ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਦੇ ਕਰਮਚਾਰੀਆਂ ਨੰਧ ਮਹਿੰਗਾਈ ਭੱਤੇ (ਡੀ.ਏ.) ਦੀ ਇੱਕ ਕਿਸ਼ਤ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਰਾਹਤ (ਡੀ.ਆਰ.) 1 ਜੁਲਾਈ, 2016 ਤੋਂ ਜਾਰੀ ਕੀਤੇ ਜਾਣ ਨੂੰ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ; ਇਸ ਨਾਲ ਵਧਦੀ ਮਹਿੰਗਾਈ ਦੇ ਮੁਆਵਜ਼ੇ ਵਜੋਂ ਸੋਧੀ ਬੇਸਿਕ ਪੇਅ/ਪੈਨਸ਼ਨ ਵਿੱਚ 2 ਫ਼ੀਸਦੀ ਦਾ ਵਾਧਾ ਹੋ ਜਾਵੇਗਾ। ਇਹ ਵਾਧਾ ਪ੍ਰਵਾਨਿਤ ਫ਼ਾਰਮੂਲੇ ਅਨੁਸਾਰ ਕੀਤਾ ਗਿਆ ਹੈ, ਜੋ 7ਵੇਂ ਕੇਂਦਰੀ ਤਨਖ਼ਾਹ ਕਮਿਸ਼ਨ ਦੀਆਂ ਸਿਫ਼ਾਰਸ਼ਾਂ ਉੱਤੇ ਅਧਾਰਤ ਹੈ।
ਇਸ ਮਹਿੰਗਾਈ ਭੱਤੇ ਅਤੇ ਮਹਿੰਗਾਈ ਰਾਹਤ ਕਾਰਨ ਸਰਕਾਰੀ ਖ਼ਜ਼ਾਨੇ ਉੱਤੇ ਸਲਾਨਾ 5622.10 ਕਰੋੜ ਰੁਪਏ ਦਾ ਅਸਰ ਪਏਗਾ ਅਤੇ ਵਿੱਤੀ ਸਾਲ 2016-17 ਦੇ ਅੱਠ ਮਹੀਨਿਆਂ (ਭਾਵ ਜੁਲਾਈ 2016 ਤੋਂ ਲੈ ਕੇ ਫ਼ਰਵਰੀ 2017 ਤੱਕ) ਵਿੱਚ ਇਹ ਅਸਰ 3748.06 ਕਰੋੜ ਰੁਪਏ ਦਾ ਹੋਵੇਗਾ। ਇਸ ਨਾਲ 50.68 ਲੱਖ ਸਰਕਾਰੀ ਕਰਮਚਾਰੀਆਂ ਅਤੇ 54.24 ਲੱਖ ਪੈਨਸ਼ਨਰਾਂ ਨੂੰ ਲਾਭ ਹੋਵੇਗਾ।
AKT/VBA/SH