Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

25.06.2017 ਨੂੰ ਆਲ ਇੰਡੀਆ ਰੇਡੀਓ (ਆਕਾਸ਼ਵਾਣੀ) ‘ਤੇ ਪ੍ਰਧਾਨ ਮੰਤਰੀ ਦੇ ‘ ਮਨ ਕੀ ਬਾਤ’ ਪ੍ਰੋਗਰਾਮ ਦਾ ਮੂਲ-ਪਾਠ


ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ!  ਮੌਸਮ ਬਦਲ ਰਿਹਾ ਹੈ। ਇਸ ਵਾਰ ਗਰਮੀ ਵੀ ਬਹੁਤ ਰਹੀ ਪਰ ਚੰਗਾ ਹੋਇਆ ਕਿ ਵਰਖਾ ਰੁੱਤ ਸਮੇਂ ’ਤੇ ਆਪਣੇ ਨਕਸ਼ੇ-ਕਦਮ ’ਤੇ ਅੱਗੇ ਵਧ ਰਹੀ ਹੈ। ਦੇਸ਼ ਦੇ ਕਈ ਭਾਗਾਂ ਵਿੱਚ ਝਮਾਝਮ ਬਾਰਿਸ਼ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਬਾਰਿਸ਼ ਦੇ ਬਾਅਦ ਠੰਢੀਆਂ ਹਵਾਵਾਂ ਵਿੱਚ ਪਿਛਲੇ ਦਿਨਾਂ ਦੀ ਗਰਮੀ ਤੋਂ ਰਾਹਤ ਦਾ ਅਨੁਭਵ ਰਿਹਾ ਹੈ ਅਤੇ ਅਸੀਂ ਸਭ ਨੇ ਦੇਖਿਆ ਹੈ ਕਿ ਜੀਵਨ ਵਿੱਚ ਕਿੰਨੀ ਹੀ ਆਪਾ-ਧਾਪੀ ਹੋਵੇ, ਕਿੰਨਾ ਹੀ ਤਣਾਓ ਹੋਵੇ, ਨਿਜੀ ਜੀਵਨ ਹੋਵੇ, ਸਾਰਵਜਨਿਕ ਜੀਵਨ ਹੋਵੇ। ਬਾਰਿਸ਼ ਦਾ ਆਗਮਨ ਹੀ ਸਾਡੀ ਮਨੋਦਸ਼ਾ ਨੂੰ ਵੀ ਬਦਲ ਦਿੰਦਾ ਹੈ। ਅੱਜ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦੇਸ਼ ਦੇ ਕਈ ਭਾਗਾਂ ਵਿੱਚ ਬਹੁਤ ਹੀ ਸ਼ਰਧਾ ਅਤੇ ਉਲਾਸਪੂਰਵਕ ਦੇਸ਼ ਵਾਸੀ ਮਨਾਉਂਦੇ ਹਨ। ਹੁਣ ਤਾਂ ਵਿਸ਼ਵ ਦੇ ਵੀ ਕੁਝ ਭਾਗਾਂ ਵਿੱਚ ਭਗਵਾਨ ਜਗਨਨਾਥ ਜੀ ਦੀ ਰੱਥ ਯਾਤਰਾ ਦਾ ਉਤਸਵ ਆਯੋਜਿਤ ਹੁੰਦਾ ਹੈ ਅਤੇ ਭਗਵਾਨ ਜਗਨਨਾਥ ਜੀ ਦੇ ਨਾਲ ਦੇਸ਼ ਦਾ ਗ਼ਰੀਬ ਜੁੜਿਆ ਹੋਇਆ ਹੈ, ਜਿਨਾਂ ਲੋਕਾਂ ਨੇ ਡਾ. ਬਾਬਾ ਸਾਹਿਬ ਅੰਬੇਡਕਰ ਦਾ ਅਧਿਐਨ ਕੀਤਾ ਹੋਵੇਗਾ, ਉਨ੍ਹਾਂ ਦੇਖਿਆ ਹੋਵੇਗਾ ਕਿ ਭਗਵਾਨ ਜਗਨਨਾਥ ਜੀ ਦਾ ਮੰਦਿਰ ਅਤੇ ਉਸ ਦੀਆਂ ਪ੍ਰੰਪਰਾਵਾਂ ਦੀ ਉਹ ਬਹੁਤ ਤਾਰੀਫ ਕਰਦੇ ਸਨ, ਕਿਉਂਕਿ ਉਸ ਵਿੱਚ ਸਮਾਜਿਕ ਨਿਆਂ, ਸਮਾਜਿਕ ਬਰਾਬਰੀ ਸ਼ਾਮਿਲ ਸੀ। ਭਗਵਾਨ ਜਗਨਨਾਥ ਗ਼ਰੀਬਾਂ ਦੇ ਦੇਵਤਾ ਹਨ ਅਤੇ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਅੰਗਰੇਜ਼ੀ ਭਾਸ਼ਾ ਵਿੱਚ ਇੱਕ  ਸ਼ਬਦ ਹੈ juggernaut ਅਤੇ ਉਸ ਦਾ ਮਤਲਬ ਹੁੰਦਾ ਹੈ, ਐਸਾ ਵਿਸ਼ਾਲ ਰੱਥ, ਜਿਸ ਨੂੰ ਕੋਈ ਰੋਕ ਨਹੀਂ ਸਕਦਾ ਅਤੇ ਇਸ  juggernaut ਦੇ dictionary meaning  ਵਿੱਚ ਵੀ ਇਹ ਪਾਇਆ ਜਾਂਦਾ ਹੈ ਕਿ ਜਗਨਨਾਥ ਦੇ ਰੱਥ ਵਿੱਚੋਂ ਹੀ ਇਹ ਸ਼ਬਦ ਉਪਜਿਆ ਹੈ ਅਤੇ ਇਸ ਲਈ ਅਸੀਂ ਸਮਝ ਸਕਦੇ ਹਾਂ ਕਿ ਦੁਨੀਆ ਨੇ ਵੀ ਜਗਨਨਾਥ ਦੀ ਇਸ ਯਾਤਰਾ ਦੀ ਆਪਣੇ-ਆਪਣੇ ਤਰੀਕੇ ਨਾਲ ਕਿਸ ਤਰ੍ਹਾਂ ਨਾਲ ਮਹਾਨਤਾ ਸਵੀਕਾਰ ਕੀਤੀ ਹੈ। ਭਗਵਾਨ ਜਗਨਨਾਥ ਜੀ ਦੀ ਯਾਤਰਾ ਦੇ ਅਵਸਰ ’ਤੇ ਮੈਂ ਸਾਰੇ ਦੇਸ਼ ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਭਗਵਾਨ ਜਗਨਨਾਥ ਜੀ ਦੇ ਸ਼ੁਭ ਚਰਨਾਂ ਵਿੱਚ ਪ੍ਰਣਾਮ ਵੀ ਕਰਦਾ ਹਾਂ।

                ਭਾਰਤ ਦੀ ਵਿਭਿੰਨਤਾ ਇਹ ਇਸ ਦੀ ਵਿਸ਼ੇਸ਼ਤਾ ਵੀ ਹੈ, ਭਾਰਤ ਦੀ ਵਿਭਿੰਨਤਾ ਇਹ ਭਾਰਤ ਦੀ ਸ਼ਕਤੀ ਵੀ ਹੈ। ਰਮਜ਼ਾਨ ਦਾ ਪਵਿੱਤਰ ਮਹੀਨਾ ਪੂਰੀ ਇਬਾਦਤ ਵਿੱਚ ਪਵਿੱਤਰ ਭਾਵਨਾ ਨਾਲ ਮਨਾਇਆ। ਹੁਣ ਈਦ ਦਾ ਤਿਓਹਾਰ ਹੈ ‘ਈਦ ਉਲ ਫਿਤਰ’ ਦੇ ਇਸ ਮੌਕੇ ’ਤੇ ਮੇਰੇ ਵੱਲੋਂ ਸਭ ਨੂੰ ਈਦ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਰਮਜ਼ਾਨ ਮਹੀਨਾ ਪੁੰਨਦਾਨ ਦਾ ਮਹੀਨਾ ਹੈ, ਖੁਸ਼ੀਆਂ ਨੂੰ ਵੰਡਣ ਦਾ ਮਹੀਨਾ ਹੈ ਅਤੇ ਜਿੰਨੀਆਂ ਖੁਸ਼ੀਆਂ ਵੰਡਦੇ ਹਾਂ, ਓਨੀਆਂ ਖੁਸ਼ੀਆਂ ਵੱਧਦੀਆਂ ਹਨ। ਆਓ ਅਸੀਂ ਸਭ ਮਿਲ ਕੇ ਇਨਾਂ ਪਵਿੱਤਰ ਉਤਸਵਾਂ ਤੋਂ ਪ੍ਰੇਰਣਾ ਲੈ ਕੇ ਖੁਸ਼ੀਆਂ ਦੇ ਖਜ਼ਾਨਿਆਂ ਨੂੰ ਵੰਡਦੇ ਚੱਲੀਏ। ਦੇਸ਼ ਨੂੰ ਅੱਗੇ ਵਧਾਉਂਦੇ ਚੱਲੀਏ।

                ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਮੁਬਾਰਕਪੁਰ ਪਿੰਡ ਦੀ ਇੱਕ  ਬੜੀ ਪ੍ਰੇਰਕ ਘਟਨਾ ਮੇਰੇ ਸਾਹਮਣੇ ਆਈ। ਕਰੀਬ ਸਾਢੇ ਤਿੰਨ ਹਜ਼ਾਰ ਸਾਡੇ ਮੁਸਲਮਾਨ ਭਾਈ-ਭੈਣਾਂ ਦੇ ਪਰਿਵਾਰ ਉੱਥੇ ਉਸ ਛੋਟੇ ਜਿਹੇ ਪਿੰਡ ਵਿੱਚ ਵਸਦੇ ਹਨ। ਇੱਕ  ਪ੍ਰਕਾਰ ਨਾਲ ਜ਼ਿਆਦਾ ਆਬਾਦੀ ਸਾਡੇ ਮੁਸਲਿਮ ਪਰਿਵਾਰ ਦੇ ਭਾਈਆਂ-ਭੈਣਾਂ ਦੀ ਹੈ। ਇਸ ਰਮਜ਼ਾਨ ਦੇ ਅੰਦਰ ਪਿੰਡ ਵਾਲਿਆਂ ਨੇ ਮਿਲ ਕੇ ਸ਼ੌਚਾਲਿਆ ਬਣਾਉਣ ਦਾ ਨਿਰਣਾ ਲਿਆ ਅਤੇ ਇਸ ਵਿਅਕਤੀਗਤ ਸ਼ੌਚਾਲਿਆ ਦੇ ਅੰਦਰ ਸਰਕਾਰ ਦੀ ਤਰਫੋਂ ਵੀ ਸਹਾਇਤਾ ਮਿਲਦੀ ਹੈ ਅਤੇ ਉਸ ਸਹਾਇਤਾ ਦੀ ਰਾਸ਼ੀ ਕਰੀਬ 17 ਲੱਖ ਰੁਪਏ ਉਨ੍ਹਾਂ ਨੂੰ ਦਿੱਤੀ ਗਈ। ਤੁਹਾਨੂੰ ਜਾਣ ਕੇ ਸੁਖਦ ਹੈਰਾਨੀ ਵੀ ਹੋਵੇਗੀ, ਅਨੰਦ ਹੋਵੇਗਾ, ਰਮਜ਼ਾਨ ਦੇ ਇਸ ਪਵਿੱਤਰ ਮਹੀਨੇ ਵਿੱਚ ਉੱਥੇ ਸਾਡੇ ਸਾਰੇ ਮੁਸਲਮਾਨ ਭਾਈਆਂ-ਭੈਣਾਂ ਨੇ ਇਹ 17 ਲੱਖ ਵਾਪਿਸ ਮੋੜ ਦਿੱਤਾ ਅਤੇ ਇਹ ਕਿਹਾ ਕਿ ਅਸੀਂ ਸਾਡਾ ਸ਼ੌਚਾਲਿਆ ਸਾਡੀ ਮਿਹਨਤ ਨਾਲ, ਸਾਡੇ ਪੈਸਿਆਂ ਨਾਲ ਬਣਾਵਾਂਗੇ। ਇਹ 17 ਲੱਖ ਰੁਪਏ ਤੁਸੀਂ ਪਿੰਡ ਦੀਆਂ ਹੋਰ ਸੁਵਿਧਾਵਾਂ ’ਤੇ ਖਰਚ ਕਰ ਦਿਓ। ਮੈਂ ਮੁਬਾਰਕਪੁਰ ਦੇ ਸਾਰੇ ਪਿੰਡ ਵਾਸੀਆਂ ਨੂੰ ਰਮਜ਼ਾਨ ਦੇ ਇਸ ਪਵਿੱਤਰ ਮੌਕੇ ਨੂੰ ਸਮਾਜ ਦੀ ਭਲਾਈ ਦੇ ਮੌਕੇ ਵਿੱਚ ਬਦਲਣ ਦੇ ਲਈ ਵਧਾਈ ਦਿੰਦਾ ਹਾਂ। ਉਨ੍ਹਾਂ ਦੀ ਇੱਕ -ਇੱਕ  ਚੀਜ਼ ਬੜੀ ਹੀ ਪ੍ਰੇਰਕ ਹੈ ਅਤੇ ਸਭ ਤੋਂ ਵੱਡੀ ਗੱਲ ਹੈ ਕਿ ਉਨ੍ਹਾਂ ਨੇ ਮੁਬਾਰਕਪੁਰ ਨੂੰ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਕਰ ਦਿੱਤਾ। ਅਸੀਂ ਜਾਣਦੇ ਹਾਂ ਕਿ ਸਾਡੇ ਦੇਸ਼ ਦੇ ਤਿੰਨ ਪ੍ਰਦੇਸ਼ ਅਜਿਹੇ ਹਨ, ਸਿੱਕਮ, ਹਿਮਾਚਲ ਅਤੇ ਕੇਰਲ ਜੋ ਪਹਿਲਾਂ ਹੀ ਖੁੱਲੇ ਵਿੱਚ ਸ਼ੌਚ ਤੋਂ ਮੁਕਤ ਐਲਾਨ ਹੋ ਚੁੱਕੇ ਹਨ। ਇਸ ਹਫਤੇ ਉੱਤਰਾਖੰਡ  ਅਤੇ ਹਰਿਆਣਾ ਵੀ ਓ. ਡੀ. ਐੱਫ. ਐਲਾਨੇ ਗਏ। ਮੈਂ ਇਨਾਂ ਪੰਜਾਂ ਰਾਜਾਂ ਦੇ ਪ੍ਰਸ਼ਾਸਨ ਨੂੰ, ਸ਼ਾਸਨ ਨੂੰ ਅਤੇ ਜਨਤਾ-ਜਨਾਰਦਨ ਦਾ ਵਿਸ਼ੇਸ਼ ਰੂਪ ਵਿੱਚ ਧੰਨਵਾਦ ਕਰਦਾ ਹਾਂ, ਇਸ ਕੰਮ ਨੂੰ ਸੰਪੂਰਨ ਕਰਨ  ਲਈ।

                ਅਸੀਂ ਭਲੀਭਾਂਤ ਜਾਣਦੇ ਹਾਂ ਕਿ ਵਿਅਕਤੀ ਦੇ ਜੀਵਨ ਵਿੱਚ, ਸਮਾਜ ਦੇ ਜੀਵਨ ਵਿੱਚ ਕੁਝ ਵੀ ਚੰਗਾ ਕਰਨਾ ਹੋਵੇ ਤਾਂ ਬਹੁਤ ਸਖ਼ਤ ਮਿਹਨਤ ਕਰਨੀ ਪੈਂਦੀ ਹੈ ਜੇ ਸਾਡੀ handwriting ਖਰਾਬ ਹੈ, ਜੇ ਉਸ ਨੂੰ ਠੀਕ ਕਰਨਾ ਹੈ ਤਾਂ ਲੰਬੇ ਸਮੇਂ ਤੱਕ ਬਹੁਤ ਜਾਗਰੂਕ ਰਹਿ ਕੇ ਯਤਨ ਕਰਨਾ ਪੈਂਦਾ ਹੈ ਤਾਂ ਜਾ ਕੇ ਸਰੀਰ ਦੀ, ਮਨ ਦੀ ਆਦਤ ਬਦਲਦੀ ਹੈ। ਸਵੱਛਤਾ ਦਾ ਵੀ ਵਿਸ਼ਾ ਅਜਿਹਾ ਹੀ ਹੈ। ਅਜਿਹੀਆਂ ਬੁਰੀਆਂ ਆਦਤਾਂ ਸਾਡੇ ਸੁਭਾਅ ਦਾ ਹਿੱਸਾ ਬਣ ਗਈਆਂ ਹਨ, ਸਾਡੀਆਂ ਆਦਤਾਂ ਦਾ ਹਿੱਸਾ ਬਣ ਗਈਆਂ ਹਨ। ਇਨਾਂ ਤੋਂ ਮੁਕਤੀ ਪਾਉਣ ਲਈ ਲਗਾਤਾਰ ਰੂਪ ਵਿੱਚ ਸਾਨੂੰ ਯਤਨ ਕਰਨਾ ਹੀ ਪਵੇਗਾ। ਹਰ ਕਿਸੇ ਦਾ ਧਿਆਨ ਖਿੱਚਣਾ ਹੀ ਪਵੇਗਾ, ਚੰਗੀਆਂ ਪ੍ਰੇਰਣਦਾਇਕ  ਘਟਨਾਵਾਂ ਨੂੰ ਯਾਦ ਵੀ ਕਰਨਾ ਪਵੇਗਾ ਅਤੇ ਮੈਨੂੰ ਖੁਸ਼ੀ ਹੈ ਕਿ ਅੱਜ ਸਵੱਛਤਾ, ਇਹ ਸਰਕਾਰੀ ਕਾਰਜਕ੍ਰਮ ਨਹੀਂ ਰਿਹਾ ਹੈ। ਇਹ ਜਨ ਸਮਾਜ ਦਾ, ਆਮ ਵਿਅਕਤੀ ਦਾ ਇੱਕ  ਅੰਦੋਲਨ ਬਣਦਾ ਜਾ ਰਿਹਾ ਹੈ ਅਤੇ ਸ਼ਾਸਨ ਵਿੱਚ ਬੈਠੇ ਹੋਏ ਲੋਕ ਵੀ ਜਦੋਂ ਲੋਕਾਂ ਦੀ ਹਿੱਸੇਦਾਰੀ ਨਾਲ ਇਸ ਕੰਮ ਨੂੰ ਅੱਗੇ ਵਧਾਉਂਦੇ ਹਨ ਤਾਂ ਕਿੰਨੀ ਤਾਕਤ ਵਧ ਜਾਂਦੀ ਹੈ।

                ਪਿਛਲੇ ਦਿਨਾਂ ਵਿੱਚ ਇੱਕ  ਬਹੁਤ ਹੀ ਉੱਤਮ ਘਟਨਾ ਮੇਰੇ ਧਿਆਨ ਵਿੱਚ ਆਈ ਜੋ ਮੈਂ ਤੁਹਾਡੇ ਸਾਹਮਣੇ ਜ਼ਰੂਰ ਕਹਿਣਾ ਚਾਹਾਂਗਾ। ਇਹ ਘਟਨਾ ਹੈ ਆਂਧਰਾ ਪ੍ਰਦੇਸ਼ ਦੇ ਵਿਜੇ ਨਗਰਮ ਜ਼ਿਲ੍ਹੇ ਦੀ, ਉੱਥੋਂ ਦੇ ਪ੍ਰਸ਼ਾਸਨ ਨੇ ਜਨ ਭਾਗੀਦਾਰੀ ਵਿੱਚ ਇੱਕ  ਵੱਡਾ ਕੰਮ ਹੱਥ ਵਿੱਚ ਲਿਆ, 10 ਮਾਰਚ ਸਵੇਰੇ 6 ਵਜੇ ਤੋਂ ਲੈ ਕੇ 14 ਮਾਰਚ ਸਵੇਰੇ 10 ਵਜੇ ਤੱਕ 100 ਘੰਟੇ ਦਾ non stop  ਅਭਿਆਨ ਅਤੇ ਟੀਚਾ ਕੀ ਸੀ? 100 ਘੰਟੇ ਵਿੱਚ 71 ਪਿੰਡਾਂ, ਪਿੰਡ ਪੰਚਾਇਤਾਂ ਵਿੱਚ 10,000 ਘਰੇਲੂ ਸ਼ੌਚਾਲਿਆ ਬਣਾਉਣਾ ਅਤੇ ਮੇਰੇ ਪਿਆਰੇ ਦੇਸ਼ ਵਾਸੀਓ! ਤੁਸੀਂ ਜਾਣ ਕੇ ਖੁਸ਼ ਹੋ ਜਾਓਗੇ ਕਿ ਆਮ ਜਨਤਾ ਨੇ ਅਤੇ ਸ਼ਾਸਨ ਨੇ ਮਿਲ ਕੇ 100 ਘੰਟੇ ਵਿੱਚ 10,000 ਸ਼ੌਚਾਲਿਆ ਬਣਾਉਣ ਦਾ ਕੰਮ ਸਫਲਤਾਪੂਰਵਕ ਪੂਰਾ ਕਰ ਦਿੱਤਾ। 71 ਪਿੰਡ ਓ. ਡੀ. ਐੱਫ. ਹੋ ਗਏ। ਮੈਂ ਸ਼ਾਸਨ ਵਿੱਚ ਬੈਠੇ ਹੋਏ ਲੋਕਾਂ ਨੂੰ, ਸਰਕਾਰੀ ਅਧਿਕਾਰੀਆਂ ਨੂੰ ਅਤੇ ਵਿਜੇ ਨਗਰਮ ਜ਼ਿਲ੍ਹੇ ਦੇ ਉਨ੍ਹਾਂ ਪਿੰਡਾਂ ਦੇ ਨਾਗਰਿਕਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਆਪਣੀ ਮਿਹਨਤ ਸਦਕਾ ਉਨ੍ਹਾਂ ਬੜਾ ਪ੍ਰੇਰਣਾਮਈ ਉਦਾਹਰਣ ਪੇਸ਼ ਕੀਤਾ ਹੈ। ਇਨੀਂ ਦਿਨੀਂ ‘ਮਨ ਕੀ ਬਾਤ’ ਵਿੱਚ ਲਗਾਤਾਰ ਮੈਨੂੰ ਜਨਤਾ-ਜਨਾਰਦਨ ਵੱਲੋਂ ਸੁਝਾਓ ਆਉਂਦੇ  ਰਹਿੰਦੇ ਹਨ,  NarendraModiApp ’ਤੇ ਆਉਂਦੇ  ਰਹਿੰਦੇ ਹਨ। MyGov.in ’ਤੇ ਆਉਂਦੇ  ਰਹਿੰਦੇ ਹਨ। ਚਿੱਠੀਆਂ ਨਾਲ ਆਉਂਦੇ  ਹਨ, ਆਕਾਸ਼ਵਾਣੀ ’ਤੇ ਆਉਂਦੇ  ਹਨ। ਸ਼੍ਰੀਮਾਨ ਪ੍ਰਕਾਸ਼ ਤ੍ਰਿਪਾਠੀ  ਨੇ ਐਮਰਜੈਂਸੀ ਨੂੰ ਯਾਦ ਕਰਦਿਆਂ ਲਿਖਿਆ ਹੈ ਕਿ 25 ਜੂਨ ਨੂੰ ਲੋਕਤੰਤਰ ਦੇ ਇਤਿਹਾਸ ਵਿੱਚ ਇੱਕ  ਕਾਲੇ ਦੌਰ ਦੇ ਰੂਪ ਵਿੱਚ ਉਨ੍ਹਾਂ ਨੇ ਪੇਸ਼ ਕੀਤਾ ਹੈ। ਪ੍ਰਕਾਸ਼ ਤ੍ਰਿਪਾਠੀ  ਜੀ ਦੀ ਲੋਕਤੰਤਰ ਦੇ ਪ੍ਰਤੀ ਇਹ ਜਾਗਰੂਕਤਾ ਸਲਾਹੁਣਯੋਗ ਹੈ ਅਤੇ ਲੋਕਤੰਤਰ ਇੱਕ  ਵਿਵਸਥਾ ਹੀ ਹੈ, ਅਜਿਹਾ ਨਹੀਂ ਹੈ। ਇਹ ਇੱਕ  ਸੰਸਕਾਰ ਵੀ ਹੈ।  Eternal Vigilance is the Price of Liberty      ਲੋਕਤੰਤਰ ਦੇ ਪ੍ਰਤੀ ਹਮੇਸ਼ਾ ਜਾਗਰੂਕਤਾ ਜ਼ਰੂਰੀ ਹੁੰਦੀ ਹੈ ਅਤੇ ਇਸ ਲਈ ਲੋਕਤੰਤਰ ਨੂੰ ਸੱਟ ਮਾਰਨ ਵਾਲੀਆਂ ਗੱਲਾਂ ਨੂੰ ਵੀ ਯਾਦ ਕਰਨਾ ਹੁੰਦਾ ਹੈ ਅਤੇ ਲੋਕਤੰਤਰ ਦੀਆਂ ਚੰਗੀਆਂ ਗੱਲਾਂ ਦੀ ਦਿਸ਼ਾ ਵਿੱਚ ਅੱਗੇ ਵਧਣਾ ਹੁੰਦਾ ਹੈ। 1975, 25 ਜੂਨ ਉਹ ਇੱਕ  ਅਜਿਹੀ ਕਾਲੀ ਰਾਤ ਸੀ ਜੋ ਕੋਈ ਵੀ ਲੋਕਤੰਤਰ ਪ੍ਰੇਮੀ ਭੁਲਾ ਨਹੀਂ ਸਕਦਾ, ਕੋਈ ਭਾਰਤ ਵਾਸੀ ਭੁਲਾ ਨਹੀਂ ਸਕਦਾ, ਇੱਕ  ਪ੍ਰਕਾਰ ਦੇਸ਼ ਨੂੰ ਜੇਲਖਾਨੇ ਵਿੱਚ ਬਦਲ ਦਿੱਤਾ ਗਿਆ ਸੀ। ਵਿਰੋਧੀ ਆਵਾਜ਼ ਨੂੰ ਦਬਾਅ ਦਿੱਤਾ ਗਿਆ ਸੀ। ਜੈ ਪ੍ਰਕਾਸ਼ ਨਾਰਾਇਣ ਸਮੇਤ ਦੇਸ਼ ਦੇ ਮਾਣਯੋਗ ਨੇਤਾਵਾਂ ਨੂੰ ਜੇਲਾਂ ਵਿੱਚ ਬੰਦ ਕਰ ਦਿੱਤਾ ਸੀ। ਨਿਆਂ ਪ੍ਰਣਾਲੀ ਵੀ ਆਪਾਤਕਾਲ ਦੇ ਉਸ ਡਰਾਉਣੇ ਰੂਪ ਦੇ ਪ੍ਰਛਾਵੇਂ ਤੋਂ ਬਚ ਨਹੀਂ ਸਕੀ ਸੀ। ਅਖ਼ਬਾਰਾਂ ਨੂੰ ਤਾਂ ਪੂਰੀ ਤਰ੍ਹਾਂ ਬੇਕਾਰ ਕਰ ਦਿੱਤਾ ਗਿਆ ਸੀ। ਅੱਜ ਦੇ ਪੱਤਰਕਾਰਤਾ ਜਗਤ ਦੇ ਵਿਦਿਆਰਥੀ ਲੋਕਤੰਤਰ ਵਿੱਚ ਕੰਮ ਕਰਨ ਵਾਲੇ ਲੋਕ ਉਸ ਕਾਲੇ ਦੌਰ ਨੂੰ ਵਾਰ-ਵਾਰ ਯਾਦ ਕਰਦੇ ਹੋਏ ਲੋਕਤੰਤਰ ਦੇ ਪ੍ਰਤੀ ਜਾਗਰੂਕਤਾ ਵਧਾਉਣ ਦੇ ਲਈ ਨਿਰੰਤਰ ਯਤਨ ਕਰਦੇ ਰਹੇ ਹਨ ਅਤੇ ਕਰਦੇ ਵੀ ਰਹਿਣੇ ਚਾਹੀਦੇ ਹਨ। ਉਸ ਵੇਲੇ ਅਟਲ ਬਿਹਾਰੀ ਵਾਜਪੇਈ  ਜੀ ਵੀ ਜੇਲ ਵਿੱਚ ਸਨ, ਜਦ ਆਪਾਤਕਾਲ ਨੂੰ ਇੱਕ  ਸਾਲ ਹੋ ਗਿਆ ਤਾਂ ਅਟਲ ਜੀ ਨੇ ਇੱਕ  ਕਵਿਤਾ ਲਿਖੀ ਸੀ ਅਤੇ ਉਨ੍ਹਾਂ ਨੇ ਉਸ ਸਮੇਂ ਦੀ ਮਨੋਦਸ਼ਾ ਦਾ ਵਰਨਣ ਆਪਣੀ ਕਵਿਤਾ ਵਿੱਚ ਕੀਤਾ ਹੈ :-

                ਝੁਲਸਾਤਾ ਜੇਠ ਮਾਸ,

                ਸ਼ਰਦ ਚਾਂਦਨੀ ਉਦਾਸ,

                ਝੁਲਸਾਤਾ ਜੇਠ ਮਾਸ,

                ਸ਼ਰਦ ਚਾਂਦਨੀ ਉਦਾਸ,

                ਸਿਸਕੀ ਭਰਤੇ ਸਾਵਨ ਕਾ,

                ਅੰਤਰਘਟ ਰੀਤ ਗਯਾ,

                ਏਕ ਬਰਸ ਬੀਤ ਗਯਾ,

                ਏਕ ਬਰਸ ਬੀਤ ਗਯਾ॥

               

                ਸੀਖਚੋਂ ਮੇਂ ਸਿਮਟਾ ਜਗ,

                ਕਿੰਤੂ ਵਿਕਲ ਪ੍ਰਾਣ ਵਿਹਗ,

                ਸੀਖਚੋਂ ਮੇਂ ਸਿਮਟਾ ਜਗ,

                ਕਿੰਤੂ ਵਿਕਲ ਪ੍ਰਾਣ ਵਿਹਗ,

                ਧਰਤੀ ਸੇ ਅੰਬਰ ਤਕ,

                ਧਰਤੀ ਸੇ ਅੰਬਰ ਤਕ,

                ਗੂੰਜ ਮੁਕਤੀ ਗੀਤ ਗਯਾ

                ਏਕ ਬਰਸ ਬੀਤ ਗਯਾ,

                ਏਕ ਬਰਸ ਬੀਤ ਗਯਾ॥

               

                ਪਥ ਨਿਹਾਰਤੇ ਨਯਨ,

                ਗਿਨਤੇ ਦਿਨ ਪਲ-ਛਿਨ,

                ਪਥ ਨਿਹਾਰਤੇ ਨਯਨ,

                ਗਿਨਤੇ ਦਿਨ ਪਲ-ਛਿਨ

                ਲੌਟ ਕਭੀ ਆਏਗਾ,

                ਲੌਟ ਕਭੀ ਆਏਗਾ,

                ਮਨ ਕਾ ਜੋ ਮੀਤ ਗਯਾ,

                ਏਕ ਬਰਸ ਬੀਤ ਗਯਾ॥

                ਲੋਕਤੰਤਰ ਵਿੱਚ ਪ੍ਰੇਮੀਆਂ ਨੇ ਬੜੀ ਲੜਾਈ ਲੜੀ ਅਤੇ ਭਾਰਤ ਵਰਗਾ ਦੇਸ਼ ਇੰਨਾ ਵੱਡਾ ਵਿਸ਼ਾਲ ਦੇਸ਼, ਜਦ ਮੌਕਾ ਮਿਲਿਆ ਤਾਂ ਭਾਰਤ ਦੇ ਜਨ-ਜਨ ਦੀ ਰਗ-ਰਗ ਵਿੱਚ ਲੋਕਤੰਤਰ ਕਿਵੇਂ ਸਮੋਇਆ ਹੈ, ਚੋਣਾਂ ਦੇ ਮਾਧਿਅਮ ਨਾਲ ਉਸ ਤਾਕਤ ਦਾ ਪ੍ਰਦਰਸ਼ਨ ਕਰ ਦਿੱਤਾ। ਜਨ-ਜਨ ਦੀ ਰਗ-ਰਗ ਵਿੱਚ ਫੈਲਿਆ ਹੋਇਆ ਇਹ ਲੋਕਤੰਤਰ ਦਾ ਭਾਵ ਇਹ ਸਾਡੀ ਵਿਰਾਸਤ ਹੈ। ਇਸ ਵਿਰਾਸਤ ਨੂੰ ਅਸੀਂ ਹੋਰ ਤਾਕਤਵਰ ਕਰਨਾ ਹੈ।

                ਮੇਰੇ ਪਿਆਰੇ ਦੇਸ਼ ਵਾਸੀਓ! ਹਰ ਹਿੰਦੁਸਤਾਨੀ ਅੱਜ ਸੰਸਾਰ ਵਿੱਚ ਸਿਰ ਉੱਚਾ ਕਰਕੇ ਫ਼ਖਰ ਮਹਿਸੂਸ ਕਰ ਰਿਹਾ ਹੈ। 21 ਜੂਨ 2017 – ਪੂਰਾ ਸੰਸਾਰ ਯੋਗਮਈ ਹੋ ਗਿਆ। ਪਾਣੀ ਤੋਂ ਪਰਬਤ ਤੱਕ ਲੋਕਾਂ ਨੇ ਸਵੇਰੇ-ਸਵੇਰੇ ਸੂਰਜ ਦੀਆਂ ਕਿਰਣਾਂ ਦਾ ਸਵਾਗਤ ਯੋਗ ਦੇ ਮਾਧਿਅਮ ਨਾਲ ਕੀਤਾ। ਕਿਹੜਾ ਹਿੰਦੁਸਤਾਨੀ ਹੋਵੇਗਾ, ਜਿਸ ਨੂੰ ਇਸ ਗੱਲ ਦਾ ਮਾਣ ਨਹੀਂ ਹੋਵੇਗਾ। ਅਜਿਹਾ ਨਹੀਂ ਹੈ ਕਿ ਯੋਗ ਪਹਿਲਾਂ ਨਹੀਂ ਹੁੰਦਾ ਸੀ ਪਰ ਅੱਜ ਜਦੋਂ ਯੋਗ ਦੇ ਧਾਗੇ ਵਿੱਚ ਬੱਝ ਗਏ ਹਾਂ, ਯੋਗ ਵਿਸ਼ਵ ਨੂੰ ਜੋੜਨ ਦਾ ਕਾਰਨ ਬਣ ਗਿਆ ਹੈ। ਦੁਨੀਆ ਦੇ ਕਰੀਬ ਸਾਰੇ ਦੇਸ਼ਾਂ ਨੇ ਯੋਗ ਦੇ ਇਸ ਅਵਸਰ ਨੂੰ ਆਪਣਾ ਅਵਸਰ ਬਣਾ ਲਿਆ। ਚੀਨ ਵਿੱਚ The Great Wall of China ਉਸ ’ਤੇ ਲੋਕਾਂ ਨੇ ਯੋਗ ਦਾ ਅਭਿਆਸ ਕੀਤਾ ਤਾਂ  Peru ਵਿੱਚ World Heritage Site ਮਾਚੂ ਪਿਚੂ ’ਤੇ ਸਮੁੰਦਰ ਤੱਟ ਤੋਂ 2400 ਮੀਟਰ ਉੱਪਰ ਲੋਕਾਂ ਨੇ ਯੋਗ ਕੀਤਾ। ਫਰਾਂਸ ਵਿੱਚ ਏਫਿਲ ਟਾਵਰ ਦੇ ਸਾਏ ਹੇਠ ਲੋਕਾਂ ਨੇ ਯੋਗ ਕੀਤਾ। ਯੂ. ਏ. ਈ. ਵਿੱਚ, ਅਬੂ ਧਾਬੀ ਵਿੱਚ 4000 ਤੋਂ ਜ਼ਿਆਦਾ ਲੋਕਾਂ ਨੇ ਸਮੂਹਿਕ ਯੋਗ ਕੀਤਾ। ਅਫ਼ਗ਼ਾਨਿਸਤਾਨ ਵਿੱਚ, ਹੇਰਾਤ ਵਿੱਚ India Afghan Friendship Dam ਸਲਮਾ ਬੰਨ੍ਹ ’ਤੇ ਯੋਗ ਕਰਕੇ ਭਾਰਤ ਦੀ ਦੋਸਤੀ ਨੂੰ ਇੱਕ  ਨਵੀਂ ਦਿਸ਼ਾ ਦਿੱਤੀ। ਸਿੰਗਾਪੁਰ ਵਰਗੀ ਛੋਟੀ ਜਿਹੀ ਥਾਂ ’ਤੇ 70 ਜਗਾ ’ਤੇ ਕਾਰਜਕ੍ਰਮ ਹੋਏ ਅਤੇ ਇੱਕ  ਹਫਤੇ ਲਈ ਉਨ੍ਹਾਂ ਨੇ ਇੱਕ  ਮੁਹਿੰਮ ਚਲਾਈ ਹੈ। ਯੂ. ਐੱਨ. ਨੇ ਅੰਤਰਰਾਸ਼ਟਰੀ ਯੋਗ ਦਿਵਸ ਦੇ 10 Stamps ਕੱਢੇ। ਉਨ੍ਹਾਂ 10 Stamps ਨੂੰ ਰਿਲੀਜ਼ ਕੀਤਾ। ਯੂ. ਐੱਨ. ਹੈੱਡਕੁਆਰਟਰ ਵਿੱਚ ਯੋਗ ਮਾਸਟਰਾਂ ਨਾਲ ਯੋਗ ਸੈਸ਼ਨ  ਦਾ ਆਯੋਜਨ ਕੀਤਾ ਗਿਆ। ਯੂ. ਐੱਨ. ਦਾ ਸਟਾਫ ਦੁਨੀਆ ਦੇ ਡਿਪਲੋਮੈਟ, ਹਰ ਕੋਈ ਇਸ ਵਿੱਚ ਸ਼ਰੀਕ ਹੋਇਆ।  

ਇਸ ਵਾਰ ਫਿਰ ਇੱਕ  ਵਾਰੀ ਯੋਗ ਨੇ ਵਿਸ਼ਵ ਰਿਕਾਰਡ ਦਾ ਵੀ ਕੰਮ ਕੀਤਾ। ਗੁਜਰਾਤ ਵਿੱਚ, ਅਹਿਮਦਾਬਾਦ ਵਿੱਚ ਲਗਭਗ 55 ਹਜ਼ਾਰ ਲੋਕਾਂ ਨੇ ਇਕੱਠੇ ਯੋਗ ਕਰਕੇ ਇੱਕ  ਨਵਾਂ ਵਿਸ਼ਵ ਰਿਕਾਰਡ ਬਣਾ ਦਿੱਤਾ। ਮੈਨੂੰ ਵੀ ਲਖਨਊ ਵਿੱਚ ਯੋਗ ਦੇ ਕਾਰਜਕ੍ਰਮ ਵਿੱਚ ਸ਼ਰੀਕ ਹੋਣ ਦਾ ਮੌਕਾ ਮਿਲਿਆ ਪਰ ਪਹਿਲੀ ਵਾਰੀ ਮੈਨੂੰ ਬਰਸਾਤ ਵਿੱਚ ਯੋਗ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਸਾਡੇ ਸੈਨਿਕਾਂ ਨੇ ਸਿਆਚਿਨ ਵਿੱਚ ਵੀ ਯੋਗ ਕੀਤਾ, ਜਿੱਥੇ   minus 20, 25, 40 ਡਿਗਰੀ ਤਾਪਮਾਨ ਹੁੰਦਾ ਹੈ। ਸਾਡੇ Armed Forces ਹੋਣ, ਬੀ. ਐੱਸ. ਐੱਫ. ਹੋਵੇ, ਆਈ. ਟੀ. ਬੀ. ਪੀ. ਹੋਣ, ਸੀ. ਆਰ. ਪੀ. ਐੱਫ. ਹੋਵੇ, ਸੀ. ਆਈ. ਐੱਸ. ਐੱਫ. ਹੋਵੇ, ਹਰ ਕੋਈ ਆਪਣੀ ਡਿਊਟੀ ਦੇ ਨਾਲ-ਨਾਲ ਯੋਗ ਨੂੰ ਵੀ ਇਸ ਦਾ ਹਿੱਸਾ ਬਣਾ ਦਿੱਤਾ। ਇਸ ਯੋਗ ਦਿਵਸ ’ਤੇ ਮੈਂ ਕਿਹਾ ਸੀ ਕਿ 3 ਪੀੜ੍ਹੀਆਂ, ਕਿਉਂਕਿ ਇਹ ਤੀਸਰਾ ਅੰਤਰਰਾਸ਼ਟਰੀ ਯੋਗ ਦਿਵਸ ਸੀ ਤਾਂ ਮੈਂ ਕਿਹਾ ਸੀ ਕਿ ਪਰਿਵਾਰ ਦੀਆਂ ਤਿੰਨੋ ਪੀੜ੍ਹੀਆਂ ਇੱਕੋ ਸਮੇਂ ਇਕੱਠੇ ਯੋਗ ਕਰਦੇ ਹੋਏ ਉਸ ਦੀ ਫੋਟੋ ਸ਼ੇਅਰ (share ) ਕਰੋ। ਕੁਝ ਟੀ. ਵੀ. ਚੈਨਲਾਂ ਨੇ ਵੀ ਇਸ ਗੱਲ ਨੂੰ ਅੱਗੇ ਵਧਾਇਆ ਸੀ। ਮੈਨੂੰ ਇਸ ਬਾਰੇ ਕਾਫੀ ਫੋਟੋਆਂ ਮਿਲੀਆਂ, ਉਨ੍ਹਾਂ ਵਿੱਚੋਂ ਕੁਝ ਚੋਣਵੀਆਂ ਫੋਟੋਆਂ (selected photographs) NarendraModiApp  ’ਤੇ compile ਕਰਕੇ ਰੱਖੀਆਂ ਗਈਆਂ ਹਨ। ਜਿਸ ਤਰ੍ਹਾਂ ਨਾਲ ਪੂਰੇ ਸੰਸਾਰ ਵਿੱਚ ਯੋਗ ਦੀ ਚਰਚਾ ਹੋ ਰਹੀ ਹੈ, ਉਸ ਤੋਂ ਇੱਕ  ਚੰਗੀ ਗੱਲ ਉੱਭਰ ਕੇ ਸਾਹਮਣੇ ਆ ਰਹੀ ਹੈ ਕਿ ਯੋਗ ਨਾਲ ਅੱਜ ਦੀ ਜੋ health conscious society  ਹੈ, ਉਹ fitness ਤੋਂ ਹੁਣ wellness ਵੱਲ ਜਾਣ ਦੀ ਦਿਸ਼ਾ ਵਿੱਚ ਕਦਮ ਰੱਖ ਰਹੀ ਹੈ ਅਤੇ ਉਨ੍ਹਾਂ ਨੂੰ ਲਗ ਰਿਹਾ ਹੈ ਕਿ  fitness ਦਾ ਮਹੱਤਵ ਤਾਂ ਹੈ ਹੀ ਪਰ wellness ਦੇ ਲਈ ਯੋਗ ਉੱਤਮ ਰਸਤਾ ਹੈ। 

(ਸਾਊਂਡ ਬਾਈਟ#) “

‘ ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਂ ਡਾ. ਅਨਿਲ ਸੋਨਾਰਾ ਅਹਿਮਦਾਬਾਦ, ਗੁਜਰਾਤ ਤੋਂ ਬੋਲ ਰਿਹਾ ਹਾਂ। ਸਰ, ਮੇਰਾ ਇੱਕ  ਸਵਾਲ ਹੈ ਕਿ ਹਾਲ ਵਿੱਚ ਹੀ ਕੇਰਲ ’ਚ ਅਸੀਂ ਤੁਹਾਡੇ ਕੋਲੋਂ ਸੁਣਿਆ ਸੀ ਕਿ ਵੱਖ-ਵੱਖ ਥਾਵਾਂ ’ਤੇ ਜੋ  bouquet as a gift   ਅਸੀਂ ਦਿੰਦੇ ਹਾਂ, ਓਹਦੀ ਜਗਾ ਸਾਨੂੰ ਚੰਗੀਆਂ ਪੁਸਤਕਾਂ ਦੇਣੀਆਂ ਚਾਹੀਦੀਆਂ ਹਨ, as a memento।  ਇਸ ਚੀਜ਼ ਦੀ ਸ਼ੁਰੂਆਤ ਗੁਜਰਾਤ ਵਿੱਚ ਤੁਸੀਂ ਆਪਣੇ ਕਾਰਜਕਾਲ ਵਿੱਚ ਵੀ ਕਰਵਾਈ ਸੀ ਪਰ ਅਜੇ ਤੱਕ in recent days ਸਾਨੂੰ ਇਹ ਜ਼ਿਆਦਾ ਵੇਖਣ ਨੂੰ ਨਹੀਂ ਮਿਲ ਰਿਹਾ ਹੈ ਤਾਂ ਕਿ ਇਸ ਬਾਰੇ ਅਸੀਂ ਕੁਝ ਕਰ ਸਕਦੇ ਹਾਂ? ਕੀ ਅਸੀਂ ਇਸ ਚੀਜ਼ ਬਾਰੇ ਕੁਝ ਕਰ ਨਹੀਂ ਸਕਦੇ? ਜਿਸ ਨਾਲ ਦੇਸ਼ਵਿਆਪੀ ਤੌਰ ’ਤੇ ਇਸ ਚੀਜ਼ ਨੂੰ ਲਾਗੂ ਕੀਤਾ ਜਾ ਸਕੇ।’

और खादी का handkerchief, ताकि खादी को भी बढ़ावा मिले। ਪਿਛਲੇ ਦਿਨੀਂ ਮੈਨੂੰ ਮੇਰੇ ਇੱਕ  ਬਹੁਤ ਹੀ ਪਿਆਰੇ ਕਾਰਜਕ੍ਰਮ ਵਿੱਚ ਜਾਣ ਦਾ ਮੌਕਾ ਮਿਲਿਆ। ਕੇਰਲ ਵਿੱਚ ਕੁਝ ਸਾਲਾਂ ਤੋਂ ਚੰਗਾ ਕਾਰਜਕ੍ਰਮ ਚੱਲਦਾ ਹੈ, ਇਹ ਕਾਰਜਕ੍ਰਮ P. N. Panicker Foundation ਦੁਆਰਾ ਚੱਲਦਾ ਹੈ ਤਾਂ ਕਿ ਲੋਕਾਂ ਨੂੰ ਕਿਤਾਬਾਂ ਪੜ੍ਹਨ ਦੀ ਆਦਤ ਪਏ, ਲੋਕ ਕਿਤਾਬ ਪੜ੍ਹਨ ਦੇ ਪ੍ਰਤੀ ਜਾਗਰੂਕ ਹੋਣ, ਇਸ ਲਈ  reading day, reading month ਮਨਾਇਆ ਜਾਂਦਾ ਹੈ ਤਾਂ ਮੈਨੂੰ ਉਸ ਵਿੱਚ ਜਾਣ ਦਾ ਮੈਨੂੰ ਮੌਕਾ ਮਿਲਿਆ ਅਤੇ ਮੈਨੂੰ ਉੱਥੇ ਇਹ ਵੀ ਦੱਸਿਆ ਗਿਆ ਕਿ ਅਸੀਂ bouquet ਨਹੀਂ book ਦਿੰਦੇ ਹਾਂ। ਮੈਨੂੰ ਚੰਗਾ ਲੱਗਿਆ। ਹੁਣ ਮੇਰਾ ਵੀ ਧਿਆਨ ਜਿਹੜੀ ਚੀਜ਼ ਤੋਂ ਹਟ ਗਿਆ ਸੀ, ਉਹ ਦੁਬਾਰਾ ਯਾਦ ਆ ਗਈ, ਕਿਉਂਕਿ ਜਦੋਂ ਮੈਂ ਗੁਜਰਾਤ ਵਿੱਚ ਸੀ ਤਾਂ ਮੈਂ ਸਰਕਾਰ ਵਿੱਚ ਇੱਕ  ਰਿਵਾਇਤ ਬਣਾਈ ਸੀ ਕਿ ਅਸੀਂ, bouquet ਨਹੀਂ book ਦਿਆਂਗੇ ਜਾਂ ਤਾਂ ਖਾਦੀ ਦਾ ਹੱਥ -ਰੁਮਾਲ, handkerchief ਉਸੇ ਨਾਲ ਸਵਾਗਤ ਕਰਾਂਗੇ । ਅਤੇ ਮੈਂ ਖਾਦੀ ਦਾ ਰੁਮਾਲ ਵਰਤਿਆ ਤਾਂ ਕਿ ਖਾਦੀ ਵੀ ਬੜ੍ਹਾਵਾ ਮਿਲੇ। ਜਦੋਂ ਤੱਕ ਮੈਂ ਗੁਜਰਾਤ ਵਿੱਚ ਸੀ, ਸਾਡੇ ਸਾਰਿਆਂ ਦੀ ਆਦਤ ਬਣ ਗਈ ਸੀ ਪਰ ਇੱਥੇ ਆਉਣ ਤੋਂ ਬਾਅਦ ਮੇਰੀ ਉਹ ਆਦਤ ਛੁਟ ਗਈ ਪਰ ਜਦੋਂ ਮੈਂ ਕੇਰਲ ਗਿਆ ਤਾਂ ਇੱਕ  ਵਾਰੀ ਫੇਰ ਤੋਂ ਉਹ ਯਾਦ ਆ ਗਈ ਅਤੇ ਮੈਂ ਤਾਂ ਹੁਣ ਸਰਕਾਰ ਵਿੱਚ ਫਿਰ ਤੋਂ ਹੇਠਾਂ ਸੂਚਨਾ ਦੇਣੀ ਵੀ ਸ਼ੁਰੂ ਕਰ ਦਿੱਤੀ ਹੈ। ਅਸੀਂ ਵੀ ਹੌਲੀ-ਹੌਲੀ ਇੱਕ  ਸੁਭਾਅ ਬਣਾ ਸਕਦੇ ਹਾਂ ਅਤੇ bouquet ਦੀ ਉਮਰ ਬਹੁਤ ਘੱਟ ਹੁੰਦੀ ਹੈ, ਇੱਕ  ਵਾਰ ਹੱਥ ਵਿੱਚ ਫੜਿਆ, ਫਿਰ ਛੱਡ ਦਿੰਦੇ ਹਾਂ ਪਰ ਜੇਕਰ ਅਸੀਂ book ਦਿੰਦੇ ਹਾਂ ਤਾਂ ਉਹ ਇੱਕ  ਤਰ੍ਹਾਂ ਨਾਲ ਘਰ ਦਾ ਹਿੱਸਾ ਬਣ ਜਾਂਦੀ ਹੈ, ਪਰਿਵਾਰ ਦਾ ਹਿੱਸਾ ਬਣ ਜਾਂਦੀ ਹੈ। ਖਾਦੀ ਦਾ ਰੁਮਾਲ ਦੇ ਕੇ ਵੀ ਸਵਾਗਤ ਕਰਦੇ ਹਨ ਤਾਂ ਕਿੰਨੇ ਗ਼ਰੀਬ ਲੋਕਾਂ ਨੂੰ ਮਦਦ ਮਿਲਦੀ ਹੈ। ਖਰਚ ਵੀ ਘੱਟ ਹੋ ਜਾਂਦਾ ਹੈ ਅਤੇ ਸਹੀ ਰੂਪ ਵਿੱਚ ਉਸ ਦੀ ਵਰਤੋਂ ਵੀ ਹੁੰਦੀ ਹੈ। ਜਦੋਂ ਮੈਂ ਇਹ ਗੱਲ ਕਹਿ ਰਿਹਾ ਹਾਂ ਤਾਂ ਅਜਿਹੀਆਂ ਚੀਜ਼ਾਂ ਦਾ ਕਿੰਨਾ ਇਤਿਹਾਸਕ ਮੁੱਲ ਹੁੰਦਾ ਹੈ। ਪਿਛਲੇ ਸਾਲ ਜਦੋਂ ਮੈਂ ਯੂ. ਕੇ. ਗਿਆ ਸੀ ਤਾਂ ਲੰਡਨ ਵਿੱਚ ਬ੍ਰਿਟੇਨ ਦੀ ਕਵੀਨ, ਕਵੀਨ ਐਲੀਜ਼ਾਬੇਥ ਨੇ ਮੈਨੂੰ ਭੋਜ ਲਈ ਸੱਦਾ ਦਿੱਤਾ ਸੀ। ਇੱਕ  ਬੜਾ ਸਹਿਜ ਵਾਤਾਵਰਣ ਸੀ। ਬੜੇ ਪਿਆਰ ਨਾਲ ਉਨ੍ਹਾਂ ਨੇ ਭੋਜਨ ਵੀ ਕਰਾਇਆ ਪਰ ਬਾਅਦ ਵਿੱਚ ਉਨ੍ਹਾਂ ਨੇ ਮੈਨੂੰ ਬੜੇ ਹੀ ਆਦਰ ਦੇ ਨਾਲ ਭਾਵਪੂਰਤ ਢੰਗ ਨਾਲ ਇੱਕ  ਛੋਟਾ ਜਿਹਾ ਖਾਦੀ ਅਤੇ ਧਾਗੇ ਨਾਲ ਬੁਣਿਆ ਹੋਇਆ ਇੱਕ  ਰੁਮਾਲ ਵਿਖਾਇਆ ਅਤੇ ਉਨ੍ਹਾਂ ਦੀਆਂ ਅੱਖਾਂ ਵਿੱਚ ਚਮਕ ਸੀ, ਉਨ੍ਹਾਂ ਨੇ ਕਿਹਾ ਕਿ ਜਦੋਂ ਮੇਰਾ ਵਿਆਹ ਹੋਇਆ ਸੀ ਤਾਂ ਇਹ ਰੁਮਾਲ ਮਹਾਤਮਾ ਗਾਂਧੀ ਨੇ ਮੈਨੂੰ ਭੇਂਟ ਵਿੱਚ ਭੇਜਿਆ ਸੀ, ਸ਼ਾਦੀ ਦੀ ਸ਼ੁਭਕਾਮਨਾ ਦੇ ਰੂਪ ਵਿੱਚ। ਕਿੰਨੇ ਸਾਲ ਹੋ ਗਏ, ਪਰ ਕਵੀਨ ਐਲੀਜ਼ਾਬੇਥ ਨੇ ਮਹਾਤਮਾ ਗਾਂਧੀ ਦੁਆਰਾ ਦਿੱਤਾ ਗਿਆ ਇਹ ਰੁਮਾਲ ਸੰਭਾਲ ਕੇ ਰੱਖਿਆ ਹੋਇਆ ਹੈ, ਜਦੋਂ ਉਨ੍ਹਾਂ ਨੇ ਮੈਨੂੰ ਇਹ ਰੁਮਾਲ ਦਿਖਾਇਆ ਤਾਂ ਮੈਨੂੰ ਬੜਾ ਆਨੰਦ ਮਿਲਿਆ ਸੀ ਅਤੇ ਜਦੋਂ ਮੈਂ ਵੇਖ ਰਿਹਾ ਸੀ ਤਾਂ ਉਨ੍ਹਾਂ ਦੀ ਇਹ ਇੱਛਾ ਸੀ ਕਿ ਮੈਂ ਉਸ ਨੂੰ ਛੂਹ ਕੇ ਵੇਖਾਂ। ਮਹਾਤਮਾ ਗਾਂਧੀ ਦੀ ਛੋਟੀ ਜਿਹੀ ਭੇਂਟ ਉਨ੍ਹਾਂ ਦੇ ਜੀਵਨ ਦਾ ਹਿੱਸਾ ਬਣ ਗਈ, ਉਨ੍ਹਾਂ ਦੇ ਇਤਿਹਾਸ ਦਾ ਹਿੱਸਾ ਬਣ ਗਈ। ਮੈਨੂੰ ਵਿਸ਼ਵਾਸ ਹੈ ਕਿ ਇਹ ਆਦਤਾਂ ਰਾਤੋ-ਰਾਤ ਨਹੀਂ ਬਦਲਦੀਆਂ ਅਤੇ ਜਦ ਕਦੇ ਅਜਿਹੀ ਗੱਲ ਕਰਦੇ ਹਾਂ ਤਾਂ ਆਲੋਚਨਾ ਦਾ ਵੀ ਸ਼ਿਕਾਰ ਹੋਣਾ ਪੈਂਦਾ ਹੈ ਪਰ ਇਸ ਦੇ ਬਾਵਜੂਦ ਵੀ ਅਜਿਹੀਆਂ ਗੱਲਾਂ ਕਰਦੇ ਰਹਿਣਾ ਚਾਹੀਦਾ ਹੈ, ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ। ਹੁਣ ਮੈਂ ਇਹ ਤਾਂ ਨਹੀਂ ਕਹਿ ਸਕਦਾ ਕਿ ਮੈਂ ਕਿਤੇ ਜਾਵਾਂਗਾ ਅਤੇ ਕੋਈ bouquet ਲੈ ਕੇ ਆ ਜਾਵੇਗਾ ਤਾਂ ਉਸ ਨੂੰ ਮਨਾ ਕਰ ਦੇਵਾਂਗਾ। ਅਜਿਹਾ ਤਾਂ ਨਹੀਂ ਕਰ ਸਕਾਂਗਾ ਪਰ ਫਿਰ ਵੀ ਆਲੋਚਨਾ ਵੀ ਹੋਵੇਗੀ ਪਰ ਗੱਲ ਕਰਦੇ ਰਹਾਂਗੇ ਤਾਂ ਹੌਲੀ-ਹੌਲੀ ਸੁਧਾਰ ਵੀ ਹੋਵੇਗਾ।

                ਮੇਰੇ ਪਿਆਰੇ ਦੇਸ਼ ਵਾਸੀਓ! ਪ੍ਰਧਾਨ ਮੰਤਰੀ ਹੋਣ ਦੇ ਨਾਤੇ ਅਨੇਕ ਤਰ੍ਹਾਂ ਦੇ ਕੰਮ ਹੁੰਦੇ ਹਨ। ਫਾਈਲਾਂ ਵਿੱਚ ਡੁੱਬੇ ਰਹਿੰਦੇ ਹਨ ਪਰ ਮੈਂ ਆਪਣੇ ਲਈ ਇੱਕ  ਆਦਤ ਬਣਾ ਲਈ ਹੈ ਕਿ ਮੈਨੂੰ ਜੋ ਚਿੱਠੀਆਂ ਆਉਂਦੀਆਂ  ਹਨ, ਉਨ੍ਹਾਂ ਵਿੱਚੋਂ ਰੋਜ਼ਾਨਾ ਕੁਝ ਚਿੱਠੀਆਂ ਮੈਂ ਪੜ੍ਹਦਾ ਹਾਂ ਅਤੇ ਉਸ ਦੇ ਕਾਰਨ ਮੈਨੂੰ ਆਮ ਲੋਕਾਂ ਨਾਲ ਜੁੜਨ ਦਾ ਇੱਕ  ਮੌਕਾ ਮਿਲਦਾ ਹੈ। ਤਰ੍ਹਾਂ-ਤਰ੍ਹਾਂ ਦੀਆਂ ਚਿੱਠੀਆਂ ਆਉਂਦੀਆਂ  ਹਨ, ਵੱਖ-ਵੱਖ ਤਰ੍ਹਾਂ ਦੇ ਲੋਕ ਚਿੱਠੀਆਂ ਲਿਖਦੇ ਹਨ। ਇਨੀੰ  ਦਿਨੀਂ ਇੱਕ  ਅਜਿਹੀ ਚਿੱਠੀ ਮੈਨੂੰ ਪੜ੍ਹਨ ਦਾ ਮੌਕਾ ਮਿਲਿਆ, ਮੈਨੂੰ ਲਗਦਾ ਹੈ ਕਿ ਮੈਨੂੰ ਜ਼ਰੂਰ ਇਸ ਬਾਰੇ ਤੁਹਾਨੂੰ ਦੱਸਣਾ ਚਾਹੀਦਾ ਹੈ। ਤਾਮਿਲਨਾਡੂ ਤੋਂ ਮਦੁਰਾਈ ਦੀ ਇੱਕ  housewife ਅਰੁਣ ਮੋਝੀ ਸਰਵਨਨ – ਉਨ੍ਹਾਂ ਨੇ ਮੈਨੂੰ ਇੱਕ  ਚਿੱਠੀ ਭੇਜੀ ਹੈ ਅਤੇ ਚਿੱਠੀ ਕੀ ਸੀ, ਉਨ੍ਹਾਂ ਨੇ ਲਿਖਿਆ ਹੈ ਕਿ ਮੈਂ ਆਪਣੇ ਪਰਿਵਾਰ ਵਿੱਚ ਬੱਚਿਆਂ ਦੀ ਪੜ੍ਹਾਈ ਵਗੈਰਾ ਨੂੰ ਧਿਆਨ ਰੱਖਦਿਆਂ ਕੁਝ ਨਾ ਕੁਝ  economical activity ਕਰਨ ਦੀ ਦਿਸ਼ਾ ਵਿੱਚ ਸੋਚਿਆ ਹੈ ਤਾਂ ਕਿ ਪਰਿਵਾਰ ਦੀ ਥੋੜੀ ਆਰਥਿਕ ਮਦਦ ਹੋ ਜਾਵੇ ਤਾਂ ਮੈਂ ‘ਮੁਦਰਾ ਯੋਜਨਾ’ ਨਾਲ ਬੈਂਕ ਤੋਂ ਪੈਸੇ ਲਏ ਅਤੇ ਬਾਜ਼ਾਰ ਤੋਂ ਕੁਝ ਸਮਾਨ ਲਿਆ ਕੇ ਸਪਲਾਈ ਕਰਨ ਦਾ ਕੰਮ ਸ਼ੁਰੂ ਕੀਤਾ। ਫਿਰ ਮੇਰੇ ਧਿਆਨ ਵਿੱਚ ਆਇਆ ਕਿ ਭਾਰਤ ਸਰਕਾਰ ਨੇ Government E-Marketplace – ਨਾਂਅ ਦੀ ਕੋਈ ਵਿਵਸਥਾ ਸ਼ੁਰੂ ਕੀਤੀ ਹੈ ਤਾਂ ਮੈਂ ਲੱਭਿਆ ਇਹ ਕੀ ਹੈ, ਕੁਝ ਲੋਕਾਂ ਤੋਂ ਪੁੱਛਿਆ, ਫਿਰ ਮੈਂ ਖੁਦ ਵੀ ਉਸ ਵਿੱਚ ਰਜਿਸਟਰ ਕਰਵਾ ਦਿੱਤਾ। ਮੈਂ ਦੇਸ਼ ਵਾਸੀਆਂ ਨੂੰ ਦੱਸਣਾ ਚਾਹੁੰਦਾ ਹਾਂ, ਤੁਹਾਨੂੰ ਵੀ ਮੌਕਾ ਮਿਲੇ ਤਾਂ ਤੁਸੀਂ ਇੰਟਰਨੈੱਟ ’ਤੇ E-GEM –- ਨੂੰ  visit ਕਰੋ। ਇੱਕ  ਬੜੀ ਨਵੀਂ ਤਰ੍ਹਾਂ ਦੀ ਵਿਵਸਥਾ ਹੈ ਜੋ ਵੀ ਸਰਕਾਰ ਵਿੱਚ ਕੋਈ ਚੀਜ਼ ਸਪਲਾਈ ਕਰਨਾ ਚਾਹੁੰਦਾ ਹੈ, ਛੋਟੀਆਂ-ਛੋਟੀਆਂ ਚੀਜ਼ਾਂ ਭੇਜਣਾ ਚਾਹੁੰਦਾ ਹੈ, ਬਿਜਲੀ ਦੇ ਬਲਬ ਭੇਜਣਾ ਚਾਹੁੰਦਾ ਹੈ, ਡਸਟਬਿਨ ਭੇਜਣਾ ਚਾਹੁੰਦਾ ਹੈ, ਝਾੜੂ ਭੇਜਣਾ ਚਾਹੁੰਦਾ ਹੈ,  chair ਭੇਜਣਾ ਚਾਹੁੰਦਾ ਹੈ, ਟੇਬਲ ਭੇਜਣਾ ਚਾਹੁੰਦਾ ਹੈ, ਵੇਚਣਾ ਚਾਹੁੰਦਾ ਹੈ ਤਾਂ ਉਸ ਵਿੱਚ ਆਪਣਾ ਨਾਮ ਰਜਿਸਟਰ ਕਰਵਾ ਸਕਦਾ ਹੈ।

अरुलमोझी मैडम ने सरकार की इस website पर वो जो-जो सामान दे सकती हैं, उसका सारा registry करवा दी।  ਉਹ ਕਿਸ ਕੁਆਲਿਟੀ ਦਾ ਮਾਲ ਹੈ,  ਉਸ ਦੇ ਕੋਲ, ਉਹ ਉਸ ਵਿੱਚ ਲਿਖ ਕੇ ਰੱਖ ਸਕਦਾ ਹੈ। ਕਿੰਨੇ ਵਿੱਚ ਉਹ ਵੇਚੇਗਾ, ਉਹ ਲਿਖ ਸਕਦਾ ਹੈ ਅਤੇ ਸਰਕਾਰ ਦੇ ਡਿਪਾਰਟਮੈਂਟ ਨੂੰ ਜ਼ਰੂਰੀ ਹੈ ਕਿ ਉਨ੍ਹਾਂ ਨੇ ਉਸ ’ਤੇ  visit ਕਰਨਾ ਹੋਵੇਗਾ, ਵੇਖਣਾ ਹੋਵੇਗਾ ਕਿ ਇਹ ਸਪਲਾਈ ਕਰਨ ਵਾਲੇ quality compromise  ਨਾ ਕਰਦੇ ਹੋਏ ਸਸਤੇ ਮੁੱਲ ਵਿੱਚ ਕੌਣ ਪਹੁੰਚਾਉਂਦਾ ਹੈ ਅਤੇ ਫਿਰ ਉਸ ਨੂੰ order ਕਰਨਾ ਹੁੰਦਾ ਹੈ ਅਤੇ ਉਸ ਦੇ ਕਾਰਨ ਵਿਚੋਲੀਏ ਖਤਮ ਹੋ ਗਏ। ਸਾਰੀ ਪਾਰਦਰਸ਼ਤਾ ਆ ਗਈ। interface ਨਹੀਂ ਹੁੰਦਾ। ਟੈਕਨਾਲੋਜੀ ਦੇ ਮਾਧਿਅਮ ਨਾਲ ਹੀ ਸਭ ਕੁਝ ਹੁੰਦਾ ਹੈ ਤਾਂ E-GEM ਦੇ ਅੰਦਰ ਜੋ ਲੋਕ ਰਜਿਸਟਰੀ ਕਰਵਾਉਂਦੇ ਹਨ, ਸਰਕਾਰ ਦੇ ਸਾਰੇ ਡਿਪਾਰਟਮੈਂਟ ਉਸ ਨੂੰ ਵੇਖਦੇ ਰਹਿੰਦੇ ਹਨ। ਵਿੱਚ ਵਿਚੋਲੀਏ ਨਾ ਹੋਣ ਦੇ ਕਾਰਨ ਚੀਜ਼ਾਂ ਬਹੁਤ ਸਸਤੀਆਂ ਮਿਲਦੀਆਂ ਹਨ। ਹੁਣ ਇਸ ਅਰੁਣ ਮੋਝੀ ਮੈਡਮ ਨੇ ਸਰਕਾਰ ਦੀ ਇਸ ਵੈੱਬਸਾਈਟ ’ਤੇ ਜੋ-ਜੋ ਸਮਾਨ ਦੇ ਸਕਦੀ ਹੈ, ਉਸ ਦੀ ਸਾਰੀ ਰਜਿਸਟਰੀ ਕਰਵਾ ਦਿੱਤੀ ਅਤੇ ਮਜ਼ੇ ਦੀ ਗੱਲ ਇਹ ਹੈ ਕਿ ਉਨ੍ਹਾਂ ਨੇ ਮੈਨੂੰ ਜੋ ਚਿੱਠੀ ਲਿਖੀ ਹੈ, ਉਹ ਬੜੀ interesting ਹੈ। ਉਨ੍ਹਾਂ ਨੇ ਲਿਖਿਆ ਹੈ ਕਿ ਇੱਕ  ਤਾਂ ਮੈਨੂੰ ‘ਮੁਦਰਾ’ ਨਾਲ ਪੈਸੇ ਮਿਲ ਗਏ, ਮੇਰਾ ਕਾਰੋਬਾਰ ਸ਼ੁਰੂ ਹੋ ਗਿਆ, E-GEM ਵਿੱਚ ਮੈਂ ਕੀ ਦੇ ਸਕਦੀ ਹਾਂ, ਉਹ ਸਾਰੀ ਸੂਚੀ ਰੱਖ ਦਿੱਤੀ ਅਤੇ ਮੈਨੂੰ ਪ੍ਰਧਾਨ ਮੰਤਰੀ ਦਫ਼ਤਰ ਤੋਂ ਆਰਡਰ ਮਿਲਿਆ, ਪੀ. ਐੱਮ. ਓ. ਤੋਂ। ਹੁਣ ਮੇਰੇ ਲਈ ਵੀ ਇਹ ਨਵੀਂ ਖ਼ਬਰ  ਸੀ, ਪੀ. ਐੱਮ. ਓ. ਨੇ ਕੀ ਮੰਗਵਾਇਆ ਹੋਵੇਗਾ ਤਾਂ ਉਸ ਨੇ ਲਿਖਿਆ ਹੈ ਕਿ ਪੀ. ਐੱਮ. ਓ. ਨੇ ਮੇਰੇ ਕੋਲੋਂ ਥਰਮਸ ਖਰੀਦੇ ਅਤੇ 1600 ਰੁਪਏ ਦੀ ਮੈਨੂੰ ਪੇਮੈਂਟ ਵੀ ਮਿਲ ਗਈ, ਇਹ ਹੈ empowerment ਇਹ ਹੈ entrepreneurship  । ਜੇਕਰ ਅਰੁਣ ਮੋਝੀ ਜੀ ਨੇ ਮੈਨੂੰ ਚਿੱਠੀ ਨਾ ਲਿਖੀ ਹੁੰਦੀ ਤਾਂ ਮੇਰਾ ਵੀ ਸ਼ਾਇਦ ਏਨਾ ਧਿਆਨ ਨਹੀਂ ਗਿਆ ਹੁੰਦਾ ਕਿ E-GEM ਦੀ ਵਿਵਸਥਾ ਨਾਲ ਬਹੁਤ ਦੂਰ ਤੋਂ ਇੱਕ  ਔਰਤ ਛੋਟਾ ਜਿਹਾ ਕੰਮ ਕਰ ਰਹੀ ਹੈ, ਉਸ ਦਾ ਮਾਲ ਪ੍ਰਧਾਨ ਮੰਤਰੀ ਦਫ਼ਤਰ ਤੱਕ ਖਰੀਦਿਆ ਜਾ ਸਕਦਾ ਹੈ, ਇਹੀ ਦੇਸ਼ ਦੀ ਤਾਕਤ ਹੈ।ਇਸ ਵਿੱਚ ਪਾਰਦਰਸ਼ਤਾ ਵੀ ਹੈ। ਇਸ ਵਿੱਚ ਸਸ਼ਕਤੀਕਰਨ ਵੀ ਹੈ,   entrepreneurship ਵੀ ਹੈ। Government E-Marketplace – GEM ਮੈਂ ਜ਼ਰੂਰ ਚਾਹਾਂਗਾ ਕਿ ਜੋ ਵੀ ਇਸ ਢੰਗ ਨਾਲ ਸਰਕਾਰ ਨੂੰ ਆਪਣਾ ਮਾਲ ਵੇਚਣਾ ਚਾਹੁੰਦੇ ਹਨ, ਉਹ ਉਸ ਨਾਲ ਜ਼ਿਆਦਾ ਤੋਂ ਜ਼ਿਆਦਾ ਜੁੜਨ। ਮੈਂ ਮੰਨਦਾ ਹਾਂ ਕਿ ਇਹ  Minimum Government and Maximum Governance ਦਾ ਇੱਕ  ਬਿਹਤਰੀਨ ਉਦਾਹਰਣ ਹੈ ਅਤੇ ਇਸ ਦਾ ਲਕਸ਼ ਕੀ ਹੈ,   minimum price ਅਤੇ ਜ਼ਿਆਦਾ ਤੋਂ ਜ਼ਿਆਦਾ ਸੌਖ, ਕਾਰਜਕੁਸ਼ਲਤਾ ਅਤੇ ਪਾਰਦਰਸ਼ਤਾ (maximum ease, efficiency and transparency)।

                ਮੇਰੇ ਪਿਆਰੇ ਦੇਸ਼ ਵਾਸੀਓ! ਇੱਕ  ਪਾਸੇ ਅਸੀਂ ਯੋਗ ਨੂੰ ਲੈ ਕੇ ਫ਼ਖਰ ਕਰਦੇ ਹਾਂ ਤਾਂ ਦੂਜੇ ਪਾਸੇ ਅਸੀਂ ਸਪੇਸ ਸਾਇੰਸ ਵਿੱਚ ਸਾਡੀਆਂ ਜੋ ਪ੍ਰਾਪਤੀਆਂ ਹਨ, ਉਸ ਦੇ ਲਈ ਵੀ ਫ਼ਖਰ ਕਰ ਸਕਦੇ ਹਾਂ ਅਤੇ ਇਹੀ ਤਾਂ ਭਾਰਤ ਦੀ ਵਿਸ਼ੇਸ਼ਤਾ ਹੈ ਕਿ ਜੇਕਰ ਸਾਡੇ ਪੈਰ ਯੋਗ ਨਾਲ ਜੁੜੇ ਹੋਏ ਜ਼ਮੀਨ ’ਤੇ ਹਨ ਤਾਂ ਸਾਡੇ ਸੁਪਨੇ ਦੂਰ-ਦੂਰ ਅਸਮਾਨਾਂ ਦੇ ਉਨ੍ਹਾਂ ਉਚਾਈਆਂ ਨੂੰ ਪਾਰ ਕਰਨ ਦੇ ਲਈ ਵੀ ਹਨ। ਪਿਛਲੇ ਦਿਨੀਂ ਖੇਡ ਵਿੱਚ ਵੀ ਅਤੇ ਵਿਗਿਆਨ ਵਿੱਚ ਵੀ ਭਾਰਤ ਨੇ ਬਹੁਤ ਕੁਝ ਕਰਕੇ ਦਿਖਾਇਆ ਹੈ। ਅੱਜ ਭਾਰਤ ਸਿਰਫ ਧਰਤੀ ’ਤੇ ਹੀ ਹੈ, ਪੁਲਾੜ ਵਿੱਚ ਵੀ ਆਪਣਾ ਝੰਡਾ ਲਹਿਰਾ ਰਿਹਾ ਹੈ।

ਅਜੇ ਦੋ ਦਿਨ ਪਹਿਲਾਂ ISRO ਨੇ ‘Cartosat-2 Series Satellite’ ਦੇ ਨਾਲ 30 Nano Satellites  ਨੂੰ  ਲਾਂਚ ਕੀਤਾ ਅਤੇ ਇਨਾਂ ਸੈਟੇਲਾਈਟਾਂ ਵਿੱਚ ਭਾਰਤ ਦੇ ਇਲਾਵਾ ਫਰਾਂਸ, ਜਰਮਨੀ, ਇਟਲੀ, ਜਪਾਨ, ਬ੍ਰਿਟੇਨ, ਅਮਰੀਕਾ – ਇਹੋ ਜਿਹੇ ਲਗਭਗ  14 ਦੇਸ਼ ਇਸ ਵਿੱਚ ਸ਼ਾਮਿਲ ਹਨ ਅਤੇ ਭਾਰਤ ਨੇ ਇਸ ਨੈਨੋ ਸੈਟੇਲਾਈਟ ਮੁਹਿੰਮ ਨਾਲ ਖੇਤੀ ਦੇ ਖੇਤਰ ਵਿੱਚ, ਕਿਸਾਨੀ ਦੇ ਕੰਮ ਵਿੱਚ, ਕੁਦਰਤੀ ਆਫਤ ਦੇ ਸਬੰਧ ਵਿੱਚ ਕਾਫੀ ਕੁਝ ਸਾਨੂੰ ਮਦਦ ਮਿਲੇਗੀ। ਕੁਝ ਦਿਨ ਪਹਿਲਾਂ, ਇਹ ਗੱਲ ਸਾਨੂੰ ਸਾਰਿਆਂ ਨੂੰ ਜ਼ਰੂਰ ਯਾਦ ਹੋਵੇਗੀ ਕਿ ਇਸਰੋ ਨੇ ‘GSAT-19’ ਦਾ ਸਫਲ ਲਾਂਚ ਕੀਤਾ ਸੀ। ਹੁਣ ਤੱਕ ਭਾਰਤ ਨੇ ਜੋ ਸੈਟੇਲਾਈਟ ਲਾਂਚ ਕੀਤੇ ਹਨ, ਉਨ੍ਹਾਂ ਵਿੱਚੋਂ ਇਹ ਸਭ ਤੋਂ ਜ਼ਿਆਦਾ ਭਾਰਾ ਸੈਟੇਲਾਈਟ ਹੈ ਅਤੇ ਸਾਡੇ ਦੇਸ਼ ਦੇ ਅਖ਼ਬਾਰਾਂ ਨੇ ਤਾਂ ਇਸ ਦੀ ਹਾਥੀਆਂ ਦੇ ਵਜ਼ਨ ਨਾਲ ਤੁਲਨਾ ਕੀਤੀ ਸੀ ਤਾਂ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕਿੰਨਾ ਵੱਡਾ ਕੰਮ ਪੁਲਾੜ ਦੇ ਖੇਤਰ ਵਿੱਚ ਸਾਡੇ ਵਿਗਿਆਨਕਾਂ ਨੇ ਕੀਤਾ ਹੈ, 19 ਜੂਨ ਨੂੰ ‘ਮਾਰਸ ਮਿਸ਼ਨ’ ਦੇ ਇੱਕ  ਹਜ਼ਾਰ ਦਿਨ ਪੂਰੇ ਹੋਏ ਹਨ। ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਕਿ ਜਦੋਂ ‘ਮਾਰਸ ਮਿਸ਼ਨ’ ਦੇ ਲਈ ਅਸੀਂ ਸਫਲਤਾਪੂਰਵਕ  ਵਿੱਚ ਜਗਾ ਬਣਾਈ ਸੀ ਤਾਂ ਇਸ ਪੂਰੇ ਮਿਸ਼ਨ ਦੀ ਮਿਆਦ ਛੇ ਮਹੀਨੇ ਲਈ ਸੀ। ਉਸ ਦੀ ਲਾਈਫ ਛੇ ਮਹੀਨੇ ਦੀ ਸੀ ਪਰ ਮੈਨੂੰ ਖੁਸ਼ੀ ਹੈ ਕਿ ਸਾਡੇ ਵਿਗਿਆਨਕਾਂ ਦੀਆਂ ਇਨਾਂ ਕੋਸ਼ਿਸ਼ਾਂ ਦੀ ਤਾਕਤ ਇਹ ਰਹੀ ਕਿ ਛੇ ਮਹੀਨੇ ਤਾਂ ਪਾਰ ਕਰ ਦਿੱਤੇ – ਇੱਕ  ਹਜ਼ਾਰ ਦਿਨ ਦੇ ਬਾਅਦ ਵੀ ਇਹ ਸਾਡਾ ‘ਮੰਗਲਯਾਨ ਮਿਸ਼ਨ’ ਕੰਮ ਕਰ ਰਿਹਾ ਹੈ, ਤਸਵੀਰਾਂ ਭੇਜ ਰਿਹਾ ਹੈ, ਜਾਣਕਾਰੀਆਂ ਦੇ ਰਿਹਾ ਹੈ।  ਡਾਟਾ ਆ ਰਹੇ ਹਨ ਤਾਂ ਇਹ ਆਪਣੀ ਮਿਆਦ ਤੋਂ ਵੀ ਜ਼ਿਆਦਾ, ਆਪਣੀ ਉਮਰ ਤੋਂ ਵੀ ਜ਼ਿਆਦਾ ਕੰਮ ਕਰ ਰਿਹਾ ਹੈ। ਇੱਕ  ਹਜ਼ਾਰ ਦਿਨ ਪੂਰਾ ਹੋਣਾ ਸਾਡੀ ਵਿਗਿਆਨਕ ਯਾਤਰਾ ਦਾ, ਸਾਡੀ ਪੁਲਾੜ ਯਾਤਰਾ ਦਾ ਇੱਕ  ਮਹੱਤਵਪੂਰਨ ਪੜਾਅ ਹੈ।

                ਅਸੀਂ ਵੇਖ ਰਹੇ ਹਾਂ ਕਿ ਇਨੀਂ ਦਿਨੀਂ ਖੇਡਾਂ ਵਿੱਚ ਵੀ ਸਾਡੇ ਨੌਜਵਾਨਾਂ ਦਾ ਰੁਝਾਨ ਵਧਦਾ ਜਾ ਰਿਹਾ ਹੈ। ਹੁਣ ਇਹ ਨਜ਼ਰ ਆਉਣ ਲੱਗਾ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਵੀ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣਾ ਭਵਿੱਖ ਦਿਸਣ ਲੱਗਾ ਹੈ ਅਤੇ ਸਾਡੇ ਖਿਡਾਰੀਆਂ ਦੇ ਕਾਰਨ, ਉਨ੍ਹਾਂ ਦੀ ਹਿੰਮਤ ਦੇ ਕਾਰਨ, ਉਨ੍ਹਾਂ ਦੀਆਂ ਪ੍ਰਾਪਤੀਆਂ ਦੇ ਕਾਰਨ ਦੇਸ਼ ਦਾ ਵੀ ਨਾਮ ਰੋਸ਼ਨ ਹੁੰਦਾ ਹੈ। ਹਾਲ ਵਿੱਚ ਹੀ ਭਾਰਤ ਦੇ ਬੈਡਮਿੰਟਨ ਖਿਡਾਰੀ ਕਿਦਾਂਬੀ ਸ਼੍ਰੀਕਾਂਤ ਨੇ ਇੰਡੋਨੇਸ਼ੀਆ ਓਪਨ ਵਿੱਚ ਆਪਣੀ ਜਿੱਤ ਦਰਜ ਕਰਕੇ ਦੇਸ਼ ਦਾ ਮਾਣ ਵਧਾਇਆ ਹੈ। ਮੈਂ ਇਸ ਪ੍ਰਾਪਤੀ ਦੇ ਲਈ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਕੋਚ ਨੂੰ ਵਧਾਈ ਦਿੰਦਾ ਹਾਂ। ਮੈਨੂੰ ਕੁਝ ਦਿਨ ਪਹਿਲਾਂ ਐਥਲੀਟ ਪੀ. ਟੀ. ਊਸ਼ਾ ਜੀ ਦੇ Usha School of Athletics ਦੇ Synthetic Track  ਦੇ ਉਦਘਾਟਨ ਸਮਾਰੋਹ ਵਿੱਚ ਸ਼ਾਮਿਲ ਹੋਣ ਦਾ ਮੌਕਾ ਮਿਲਿਆ ਸੀ। ਅਸੀਂ ਖੇਡ ਨੂੰ ਜਿੰਨਾ ਬੜ੍ਹਾਵਾ ਦੇਵਾਂਗੇ, ਇਸ ਨਾਲ sports, sportsman spirit  ਵੀ ਪੈਦਾ ਹੁੰਦੀ ਹੈ। ਖੇਡਾਂ ਸ਼ਖਸੀਅਤ ਦੇ ਵਿਕਾਸ ਵਿੱਚ ਵੀ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੀਆਂ ਹਨ। ਸ਼ਖਸੀਅਤ ਦੇ ਸਰਵਪੱਖੀ ਵਿਕਾਸ ਵਿੱਚ ਵੀ ਖੇਡਾਂ ਦਾ ਬਹੁਤ ਮਹੱਤਵ ਹੈ। ਦੇਸ਼ ਵਿੱਚ ਯੋਗ ਲੋਕਾਂ ਦੀ ਕੋਈ ਕਮੀ ਨਹੀਂ ਹੈ। ਜੇਕਰ ਸਾਡੇ ਪਰਿਵਾਰ ਵਿੱਚ ਵੀ ਬੱਚਿਆਂ ਦੀ ਖੇਡ ਵਿੱਚ ਰੁਚੀ ਹੈ ਤਾਂ ਉਨ੍ਹਾਂ ਨੂੰ ਮੌਕਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮੈਦਾਨ ਵਿੱਚੋਂ ਚੁੱਕ ਕੇ, ਕਮਰੇ ਵਿੱਚ ਬੰਦ ਕਰਕੇ ਕਿਤਾਬਾਂ ਪੜ੍ਹਨ ਲਈ ਮਜਬੂਰ ਨਹੀਂ ਕਰਨਾ ਚਾਹੀਦਾ। ਉਹ ਪੜ੍ਹਾਈ ਵੀ ਕਰਨ, ਉਸ ਵਿੱਚ ਵੀ ਅੱਗੇ ਵਧ ਸਕਦੇ ਹਨ ਤਾਂ ਵਧਣ ਪਰ ਜੇਕਰ ਖੇਡ ਵਿੱਚ ਉਨ੍ਹਾਂ ਦੀ ਸਮਰੱਥਾ ਹੈ, ਰੁਚੀ ਹੈ ਤਾਂ ਸਕੂਲ, ਕਾਲਜ, ਪਰਿਵਾਰ, ਆਸ-ਪਾਸ ਦੇ ਲੋਕ ਹਰ ਕਿਸੇ ਨੂੰ ਉਨ੍ਹਾਂ ਨੂੰ ਹੱਲਾਸ਼ੇਰੀ ਦੇਣੀ ਚਾਹੀਦੀ ਹੈ। ਅਗਲੇ ਓਲੰਪਿਕ ਦੇ ਲਈ ਹਰ ਕਿਸੇ ਨੂੰ ਸੁਪਨੇ ਸਜਾਉਣੇ ਚਾਹੀਦੇ ਹਨ।

                ਮੇਰੇ ਪਿਆਰੇ ਦੇਸ਼ ਵਾਸੀਓ! ਫਿਰ ਇੱਕ  ਵਾਰ ਬਰਸਾਤ ਰੁੱਤ, ਲਗਾਤਾਰ ਤਿਓਹਾਰਾਂ ਦਾ ਮਾਹੌਲ, ਇੱਕ  ਤਰ੍ਹਾਂ ਨਾਲ ਇਸ ਸਮੇਂ ਦੀ ਸੰਵੇਦਨਾ ਹੀ ਨਵੀਂ ਹੁੰਦੀ ਹੈ। ਮੈਂ ਫਿਰ ਇੱਕ  ਵਾਰੀ ਤੁਹਾਨੂੰ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ ਅਗਲੀ ਵਾਰੀ ‘ਮਨ ਕੀ ਬਾਤ’ ਵਿੱਚ ਫਿਰ ਕੁਝ ਗੱਲਾਂ ਕਰਾਂਗਾ।

ਨਮਸਕਾਰ । 

*****

AK