਮੁੱਦਿਆਂ ਅਤੇ ਵਰਤਮਾਨ ਗਲੋਬਲ ਆਰਥਿਕ ਪਰਿਦ੍ਰਿਸ਼ ਵਿੱਚ ਭਾਰਤ ਨੂੰ ਅਧਿਕ ਤੋਂ ਅਧਿਕ ਲਾਭ ਕਿਵੇਂ ਦਿਵਾਇਆ ਜਾਵੇ, ਉੱਤੇ ਵਿਆਪਕ ਚਰਚਾ ਕਰਨ ਦਾ ਸੱਦਾ ਦਿੱਤਾ ।
ਪ੍ਰਧਾਨ ਮੰਤਰੀ ਨੇ ਕਿਹਾ, “ ਇਸ ਸੈਸ਼ਨ ਵਿੱਚ ਸਾਨੂੰ ਅਧਿਕ ਤੋਂ ਅਧਿਕ ਆਰਥਿਕ ਵਿਸ਼ਿਆਂ ਉੱਤੇ ਫੋਕਸ ਕਰਨਾ ਚਾਹੀਦਾ ਹੈ ਅਤੇ ਇਹ ਦੇਖਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਭਾਰਤ ਵਰਤਮਾਨ ਗਲੋਬਲ ਆਰਥਿਕ ਪਰਿਦ੍ਰਿਸ਼ ਦਾ ਵੱਧ ਤੋਂ ਵੱਧ ਲਾਭ ਉਠਾ ਸਕਦਾ ਹੈ ਅਤੇ ਕਿਵੇਂ ਦੇਸ਼ ਦੀ ਅਰਥਵਿਵਸਥਾ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ।”
ਉਨ੍ਹਾਂ ਕਿਹਾ, “ਸਾਡੀ ਸਰਕਾਰ ਸਾਰੇ ਵੰਚਿਤ ਵਰਗਾਂ ਅਤੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਪ੍ਰਯਤਨ ਕਰਨ ਵਾਲੀ ਸਰਕਾਰ ਦੇ ਤੌਰ ‘ਤੇ ਜਾਣੀ ਜਾਂਦੀ ਹੈ । ਅਸੀਂ ਇਸ ਦਹਾਕੇ ਵਿੱਚ ਵੀ ਇਸ ਦਿਸ਼ਾ ਵਿੱਚ ਕੰਮ ਕਰਦੇ ਰਹਾਂਗੇ । ਮੈਂ ਚਾਹਾਂਗਾ ਕਿ ਸੰਸਦ ਦੇ ਦੋਹਾਂ ਸਦਨਾਂ ਵਿੱਚ ਦੇਸ਼ ਦੇ ਆਰਥਿਕ ਵਿਸ਼ਿਆਂ ਅਤੇ ਜਨਤਾ ਦੇ ਸਸ਼ਕਤੀਕਰਨ ਉੱਤੇ ਵਿਆਪਕ ਚਰਚਾ ਹੋਵੇ । ਮੈਨੂੰ ਵਿਸ਼ਵਾਸ ਹੈ ਕਿ ਵਿਚਾਰ – ਚਰਚਾਵਾਂ ਨਾਲ ਅਸੀਂ ਸਾਰੇ ਗਿਆਨਵਾਨ ਅਤੇ ਸਮ੍ਰਿੱਧ ਹੋਵਾਂਗੇ।’
ਵੀਆਰਆਰਕੇ/ਕੇਪੀ
Speaking at the start of the Budget Session of Parliament. https://t.co/CIMbUsXOVV
— Narendra Modi (@narendramodi) January 31, 2020