Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

80ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਦਾ ਸੰਬੋਧਨ ਦੇਸ਼ ਦੀ ਤਾਕਤ ਦਰਸਾਉਂਦਾ ਹੈ ਅਤੇ ‘ਵਿਕਸਿਤ ਭਾਰਤ’ ਵੱਲ ਨਵੇਂ ਸੰਕਲਪ ਲਈ ਪ੍ਰੇਰਦਾ ਹੈ: ਪ੍ਰਧਾਨ ਮੰਤਰੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ 80ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਦੇ ਸੰਬੋਧਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਬਹੁਤ ਪ੍ਰੇਰਨਾਦਾਇਕ ਅਤੇ ਅਰਥ-ਭਰਪੂਰ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਵਿਚਾਰ ਸਾਡੇ ਦੇਸ਼ ਦੀ ਤਾਕਤ ਅਤੇ ਹਰ ਭਾਰਤੀ ਦੀਆਂ ਉਮੀਦਾਂ ਦਰਸਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸੰਦੇਸ਼ ਸਾਡੇ ਸਾਰਿਆਂ ਨੂੰ ‘ਵਿਕਸਿਤ ਭਾਰਤ’ ਵੱਲ ਨਵੇਂ ਸੰਕਲਪ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਆਪਣੀ ਇੱਕ ਪੋਸਟ ਵਿੱਚ ਕਿਹਾ:

“ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ’ਤੇ ਰਾਸ਼ਟਰਪਤੀ ਜੀ ਦਾ ਪ੍ਰੇਰਨਾਦਾਇਕ ਅਤੇ ਅਰਥ-ਭਰਪੂਰ ਸੰਬੋਧਨ। 

ਉਨ੍ਹਾਂ ਦੇ ਵਿਚਾਰ ਸਾਡੇ ਦੇਸ਼ ਦੀ ਤਾਕਤ ਅਤੇ ਹਰ ਭਾਰਤੀ ਦੀਆਂ ਉਮੀਦਾਂ ਨੂੰ ਦਰਸਾਉਂਦੇ ਹਨ। 

ਉਨ੍ਹਾਂ ਦਾ ਸੰਦੇਸ਼ ਸਾਡੇ ਸਾਰਿਆਂ ਨੂੰ ‘ਵਿਕਸਿਤ ਭਾਰਤ’ ਵੱਲ ਨਵੇਂ ਸੰਕਲਪ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ।

@rashtrapatibhvn”

 

*************

 

ਐੱਮਜੇਪੀਐੱਸ/ਐੱਸਐੱਸ/ਪੀਆਰਕੇ