ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਸਾਲ 2015-16 ਤੋਂ ਲੈ ਕੇ 2017-18 ਤੱਕ ਲਈ ਸਾਰੇ ਪ੍ਰਮੁੱਖ ਪੋਰਟ ਟਰੱਸਟਾਂ ਅਤੇ ਡੌਕ ਲੇਬਰ ਬੋਰਡ ਦੇ ਕਰਮਚਾਰੀਆਂ/ਕਾਰਕੁੰਨਾਂ ਵਾਸਤੇ ਨਵੀਂ ਉਤਪਾਦਕਤਾ ਨਾਲ ਸਬੰਧਤ ਪੁਰਸਕਾਰ ਯੋਜਨਾ ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ।
ਨਵੀਂ ਪੀ.ਐੱਲ.ਆਰ. ਯੋਜਨਾ 2015-16 ਤੋਂ ਲੈ ਕੇ 2017-18 ਤੱਕ ਲਾਗੂ ਹੋਵੇਗਾ, ਜਿਸ ਨਾਲ ਸਾਰੇ ਪ੍ਰਮੁੱਖ ਪੋਰਟ ਟਰੱਸਟਾਂ ਵਿੱਚ ਬੰਦਰਗਾਹ ਅਤੇ ਡੌਕ ‘ਤੇ ਕੰਮ ਕਰਦੇ 37,870 ਕਾਮਿਆਂ/ਕਰਮਚਾਰੀਆਂ ਨੂੰ ਲਾਭ ਪੁੱਜੇਗਾ ਅਤੇ ਇਸ ਉੱਤੇ ਹਰ ਸਾਲ 49.58 ਕਰੋੜ ਰੁਪਏ ਦਾ ਖ਼ਰਚਾ ਹੋਵੇਗਾ।
ਜਹਾਜ਼ਰਾਨੀ ਮੰਤਰਾਲੇ ਨੇ ਸਾਲ 2015-16 ਤੋਂ ਲੈ ਕੇ 2017-18 ਤੱਕ ਸਾਰੇ ਪ੍ਰਮੁੱਖ ਪੋਰਟ ਟਰੱਸਟਾਂ ਵਿੱਚ ਬੰਦਰਗਾਹ ਅਤੇ ਡੌਕ ‘ਤੇ ਕੰਮ ਕਰਦੇ ਕਾਮਿਆਂ/ਕਰਮਚਾਰੀਆਂ ਲਈ ਨਵੀਂ ਉਤਪਾਦਕਤਾ ਨਾਲ ਸਬੰਧਤ ਪੁਰਸਕਾਰ (ਪੀ.ਐੱਲ.ਆਰ.) ਯੋਜਨਾ ਦਾ ਸੂਤਰੀਕਰਨ ਕੀਤਾ ਹੈ। ਪੀ.ਐੱਲ.ਆਰ. ਦੀ ਗਣਨਾ 7,000/- ਰੁਪਏ ਪ੍ਰਤੀ ਮਹੀਨੇ ਦਾ ਬੋਨਸ ਦੀ ਗਣਨਾ ਲਈ ਤਨਖ਼ਾਹ ਦੀ ਵਧੀ ਉੱਪਰਲੀ ਹੱਦ ਉੱਤੇ ਕੀਤੀ ਜਾਵੇਗੀ। ਇਹ ਪੀ.ਐੱਲ.ਆਰ. ਹਰ ਸਾਲ ਸਰਬ ਭਾਰਤੀ ਕਾਰਗੁਜ਼ਾਰੀ ਨੂੰ ਦਿੱਤੀ 50 ਫ਼ੀਸਦੀ ਵੇਟੇਜ ਦੇ ਅਧਾਰ ‘ਤੇ ਅਤੇ ਵਿਅਕਤੀਗਤ ਪੋਰਟ ਦੀ ਕਾਰਗੁਜ਼ਾਰੀ ਲਈ 50 ਫ਼ੀਸਦੀ ਵੇਟੇਜ ਦੇ ਅਧਾਰ ‘ਤੇ ਅਦਾ ਕੀਤਾ ਜਾਵੇਗਾ। ਪ੍ਰਮੁੱਖ ਪੋਰਟ ਟਰੱਸਟਾਂ ਅਤੇ ਡੌਕ ਲੇਬਰ ਬੋਰਡ ਵੱਲੋਂ ਕਰਮਚਾਰੀਆਂ/ਕਾਮਿਆਂ ਨੂੰ ਸਾਲ 2014-15 ਲਈ ਪੀ.ਐੱਲ.ਆਰ. ਦੇ ਬਕਾਇਆਂ ਦੇ ਭੁਗਤਾਨ ਦੀ ਗਣਨਾ; ਸਾਂਝੀ ਸਰਬ ਭਾਰਤੀ ਪੋਰਟ ਕਾਰਗੁਜ਼ਾਰੀ ਦੇ ਮੌਜੂਦਾ ਵਿਧੀ-ਵਿਗਿਆਨ ਵਾਂਗ 3500/- ਰੁਪਏ ਪ੍ਰਤੀ ਮਹੀਨਾ ਦੀ ਥਾਂ ਬੋਨਸ ਦੀ ਗਣਨਾ ਲਈ 7,000/- ਰੁਪਏ ਪ੍ਰਤੀ ਮਹੀਨਾ ਦੀ ਵਧੀ ਹੋਈ ਤਨਖ਼ਾਹ ਦੀ ਉੱਪਰਲੀ ਹੱਦ ਉੱਤੇ ਕੀਤੀ ਜਾਵੇਗੀ।
ਸਾਲ 2014-15 ਲਈ 25.93 ਕਰੋੜ ਰੁਪਏ ਦੀ ਰਾਸ਼ੀ ਪਹਿਲਾਂ ਹੀ 3500/- ਰੁਪਏ ਦੀ ਤਨਖ਼ਾਹ ਦੀ ਉੱਪਰਲੀ ਹੱਦ ਅਨੁਸਾਰ ਪ੍ਰਮੁੱਖ ਪੋਰਟਸ ਤੇ ਡੌਕ ‘ਤੇ ਕੰਮ ਕਰਦੇ 41,492 ਕਾਮਿਆਂ/ਕਰਮਚਾਰੀਆਂ ਨੂੰ ਅਦਾ ਕੀਤੀ ਜਾ ਚੁੱਕੀ ਹੈ। ਸਾਰੇ ਪ੍ਰਮੁੱਖ ਪੋਰਟਸ ਤੇ ਡੌਕ ਦੇ ਕਾਮਿਆਂ/ਕਰਮਚਾਰੀਆਂ ਲਈ ਸਾਲ 2014-15 ਹਿਤ ਪੀ.ਐੱਲ.ਆਰ. ਦੇ ਬਕਾਇਆਂ ਦੇ ਭੁਗਤਾਨ ਵਾਸਤੇ ਕੁੱਲ ਵਧੀਕ ਖ਼ਰਚ; 7000/- ਰੁਪਏ ਦੀ ਵਧੀ ਤਨਖ਼ਾਹ ਦੀ ਉੱਪਰਲੀ ਹੱਦ ਅਨੁਸਾਰ 25.93 ਕਰੋੜ ਰੁਪਏ ਹੋਵੇਗਾ।
ਸਾਰੇ ਪ੍ਰਮੁੱਖ ਪੋਰਟਸ ਤੇ ਡੌਕ ਲੇਬਰ ਬੋਰਡ ਦੇ ਕਾਮਿਆਂ/ਕਰਮਚਾਰੀਆਂ ਲਈ ਉਤਪਾਦਕਤਾ ਨਾਲ ਸਬੰਧਤ ਪੁਰਸਕਾਰ (ਪੀ.ਐੱਲ.ਆਰ. – ਪ੍ਰੋਡਕਟੀਵਿਟੀ ਲਿੰਕਡ ਰਿਵਾਰਡ) ਦੀ ਯੋਜਨਾ ਇਸ ਵੇਲੇ ਲਾਗੂ ਹੈ, ਜਿਸ ਵਿੱਚ ਉਤਪਾਦਕਤਾ ਨਾਲ ਸਬੰਧਤ ਪੁਰਸਕਾਰ (ਪੀ.ਐੱਲ.ਆਰ.) ਦੀ ਪ੍ਰਵਾਨਗੀ ਪ੍ਰਬੰਧਕਾਂ ਅਤੇ ਪ੍ਰਮੁੱਖ ਪੋਰਟ ਟੱਸਟ ਦੀਆਂ ਕਿਰਤ ਫ਼ੈਡਰੇਸ਼ਨਾਂ ਵਿਚਾਲੇ ਹੋਏ ਸਮਝੌਤੇ ਦੇ ਅਧਾਰ ਉੱਤੇ ਹਰ ਸਾਲ ਮਨਜ਼ੂਰ ਕੀਤਾ ਜਾਂਦਾ ਹੈ।
ਨਵੀਂ ਪੀ.ਐੱਲ.ਆਰ. ਯੋਜਨਾ ਨਾਲ ਬਿਹਤਰ ਉਦਯੋਗਿਕ ਸਬੰਧ ਵਿਕਸਤ ਹੋਣਗੇ ਅਤੇ ਬੰਦਰਗਾਹ ਖੇਤਰ ਵਿੱਚ ਮਾਹੌਲ ਸੁਖਾਵਾਂ ਹੋਵੇਗਾ ਅਤੇ ਨਾਲ ਹੀ ਉਤਪਾਦਕਤਾ ਬਿਹਤਰ ਬਣਾਉਣ ਲਈ ਵੀ ਉਤਸ਼ਾਹ ਮਿਲੇਗਾ।
AKT/VBA/SH