ਪੀਐੱਮਇੰਡੀਆ
ਮੇਰੇ ਪਿਆਰੇ ਦੇਸ਼ ਵਾਸੀਓ, ਨਮਸਕਾਰ! ‘ਮਨ ਕੀ ਬਾਤ’ ਦਾ ਇਸ ਸਾਲ ਦਾ ਇਹ ਆਖਰੀ ਪ੍ਰੋਗਰਾਮ ਹੈ ਅਤੇ ਸੰਜੋਗ ਦੇਖੋ ਕਿ ਅੱਜ ਸਾਲ 2017 ਦਾ ਵੀ ਆਖਰੀ ਦਿਨ ਹੈ। ਇਸ ਪੂਰੇ ਸਾਲ ਬਹੁਤ ਸਾਰੀਆਂ ਗੱਲਾਂ ਅਸੀਂ ਅਤੇ ਤੁਸੀਂ share ਕੀਤੀਆਂ। ‘ਮਨ ਕੀ ਬਾਤ’ ਦੇ ਲਈ ਤੁਹਾਡੇ ਢੇਰ ਸਾਰੇ ਪੱਤਰ, comments ਵਿਚਾਰਾਂ ਦਾ ਇਹ ਅਦਾਨ-ਪ੍ਰਦਾਨ ਮੇਰੇ ਲਈ ਤਾਂ ਹਮੇਸ਼ਾ ਇੱਕ ਨਵੀਂ ਊਰਜਾ ਲੈ ਕੇ ਆਉਦਾ ਹੈ। ਕੁਝ ਘੰਟਿਆਂ ਬਾਅਦ ਸਾਲ ਬਦਲ ਜਾਵੇਗਾ ਪਰ ਸਾਡੀਆਂ ਗੱਲਾਂ ਦਾ ਇਹ ਸਿਲਸਿਲਾ ਅੱਗੇ ਵੀ ਇਸੇ ਤਰ੍ਹਾਂ ਜਾਰੀ ਰਹੇਗਾ। ਆਉਣ ਵਾਲੇ ਸਾਲ ’ਚ ਅਸੀਂ ਹੋਰ ਨਵੀਆਂ-ਨਵੀਆਂ ਗੱਲਾਂ ਕਰਾਂਗੇ, ਨਵੇਂ ਅਨੁਭਵ share ਕਰਾਂਗੇ। ਤੁਹਾਨੂੰ ਸਾਰਿਆਂ ਨੂੰ 2018 ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ। ਹੁਣੇ ਪਿਛਲੇ ਦਿਨੀਂ 25 ਦਸੰਬਰ ਨੂੰ ਵਿਸ਼ਵ ਭਰ ਵਿੱਚ ਕ੍ਰਿਸਮਿਸ ਦਾ ਦਾ ਤਿਓਹਾਰ ਧੂਮਧਾਮ ਨਾਲ ਮਨਾਇਆ ਗਿਆ। ਭਾਰਤ ਵਿੱਚ ਵੀ ਲੋਕਾਂ ਨੇ ਕਾਫੀ ਉਤਸ਼ਾਹ ਨਾਲ ਇਸ ਤਿਓਹਾਰ ਨੂੰ ਮਨਾਇਆ। ਕ੍ਰਿਸਮਿਸ ਦੇ ਮੌਕੇ ’ਤੇ ਅਸੀਂ ਸਾਰੇ ਈਸਾ ਮਸੀਹ ਦੀਆਂ ਮਹਾਨ ਸਿੱਖਿਆਵਾਂ ਨੂੰ ਯਾਦ ਕਰਦੇ ਹਾਂ ਅਤੇ ਈਸਾ ਮਸੀਹ ਨੇ ਸਭ ਤੋਂ ਜ਼ਿਆਦਾ ਜਿਸ ਗੱਲ ’ਤੇ ਜ਼ੋਰ ਦਿੱਤਾ ਸੀ, ਉਹ ਸੀ, ‘ਸੇਵਾ-ਭਾਵ’। ਸੇਵਾ ਦੀ ਭਾਵਨਾ ਦਾ ਸਾਰ ਅਸੀਂ ਬਾਈਬਲ ਵਿੱਚ ਵੀ ਦੇਖਦੇ ਹਾਂ।
The Son of Man has come, not to be served,
But to serve,
And to give his life, as blessing
To all humankind.
ਇਹ ਦਿਖਾਉਦਾ ਹੈ ਕਿ ਸੇਵਾ ਦਾ ਮਹੱਤਵ ਕੀ ਹੈ। ਵਿਸ਼ਵ ਦੀ ਕੋਈ ਵੀ ਜਾਤ ਹੋਵੇਗੀ, ਧਰਮ ਹੋਵੇਗਾ, ਪ੍ਰੰਪਰਾ ਹੋਵੇਗੀ, ਰੰਗ ਹੋਣਗੇ ਪਰ ਸੇਵਾਭਾਵ, ਇਹ ਮਨੁੱਖੀ ਕਦਰਾਂ-ਕੀਮਤਾਂ ਦੀ ਇੱਕ ਅਨਮੋਲ ਪਹਿਚਾਣ ਦੇ ਰੂਪ ਵਿੱਚ ਹੈ। ਸਾਡੇ ਦੇਸ਼ ਵਿੱਚ ‘ਨਿਸ਼ਕਾਮ ਸੇਵਾ’ ਦੀ ਗੱਲ ਹੁੰਦੀ ਹੈ, ਯਾਨਿ ਅਜਿਹੀ ਸੇਵਾ ਜਿਸ ਵਿੱਚ ਕੋਈ ਮੋੜਵੀਂ ਆਸ ਨਾ ਹੋਵੇ। ਸਾਡੇ ਇੱਥੇ ਤਾਂ ਕਿਹਾ ਗਿਆ ਹੈ ਕਿ – ‘ਸੇਵਾ ਪਰਮੋ ਧਰਮ:’। ‘ਜੀਵ-ਸੇਵਾ ਹੀ ਸ਼ਿਵ-ਸੇਵਾ’ ਅਤੇ ਗੁਰੂਦੇਵ ਰਾਮਕ੍ਰਿਸ਼ਨ ਪਰਮਹੰਸ ਤਾਂ ਕਹਿੰਦੇ ਸਨ – ਸ਼ਿਵ-ਭਾਵ ਨਾਲ ਜੀਵ-ਸੇਵਾ ਕਰੋ, ਯਾਨਿ ਪੂਰੇ ਵਿਸ਼ਵ ਵਿੱਚ ਇਹ ਸਾਰੀਆਂ ਮਨੁੱਖੀ ਕਦਰਾਂ-ਕੀਮਤਾਂ ਬਰਾਬਰ ਹਨ। ਆਓ, ਅਸੀਂ ਮਹਾਪੁਰਸ਼ਾਂ ਨੂੰ ਯਾਦ ਕਰਦੇ ਹੋਏ ਪਵਿੱਤਰ ਦਿਵਸਾਂ ਨੂੰ ਯਾਦ ਕਰਦੇ ਹੋਏ, ਸਾਡੀ ਇਸ ਕਦਰਾਂ-ਕੀਮਤਾਂ ਦੀ ਮਹਾਨ ਪ੍ਰੰਪਰਾ ਨੂੰ ਨਵੀਂ ਚੇਤਨਾ ਦਈਏ, ਨਵੀਂ ਊਰਜਾ ਦਈਏ ਅਤੇ ਖੁਦ ਵੀ ਉਸ ਨੂੰ ਜੀਣ ਦਾ ਯਤਨ ਕਰੀਏ।
ਮੇਰੇ ਪਿਆਰੇ ਦੇਸ਼ ਵਾਸੀਓ, ਇਹ ਸਾਲ ਗੁਰੂ ਗੋਬਿੰਦ ਸਿੰਘ ਜੀ ਦਾ 350ਵੇਂ ਪ੍ਰਕਾਸ਼ ਪੁਰਬ ਦਾ ਵੀ ਸਾਲ ਸੀ। ਗੁਰੂ ਗੋਬਿੰਦ ਸਿੰਘ ਜੀ ਦਾ ਹੌਂਸਲਾ ਅਤੇ ਤਿਆਗ ਨਾਲ ਭਰਿਆ ਅਸਧਾਰਣ ਜੀਵਨ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸਰੋਤ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਮਹਾਨ ਕਦਰਾਂ-ਕੀਮਤਾਂ ਦਾ ਉਪਦੇਸ਼ ਦਿੱਤਾ ਅਤੇ ਉਨ੍ਹਾਂ ਕਦਰਾਂ-ਕੀਮਤਾਂ ਦੇ ਅਧਾਰ ’ਤੇ ਉਨ੍ਹਾਂ ਨੇ ਆਪਣਾ ਜੀਵਨ ਜੀਵਿਆ ਵੀ। ਇੱਕ ਗੁਰੂ, ਕਵਿ, ਦਾਰਸ਼ਨਿਕ, ਮਹਾਨ ਯੋਧਾ, ਗੁਰੂ ਗੋਬਿੰਦ ਸਿੰਘ ਜੀ ਨੇ ਇਨ੍ਹਾਂ ਸਾਰੀਆਂ ਭੂਮਿਕਾਵਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਦਾ ਕੰਮ ਕੀਤਾ। ਉਨ੍ਹਾਂ ਨੇ ਜ਼ੁਲਮ ਅਤੇ ਅੰਨਿਆ ਦੇ ਵਿਰੁੱਧ ਲੜਾਈ ਲੜੀ। ਲੋਕਾਂ ਨੂੰ ਜਾਤ ਅਤੇ ਧਰਮ ਦੇ ਬੰਧਨਾਂ ਨੂੰ ਤੋੜਨ ਦੀ ਸਿੱਖਿਆ ਦਿੱਤੀ। ਇਨ੍ਹਾਂ ਯਤਨਾਂ ਵਿੱਚ ਉਨ੍ਹਾਂ ਨੂੰ ਵਿਅਕਤੀਗਤ ਰੂਪ ਵਿੱਚ ਬਹੁਤ ਕੁਝ ਗਵਾਉਣਾ ਪਿਆ ਪਰ ਉਨ੍ਹਾਂ ਨੇ ਕਦੇ ਵੀ ਵੈਰ-ਵਿਰੋਧ ਦੀ ਭਾਵਨਾ ਨੂੰ ਜਗ੍ਹਾ ਨਹੀਂ ਦਿੱਤੀ। ਜੀਵਨ ਦੇ ਹਰ ਪਲ ਵਿੱਚ ਪ੍ਰੇਮ, ਤਿਆਗ ਅਤੇ ਸ਼ਾਂਤੀ ਦਾ ਸੰਦੇਸ਼ – ਕਿੰਨੀਆਂ ਮਹਾਨ ਵਿਸ਼ੇਸ਼ਤਾਵਾਂ ਨਾਲ ਭਰੀ ਹੋਈ ਉਨ੍ਹਾਂ ਦੀ ਸ਼ਖਸੀਅਤ ਸੀ। ਇਹ ਮੇਰੇ ਲਈ ਸੁਭਾਗ ਦੀ ਗੱਲ ਰਹੀ ਕਿ ਮੈਂ ਇਸ ਸਾਲ ਦੀ ਸ਼ੁਰੂਆਤ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਜਯੰਤੀ ਦੇ ਅਵਸਰ ’ਤੇ ਪਟਨਾ ਸਾਹਿਬ ਵਿੱਚ ਆਯੋਜਿਤ ਪ੍ਰਕਾਸ਼ ਉਤਸਵ ਵਿੱਚ ਸ਼ਾਮਿਲ ਹੋਇਆ। ਆਓ, ਅਸੀਂ ਸਾਰੇ ਸੰਕਲਪ ਲਈਏ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਸਿੱਖਿਆ ਅਤੇ ਉਨ੍ਹਾਂ ਦੇ ਪ੍ਰੇਰਣਾਦਾਇੱਕ ਜੀਵਨ ਤੋਂ ਸੇਧ ਲੈਂਦੇ ਹੋਏ ਜੀਵਨ ਨੂੰ ਢਾਲਣ ਦਾ ਯਤਨ ਕਰੀਏ।
ਇੱਕ ਜਨਵਰੀ, 2018 ਯਾਨਿ ਕੱਲ੍ਹ, ਮੇਰੀ ਨਜ਼ਰ ਵਿੱਚ ਕੱਲ੍ਹ ਦਾ ਦਿਨ ਇੱਕ ਸਪੈਸ਼ਲ ਦਿਵਸ ਹੈ। ਤੁਹਾਨੂੰ ਵੀ ਹੈਰਾਨੀ ਹੁੰਦੀ ਹੋਵੇਗੀ ਕਿ ਨਵਾਂ ਸਾਲ ਆਉਦਾ ਰਹਿੰਦਾ ਹੈ, ਇੱਕ ਜਨਵਰੀ ਵੀ ਹਰ ਸਾਲ ਆਉਦੀ ਹੈ ਪਰ ਜਦੋਂ ਸਪੈਸ਼ਲ ਦੀ ਗੱਲ ਕਰਦਾ ਹਾਂ ਤਾਂ ਸਚਮੁੱਚ ਵਿੱਚ ਮੈਂ ਕਹਿੰਦਾ ਹਾਂ ਕਿ ਸਪੈਸ਼ਲ ਹੈ। ਜੋ ਲੋਕ ਸਾਲ 2000 ਜਾਂ ਉਸ ਦੇ ਬਾਅਦ ਜਨਮੇ ਹਨ, ਯਾਨਿ 21ਵੀਂ ਸਦੀ ਵਿੱਚ ਜਿਨ੍ਹਾਂ ਨੇ ਜਨਮ ਲਿਆ ਹੈ, ਉਹ ਇੱਕ ਜਨਵਰੀ 2018 ਤੋਂ eligible voters ਬਣਨਾ ਸ਼ੁਰੂ ਹੋ ਜਾਣਗੇ। ਭਾਰਤੀ ਲੋਕਤੰਤਰ 21ਵੀਂ ਸਦੀ ਦੇ voters ਦਾ, New India voters ਦਾ ਸਵਾਗਤ ਕਰਦਾ ਹੈ, ਮੈਂ ਸਾਡੇ ਇਨ੍ਹਾਂ ਨੌਜਵਾਨਾਂ ਨੂੰ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਖੁਦ ਨੂੰ ਵੋਟਰ ਦੇ ਰੂਪ ਵਿੱਚ ਰਜਿਸਟਰ ਕਰੋ। ਪੂਰਾ ਹਿੰਦੁਸਤਾਨ ਤੁਹਾਨੂੰ 21ਵੀਂ ਸਦੀ ਦੇ ਵੋਟਰ ਦੇ ਰੂਪ ’ਚ ਸਵਾਗਤ ਕਰਨ ਲਈ ਚਾਹਵਾਨ ਹੈ। 21ਵੀਂ ਸਦੀ ਦੇ ਵੋਟਰ ਦੇ ਨਾਤੇ ਤੁਸੀਂ ਵੀ ਮਾਣ ਮਹਿਸੂਸ ਕਰਦੇ ਹੋਵੋਗੇ ਕਿ ਤੁਹਾਡਾ ਵੋਟ ਨਿਊ ਇੰਡੀਆ ਦਾ ਅਧਾਰ ਬਣੇਗਾ। ਵੋਟ ਦੀ ਸ਼ਕਤੀ ਲੋਕਤੰਤਰ ’ਚ ਸਭ ਤੋਂ ਵੱਡੀ ਸ਼ਕਤੀ ਹੈ। ਲੱਖਾਂ ਲੋਕਾਂ ਦੇ ਜੀਵਨ ’ਚ ਸਕਾਰਾਤਮਕ ਤਬਦੀਲੀ ਲਿਆਉਣ ਲਈ ਵੋਟ ਸਭ ਤੋਂ ਪ੍ਰਭਾਵਸ਼ਾਲੀ ਸਾਧਨ ਹੈ। ਤੁਸੀਂ ਕੇਵਲ ਵੋਟ ਪਾਉਣ ਦੇ ਅਧਿਕਾਰੀ ਨਹੀਂ ਬਣਦੇ, ਤੁਸੀਂ 21ਵੀਂ ਸਦੀ ਦਾ ਭਾਰਤ ਕਿਹੋ ਜਿਹਾ ਹੋਵੇ? 21ਵੀਂ ਸਦੀ ਦੇ ਭਾਰਤ ਦੇ ਤੁਹਾਡੇ ਸੁਪਨੇ ਕੀ ਹੋਣ? ਤੁਸੀਂ ਵੀ ਤਾਂ ਭਾਰਤ ਦੀ 21ਵੀਂ ਸਦੀ ਦੇ ਨਿਰਮਾਤਾ ਬਣ ਸਕਦੇ ਹੋ ਅਤੇ ਇਸ ਦਾ ਆਰੰਭ 1 ਜਨਵਰੀ ਤੋਂ ਵਿਸ਼ੇਸ਼ ਰੂਪ ਵਿੱਚ ਹੋ ਰਿਹਾ ਹੈ ਅਤੇ ਅੱਜ ਆਪਣੀ ਇਸ ‘ਮਨ ਕੀ ਬਾਤ’ ਵਿੱਚ ਮੈਂ 18 ਤੋਂ 25 ਵਰ੍ਹੇ ਦੇ ਊਰਜਾ ਅਤੇ ਸੰਕਲਪ ਨਾਲ ਭਰੇ ਸਾਡੇ ਨੌਜਵਾਨਾਂ ਨਾਲ ਗੱਲ ਕਰਨਾ ਚਾਹੁੰਦਾ ਹਾਂ, ਮੈਂ ਇਨ੍ਹਾਂ ਨੂੰ New india youth ਮੰਨਦਾ ਹਾਂ। New india youth ਦਾ ਮਤਲਬ ਹੁੰਦਾ ਹੈ ਉਮੰਗ, ਉਤਸ਼ਾਹ ਅਤੇ ਊਰਜਾ। ਮੇਰਾ ਯਕੀਨ ਹੈ ਕਿ ਸਾਡੇ ਇਨ੍ਹਾਂ ਊਰਜਾਵਾਨ ਨੌਜਵਾਨਾਂ ਦੀ ਕੁਸ਼ਲਤਾ ਅਤੇ ਤਾਕਤ ਨਾਲ ਹੀ ਸਾਡਾ ਨਿਊ ਇੰਡੀਆ ਦਾ ਸੁਪਨਾ ਸੱਚ ਹੋਵੇਗਾ। ਜਦ ਅਸੀਂ ਨਵੇਂ ਭਾਰਤ ਦੀ ਗੱਲ ਕਰਦੇ ਹਾਂ, ਨਵਾਂ ਭਾਰਤ ਜੋ ਜਾਤੀਵਾਦ, ਸੰਪ੍ਰਦਾਇੱਕਤਾ, ਅੱਤਵਾਦ (ਆਤੰਕਵਾਦ), ਭਿ੍ਰਸ਼ਟਾਚਾਰ ਦੇ ਜ਼ਹਿਰ ਤੋਂ ਮੁਕਤ ਹੋਵੇ। ਗੰਦਗੀ ਅਤੇ ਗਰੀਬੀ ਤੋਂ ਮੁਕਤ ਹੋਵੇ। ਨਿਊ ਇੰਡੀਆ ਜਿੱਥੇ ਸਾਰਿਆਂ ਲਈ ਬਰਾਬਰ ਦੇ ਮੌਕੇ ਹੋਣ, ਜਿੱਥੇ ਸਾਰਿਆਂ ਦੀਆਂ ਆਸਾਂ-ਉਮੀਦਾਂ ਪੂਰੀਆਂ ਹੋਣ। ਨਵਾਂ ਭਾਰਤ, ਜਿੱਥੇ ਸ਼ਾਂਤੀ, ਏਕਤਾ ਅਤੇ ਸਦਭਾਵਨਾ ਹੀ ਸਾਡੀ Guiding Force ਹੋਵੇ। ਮੇਰਾ ਇਹ New india youth ਅੱਗੇ ਆਏ ਅਤੇ ਮੰਥਨ ਕਰੇ ਕਿ ਕਿਵੇਂ ਬਣੇਗਾ ਨਿਊ ਇੰਡੀਆ। ਉਹ ਆਪਣੇ ਲਈ ਵੀ ਇੱਕ ਰਸਤਾ ਚੁਣੇ, ਜਿਨ੍ਹਾਂ ਨਾਲ ਉਹ ਜੁੜਿਆ ਹੋਇਆ ਹੈ, ਉਨ੍ਹਾਂ ਨੂੰ ਵੀ ਨਾਲ ਜੋੜੇ ਅਤੇ ਕਾਰਵਾਂ ਅੱਗੇ ਵੱਧਦਾ ਜਾਏ। ਤੁਸੀਂ ਵੀ ਅੱਗੇ ਵਧੋ, ਦੇਸ਼ ਵੀ ਅੱਗੇ ਵਧੇ। ਹੁਣ ਜਦ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਹਾਂ ਤਾਂ ਮੇਰੇ ਮਨ ’ਚ ਇੱਕ ਵਿਚਾਰ ਆਇਆ ਕਿ ਕੀ ਅਸੀਂ ਭਾਰਤ ਦੇ ਹਰ ਜ਼ਿਲ੍ਹੇ ਵਿੱਚ ਇੱਕ Mock parliament ਆਯੋਜਿਤ ਕਰ ਸਕਦੇ ਹਾਂ? ਜਿੱਥੇ ਇਹ 18 ਤੋਂ 25 ਵਰ੍ਹੇ ਦੇ ਨੌਜਵਾਨ ਇਕੱਠੇ ਬੈਠ ਕੇ ਨਿਊ ਇੰਡੀਆ ਬਾਰੇ ਮੰਥਨ ਕਰਨ, ਰਾਹ ਲੱਭਣ, ਯੋਜਨਾਵਾਂ ਬਨਾਉਣ। ਅਸੀਂ ਕਿਵੇਂ ਆਪਣੇ ਸੰਕਲਪਾਂ ਨੂੰ 2022 ਤੋਂ ਪਹਿਲਾਂ ਸਿੱਧ ਕਰਾਂਗੇ। ਅਸੀਂ ਕਿਵੇਂ ਇੱਕ ਅਜਿਹੇ ਭਾਰਤ ਦਾ ਨਿਰਮਾਣ ਕਰ ਸਕਦੇ ਹਾਂ, ਜਿਸ ਦਾ ਸੁਪਨਾ ਸਾਡੇ ਸੁਤੰਤਰਤਾ ਸੈਨਾਨੀਆਂ ਨੇ ਵੇਖਿਆ ਸੀ? ਮਹਾਤਮਾ ਗਾਂਧੀ ਨੇ ਆਜ਼ਾਦੀ ਦੇ ਅੰਦੋਲਨ ਨੂੰ ਜਨ ਅੰਦੋਲਨ ਬਣਾ ਦਿੱਤਾ ਸੀ। ਮੇਰੇ ਨੌਜਵਾਨ ਸਾਥੀਓ ਸਮੇਂ ਦੀ ਮੰਗ ਹੈ ਕਿ ਅਸੀਂ ਵੀ 21ਵੀਂ ਸਦੀ ਦੇ ਵਿਸ਼ਾਲ ਭਾਰਤ ਲਈ ਇੱਕ ਜਨ ਅੰਦੋਲਨ ਖੜ੍ਹਾ ਕਰੀਏ। ਵਿਕਾਸ ਦਾ ਜਨ ਅੰਦੋਲਨ, ਤਰੱਕੀ ਦਾ ਜਨ ਅੰਦੋਲਨ, ਸਮਰੱਥ ਸ਼ਕਤੀਸ਼ਾਲੀ ਭਾਰਤ ਦਾ ਜਨ ਅੰਦੋਲਨ। ਮੈਂ ਚਾਹੁੰਦਾ ਹਾਂ ਕਿ 15 ਅਗਸਤ ਦੇ ਨੇੜੇ ਦਿੱਲੀ ਵਿੱਚ ਇੱਕ Mock parliament ਦਾ ਆਯੋਜਨ ਹੋਵੇ, ਜਿੱਥੇ ਹਰੇਕ ਜ਼ਿਲ੍ਹੇ ਤੋਂ ਚੁਣਿਆ ਗਿਆ ਇੱਕ ਨੌਜਵਾਨ ਇਸ ਵਿਸ਼ੇ ਉੱਪਰ ਚਰਚਾ ਕਰੇ ਕਿ ਕਿਵੇਂ ਅਗਲੇ 5 ਵਰ੍ਹਿਆਂ ’ਚ ਇੱਕ ਨਿਊ ਇੰਡੀਆ ਦਾ ਨਿਰਮਾਣ ਕੀਤਾ ਜਾ ਸਕਦਾ ਹੈ? ਸੰਕਲਪ ਤੋਂ ਸਿੱਧੀ ਕਿਵੇਂ ਪ੍ਰਾਪਤ ਕੀਤੀ ਜਾ ਸਕਦੀ ਹੈ? ਅੱਜ ਨੌਜਵਾਨਾਂ ਲਈ ਬਹੁਤ ਸਾਰੇ ਮੌਕੇ ਪੈਦਾ ਹੋਏ ਹਨ। Skill Development ਤੋਂ ਲੈ ਕੇ Innovation ਅਤੇ Entrepreneurship ਵਿੱਚ ਸਾਡੇ ਨੌਜਵਾਨ ਅੱਗੇ ਆ ਰਹੇ ਹਨ ਅਤੇ ਸਫਲ ਹੋ ਰਹੇ ਹਨ। ਮੈਂ ਚਾਹਾਂਗਾ ਕਿ ਇਨ੍ਹਾਂ ਸਾਰੇ ਮੌਕਿਆਂ ਦੀ ਯੋਜਨਾਵਾਂ ਦੀ ਜਾਣਕਾਰੀ ਇਸ New india youth ਨੂੰ ਇੱਕੋ ਜਗ੍ਹਾ ਕਿਵੇਂ ਮਿਲੇ। ਇਸ ਬਾਰੇ ਕੋਈ ਅਜਿਹਾ ਪ੍ਰਬੰਧ ਕੀਤਾ ਜਾਵੇ ਤਾਂ ਕਿ 18 ਵਰ੍ਹੇ ਦਾ ਹੁੰਦਿਆਂ ਹੀ ਉਸ ਨੂੰ ਇਸ ਦੁਨੀਆਂ ਬਾਰੇ, ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਸਹਿਜੇ ਹੀ ਜਾਣਕਾਰੀ ਪ੍ਰਾਪਤ ਹੋਵੇ ਅਤੇ ਲੋੜੀਂਦਾ ਲਾਭ ਵੀ ਲੈ ਸਕੇ।
ਮੇਰੇ ਪਿਆਰੇ ਦੇਸ਼ ਵਾਸੀਓ, ਪਿਛਲੀ ‘ਮਨ ਕੀ ਬਾਤ’ ਵਿੱਚ ਮੈਂ ਤੁਹਾਡੇ ਨਾਲ Positivity ਦੇ ਮਹੱਤਵ ਬਾਰੇ ਗੱਲ ਕੀਤੀ ਸੀ। ਮੈਨੂੰ ਸੰਸਕ੍ਰਿਤ ਦਾ ਇੱਕ ਸ਼ਲੋਕ ਯਾਦ ਆ ਰਿਹਾ ਹੈ
उत्साहो बलवानार्य, नास्त्युत्साहात्परं बलम्।
सोत्साहस्य च लोकेषु न किंचिदपि दुर्लभम्।।
(ਉਤਸਾਹੋ, ਬਲਵਾਨਾਰਯ, ਨਾਸਤਿਉਤਸਾਹਾਤਪਰੰ ਬਲਮ।
ਸੋਤਸਾਹਸਯ ਚ ਲੋਕੇਸ਼ੁ ਨ ਕਿੰਚੀਦਪੀ ਦੁਰਲੱਭਮ।)
ਇਸ ਦਾ ਮਤਲਬ ਹੈ ਉਤਸ਼ਾਹ ਨਾਲ ਭਰਿਆ ਇੱਕ ਵਿਅਕਤੀ ਬਹੁਤ ਤਾਕਤਵਰ ਹੁੰਦਾ ਹੈ, ਕਿਉਕਿ ਉਤਸ਼ਾਹ ਤੋਂ ਵਧ ਕੇ ਕੁਝ ਵੀ ਨਹੀਂ ਹੁੰਦਾ। Positivity ਅਤੇ ਉਤਸ਼ਾਹ ਨਾਲ ਭਰੇ ਵਿਅਕਤੀ ਲਈ ਕੁਝ ਵੀ ਅਸੰਭਵ ਨਹੀਂ। ਅੰਗਰੇਜ਼ੀ ’ਚ ਵੀ ਲੋਕ ਕਹਿੰਦੇ ਹਨ – ‘Pessimism leads to weakness, cotimism to power’। ਮੈਂ ਪਿਛਲੀ ‘ਮਨ ਕੀ ਬਾਤ’ ਵਿੱਚ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਸੀ ਕਿ 2017 ਵਰ੍ਹੇ ਦੇ ਆਪਣੇ Positive Movements ਸ਼ੇਅਰ ਕਰੋ ਅਤੇ 2018 ਦਾ ਸਵਾਗਤ ਇੱਕ Positive Atmosphere ਵਿੱਚ ਕਰੋ। ਮੈਨੂੰ ਬਹੁਤ ਖੁਸ਼ੀ ਹੋਈ ਕਿ ਵੱਡੀ ਗਿਣਤੀ ਵਿੱਚ ਲੋਕਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ, My gov ਅਤੇ Narendramodiapp ’ਤੇ ਬਹੁਤ ਹੀ Positive Response ਦਿੱਤਾ। ਆਪਣੇ ਤਜਰਬੇ ਸ਼ੇਅਰ ਕੀਤੇ। Positive India hashtag ਨਾਲ ਲੱਖਾਂ ਟਵੀਟ ਕੀਤੇ, ਜਿਨ੍ਹਾਂ ਦੀ ਪਹੁੰਚ ਤਕਰੀਬਨ ਡੇਢ ਸੌ ਕਰੋੜ ਤੋਂ ਵੀ ਜ਼ਿਆਦਾ ਲੋਕਾਂ ਤੱਕ ਹੋਈ। ਇੱਕ ਤਰ੍ਹਾਂ ਨਾਲ Positivity ਦਾ ਜੋ ਸੰਚਾਰ ਭਾਰਤ ਤੋਂ ਆਰੰਭ ਹੋਇਆ, ਉਹ ਦੁਨੀਆਂ ਭਰ ਵਿੱਚ ਫੈਲਿਆ। ਜੋ ਟਵੀਟਸ ਅਤੇ ਰਿਸਪਾਂਸ ਆਏ ਉਹ ਸਚਮੁੱਚ Inspiring ਸਨ। ਇੱਕ ਸੁੱਖਦਾਈ ਅਨੁਭਵ ਸੀ। ਕੁਝ ਦੇਸ਼ ਵਾਸੀਆਂ ਨੇ ਇਸ ਵਰ੍ਹੇ ਦੀਆਂ ਉਨ੍ਹਾਂ ਘਟਨਾਵਾਂ ਨੂੰ ਸਾਂਝਾ ਕੀਤਾ, ਜਿਨ੍ਹਾਂ ਦਾ ਉਨ੍ਹਾਂ ਦੇ ਮਨ ਉੱਪਰ ਖ਼ਾਸ ਪ੍ਰਭਾਵ ਪਿਆ, ਸਕਾਰਾਤਮਕ ਪ੍ਰਭਾਵ ਪਿਆ। ਕੁਝ ਲੋਕਾਂ ਨੇ ਆਪਣੀਆਂ ਨਿੱਜੀ ਪ੍ਰਾਪਤੀਆਂ ਨੂੰ ਵੀ ਸ਼ੇਅਰ ਕੀਤਾ।
# ਮੇਰਾ ਨਾਂ ਮੀਨੂੰ ਭਾਟੀਆ ਹੈ। ਮੈਂ ਮਯੂਰ ਵਿਹਾਰ, ਪਾਕਿਟ ਵਨ, ਫੇਜ਼-1 ਦਿੱਲੀ ਵਿਖੇ ਰਹਿੰਦੀ ਹਾਂ। ਮੇਰੀ ਬੇਟੀ ਐੱਮ. ਬੀ. ਏ. ਕਰਨਾ ਚਾਹੁੰਦੀ ਸੀ, ਜਿਸ ਲਈ ਮੈਨੂੰ ਬੈਂਕ ਤੋਂ ਲੋਨ ਚਾਹੀਦਾ ਸੀ ਜੋ ਮੈਨੂੰ ਸੌਖਿਆਂ ਹੀ ਮਿਲ ਗਿਆ ਅਤੇ ਮੇਰੀ ਬੇਟੀ ਦੀ ਪੜ੍ਹਾਈ ਚੱਲਦੀ ਰਹੀ।
# ਮੇਰਾ ਨਾਂ ਜੋਤੀ ਰਾਜੇਂਦਰ ਵਾਡੇ ਹੈ, ਮੈਂ ਬੋਡਲ ਤੋਂ ਗੱਲ ਕਰ ਰਹੀ ਹਾਂ। ਅਸੀਂ ਇੱਕ ਰੁਪਿਆ ਮਹੀਨਾ ਕਟਾਉਣ ਦਾ ਜੋ ਬੀਮਾ ਸੀ, ਉਹ ਮੇਰੇ ਪਤੀ ਨੇ ਕਰਵਾਇਆ ਹੋਇਆ ਸੀ ਅਤੇ ਉਨ੍ਹਾਂ ਦੀ ਐਕਸੀਡੈਂਟ ’ਚ ਮੌਤ ਹੋ ਗਈ। ਉਸ ਵੇਲੇ ਸਾਡੀ ਕੀ ਹਾਲਤ ਹੋਈ, ਇਹ ਸਾਨੂੰ ਹੀ ਪਤਾ ਹੈ। ਸਰਕਾਰ ਦੀ ਇਸ ਮਦਦ ਨਾਲ ਸਾਨੂੰ ਬਹੁਤ ਲਾਭ ਹੋਇਆ ਅਤੇ ਉਸ ਨਾਲ ਮੈਂ ਥੋੜ੍ਹਾ ਸੰਭਲ ਗਈ।
# ਮੇਰਾ ਨਾਂ ਸੰਤੋਸ਼ ਜਾਧਵ ਹੈ। ਸਾਡੇ ਪਿੰਡ ਤੋਂ ਭਿੰਨਰ ਪਿੰਡ ਤੋਂ 2017 ਤੋਂ ਨੈਸ਼ਨਲ ਹਾਈਵੇ ਗਿਆ ਹੈ, ਇਸ ਦੀ ਵਜ੍ਹਾ ਨਾਲ ਸਾਡੀਆਂ ਸੜਕਾਂ ਬਹੁਤ ਵਧੀਆ ਹੋ ਗਈਆਂ ਹਨ ਅਤੇ ਬਿਜਨਸ ਵੀ ਵਧਣ ਵਾਲਾ ਹੈ।
# ਮੇਰਾ ਨਾਂ ਦਿਪਾਂਸ਼ੂ ਅਹੂਜਾ ਹੈ, ਮੁਹੱਲਾ ਸਾਦਤਗੰਜ, ਜ਼ਿਲ੍ਹਾ ਸਹਾਰਨਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹਾਂ। ਦੋ ਘਟਨਾਵਾਂ ਹਨ ਜੋ ਸਾਡੇ ਭਾਰਤੀ ਸੈਨਿਕਾਂ ਦੁਆਰਾ ਇੱਕ ਤਾਂ ਪਾਕਿਸਤਾਨ ’ਚ ਉਨ੍ਹਾਂ ਦੁਆਰਾ ਕੀਤੀ ਗਈ ਸਰਜੀਕਲ ਸਟ੍ਰਾਈਕ, ਜਿਸ ਨਾਲ ਅੱਤਵਾਦ (ਆਤੰਕਵਾਦ) ਦੇ ਲਾਂਚਿੰਗ ਪੈਡ ਸਨ, ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ ਅਤੇ ਨਾਲ ਹੀ ਸਾਡੇ ਸੈਨਿਕਾਂ ਦੀ ਡੋਕਲਾਮ ’ਚ ਜੋ ਬਹਾਦਰੀ ਦੇਖਣ ਨੂੰ ਮਿਲੀ, ਉਹ ਬੇਮਿਸਾਲ ਹੈ।
# ਮੇਰਾ ਨਾਂ ਸਤੀਸ਼ ਬੇਵਾਨੀ ਹੈ, ਸਾਡੇ ਇਲਾਕੇ ’ਚ ਪਾਣੀ ਦੀ ਸਮੱਸਿਆ ਸੀ, ਪਿਛਲੇ 40 ਸਾਲਾਂ ਤੋਂ ਅਸੀਂ ਆਰਮੀ ਦੇ ਪਾਈਪ ਲਾਈਨ ਉੱਪਰ ਨਿਰਭਰ ਕਰਦੇ ਸੀ, ਹੁਣ ਵੱਖਰੀ ਪਾਈਪ ਲਾਈਨ ਸ਼ੁਰੂ ਹੋਈ ਹੈ, Independent ਤਾਂ ਇਹ ਵੱਡੀ ਪ੍ਰਾਪਤੀ ਹੈ, ਸਾਡੀ 2017 ’ਚ।
ਅਜਿਹੇ ਅਨੇਕਾਂ ਲੋਕ ਹਨ, ਜੋ ਆਪੋ ਆਪਣੇ ਪੱਧਰ ’ਤੇ ਅਜਿਹੇ ਕੰਮ ਕਰ ਰਹੇ ਹਨ, ਜਿਨ੍ਹਾਂ ਨਾਲ ਕਈ ਲੋਕਾਂ ਦੀ ਜ਼ਿੰਦਗੀ ’ਚ ਹਾਂ-ਪੱਖੀ ਤਬਦੀਲੀ ਆ ਰਹੀ ਹੈ। ਅਸਲ ਵਿੱਚ ਇਹੀ ਤਾਂ ਨਿਊ ਇੰਡੀਆ ਹੈ, ਜਿਸ ਦਾ ਅਸੀਂ ਸਾਰੇ ਮਿਲ ਕੇ ਨਿਰਮਾਣ ਕਰ ਰਹੇ ਹਾਂ। ਆਓ, ਇਨ੍ਹਾਂ ਛੋਟੀਆਂ-ਛੋਟੀਆਂ ਖੁਸ਼ੀਆਂ ਨਾਲ ਅਸੀਂ ਨਵੇਂ ਵਰ੍ਹੇ ’ਚ ਪ੍ਰਵੇਸ਼ ਕਰੀਏ। ਨਵੇਂ ਵਰ੍ਹੇ ਦੀ ਸ਼ੁਰੂਆਤ ਕਰੀਏ ਅਤੇ Positive India ਤੋਂ Progressive India ਦੀ ਦਿਸ਼ਾ ਵੱਲ ਮਜ਼ਬੂਤੀ ਨਾਲ ਕਦਮ ਵਧਾਈਏ। ਜਦੋਂ ਅਸੀਂ ਸਾਰੇ Positivity ਦੀ ਗੱਲ ਕਰਦੇ ਹਾਂ ਤਾਂ ਮੇਰਾ ਵੀ ਇੱਕ ਗੱਲ ਸ਼ੇਅਰ ਕਰਨ ਦਾ ਮਨ ਕਰਦਾ ਹੈ। ਹਾਲ ਹੀ ਵਿੱਚ ਮੈਨੂੰ ਕਸ਼ਮੀਰ ਦੇ ਪ੍ਰਸ਼ਾਸਨਿਕ ਸੇਵਾ ਦੇ Topper ਅੰਜੁਮ ਬਸ਼ੀਰ ਖਾਨ ਖਟਕ ਦੀ ਪ੍ਰੇਰਣਾਦਾਇੱਕ ਕਹਾਣੀ ਬਾਰੇ ਪਤਾ ਲੱਗਾ। ਉਨ੍ਹਾਂ ਨੇ ਅੱਤਵਾਦ ਅਤੇ ਨਫਰਤ ਦੇ ਡੰਗ ਤੋਂ ਬਾਹਰ ਨਿਕਲ ਕੇ ਕਸ਼ਮੀਰ ਐਡਮਨਿਸਟ੍ਰੇਟਿਵ ਸਰਵਿਸ ਦੀ ਪ੍ਰੀਖਿਆ ’ਚ ਟਾਪ ਕੀਤਾ ਹੈ। ਤੁਸੀਂ ਇਹ ਜਾਣ ਕੇ ਹੈਰਾਨ ਹੋ ਜਾਓਗੇ ਕਿ 1990 ਵਿੱਚ ਦਹਿਸ਼ਤਗਰਦਾਂ ਨੇ ਉਨ੍ਹਾਂ ਦੇ ਪੁਸ਼ਤੈਨੀ ਘਰ ਨੂੰ ਸਾੜ੍ਹ ਦਿੱਤਾ ਸੀ। ਇੱਥੇ ਅੱਤਵਾਦ ਅਤੇ ਹਿੰਸਾ ਇੰਨੀ ਜ਼ਿਆਦਾ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਆਪਣੀ ਪੁਸ਼ਤੈਨੀ ਜ਼ਮੀਨ ਨੂੰ ਛੱਡ ਕੇ ਬਾਹਰ ਨਿਕਲਣਾ ਪਿਆ। ਇੱਕ ਛੋਟੇ ਬੱਚੇ ਲਈ ਉਸ ਦੇ ਚਾਰੇ-ਪਾਸੇ ਇੰਨੀ ਜ਼ਿਆਦਾ ਹਿੰਸਾ ਦਾ ਵਾਤਾਵਰਣ ਦਿਲ ਵਿੱਚ ਹਨ੍ਹੇਰਾ ਅਤੇ ਕੁੜੱਤਣ ਪੈਦਾ ਕਰਨ ਲਈ ਕਾਫੀ ਸੀ ਪਰ ਅੰਜੁਮ ਨੇ ਅਜਿਹਾ ਨਹੀਂ ਹੋਣ ਦਿੱਤਾ। ਉਨ੍ਹਾਂ ਨੇ ਕਦੀ ਵੀ ਉਮੀਦ ਨਹੀਂ ਛੱਡੀ, ਉਨ੍ਹਾਂ ਨੇ ਆਪਣੇ ਲਈ ਇੱਕ ਵੱਖਰਾ ਰਾਹ ਚੁਣਿਆ, ਲੋਕਾਂ ਦੀ ਸੇਵਾ ਦਾ ਰਾਹ। ਉਹ ਵਿਰੋਧੀ ਹਾਲਾਤ ਵਿੱਚੋਂ ਉੱਭਰ ਕੇ ਬਾਹਰ ਆਏ ਅਤੇ ਆਪਣੀ ਸਫਲਤਾ ਦੀ ਕਹਾਣੀ ਖੁਦ ਲਿਖੀ। ਅੱਜ ਉਹ ਸਿਰਫ ਜੰਮੂ-ਕਸ਼ਮੀਰ ਦੇ ਹੀ ਨਹੀਂ, ਸਗੋਂ ਪੂਰੇ ਦੇਸ਼ ਦੇ ਨੌਜਵਾਨਾਂ ਲਈ ਪ੍ਰੇਰਣਾ ਬਣ ਗਏ ਹਨ। ਅੰਜੁਮ ਨੇ ਸਾਬਿਤ ਕੀਤਾ ਹੈ ਕਿ ਹਾਲਾਤ ਕਿੰਨੇ ਵੀ ਖਰਾਬ ਕਿਉ ਨਾ ਹੋਣ, ਸਕਾਰਾਤਮਕ ਕੰਮਾਂ ਨਾਲ ਨਿਰਾਸ਼ਾ ਦੇ ਬੱਦਲਾਂ ਨੂੰ ਖਤਮ ਕੀਤਾ ਜਾ ਸਕਦਾ ਹੈ।
ਅਜੇ ਪਿਛਲੇ ਹਫਤੇ ਹੀ ਮੈਨੂੰ ਜੰਮੂ-ਕਸ਼ਮੀਰ ਦੀਆਂ ਕੁਝ ਬੇਟੀਆਂ ਨਾਲ ਮਿਲਣ ਦਾ ਮੌਕਾ ਮਿਲਿਆ। ਉਨ੍ਹਾਂ ਵਿੱਚ ਜੋ ਜਜ਼ਬਾ ਸੀ, ਜੋ ਉਤਸ਼ਾਹ ਸੀ, ਜੋ ਸੁਪਨੇ ਸਨ ਅਤੇ ਜਦ ਮੈਂ ਉਨ੍ਹਾਂ ਨੂੰ ਸੁਣ ਰਿਹਾ ਸੀ, ਉਹ ਜ਼ਿੰਦਗੀ ਦੇ ਕਿਹੜੇ-ਕਿਹੜੇ ਖੇਤਰ ਵਿੱਚ ਤਰੱਕੀ ਕਰਨਾ ਚਾਹੁੰਦੀਆਂ ਹਨ, ਉਹ ਕਿੰਨੀ ਉਮੀਦਾਂ ਭਰੀ ਜ਼ਿੰਦਗੀ ਵਾਲੇ ਲੋਕ ਸਨ। ਮੈਂ ਉਨ੍ਹਾਂ ਨਾਲ ਗੱਲਾਂ ਕੀਤੀਆਂ, ਨਿਰਾਸ਼ਾ ਦਾ ਕਿਤੇ ਵੀ ਨਾਮੋ-ਨਿਸ਼ਾਨ ਨਹੀਂ ਸੀ। ਉਤਸ਼ਾਹ ਸੀ, ਉਮੰਗ ਸੀ, ਊਰਜਾ ਸੀ, ਸੁਪਨੇ ਸਨ, ਸੰਕਲਪ ਸਨ। ਉਨ੍ਹਾਂ ਬੇਟੀਆਂ ਨਾਲ ਜਿੰਨਾ ਸਮਾਂ ਮੈਂ ਬੀਤਾਇਆ, ਮੈਨੂੰ ਵੀ ਪ੍ਰੇਰਣਾ ਮਿਲੀ ਅਤੇ ਇਹੀ ਦੇਸ਼ ਦੀ ਤਾਕਤ ਹੈ, ਇਹੀ ਤਾਂ ਮੇਰੇ ਨੌਜਵਾਨ ਹਨ, ਇਹੀ ਤਾਂ ਮੇਰੇ ਦੇਸ਼ ਦਾ ਭਵਿੱਖ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, ਸਾਡੇ ਦੇਸ਼ ਦੇ ਹੀ ਨਹੀਂ, ਜਦ ਵੀ ਕਦੀ ਵਿਸ਼ਵ ਦੀਆਂ ਪ੍ਰਸਿੱਧ ਧਾਰਮਿਕ ਥਾਵਾਂ ਦੀ ਗੱਲ ਹੁੰਦੀ ਹੈ ਤਾਂ ਕੇਰਲ ਦੇ ਸਬਰੀਮਾਲਾ ਮੰਦਿਰ ਦੀ ਗੱਲ ਹੋਣੀ ਬਹੁਤ ਸੁਭਾਵਿਕ ਹੈ। ਵਿਸ਼ਵ ਪ੍ਰਸਿੱਧ ਇਸ ਮੰਦਿਰ ਵਿੱਚ ਭਗਵਾਨ ਅਯੱਪਾ ਸੁਆਮੀ ਦਾ ਅਸ਼ੀਰਵਾਦ ਲੈਣ ਲਈ ਹਰ ਵਰ੍ਹੇ ਕਰੋੜਾਂ ਦੀ ਗਿਣਤੀ ਵਿੱਚ ਸ਼ਰਧਾਲੂ ਇੱਥੇ ਆਉਦੇ ਹਨ। ਜਿੱਥੇ ਇੰਨੀ ਵੱਡੀ ਗਿਣਤੀ ਵਿੱਚ ਸ਼ਰਧਾਲੂ ਆਉਦੇ ਹੋਣ, ਜਿਸ ਥਾਂ ਦਾ ਇੰਨਾ ਵੱਡਾ ਮਹੱਤਵ ਹੋਵੇ, ਉੱਥੇ ਸਫਾਈ ਰੱਖਣਾ ਕਿੰਨੀ ਵੱਡੀ ਚੁਣੌਤੀ ਹੋ ਸਕਦੀ ਹੈ ਅਤੇ ਖਾਸ ਕਰਕੇ ਉਸ ਜਗ੍ਹਾ ਉੱਪਰ ਜੋ ਪਹਾੜਾਂ ਤੇ ਜੰਗਲਾਂ ਵਿਚਕਾਰ ਸਥਿਤ ਹੋਵੇ ਪਰ ਇਸ ਸਮੱਸਿਆ ਨੂੰ ਵੀ ਸੰਸਕਾਰ ਵਿੱਚ ਕਿਵੇਂ ਬਦਲਿਆ ਜਾ ਸਕਦਾ ਹੈ, ਸਮੱਸਿਆ ਤੋਂ ਉਭਰਣ ਦਾ ਰਾਹ ਕਿਵੇਂ ਲੱਭਿਆ ਜਾ ਸਕਦਾ ਹੈ। ਜਨ-ਭਾਗੀਦਾਰੀ ’ਚ ਅਜਿਹੀ ਕਿਹੜੀ ਤਾਕਤ ਹੁੰਦੀ ਹੈ, ਸਬਰੀਮਾਲਾ ਮੰਦਿਰ ਆਪਣੇ ਆਪ ’ਚ ਇਸ ਦੀ ਇੱਕ ਉਦਾਹਰਣ ਹੈ। ਪੀ. ਵਿਜਯਨ ਨਾਂ ਦੇ ਇੱਕ ਪੁਲਿਸ ਅਫਸਰ ਨੇ ‘ਪੁਣਯਮ ਪੁੰਕਵਾਣਮ’ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਅਤੇ ਉਸ ਪ੍ਰੋਗਰਾਮ ਦੇ ਤਹਿਤ ਸਵੱਛਤਾ ਲਈ ਜਾਗਰੂਕਤਾ ਦੀ ਸਵੈਇਛੁੱਕ ਮੁਹਿੰਮ ਸ਼ੁਰੂ ਕੀਤੀ ਅਤੇ ਇੱਕ ਅਜਿਹੀ ਪ੍ਰੰਪਰਾ ਬਣਾ ਦਿੱਤੀ ਕਿ ਜਿਹੜੇ ਯਾਤਰੀ ਆਉਦੇ ਹਨ, ਉਨ੍ਹਾਂ ਦੀ ਯਾਤਰਾ ਉਦੋਂ ਤੱਕ ਪੂਰੀ ਨਹੀਂ ਹੁੰਦੀ, ਜਦ ਤੱਕ ਉਹ ਸਫਾਈ ਦੇ ਪ੍ਰੋਗਰਾਮ ’ਚ ਕੋਈ ਨਾ ਕੋਈ ਸਰੀਰਿਕ ਮਿਹਨਤ ਨਾ ਕਰਦੇ ਹੋਣ। ਇਸ ਮੁਹਿੰਮ ਨਾਲ ਨਾ ਕੋਈ ਵੱਡਾ ਹੁੰਦਾ ਹੈ, ਨਾ ਕੋਈ ਛੋਟਾ ਹੁੰਦਾ ਹੈ। ਹਰ ਯਾਤਰੀ ਇਸ ਨੂੰ ਭਗਵਾਨ ਦੀ ਪੂਜਾ ਦਾ ਹੀ ਇੱਕ ਭਾਗ ਸਮਝ ਕੇ ਕੁਝ ਨਾ ਕੁਝ ਸਮਾਂ ਸਫਾਈ ਲਈ ਕੱਢਦਾ ਹੈ, ਕੰਮ ਕਰਦਾ ਹੈ, ਗੰਦਗੀ ਹਟਾਉਣ ਲਈ ਕੰਮ ਕਰਦਾ ਹੈ। ਹਰ ਸਵੇਰੇ ਇੱਥੇ ਸਫਾਈ ਦਾ ਦਿ੍ਰਸ਼ ਬਹੁਤ ਹੀ ਅਨੋਖਾ ਹੁੰਦਾ ਹੈ ਅਤੇ ਸਾਰੇ ਤੀਰਥ ਯਾਤਰੀ ਇਸ ਵਿੱਚ ਜੁਟ ਜਾਂਦੇ ਹਨ। ਕਿੰਨੀ ਵੱਡੀ Celebrity ਕਿਉ ਨਾ ਹੋਵੇ, ਕਿੰਨਾ ਹੀ ਅਮੀਰ ਵਿਅਕਤੀ ਕਿਉ ਨਾ ਹੋਵੇ, ਕਿੰਨਾ ਹੀ ਵੱਡਾ ਅਫਸਰ ਕਿਉ ਨਾ ਹੋਵੇ, ਸਾਰੇ ਸਧਾਰਣ ਯਾਤਰੀ ਦੇ ਤੌਰ ’ਤੇ ਇਸ ‘ਪੁਣਯਮ ਪੁੰਕਵਾਣਮ’ ਪ੍ਰੋਗਰਾਮ ਦਾ ਹਿੱਸਾ ਬਣ ਜਾਂਦੇ ਹਨ। ਸਫਾਈ ਕਰਕੇ ਹੀ ਅੱਗੇ ਵੱਧਦੇ ਹਨ। ਸਾਡੇ ਦੇਸ਼ ਵਾਸੀਆਂ ਲਈ ਅਜਿਹੇ ਕਈ ਉਦਾਹਰਣ ਹਨ। ਸਬਰੀਮਾਲਾ ਵਿੱਚ ਇੰਨਾ ਜ਼ਿਆਦਾ ਅੱਗੇ ਵਧੀ ਹੋਈ ਸਫਾਈ ਮੁਹਿੰਮ ਅਤੇ ਉਸ ਵਿੱਚ ਫਿਰ ਤੋਂ ‘ਪੁਣਯਮ ਪੁੰਕਵਾਣਮ’ (Punyam Poonkavanam), ਇਹ ਹਰ ਯਾਤਰੀ ਦੀ ਯਾਤਰਾ ਦਾ ਹਿੱਸਾ ਬਣ ਜਾਂਦਾ ਹੈ। ਉੱਥੇ ਸਖਤ ਵਰਤ ਦੇ ਨਾਲ ਸਵੱਛਤਾ ਦਾ ਸਖਤ ਸੰਕਲਪ ਵੀ ਨਾਲ-ਨਾਲ ਚੱਲਦਾ ਹੈ।
ਮੇਰੇ ਪਿਆਰੇ ਦੇਸ਼ ਵਾਸੀਓ, 2 ਅਕਤੂਬਰ 2014 ਪੂਜਨੀਕ ਬਾਪੂ ਦੀ ਜਨਮ ਜਯੰਤੀ ਉੱਪਰ ਅਸੀਂ ਸਾਰਿਆਂ ਨੇ ਸੰਕਲਪ ਕੀਤਾ ਹੈ ਕਿ ਪੂਜਨੀਕ ਬਾਪੂ ਦਾ ਜੋ ਅਧੂਰਾ ਕੰਮ ਹੈ, ਭਾਵ ‘ਸਵੱਛ ਭਾਰਤ’, ‘ਗੰਦਗੀ ਤੋਂ ਮੁਕਤ ਭਾਰਤ’ ਪੂਜਨੀਕ ਬਾਪੂ ਜ਼ਿੰਦਗੀ ਭਰ ਇਸ ਕੰਮ ਲਈ ਜੂਝਦੇ ਰਹੇ, ਕੋਸ਼ਿਸ਼ ਵੀ ਕਰਦੇ ਰਹੇ ਅਤੇ ਅਸੀਂ ਸਾਰਿਆਂ ਨੇ ਤੈਅ ਕੀਤਾ ਕਿ ਜਦ ਪੂਜਨੀਕ ਬਾਪੂ ਦੀ 150ਵੀਂ ਵਰ੍ਹੇਗੰਢ ਹੋਵੇ ਤਾਂ ਉਨ੍ਹਾਂ ਨੂੰ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਭਾਰਤ ‘ਸਵੱਛ ਭਾਰਤ’ ਦੇਣ ਦੀ ਦਿਸ਼ਾ ’ਚ ਕੁਝ ਨਾ ਕੁਝ ਕਰੀਏ। ਸਫਾਈ ਦੀ ਦਿਸ਼ਾ ਵੱਲ ਦੇਸ਼ ਭਰ ਵਿੱਚ ਵੱਡੇ ਪੱਧਰ ’ਤੇ ਯਤਨ ਹੋ ਰਹੇ ਹਨ। ਪੇਂਡੂ ਅਤੇ ਸ਼ਹਿਰੀ ਖੇਤਰਾਂ ’ਚ ਵਿਆਪਕ ਜਨ-ਭਾਗੀਦਾਰੀ ਨਾਲ ਵੀ ਤਬਦੀਲੀ ਨਜ਼ਰ ਆਉਣ ਲੱਗ ਪਈ ਹੈ। ਸ਼ਹਿਰੀ ਖੇਤਰਾਂ ’ਚ ਸਫਾਈ ਦੇ ਪੱਧਰ ਦੀਆਂ ਪ੍ਰਾਪਤੀਆਂ ਦਾ ਮੁੱਲਾਂਕਣ ਕਰਨ ਲਈ ਆਉਣ ਵਾਲੀ 4 ਜਨਵਰੀ ਤੋਂ 10 ਮਾਰਚ 2018 ਦੇ ਵਿਚਕਾਰ ਦੁਨੀਆਂ ਦਾ ਸਭ ਤੋਂ ਵੱਡਾ ਸਰਵੇ ‘ਸਵੱਛ ਸਰਵੇਖਣ 2018’ ਕੀਤਾ ਜਾਵੇਗਾ। ਇਹ ਸਰਵੇ 4000 ਤੋਂ ਵੀ ਜ਼ਿਆਦਾ ਸ਼ਹਿਰਾਂ ’ਚ ਲੱਗਭਗ 40 ਕਰੋੜ ਆਬਾਦੀ ਵਿੱਚ ਕੀਤਾ ਜਾਵੇਗਾ। ਇਸ ਸਰਵੇ ਵਿੱਚ ਜਿਨ੍ਹਾਂ ਤੱਥਾਂ ਦਾ ਮੁਲਾਂਕਣ ਕੀਤਾ ਜਾਵੇਗਾ, ਉਨ੍ਹਾਂ ਵਿੱਚ – ਸ਼ਹਿਰਾਂ ’ਚ ਖੁੱਲ੍ਹੇ ’ਚ ਸ਼ੌਚ ਤੋਂ ਮੁਕਤੀ, ਕੂੜੇ ਦਾ ਕਲੈਕਸ਼ਨ, ਕੂੜੇ ਨੂੰ ਚੁੱਕ ਕੇ ਲਿਜਾਣ ਦੀ ਵਾਹਨ ਦੀ ਵਿਵਸਥਾ, ਵਿਗਿਆਨਕ ਤਰੀਕੇ ਨਾਲ ਕੂੜੇ ਦੀ ਪ੍ਰੋਸੈੱਸਿੰਗ, Behavioral Change ਲਈ ਕੀਤੇ ਜਾ ਰਹੇ ਯਤਨ, Capacity Building ਅਤੇ ਸਵੱਛਤਾ ਲਈ ਕੀਤੇ ਗਏ ਇਨੋਵੇਟਿਵ ਯਤਨ ਅਤੇ ਇਸ ਕੰਮ ਲਈ ਜਨ-ਭਾਗੀਦਾਰੀ। ਇਸ ਸਰਵੇ ਦੌਰਾਨ ਵੱਖਰੇ-ਵੱਖਰੇ ਦਲ ਜਾ ਕੇ ਸ਼ਹਿਰਾਂ ਦੀ Inspection ਕਰਨਗੇ। ਨਾਗਰਿਕਾਂ ਨਾਲ ਗੱਲ ਕਰਕੇ ਉਨ੍ਹਾਂ ਦੀ ਪ੍ਰਤੀਕਿਰਿਆ ਜਾਨਣਗੇ। ਸਵੱਛਤਾ 1 ਦੇ ਉਪਯੋਗ ਦਾ ਅਤੇ ਵੱਖ-ਵੱਖ ਤਰ੍ਹਾਂ ਦੇ ਸੇਵਾ ਕੇਂਦਰਾਂ ’ਚ ਸੁਧਾਰ ਦਾ Analysis ਕਰਨਗੇ। ਇਸ ਵਿੱਚ ਇਹ ਵੀ ਵੇਖਿਆ ਜਾਵੇਗਾ ਕਿ ਕੀ ਇਹ ਸਾਰੀ ਵਿਵਸਥਾ ਸ਼ਹਿਰਾਂ ਦੁਆਰਾ ਬਣਾਈ ਗਈ ਹੈ, ਜਿਸ ਨਾਲ ਸ਼ਹਿਰ ਦੀ ਸਫਾਈ ਜਨ-ਜਨ ਦਾ ਸੁਭਾਅ ਬਣੇ। ਸ਼ਹਿਰ ਦਾ ਸੁਭਾਅ ਬਣ ਜਾਏ। ਸਫਾਈ ਸਿਰਫ ਸਰਕਾਰ ਕਰੇ, ਅਜਿਹਾ ਨਹੀਂ। ਹਰ ਨਾਗਰਿਕ ਅਤੇ ਨਾਗਰਿਕ ਸੰਗਠਨਾਂ ਦੀ ਵੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਤੇ ਮੇਰੀ ਹਰ ਨਾਗਰਿਕ ਨੂੰ ਅਪੀਲ ਹੈ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਜੋ ਸਵੱਛਤਾ ਸਰਵੇ ਹੋਣ ਵਾਲਾ ਹੈ, ਉਸ ਵਿੱਚ ਵਧ-ਚੜ੍ਹ ਕੇ ਹਿੱਸਾ ਲੈਣ ਅਤੇ ਤੁਹਾਡਾ ਸ਼ਹਿਰ ਪਿੱਛੇ ਨਾ ਰਹਿ ਜਾਏ, ਤੁਹਾਡਾ ਗਲ੍ਹੀ-ਮੁਹੱਲਾ ਪਿੱਛੇ ਨਾ ਰਹਿ ਜਾਏ, ਇਸ ਦਾ ਬੀੜਾ ਚੁੱਕੋ। ਮੈਨੂੰ ਪੂਰਾ ਯਕੀਨ ਹੈ ਕਿ ਘਰ ਤੋਂ ਸੁੱਕਾ ਕੂੜਾ ਅਤੇ ਗਿੱਲਾ ਕੂੜਾ ਵੱਖਰਾ ਕਰਕੇ ਨੀਲੇ ਅਤੇ ਹਰੇ ਡਸਟਬਿਨ ਦਾ ਉਪਯੋਗ ਹੁਣ ਤਾਂ ਤੁਹਾਡੀ ਆਦਤ ਹੀ ਬਣ ਗਈ ਹੋਵੇਗੀ। ਕੂੜੇ ਲਈ Reduce, Re-use ਅਤੇ Re-cycle ਦਾ ਸਿਧਾਂਤ ਬਹੁਤ ਲਾਹੇਵੰਦ ਹੁੰਦਾ ਹੈ, ਜਦ ਸ਼ਹਿਰਾਂ ਦੀ ਰੈਂਕਿੰਗ ਇਸ ਸਰਵੇ ਦੇ ਆਧਾਰ ’ਤੇ ਕੀਤੀ ਜਾਵੇਗੀ, ਜੇਕਰ ਤੁਹਾਡਾ ਸ਼ਹਿਰ ਇੱਕ ਲੱਖ ਤੋਂ ਵੱਧ ਆਬਾਦੀ ਵਾਲਾ ਹੈ ਤਾਂ ਪੂਰੇ ਦੇਸ਼ ਦੀ ਰੈਂਕਿੰਗ ਵਿੱਚ, ਅਤੇ ਇੱਕ ਲੱਖ ਤੋਂ ਘੱਟ ਆਬਾਦੀ ਵਾਲਾ ਹੈ ਤਾਂ ਖੇਤਰੀ ਰੈਂਕਿੰਗ ਵਿੱਚ ਉੱਚੇ ਤੋਂ ਉੱਚਾ ਸਥਾਨ ਪ੍ਰਾਪਤ ਕਰੇ। ਇਹ ਤੁਹਾਡਾ ਸੁਪਨਾ ਹੋਣਾ ਚਾਹੀਦਾ ਹੈ, ਇਹ ਤੁਹਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ। 4 ਜਨਵਰੀ ਤੋਂ 10 ਮਾਰਚ 2018 ਇਸ ਦੌਰਾਨ ਹੋਣ ਵਾਲੇ ਸਵੱਛਤਾ ਸਰਵੇਖਣ ’ਚ ਸਵੱਛਤਾ ਦੇ ਇਸ ਹੈਲਦੀ ਕੰਪੀਟੀਸ਼ਨ ’ਚ ਤੁਸੀਂ ਕਿਤੇ ਪੱਛੜ ਨਾ ਜਾਓ। ਇਹ ਹਰ ਨਗਰ ਵਿੱਚ ਇੱਕ ਜਨਤਕ ਚਰਚਾ ਦਾ ਵਿਸ਼ਾ ਬਣਨਾ ਚਾਹੀਦਾ ਹੈ ਅਤੇ ਤੁਹਾਡਾ ਸਾਰਿਆਂ ਦਾ ਸੁਪਨਾ ਹੋਣਾ ਚਾਹੀਦਾ ਹੈ ‘ਸਾਡਾ ਸ਼ਹਿਰ, ਸਾਡੀ ਕੋਸ਼ਿਸ਼’, ‘ਸਾਡੀ ਤਰੱਕੀ, ਦੇਸ਼ ਦੀ ਤਰੱਕੀ’। ਆਓ ਇਸ ਸੰਕਲਪ ਨਾਲ ਅਸੀਂ ਸਭ ਫਿਰ ਤੋਂ ਇੱਕ ਵਾਰ ਪੂਜਨੀਕ ਬਾਪੂ ਨੂੰ ਯਾਦ ਕਰਦੇ ਹੋਏ ਸਵੱਛ ਭਾਰਤ ਦਾ ਸੰਕਲਪ ਲੈਂਦਿਆਂ ਪੁਰਸ਼ਾਰਥ ਦੀ ਪ੍ਰਾਕਾਸ਼ਠਾ ਕਰੀਏ।
ਮੇਰੇ ਪਿਆਰੇ ਦੇਸ਼ ਵਾਸੀਓ, ਕੁਝ ਗੱਲਾਂ ਅਜਿਹੀਆਂ ਹੁੰਦੀਆਂ ਹਨ ਜੋ ਵੇਖਣ ਨੂੰ ਬਹੁਤ ਛੋਟੀਆਂ ਲੱਗਦੀਆਂ ਹਨ ਪਰ ਇੱਕ ਸਮਾਜ ਦੇ ਰੂਪ ਵਿੱਚ ਸਾਡੀ ਪਹਿਚਾਣ ਉੱਪਰ ਦੂਰ-ਦੂਰ ਤੱਕ ਪ੍ਰਭਾਵ ਪਾਉਦੀਆਂ ਰਹਿੰਦੀਆਂ ਹਨ। ਅੱਜ ‘ਮਨ ਕੀ ਬਾਤ’ ਦੇ ਇਸ ਪ੍ਰੋਗਰਾਮ ਦੇ ਮਾਧਿਅਮ ਰਾਹੀਂ ਮੈਂ ਤੁਹਾਡੇ ਨਾਲ ਇੱਕ ਅਜਿਹੀ ਗੱਲ ਸ਼ੇਅਰ ਕਰਨਾ ਚਾਹੁੰਦਾ ਹਾਂ, ਸਾਡੀ ਜਾਣਕਾਰੀ ’ਚ ਇੱਕ ਗੱਲ ਆਈ ਕਿ ਜੇਕਰ ਕੋਈ ਮੁਸਲਿਮ ਔਰਤ ਹੱਜ ਯਾਤਰਾ ਜਾਣਾ ਚਾਹੁੰਦੀ ਹੈ ਤਾਂ ਉਹ ‘ਮਹਿਰਮ’ ਜਾਂ ਆਪਣੇ Male Guardian ਤੋਂ ਬਿਨਾਂ ਨਹੀਂ ਜਾ ਸਕਦੀ। ਮੈਂ ਜਦ ਇਸ ਬਾਰੇ ਪਹਿਲੀ ਵਾਰ ਸੁਣਿਆ ਤਾਂ ਮੈਂ ਸੋਚਿਆ ਕਿ ਇਹ ਕਿਵੇਂ ਹੋ ਸਕਦਾ ਹੈ? ਅਜਿਹੇ ਨਿਯਮ ਕਿਸ ਨੇ ਬਣਾਏ ਹੋਣਗੇ? ਇਹ Discrimination ਕਿਉ? ਅਤੇ ਜਦ ਮੈਂ ਇਸ ਦੀ ਗਹਿਰਾਈ ’ਚ ਗਿਆ ਤਾਂ ਮੈਂ ਹੈਰਾਨ ਹੋ ਗਿਆ, ਆਜ਼ਾਦੀ ਦੇ 70 ਸਾਲ ਬਾਅਦ ਵੀ ਇਹ Restriction ਲਾਉਣ ਵਾਲੇ ਅਸੀਂ ਲੋਕ ਹੀ ਸੀ। ਦਹਾਕਿਆਂ ਤੋਂ ਮੁਸਲਿਮ ਔਰਤਾਂ ਨਾਲ ਅੰਨਿਆ ਹੋ ਰਿਹਾ ਸੀ ਪਰ ਇਸ ਦੀ ਕੋਈ ਚਰਚਾ ਨਹੀਂ ਸੀ। ਇੱਥੋਂ ਤੱਕ ਕਿ ਕਈ ਇਸਲਾਮਿਕ ਮੁਲਕਾਂ ਵਿੱਚ ਵੀ ਇਹ ਨਿਯਮ ਨਹੀਂ ਹੈ ਪਰ ਭਾਰਤ ਵਿੱਚ ਮੁਸਲਿਮ ਔਰਤਾਂ ਨੂੰ ਇਹ ਅਧਿਕਾਰ ਪ੍ਰਾਪਤ ਨਹੀਂ ਸੀ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਸਰਕਾਰ ਨੇ ਇਸ ਪਾਸੇ ਧਿਆਨ ਦਿੱਤਾ। ਸਾਡੀ Ministry of Minority affairs ਨੇ ਲੋੜੀਂਦੇ ਕਦਮ ਚੁੱਕੇ ਅਤੇ ਇਹ 70 ਸਾਲ ਤੋਂ ਚੱਲ ਰਹੀ ਪ੍ਰੰਪਰਾ ਨੂੰ ਖਤਮ ਕਰਕੇ ਇਸ Restriction ਨੂੰ ਅਸੀਂ ਹਟਾ ਦਿੱਤਾ। ਅੱਜ ਮੁਸਲਿਮ ਔਰਤਾਂ ਮਹਿਰਮ ਤੋਂ ਬਿਨਾਂ ਹੱਜ ਲਈ ਜਾ ਸਕਦੀਆਂ ਹਨ ਅਤੇ ਮੈਨੂੰ ਖੁਸ਼ੀ ਹੈ ਕਿ ਇਸ ਵਾਰ ਲੱਗਭਗ 1300 ਮੁਸਲਿਮ ਔਰਤਾਂ ਮਹਿਰਮ ਦੇ ਬਿਨਾਂ ਹੱਜ ਜਾਣ ਲਈ ਅਪਲਾਈ ਕਰ ਚੁੱਕੀਆਂ ਹਨ ਅਤੇ ਦੇਸ਼ ਵੱਖ-ਵੱਖ ਭਾਗਾਂ ਤੋਂ ਕੇਰਲ ਤੋਂ ਲੈ ਕੇ ਉੱਤਰ ਤੱਕ ਔਰਤਾਂ ਨੇ ਵਧ-ਚੜ੍ਹ ਕੇ ਹੱਜ ਯਾਤਰਾ ਕਰਨ ਦੀ ਇੱਛਾ ਪ੍ਰਗਟਾਈ ਹੈ। ਘੱਟ ਗਿਣਤੀ ਮਾਮਲਿਆਂ ਦੇ ਮੰਤਰਾਲਿਆਂ ਨੂੰ ਮੈਂ ਸੁਝਾਅ ਦਿੱਤਾ ਹੈ ਕਿ ਉਹ ਇਹ ਨਿਸ਼ਚਿਤ ਕਰਨ ਕਿ ਅਜਿਹੀਆਂ ਸਾਰੀਆਂ ਔਰਤਾਂ ਨੂੰ ਹੱਜ ਜਾਣ ਦੀ ਆਗਿਆ ਮਿਲੇ ਜੋ ਇਕੱਲਿਆਂ ਅਪਲਾਈ ਕਰ ਰਹੀਆਂ ਹਨ। ਆਮ ਤੌਰ ’ਤੇ ਹੱਜ ਯਾਤਰੀਆਂ ਲਈ ਲਾਟਰੀ ਸਿਸਟਮ ਹੈ ਪਰ ਮੈਂ ਚਾਹਾਂਗਾ ਕਿ ਇਕੱਲੀਆਂ ਔਰਤਾਂ ਨੂੰ ਇਸ ਲਾਟਰੀ ਸਿਸਟਮ ਤੋਂ ਬਾਹਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਸਪੈਸ਼ਲ ਕੈਟਾਗਰੀ ’ਚ ਮੌਕਾ ਦਿੱਤਾ ਜਾਵੇ। ਮੈਂ ਪੂਰੇ ਯਕੀਨ ਨਾਲ ਕਹਿੰਦਾ ਹਾਂ ਅਤੇ ਮੇਰਾ ਇਹ ਦਿ੍ਰੜ ਵਿਸ਼ਵਾਸ ਹੈ ਕਿ ਭਾਰਤ ਦੀ ਵਿਕਾਸ ਯਾਤਰਾ ਸਾਡੀ ਨਾਰੀ ਸ਼ਕਤੀ ਦੇ ਬਲ ਤੇ ਉਸ ਦੀ ਪ੍ਰਤਿਭਾ ਦੇ ਭਰੋਸੇ ਅੱਗੇ ਵਧੀ ਹੈ ਅਤੇ ਅੱਗੇ ਵੱਧਦੀ ਰਹੇਗੀ। ਸਾਡੀ ਨਿਰੰਤਰ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਸਾਡੀਆਂ ਔਰਤਾਂ ਨੂੰ ਵੀ ਮਰਦਾਂ ਦੇ ਬਰਾਬਰ ਅਧਿਕਾਰ ਮਿਲਣ, ਬਰਾਬਰ ਦੇ ਮੌਕੇ ਮਿਲਣ ਤਾਂ ਕਿ ਉਹ ਵੀ ਤਰੱਕੀ ਦੇ ਰਾਹ ’ਤੇ ਇਕੱਠੀਆਂ ਅੱਗੇ ਵਧ ਸਕਣ।
ਮੇਰੇ ਪਿਆਰੇ ਦੇਸ਼ ਵਾਸੀਓ, 26 ਜਨਵਰੀ ਸਾਡੇ ਲਈ ਇੱਕ ਇਤਿਹਾਸਕ ਤਿਓਹਾਰ ਹੈ ਪਰ ਇਸ ਵਰ੍ਹੇ 26 ਜਨਵਰੀ 2018 ਦਾ ਦਿਨ ਵਿਸ਼ੇਸ਼ ਰੂਪ ਵਿੱਚ ਯਾਦ ਰੱਖਿਆ ਜਾਵੇਗਾ। ਇਸ ਵਰ੍ਹੇ ਗਣਤੰਤਰ ਦਿਵਸ ਸਮਾਰੋਹ ਲਈ ਸਾਰੇ 10 ਆਸੀਆਨ (ASEAN) ਦੇਸ਼ਾਂ ਦੇ ਨੇਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਭਾਰਤ ਆਉਣਗੇ। ਗਣਤੰਤਰ ਦਿਵਸ ’ਤੇ ਇਸ ਵਾਰੀ ਇੱਕ ਨਹੀਂ ਸਗੋਂ 10 ਮੁੱਖ ਮਹਿਮਾਨ ਹੋਣਗੇ। ਭਾਰਤ ਦੇ ਇਤਿਹਾਸ ਵਿੱਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। 2017 ਆਸੀਆਨ ਮੁਲਕਾਂ ਅਤੇ ਭਾਰਤ ਦੋਹਾਂ ਲਈ ਖ਼ਾਸ ਰਿਹਾ ਹੈ। ਆਸੀਆਨ ਨੇ 2017 ’ਚ ਆਪਣੇ 50 ਵਰ੍ਹੇ ਪੂਰੇ ਕੀਤੇ ਅਤੇ 2017 ’ਚ ਹੀ ਆਸੀਆਨ ਨਾਲ ਭਾਰਤ ਦੀ ਸਾਂਝ ਦੇ 25 ਵਰ੍ਹੇ ਵੀ ਪੂਰੇ ਹੋਏ ਹਨ। 26 ਜਨਵਰੀ ਨੂੰ ਵਿਸ਼ਵ ਦੇ 10 ਦੇਸ਼ਾਂ ਦੇ ਇਨ੍ਹਾਂ ਮਹਾਨ ਨੇਤਾਵਾਂ ਦਾ ਇਕੱਠੇ ਸ਼ਰੀਕ ਹੋਣਾ ਸਾਡੇ ਭਾਰਤੀਆਂ ਲਈ ਮਾਣ ਦੀ ਗੱਲ ਹੈ।
ਪਿਆਰੇ ਦੇਸ਼ ਵਾਸੀਓ, ਇਹ ਤਿਓਹਾਰਾਂ ਦਾ ਸੀਜ਼ਨ (season) ਹੈ। ਵੈਸੇ ਤਾਂ ਸਾਡਾ ਦੇਸ਼ ਹਰ ਤਰ੍ਹਾਂ ਦੇ ਤਿਓਹਾਰਾਂ ਦਾ ਦੇਸ਼ ਹੈ। ਸ਼ਾਇਦ ਹੀ ਕੋਈ ਅਜਿਹਾ ਦਿਨ ਹੋਵੇਗਾ, ਜਿਸ ਦੇ ਨਾਮ ਕੋਈ ਤਿਓਹਾਰ ਨਾ ਲਿਖਿਆ ਗਿਆ ਹੋਵੇ। ਹੁਣੇ-ਹੁਣੇ ਅਸੀਂ ਸਾਰਿਆਂ ਨੇ ਕ੍ਰਿਸਮਿਸ ਮਨਾਈ ਹੈ ਤੇ ਅੱਗੇ ਨਵਾਂ ਵਰ੍ਹਾ ਆਉਣ ਵਾਲਾ ਹੈ। ਆਉਣ ਵਾਲਾ ਨਵਾਂ ਵਰ੍ਹਾ ਤੁਹਾਡੇ ਸਾਰਿਆਂ ਲਈ ਬਹੁਤ ਸਾਰੀਆਂ ਖੁਸ਼ੀਆਂ, ਸੁੱਖ ਅਤੇ ਖੁਸ਼ਹਾਲੀ ਲੈ ਕੇ ਆਵੇ। ਅਸੀਂ ਸਾਰੇ ਨਵੇਂ ਜੋਸ਼, ਨਵੇਂ ਉਤਸ਼ਾਹ, ਨਵੀਂ ਉਮੰਗ ਅਤੇ ਨਵੇਂ ਸੰਕਲਪ ਨਾਲ ਅੱਗੇ ਵਧੀਏ, ਦੇਸ਼ ਨੂੰ ਵੀ ਅੱਗੇ ਵਧਾਈਏ। ਜਨਵਰੀ ਦਾ ਮਹੀਨਾ ਸੂਰਜ ਦੇ ਉਤਰਾਇਣ ਦਾ ਸਮਾਂ ਹੈ ਅਤੇ ਇਸ ਮਹੀਨੇ ਮੱਕਰ ਸੰਕ੍ਰਾਂਤੀ ਮਨਾਈ ਜਾਂਦੀ ਹੈ। ਇਹ ਕੁਦਰਤ ਨਾਲ ਜੁੜਿਆ ਤਿਓਹਾਰ ਹੈ। ਵੈਸੇ ਤਾਂ ਸਾਡਾ ਹਰ ਤਿਓਹਾਰ ਕਿਸੇ ਨਾ ਕਿਸੇ ਰੂਪ ਵਿੱਚ ਕੁਦਰਤ ਨਾਲ ਜੁੜਿਆ ਹੈ। ਪਰ ਵੰਨ-ਸੁਵੰਨਤਾ ਨਾਲ ਭਰੀ ਸਾਡੀ ਸੰਸਕ੍ਰਿਤੀ ’ਚ ਕੁਦਰਤ ਦੀ ਇਸ ਅਨੋਖੀ ਘਟਨਾ ਨੂੰ ਵੱਖ-ਵੱਖ ਰੂਪ ’ਚ ਮਨਾਉਣ ਦੀ ਰੀਤ ਵੀ ਹੈ। ਪੰਜਾਬ ਅਤੇ ਉੱਤਰ ਭਾਰਤ ’ਚ ਲੋਹੜੀ ਦਾ ਆਨੰਦ ਲਿਆ ਜਾਂਦਾ ਹੈ ਤਾਂ ਯੂ. ਪੀ., ਬਿਹਾਰ ’ਚ ਖਿਚੜੀ ਅਤੇ ਤਿਲ ਸੰਕ੍ਰਾਂਤੀ ਦੀ ਉਡੀਕ ਰਹਿੰਦੀ ਹੈ। ਰਾਜਸਥਾਨ ’ਚ ਸੰਗ੍ਰਾਂਦ ਕਹੀਏ, ਅਸਮ ’ਚ ਮਾਘ-ਬਿਹੂ, ਜਦ ਕਿ ਤਾਮਿਲਨਾਡੂ ਪੋਂਗਲ, ਇਹ ਸਾਰੇ ਤਿਓਹਾਰ ਆਪਣੇ ਆਪ ’ਚ ਖਾਸ ਹਨ ਅਤੇ ਇਨ੍ਹਾਂ ਦਾ ਆਪੋ ਆਪਣਾ ਮਹੱਤਵ ਹੈ। ਇਹ ਸਾਰੇ ਤਿਓਹਾਰ ਆਮ ਤੌਰ ’ਤੇ 13 ਤੋਂ 17 ਜਨਵਰੀ ਦੇ ਦੌਰਾਨ ਮਨਾਏ ਜਾਂਦੇ ਹਨ। ਇਨ੍ਹਾਂ ਸਾਰੇ ਤਿਓਹਾਰਾਂ ਦੇ ਨਾਮ ਵੱਖ-ਵੱਖ ਹਨ ਪਰ ਇਨ੍ਹਾਂ ਦਾ ਮੂਲ ਤੱਤ ਇੱਕ ਹੀ ਹੈ। ਕੁਦਰਤ ਅਤੇ ਖੇਤੀ ਨਾਲ ਲਗਾਵ।
ਸਾਰੇ ਦੇਸ਼ ਵਾਸੀਆਂ ਨੂੰ ਇਨ੍ਹਾਂ ਤਿਓਹਾਰਾਂ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਨਵੇਂ ਵਰ੍ਹੇ 2018 ਦੀਆਂ ਬਹੁਤ ਸਾਰੀਆਂ ਸ਼ੁਭਕਾਮਨਾਵਾਂ।
ਬਹੁਤ-ਬਹੁਤ ਧੰਨਵਾਦ ਪਿਆਰੇ ਦੇਸ਼ ਵਾਸੀਓ। ਹੁਣ 2018 ’ਚ ਫਿਰ ਤੋਂ ਗੱਲ ਕਰਾਂਗੇ।
ਧੰਨਵਾਦ
***
ਅਤੁਲ ਕੁਮਾਰ ਤਿਵਾਰੀ/ਹਿਮਾਂਸ਼ੂ ਸਿੰਘ
PM @narendramodi conveys Christmas greetings, talks about the commitment of Lord Christ to service. #MannKiBaat pic.twitter.com/lo4HRy5QEx
— PMO India (@PMOIndia) December 31, 2017
Service is a part of India's culture. #MannKiBaat pic.twitter.com/FiIO8goQr5
— PMO India (@PMOIndia) December 31, 2017
PM @narendramodi pays tributes to Guru Gobind Singh Ji. #MannKiBaat https://t.co/Y1Thhl6aLy pic.twitter.com/psqV1w1KIh
— PMO India (@PMOIndia) December 31, 2017
Tomorrow, 1st January is special. We welcome those born in the 21st century to the democratic system as they will become eligible voters. #MannKiBaat pic.twitter.com/zNGozfpaTT
— PMO India (@PMOIndia) December 31, 2017
A vote is the biggest power in a democracy. It can transform our nation. #MannKiBaat pic.twitter.com/EF6xuo1gAG
— PMO India (@PMOIndia) December 31, 2017
PM @narendramodi addresses the 'New India Youth' during today's #MannKiBaat pic.twitter.com/lbUtT6c6d8
— PMO India (@PMOIndia) December 31, 2017
The New India Youth will transform our nation. #MannKiBaat pic.twitter.com/KScr1V5dRL
— PMO India (@PMOIndia) December 31, 2017
We can have mock Parliaments in our districts, where we discuss how to make development a mass movement and transform India. The New India Youth must take a lead in this. #MannKiBaat pic.twitter.com/b7ysbh4XYT
— PMO India (@PMOIndia) December 31, 2017
There are several opportunities for our youth today. #MannKiBaat pic.twitter.com/9XAiCXKqzm
— PMO India (@PMOIndia) December 31, 2017
During #MannKiBaat last month, I had spoken about #PositiveIndia. I am happy that so many people shared their Positive India moments through social media: PM @narendramodi
— PMO India (@PMOIndia) December 31, 2017
Let us enter 2018 with a spirit of positivity. #MannKiBaat pic.twitter.com/2LYZs4k8Yt
— PMO India (@PMOIndia) December 31, 2017
While talking about positivity, I want to talk about Anjum Bashir Khan Khattak, who excelled in the KAS exam. He overcame adversities and distinguished himself: PM @narendramodi during #MannKiBaat
— PMO India (@PMOIndia) December 31, 2017
PM @narendramodi appreciates the Punyam Poonkavanam initiative at the Sabarimala Temple in Kerala. #MannKiBaat
— PMO India (@PMOIndia) December 31, 2017
Towards a Swachh Bharat. #MannKiBaat pic.twitter.com/rYGmIwxjyX
— PMO India (@PMOIndia) December 31, 2017
Swachh Survekshan begins in January. We will once again have a look at the strides we are making in cleanliness and areas in which we can improve: PM @narendramodi #MannKiBaat
— PMO India (@PMOIndia) December 31, 2017
A step that will benefit Muslim women. #MannKiBaat pic.twitter.com/tkjfILvB7o
— PMO India (@PMOIndia) December 31, 2017
India looks forward to welcoming ASEAN leaders for Republic Day 2018 celebrations. This is the first time so many leaders will grace the celebrations as the Chief Guests. #MannKiBaat pic.twitter.com/EF91d1oGMl
— PMO India (@PMOIndia) December 31, 2017