Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਵੱਲੋਂ ਡੀਸਾ, ਗੁਜਰਾਤ ‘ਚ ਅਮੂਲ ਇਕਾਈਆਂ ਦੇ ਉਦਘਾਟਨ ਦੀ ਰਸਮ ਮੌਕੇ ਸੰਬੋਧਨ ਦਾ ਮੂਲ-ਪਾਠ

ਪ੍ਰਧਾਨ ਮੰਤਰੀ ਵੱਲੋਂ ਡੀਸਾ, ਗੁਜਰਾਤ ‘ਚ ਅਮੂਲ ਇਕਾਈਆਂ ਦੇ ਉਦਘਾਟਨ ਦੀ ਰਸਮ ਮੌਕੇ ਸੰਬੋਧਨ ਦਾ ਮੂਲ-ਪਾਠ


ਮੰਚ ਉੱਤੇ ਬਿਰਾਜਮਾਨ ਸਾਰੀਆਂ ਮਹਾਨ ਸ਼ਖ਼ਸੀਅਤਾਂ ਅਤੇ ਬਨਾਸਕਾਂਠਾ ਦੇ ਮੇਰੇ ਪਿਆਰੇ ਭਰਾਵੋ ਅਤੇ ਭੈਣੋ,
ਤੁਹਾਨੂੰ ਲੱਗਦਾ ਹੋਵੇਗਾ ਆਪਣਾ ਨਰੇਂਦਰ ਭਈ ਹਿੰਦੀ ‘ਚ ਕੇਮ ਬੋਲੇ ਛ,

ਬਈ, ਦੇਸ਼ ਨੂੰ ਵੀ ਤਾਂ ਪਤਾ ਚਲਣਾ ਚਾਹੀਦਾ ਹੈ ਕਿ ਬਨਾਸਕਾਂਠਾ ਦਾ ਕਿਸਾਨ ਕਿਹੋ ਜਿਹਾ ਕੰਮ ਕਰਦਾ ਹੈ। ਮਾਰੂਥਲ ਵਿੱਚ ਵੀ ਜਾਨ ਭਰਨ ਦੀ ਤਾਕਤ ਅਗਰ ਹੈ, ਤਾਂ ਬਨਾਸਕਾਂਠਾ ਦੇ ਕਿਸਾਨ ਵਿੱਚ ਹੈ, ਉੱਤਰ ਗੁਜਰਾਤ ਦੇ ਕਿਸਾਨ ਵਿੱਚ ਹੈ। ਜੋ ਆਪਣਾ ਪਸੀਨਾ ਵਹਾ ਕੇ ਜ਼ਮੀਨ ਵਿੱਚ ਜਾਨ ਭਰ ਦਿੰਦਾ ਹੈ। ਅਤੇ ਇਸ ਲਈ ਦੇਸ਼ ਨੂੰ ਪਤਾ ਚਲੇ ਕਿ ਇਸ ਬਨਾਸਕਾਂਠਾ ਜ਼ਿਲ੍ਹੇ, ਪਾਕਿਸਤਾਨ ਦੀ ਸਰਹੱਦ ਉੱਤੇ, ਬਿਨਾ ਪਾਣੀ; ਬਿਨਾ ਬਰਸਾਤ; ਰੇਗਿਸਤਾਨ ਜਿਹੀ ਜ਼ਿੰਦਗੀ ਬਿਤਾਉਂਦਾ ਹੋਇਆ ਇਨਸਾਨ ਆਪਣੀ ਬਹਾਦਰੀ ਨਾਲ, ਪੁਰਸ਼ਾਰਥ ਨਾਲ ਆਪਣੀ ਕਿਸਮਤ ਨੂੰ ਕਿਵੇਂ ਬਦਲ ਸਕਦਾ ਹੈ, ਇਸ ਦੀ ਇਹ ਜਿਊਂਦੀ-ਜਾਗਦੀ ਉਦਾਹਰਨ ਇਸ ਜ਼ਿਲ੍ਹੇ ਦੇ ਨਾਗਰਿਕ ਹਨ; ਉਨ੍ਹਾਂ ਦਾ ਪੁਰਸ਼ਾਰਥ ਹੈ, ਅਤੇ ਉਨ੍ਹਾਂ ਦੀਆਂ ਸਫ਼ਲਤਾਵਾਂ ਹਨ।

ਭਰਾਵੋ, ਭੈਣੋ! ਮੈਨੂੰ ਦੱਸਿਆ ਗਿਆ 25-27 ਸਾਲਾਂ ਬਾਅਦ ਕਿਸੇ ਪ੍ਰਧਾਨ ਮੰਤਰੀ ਦਾ ਬਨਾਸਕਾਂਠਾ ਜ਼ਿਲ੍ਹੇ ਵਿੱਚ ਆਉਣਾ ਹੋਇਆ ਹੈ। ਭਰਾਵਾਂ, ਭੈਣਾਂ ਵਿੱਚ, ਤੁਹਾਡੇ ਵਿੱਚ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨਹੀਂ, ਇਸ ਧਰਤੀ ਦੀ ਸੰਤਾਨ ਦੇ ਰੂਪ ਵਿੱਚ ਆਇਆ ਹਾਂ। ਇਸ ਮਿੱਟੀ ਨੇ ਮੈਨੂੰ ਵੱਡਾ ਕੀਤਾ ਹੈ। ਅਤੇ ਮੈਂ ਅੱਜ ਵਿਸ਼ੇਸ਼ ਤੌਰ ‘ਤੇ ਆਇਆ ਹਾਂ, ਸ਼ਰਧਾਪੂਰਬਕ ਗਲਬਾਭਾਈ ਨੂੰ; ਉਨ੍ਹਾਂ ਦੀ ਤਪੱਸਿਆ ਨੂੰ ਨਮਨ ਕਰਨ ਲਈ ਆਇਆ ਹਾਂ। ਲੱਖਾਂ ਪਸ਼ੂਆਂ ਵੱਲੋਂ, ਲੱਖਾਂ ਪਰਿਵਾਰਾਂ ਵੱਲੋਂ, ਬਨਾਸਕਾਂਠਾ ਦੀ ਬੰਜਰ ਭੂਮੀ ਵੱਲੋਂ ਮੈਂ ਅੱਜ ਗਲਬਾਭਾਈ ਦੀ ਸ਼ਤਾਬਦੀ ਦੇ ਸਮਾਰੋਹ ਦੀ ਸ਼ੁਰੂਆਤ ਮੌਕੇ ਉਨ੍ਹਾਂ ਨੂੰ ਸੌ-ਸੌ ਨਮਨ ਕਰਦਾ ਹਾਂ; ਇਨ੍ਹਾਂ ਸਾਰਿਆਂ ਵੱਲੋਂ ਨਮਨ ਕਰਦਾ ਹਾਂ।

ਤੁਸੀਂ ਕਲਪਨਾ ਕਰੋ, ਅੱਜ ਤੋਂ 50 ਵਰ੍ਹੇ ਪਹਿਲਾਂ ਜਦੋਂ ਗਲਬਾਭਾਈ ਦੀ ਉਮਰ 50 ਸਾਲਾਂ ਦੀ ਸੀ, ਅੱਠ ਛੋਟੀਆਂ-ਛੋਟੀਆਂ ਦੁੱਧ ਮੰਡਲੀਆਂ; ਉਸ ਨਾਲ ਸ਼ੁਰੂ ਕੀਤਾ ਅਤੇ ਅੱਜ ਕਿਸਾਨਾਂ ਦੇ ਸਹਿਯੋਗ ਨਾਲ, ਪੁਰਸ਼ਾਰਥ ਨਾਲ, ਮਿਹਨਤ ਨਾਲ ਅਤੇ ਉਸ ਵਿੱਚ ਵੀ ਬਨਾਸਕਾਂਠਾ ਦੀ, ਉੱਤਰ ਗੁਜਰਾਤ ਦੀਆਂ ਮੇਰੀਆਂ ਮਾਵਾਂ, ਭੈਣਾਂ ਦੇ ਪੁਰਸ਼ਾਰਥ ਕਾਰਨ; ਜਿਨ੍ਹਾਂ ਨੇ ਪਸ਼ੂ-ਪਾਲਣ ਨੂੰ ਪਰਿਵਾਰ ਦੀ ਸੇਵਾ ਦਾ ਹਿੱਸਾ ਬਣਾ ਦਿੱਤਾ; ਉਨ੍ਹਾਂ ਨੇ ‘ਸ਼ਵੇਤ ਕ੍ਰਾਂਤੀ’ ਲੈ ਆਂਦੀ। ਅੱਜ ਬਨਾਸ ਡੇਅਰੀ ਦੀ ਵੀ ਸੁਨਹਿਰੀ ਜਯੰਤੀ ਦਾ ਮੌਕਾ ਹੈ। ਅਜਿਹਾ ਸੁਯੋਗ ਹੈ ਕਿ ਇੱਕ ਪਾਸੇ ਇਸ ਮਹਾਨ ਅੰਦੋਲਨ ਦੇ ਸਿਰਜਕ, ਸ਼ਵੇਤ ਕ੍ਰਾਂਤੀ ਦੇ ਜਨਕ ਗਲਬਾ ਭਾਈ ਦੀ ਸ਼ਤਾਬਦੀ ਅਤੇ ਦੂਜੇ ਪਾਸੇ ਉਨ੍ਹਾਂ ਦੇ ਹੱਥਾਂ ਨਾਲ ਬੀਜਿਆ ਗਿਆ ਪੌਦਾ, ਅੱਠ ਮੰਡਲੀਆਂ ਤੋਂ ਸ਼ੁਰੂ ਹੋਇਆ ਪੌਦਾ, ਅੱਜ ਬਨਾਸ ਡੇਅਰੀ ਦੇ ਰੂਪ ਵਿੱਚ ਬੋਹੜ ਦਾ ਰੁੱਖ ਬਣ ਗਿਆ ਹੈ; ਉਸ ਦੀ ਸੋਨ ਜਯੰਤੀ ਦਾ ਇਹ ਮੌਕਾ ਹੈ। ਅਤੇ ਇਸ ਲਈ ਇਨ੍ਹਾਂ 50 ਸਾਲਾਂ ਵਿੱਚ ਜਿਹੜੇ-ਜਿਹੜੇ ਮਹਾਨ ਵਿਅਕਤੀਆਂ ਨੇ ਇਸ ਬਨਾਸ ਡੇਅਰੀ ਨੂੰ ਚਲਾਇਆ, ਅੱਗੇ ਵਧਾਇਆ, ਇਸ ਉਚਾਈ ਉੱਤੇ ਲੈ ਗੲ, ਅਨੇਕਾਂ ਚੇਅਰਮੈਨ ਆਏ ਹੋਣਗੇ, ਅਨੇਕਾਂ ਪ੍ਰਬੰਧਕ ਆਏ ਹੋਣਗੇ, ਅਨੇਕਾਂ ਕਰਮਚਾਰੀ ਰਹੇ ਹੋਣਗੇ, ਮੈਂ ਅੱਜ ਇਸ 50 ਸਾਲਾਂ ਦੀ ਯਾਤਰਾ ਵਿੱਚ ਜਿਹੜੇ-ਜਿਹੜੇ ਲੋਕਾਂ ਨੇ ਯੋਗਦਾਨ ਪਾਇਆ ਹੈ, ਉਨ੍ਹਾਂ ਸਭ ਦਾ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ, ਉਨ੍ਹਾਂ ਦਾ ਸਾਧੂਵਾਦ ਕਰਦਾ ਹਾਂ।

ਭਰਾਵੋ, ਭੈਣੋ! ਤੁਸੀਂ ਮੁੰਬਈ ਜਾਵੋਂ, ਸੂਰਤ ਜਾਵੋਂ, ਕਿਸੇ ਹੋਰ ਇਲਾਕੇ ਵਿੱਚ ਜਾਵੋਂ ਤਾਂ ਔਕੜਾਂ ਵਿੱਚ ਹੀ ਜ਼ਿੰਦਗੀ ਬਤੀਤ ਕਰਨ ਲਈ ਗੁਜਰਾਤ ਤੋਂ ਕੌਣ ਆਇਆ ਹੈ, ਤਾਂ ਜ਼ਿਆਦਾਤਰ ਪਤਾ ਚੱਲਦਾ ਸੀ ਕੱਛ ਅਤੇ ਬਨਾਸਕਾਂਠਾ ਦੇ ਲੋਕ ਆਪਣਾ ਪਿੰਡ, ਆਪਣਾ ਇਲਾਕਾ ਛੱਡ ਕੇ ਰੋਜ਼ੀ-ਰੋਟੀ ਕਮਾਉਣ ਲਈ ਕਿਤੇ ਬਾਹਰ ਜਾਂਦੇ ਸਨ, ਕਿਉਂਕਿ ਇੱਥੇ ਕੋਈ ਕੁਦਰਤੀ ਵਸੀਲੇ ਨਹੀਂ ਸਨ। ਅਤੇ ਭਰਾਵੋ, ਭੈਣੋ ਅਸੀਂ ਪਹਿਲਾਂ ਤੋਂ ਕਹਿ ਰਹੇ ਸਾਂ ਕਿ ਇੱਕ ਵਾਰ ਮਾਂ ਨਰਮਦਾ ਸਾਡੀ ਇਸ ਬਨਾਰਸ ਦੀ ਧਰਤੀ ਨੂੰ ਆ ਕੇ ਛੋਹ ਲਵੇਗੀ, ਮੇਰਾ ਕਿਸਾਨ ਮਿੱਟੀ ਨੂੰ ਸੋਨਾ ਬਣਾ ਕੇ ਰੱਖ ਦੇਵੇਗਾ। ਅੱਜ ਉਸ ਨੇ ਬਨਾਸ ਦੀ ਇਸ ਸੁੱਕੀ ਧਰਤੀ ਨੂੰ, ਇਸ ਰੇਗਿਸਤਾਨ ਵਾਲੀ ਧਰਤੀ ਨੂੰ ਸੋਨੇ ਵਿੱਚ ਤਬਦੀਲ ਕਰ ਦਿੱਤਾ ਹੈ।

ਮੈਨੂੰ ਪੂਰੀ ਤਰ੍ਹਾਂ ਚੇਤੇ ਹੈ, ਮੈਂ ਨਵਾਂ-ਨਵਾਂ ਮੁੱਖ ਮੰਤਰੀ ਬਣਿਆ ਸਾਂ। ਕਈ ਸਾਰੇ ਸੁਆਲੀਆ ਨਿਸ਼ਾਨ ਮੇਰੇ ਲਈ ਲਾਏ ਜਾਂਦੇ ਸਨ। ਇਹ ਮੋਦੀ! ਮੁੱਖ ਮੰਤਰੀ! ਕੀ ਕਰੇਗਾ? ਇਹ ਤਾਂ ਕਦੇ! ਪਿੰਡ ਦਾ ਸਰਪੰਚ ਨਹੀਂ ਰਿਹਾ! ਕਦੇ ਚੋਣ ਨਹੀਂ ਲੜੀ! ਇਸ ਨੂੰ ਕੀ ਆਵੇਗਾ! ਬਹੁਤ ਮਜ਼ਾਕ ਉੱਡਦਾ ਸੀ। ਉਸ ਵੇਲੇ ਮੇਰਾ ਸਭ ਤੋਂ ਪਹਿਲਾ ਜਨਤਕ ਪ੍ਰੋਗਰਾਮ ਡੀਸਾ ‘ਚ ਹੋਇਆ ਸੀ, ਇਸੇ ਧਰਤੀ ‘ਤੇ ਹੋਇਆ ਸੀ; ਇਸੇ ਮੈਦਾਨ ਵਿੱਚ ਹੋਇਆ ਸੀ। ਅਤੇ ਉਹ ਸੀ ਲੋਕ ਕਲਿਆਣ ਮੇਲਾ। ਅਤੇ ਉਸ ਦਿਨ ਮੈਂ ਜੋ ਨਜ਼ਾਰਾ ਤੱਕਿਆ ਸੀ, ਅੱਜ ਉਸ ਤੋਂ ਅਨੇਕਾਂ ਗੁਣਾ ਵੱਡਾ ਨਜ਼ਾਰਾ ਆਪਣੀਆਂ ਅੱਖਾਂ ਦੇ ਸਾਹਮਣੇ ਵੇਖ ਰਿਹਾ ਹਾਂ।

ਭਰਾਵੋ, ਭੈਣੋ! ਮੈਨੂੰ ਪੂਰੀ ਤਰ੍ਹਾਂ ਚੇਤੇ ਹੈ, ਬਨਾਸਕਾਂਠਾ ਦੇ ਕਿਸਾਨ ਮੇਰੇ ਤੋਂ ਬਹੁਤ ਨਰਾਜ਼ ਰਹਿੰਦੇ ਸਨ, ਗੁੱਸਾ ਕਰਦੇ ਸਨ। ਕਦੇ-ਕਦੇ ਮੇਰੇ ਪੁਤਲੇ ਸਾੜਦੇ ਸਨ। ਅਤੇ ਫੇਰ ਮੈਂ ਹਿੰਮਤ ਕਰ ਕੇ ਉਨ੍ਹਾਂ ਵਿੱਚ ਜਾਂਦਾ ਸਾਂ। ਅਤੇ ਮੈਂ ਉਨ੍ਹਾਂ ਨੂੰ ਆਖਦਾ ਸਾਂ ਕਿ ਜੇ ਬਨਾਸਕਾਂਠਾ ਦੀ ਕਿਸਮਤ ਬਦਲਣੀ ਹੈ, ਤਾਂ ਸਾਨੂੰ ਪਾਣੀ ਬਚਾਉਣਾ ਪਵੇਗਾ, ਬਿਜਲੀ ਦੇ ਤਾਰ ਛੱਡਣੇ ਪੈਣਗੇ। ਕਿਸਾਨ ਨੂੰ ਬਿਜਲੀ ਨਹੀਂ ਪਾਣੀ ਚਾਹੀਦਾ ਹੈ; ਇਹ ਗੱਲ ਮੈਂ ਉਸ ਵੇਲੇ ਦੱਸਦਾ ਸਾਂ, ਨਾਰਾਜ਼ਗੀ ਮੁੱਲ ਲੈਂਦਾ ਸਾਂ, ਪਰ ਇਹ ਮੇਰਾ ਸੁਭਾਗ ਹੈ ਕਿ ਉਹੀ ਬਨਾਸਕਾਂਠਾ, ਉਹੀ ਮੇਰੇ ਬਨਾਸਕਾਂਠਾ ਦੇ ਕਿਸਾਨ, ਉਨ੍ਹਾਂ ਨੇ ਮੇਰੀ ਗੱਲ ਨੂੰ ਸਿਰ-ਅੱਖਾਂ ਉੱਤੇ ਚੜ੍ਹਾਇਆ ਅਤੇ ਅੱਜ Drip Irrigation ਵਿੱਚ ਤੁਪਕਾ ਸਿੰਚਾਈ ਵਿੱਚ (Sprinkler ਵਿੱਚ), ਪੂਰੇ ਗੁਜਰਾਤ ਵਿੱਚ ਨੰਬਰ ਇੱਕ ਉੱਤੇ ਲਿਆ ਕੇ ਖੜ੍ਹਾ ਕਰ ਦਿੱਤਾ। ਮੈਂ ਉਨ੍ਹਾਂ ਸਾਰੇ ਕਿਸਾਨਾਂ ਨੂੰ, ਮੈਂ ਅੱਜ ਉਨ੍ਹਾਂ ਸਾਰੇ ਕਿਸਾਨਾਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਉਨ੍ਹਾਂ ਨੇ ਆਪਣੀ ਕਿਸਮਤ ਬਦਲੀ ਅਜਿਹਾ ਨਹੀਂ ਹੈ, ਉਨ੍ਹਾਂ ਨੇ ਆਉਣ ਵਾਲੀਆਂ ਅਨੇਕਾਂ-ਅਨੇਕਾਂ ਪੀੜ੍ਹੀਆਂ ਦੀ ਵੀ ਕਿਸਮਤ ਬਦਲ ਦਿੱਤੀ ਹੈ।

ਮੈਨੂੰ ਚੇਤੇ ਹੈ, 2007 ਜਾਂ 08 ਦਾ ਸਾਲ ਹੋਵੇਗਾ, ਅਜਿਹਾ ਹੀ ਇੱਕ ਕਿਸਾਨਾਂ ਲਈ ਪ੍ਰੋਗਰਾਮ ਮੇਰਾ ਸੀ, ਤਾਂ ਮੈਂ ਬਨਾਸਕਾਂਠਾ ‘ਚ ਆਇਆ ਸਾਂ। ਤਾਂ ਸਾਡੇ ਇੱਕ ਦੋਸਤ ਹਨ, ਦਿੱਵਯਾਂਗ ਹਨ ਸ੍ਰੀ ਗੇਨਾ ਜੀ। ਗੇਨਾ ਜੀ ਸਾਡੇ ਲਾਖਨੀ ਤਹਿਸੀਲ ਤੋਂ ਹਨ। ਤਾਂ ਗੇਨਾ ਜੀ ਚੱਲ ਤਾਂ ਸਕਦੇ ਨਹੀਂ ਹਨ, ਦਿੱਵਯਾਂਗ ਹਨ, ਪਰ ਬਹੁਤ ਪ੍ਰਗਤੀਸ਼ੀਲ ਕਿਸਾਨ ਹਨ। ਉਹ ਇੰਨਾ ਵੱਡਾ ਦਾੜਮ ਲੈ ਕੇ; ਅਨਾਰ ਲੈ ਕੇ ਮੈਨੂੰ ਭੇਟ ਕਰਨ ਆਏ, ਨਾਰੀਅਲ ਤੋਂ ਵੀ ਵੱਡਾ ਸੀ। ਮੈਂ ਹੈਰਾਨ ਸਾਂ, ਮੈਂ ਉਨ੍ਹਾਂ ਨੂੰ ਪੁੱਛਿਆ ਕਿ ਬਈ ਇਹ ਕਮਾਲ ਕਿਵੇਂ ਕੀਤਾ ਹੈ ਤੁਸੀਂ? ਬੋਲੇ, ਸਾਹਿਬ ਅੱਜ ਤਾਂ ਮੇਰੇ ਖੇਤ ਵਿੱਚ ਪੂਰੇ ਜ਼ਿਲ੍ਹੇ ਦੇ ਲੋਕ ਵੇਖਣ ਲਈ ਆਉਂਦੇ ਹਨ, ਅਤੇ ਤੁਸੀਂ ਵੇਖਣਾ; ਹੌਲੀ-ਹੌਲੀ ਦਾੜਮ ਦੀ ਖੇਤੀ ਵਿੱਚ ਬਨਾਸਕਾਂਠਾ ਅੱਗੇ ਨਿੱਕਲ ਜਾਵੇਗਾ। ਇੱਕ ਪਿੰਡ ਦੇ ਮੇਰੇ ਗੇਨਾ ਜੀ ਸਰਕਾਰੀ ਗੋਰੀਆ ਦੇ ਹਨ ਨਾ ਗੇਨਾ ਜੀ! ਆਏ ਹੋਣਗੇ ਕਿਤੇ ਸ਼ਾਇਦ ਬੈਠੇ ਹੋਣਗੇ। ਸਾਡੇ ਗੇਨਾ ਜੀ ਕਿਤੇ ਬੈਠੇ ਹੋਣਗੇ। ਕੀ ਕਮਾਲ ਕਰ ਕੇ ਰੱਖ ਦਿੱਤਾ, ਭਰਾਵੋ-ਭੈਣੋ ਬਨਾਸਕਾਂਠਾ ਦੇ ਕਿਸਾਨ ਨੇ, ਪ੍ਰਗਤੀਸ਼ੀਲ ਕਿਸਾਨ ਦੇ ਰੂਪ ਵਿੱਚ ਆਪਣਾ ਅਕਸ ਛੱਡਿਆ ਹੈ ਅਤੇ ਇੱਕ-ਦੋ ਕਿਸਾਨ ਨਹੀਂ, ਇੱਕ ਅੰਦੋਲਨ ਖੜ੍ਹਾ ਹੋਇਆ ਹੈ। ਅੱਜ ਵੀ ਬਨਾਸਕਾਂਠਾ ਨੇ ਪ੍ਰਤੀ ਹੈਕਟੇਅਰ ਆਲੂ ਦੀ ਪੈਦਾਵਾਰ ਦਾ ਜੋ ਰਿਕਾਰਡ ਕੀਤਾ ਹੈ, ਉਸ ਦਾ ਰਿਕਾਰਡ ਕੋਈ ਤੋੜ ਨਹੀਂ ਸਕਿਆ। ਇਹ ਕੰਮ ਬਨਾਸਕਾਂਠਾ ਨੇ ਕਰ ਵਿਖਾਇਆ ਹੈ। ਅੱਜ ਬਨਾਸਕਾਂਠਾ Potatoes ਲਈ ਵੀ ਜਾਣ ਲੱਗਾ ਹੈ।

ਭਰਾਵੋ, ਭੈਣੋ! ਕਿਸਾਨ ਲਈ ਕੁਝ ਚੀਜ਼ਾਂ ਕਿਵੇਂ ਵਰਦਾਨ ਹੁੰਦੀਆਂ ਹਨ। ਗਲਬਾਭਾਈ ਨੇ ਜਦੋਂ ਡੇਅਰੀ ਦਾ ਕੰਮ ਸ਼ੁਰੂ ਕੀਤਾ, ਜਿੱਥੇ ਪਾਣੀ ਨਾ ਹੋਵੇ ਰੇਗਿਸਤਾਨ ਹੋਵੇ, 10 ਸਾਲਾਂ ਵਿੱਚੋਂ 7 ਸਾਲ ਔੜ ਰਹਿੰਦਾ ਹੋਵੇ; ਜਿੱਥੇ ਕਿਸਾਨ ਈਸ਼ਵਰ ਦੀ ਇੱਛਾ ਉੱਤੇ ਹੀ ਜ਼ਿੰਦਗੀ ਬਿਤਾਉਂਦਾ ਹੋਵੇ; ਉਸ ਲਈ ਤਾਂ ਖ਼ੁਦਕੁਸ਼ੀ ਹੀ ਇੱਕ ਰਾਹ ਬਚ ਜਾਂਦਾ ਸੀ। ਪਰ ਇਸ ਜ਼ਿਲ੍ਹੇ ਨੇ ਕਿਸਾਨਾਂ ਨੂੰ ਪਸ਼ੂ-ਪਾਲਣ ਵੱਲ ਮੋੜ ਦਿੱਤਾ, ਦੁਧਾਰੂ ਪਸ਼ੂਆਂ ਦੇ ਪਾਲਣ ਵੱਲ ਮੋੜ ਦਿੱਤਾ ਅਤੇ ਪਸ਼ੂਆਂ ਦੀ ਸੇਵਾ ਕਰਦੇ-ਕਰਦੇ, ਦੁੱਧ ਇਨਕਲਾਬ ਲਿਆਉਂਦੇ-ਲਿਆਉਂਦੇ ਆਪਣੇ ਪਰਿਵਾਰ ਨੂੰ ਚਲਾਇਆ, ਬੱਚਿਆਂ ਨੂੰ ਵੀ ਪੜ੍ਹਾਇਆ ਅਤੇ ਜੀਵਨ ਨੂੰ ਅੱਗੇ ਲੈ ਗਏ।

ਭਰਾਵੋ, ਭੈਣੋ! ਇਹੋ ਬਨਾਸਕਾਂਠਾ, ਇਹੋ ਗੁਜਰਾਤ, ਜਿਸ ਨੇ ਸ਼ਵੇਤ ਕ੍ਰਾਂਤੀ ਦੀ ਅਗਵਾਈ ਕੀਤੀ ਸੀ; ਅੱਜ ਮੈਨੂੰ ਖ਼ੁਸ਼ੀ ਹੋਈ ਕਿ ਬਨਾਸ ਡੇਅਰੀ ਨੇ ਸ਼ਵੇਤ ਕ੍ਰਾਂਤੀ ਦੇ ਨਾਲ-ਨਾਲ Sweet ਕ੍ਰਾਂਤੀ ਦਾ ਵੀ ਬਿਗਲ ਵਜਾਇਆ ਹੈ। ਜਿੱਥੇ ਸ਼ਵੇਤ ਕ੍ਰਾਂਤੀ ਆਈ, ਹੁਣ Sweet ਕ੍ਰਾਂਤੀ ਵੀ ਆਉਣ ਵਾਲੀ ਹੈ। ਮਧੂ ਕ੍ਰਾਂਤੀ। ਸ਼ਹਿਦ! ਬਨਾਸ ਨੇ ਦੁੱਧ ਦੀ ਜਿਵੇਂ ਵਿਵਸਥਾ ਕੀਤੀ ਹੈ, ਕਿਸਾਨਾਂ ਨੂੰ ਸ਼ਹਿਦ ਲਈ ਮਧੂ-ਮੱਖੀਆਂ ਪਾਲਣ ਲਈ। ਟਰੇਨਿੰਗ ਦੇਣੀ ਸ਼ੁਰੂ ਕੀਤੀ। ਅੱਜ ਉਸ Honey ਵਿੱਚੋਂ ਪਹਿਲਾਂ packaging ਬਣਾ ਕੇ ਉਨ੍ਹਾਂ ਨੇ market ਵਿੱਚ ਰੱਖਿਆ ਹੈ। ਮੇਰਾ ਪੂਰਾ ਯਕੀਨ ਹੈ ਗੁਜਰਾਤ ਵਿੱਚ ਜੋ ਡੇਅਰੀ ਦਾ network ਹੈ, ਅਤੇ ਲਗਭਗ ਸਾਰੇ ਜ਼ਿਲ੍ਹਿਆਂ ਵਿੱਚ ਡੇਅਰੀ ਦਾ network ਹੈ, ਕਿਸਾਨਾਂ ਦੀਆਂ ਸਮਿਤੀਆਂ ਬਣੀਆਂ ਹੋਈਆਂਹ ਨ। ਦੁੱਧ ਦੇ ਨਾਲ-ਨਾਲ ਖੇਤਾਂ ਵਿੱਚ ਜੇ ਸ਼ਹਿਦੀ ਮੱਖੀ ਦਾ ਪਾਲਣ ਵੀ ਕਿਸਾਨ ਫੜ ਲੈਣ, ਤਾਂ ਜਿਵੇਂ ਦੁੱਧ ਭਰਨ ਜਾਂਦੇ ਹਨ, ਉਂਝ ਸ਼ਹਿਦ ਭਰਨ ਜਾਣਗੇ, ਮਦ ਭਰਨ ਜਾਣਗੇ, ਸ਼ਹਿਦ, honey ਲੈ ਜਾਣਗੇ, ਅਤੇ ਡੇਅਰੀ ਦੀਆਂ ਗੱਡੀਆਂ ਵਿੱਚ ਦੁੱਧ ਵੀ ਜਾਵੇਗਾ, ਸ਼ਹਿਦ ਵੀ ਜਾਵੇਗਾ। Extra Profit, Extra Benefit, ਵਾਧੂ ਕਮਾਈ ਦਾ ਇੱਕ ਨਵਾਂ ਰਾਹ, ਗੁਜਰਾਤ ਦੇ ਵੀ ਡੇਅਰੀ, ਸਾਰੇ ਕਿਸਾਨ, ਇਸ ਰਾਹ ਉੱਤੇ ਚੱਲ ਕੇ ਇੱਕ ਸ਼ਵੇਤ ਕ੍ਰਾਂਤੀ ਦੇ ਨਾਲ-ਨਾਲ Sweet ਕ੍ਰਾਂਤੀ ਵੀ ਲਿਆ ਸਕਦੇ ਹਨ, ਅਜਿਹਾ ਮੇਰਾ ਵਿਸ਼ਵਾਸ ਹੈ। ਦੁਨੀਆ ਵਿੱਚ ਸ਼ਹਿਦ ਦੀ ਮੰਗ ਹੈ, ਬਹੁਤ ਵੱਡੀ market ਹੈ। ਜੇ ਅਸੀਂ ਸ਼ਹਿਦ ਵਿੱਚ ਵੀ ਅੱਗੇ ਨਿੱਕਲ ਜਾਈਏ, ਅਤੇ ਜਦੋਂ ਨਰਮਦਾ ਦਾ ਪਾਣੀ ਆਇਆ ਹੈ। ਨਰਮਦਾ ਦੇ ਨੇੜਲੇ ਇਲਾਕਿਆਂ ਵਿੱਚਤਾਂ ਬਹੁਤ ਵੱਡੀ ਮਾਤਰਾ ਵਿੱਚ ਇਸ ਦਾ ਲਾਭ ਮਿਲਦਾ ਹੈ। Fertilizer ਉਪਯੋਗ ਕਰਨ ਦੇ ਤਰੀਕੇ ਬਦਲਣੇ ਪੈਂਦੇ ਹਨ, ਪਰ ਲਾਭ ਇੰਨਾ ਜ਼ਿਆਦਾ ਹੁੰਦਾ ਹੈ ਅਤੇ ਜਿਵੇਂ ਬਨਾਸਕਾਂਠਾ ਦੇ ਕਿਸਾਨ ਦਾ ਮਨ ਬਦਲਿਆ ਹੈ, ਇਹ ਵੀ ਬਦਲ ਕੇ ਰਹੇਗਾ, ਅਜਿਹਾ ਮੇਰਾ ਵਿਸ਼ਵਾਸ ਹੈ।

ਅੱਜ ਬਨਾਸ ਡੇਅਰੀ ਨੇ Amul Brand ਨਾਲ Cheese ਦੇ Production ਦਾ ਵੀ ਇੱਕ ਪਲਾਂਟ ਸ਼ੁਰੂ ਕੀਤਾ। ਗੁਜਰਾਤ ਵਿੱਚ ਜਿੰਨੀਆਂ ਵੀ ਡੇਅਰੀਆਂ, ਉਹ Cheese ਦੇ ਕੰਮ ਨਾਲ ਚੱਲੀਆਂ ਹੋਈਆਂ ਹਨ, ਤੁਸੀਂ ਹੈਰਾਨ ਹੋਵੋਗੇ ਦੁਨੀਆ ਦੇ ਕਈ ਦੇਸ਼ ਹਨ, ਉਹ Amul ਦੇ Brand ਦੀ Cheese ਮੰਗਦੇ ਹਨ। ਜਿੰਨੀ ਪੈਦਾਵਾਰ ਹੁੰਦੀ ਹੈ, ਤੁਰੰਤ ਉੱਠ ਜਾਂਦੀ ਹੈ, ਲੋਕ, ਗਾਹਕ ਮਿਲ ਜਾਂਦੇ ਹਨ। ਅੱਜ ਉਸ ਵਿੱਚ ਇੱਥ ਵਾਧਾ ਡੇਅਰੀ ਰਾਹੀਂ ਹੋ ਰਿਹਾ ਹੈ, ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਇੱਕ ਬਹੁਤ ਵੱਡਾ initiative ਅੱਜ ਡੇਅਰੀ ਨੇ ਲਿਆ ਹੈ, KanKrej ਦੀ ਗਊ, ਇਸ ਨਸਲ ਦਾ ਮੁੱਲ ਅਸੀਂ ਜਾਣਦੇ ਹਾਂ, ਵਿਗਿਆਨਕ ਤਰੀਕਿਆਂ ਨੇ ਵੀ ਗਿਰ ਦੀ ਗਊ, KanKrej (ਕਾਂਕ੍ਰੇਚ) ਦੀ ਗਊ, ਇਸ ਦਾ ਮਹੱਤਵ ਪ੍ਰਵਾਨ ਕੀਤਾ ਹੈ। ਹੁਣ A2 Milk, ਜਿਸ KanKrej ਦੀ ਗਊ ਦੇ ਦੁੱਧ ਦੀਆਂ ਇੱਕ ਵਿਸ਼ੇਸ਼ਤਾਵਾਂ ਹਨ, ਵਿਸ਼ੇਸ਼ ਤੱਤ ਹਨ, ਉਨ੍ਹਾਂ ਨੂੰ ਅੱਜ ਉਨ੍ਹਾਂ ਨੇ ਮਾਰਕਿਟ ਵਿੱਚ ਰੱਖਿਆ ਹੈ। ਜੋ Health Conscious ਲੋਕ ਹਨ, ਜਿੱਥੇ ਬੱਚਿਆਂ ਨੂੰ ਕੁਪੋਸ਼ਣ ਦੀ ਸਮੱਸਿਆ ਹੈ, ਅਜਿਹੇ ਬੱਚਿਆਂ ਲਈ A2 Milk, KanKrej ਗਊ ਦਾ A2 Milk ਉਨ੍ਹਾਂ ਦੀ ਸਿਹਤ ਲਈ ਉਪਕਾਰਕ ਹੋਣ ਵਾਲਾ ਹੈ, ਅਜਿਹਾ ਇੱਕ ਭਗੀਰਥ ਕੰਮ ਵੀ ਅੱਜ ਇੱਥੇ ਸ਼ੁਰੂ ਹੋਇਆ ਹੈ। ਇੱਥੇ KanKrej ਦੀ ਨਸਲ ਨੂੰ ਹੱਲਾਸ਼ੇਰੀ ਦੇਣਾ, ਉਸ ਵਿੱਚ ਸੁਧਾਰ ਕਰਨਾ, ਉਸ ਦੀ ਸਮਰੱਥਾ ਵਿੱਚ ਸੁਧਾਰ ਕਰਨਾ, ਉਸ ਦਾ per capita milk production ਵਧਾਉਣਾ, ਉਸ ਲਈ ਵੀ ਵਿਗਿਆਨਕ ਤਰੀਕੇ ਚੱਲ ਰਹੇ ਹਨ।

ਮੇਂ ਬਨਾਸ ਵਿੱਚ ਜਦੋਂ ਆਇਆ ਹਾਂ, ਤਦ ਮੈਂ ਬਨਾਸ ਡੇਅਰੀ ਤੋਂ ਚਾਹਾਂਗਾ ਕਿ ਉਹ ਇੱਕ ਕੰਮ ਹੋਰ ਵੀ ਕਰੇ, ਅਤੇ ਕਰ ਸਕਦੇ ਹਨ। ਬਨਾਸ ਹੋਵੇ, ਸਾਂਭਰ ਡੇਅਰੀ ਹੋਵੇ, ਦੁਗਧ ਸਾਗਰ ਡੇਅਰੀ ਹੋਵੇ; ਇਹ ਤਿੰਨੇ ਮਿਲ ਕੇ ਵੀ ਕਰ ਸਕਦੇ ਹਨ। ਦੋ ਚੀਜ਼ਾਂ ਅਸੀਂ ਅਜਿਹੀਆਂ ਪੈਦਾ ਕਰਦੇ ਹਾਂ, ਸਾਡੇ ਕਿਸਾਨ; ਪਰ ਅਸੀਂ ਸਸਤੀਆਂ ਵੇਚ ਦਿੰਦੇ ਹਾਂ। ਅਤੇ ਜੋ ਅਸੀਂ Castor ਦੀ ਖੇਤੀ ਕਰਦੇ ਹਾਂ, ਦਿਵੇਲਾ; ਅਰਿੰਡ। 80 per cent ਖੇਤੀ ਸਾਡੇ ਇੱਥੇ ਹੁੰਦੀ ਹੈ, ਉਸ ਦਾ ਉਤਪਾਦਨ। ਉਸ ਉੱਤੇ ਇੰਨੀ value addition ਹੁੰਦੀ ਹੈ, ਇੰਨੀ process ਹੁੰਦੀ ਹੈ। ਸਾਰੀ ਦੁਨੀਆ ਦੀ ਅਹਿਮ technology ਵਿੱਚ space shuttle ਦੀ technology ਵਿੱਚ ਇਹ Castor ਦੇ Oil ਨਾਲ ਬਣੀਆਂ ਹੋਈਆਂ ਚੀਜ਼ਾਂ ਸਭ ਤੋਂ ਵੱਧ ਸਫ਼ਲ ਰਹਿੰਦੀਆਂ ਹਨ। ਪਰ ਅਸੀਂ ਜੋ ਹਾਂ, ਹਾਲੇ ਵੀ ਸਾਡਾ ਦਿਵੇਲਾ, ਅਰਿੰਡ ਜੋ ਆਖੋ; ਉਵੇਂ ਦਾ ਉਵੇਂ ਵੇਚ ਦਿੰਦੇ ਹਾਂ। ਇਹ ਬਨਾਸ, ਦੁਗਧ-ਸਾਗਰ, ਸਾਂਭਰ ਇੱਕ Research Centre ਬਣਾਉਣ ਅਤੇ ਅਸੀਂ, ਸਾਡੇ ਕਿਸਾਨ ਜੋ ਇੱਥੇ Castor ਪੈਦਾ ਕਰਦੇ ਹਨ, ਅਰਿੰਡ ਪੈਦਾ ਕਰਦੇ ਹਨ, ਦਿਵੇਲਾ ਪੈਦਾ ਕਰਦੇ ਹਨ, ਉਸ ਵਿੱਚ value addition ਕਿਵੇਂ ਕਰਨ ਅਤੇ ਸਾਡੀ ਇਹ ਕੀਮਤੀ ਸੰਪਤੀ ਪਾਣੀ ਦੀ ਕੀਮਤ ਤੋਂ ਬਾਹਰ ਚਲੀ ਜਾਂਦੀ ਹੈ, ਉਸ ਨੂੰ ਅਸੀਂ ਬਚਾਈਏ।

ਦੂਜਾ ਹੈ ਈਸਬਗੋਲ। ਈਸਬਗੋਲ ਦੀ ਤਾਕਤ ਬਹੁਤ ਵੱਡੀ ਤਾਕਤ ਹੈ। ਉਸ ਵਿੱਚ ਬਹੁਤ value addition ਹੋ ਸਕਦੀ ਹੈ। ਜਦੋਂ ਕੁਰਿਅਨ ਜਿਊਂਦੇ ਸਨ, ਤਾਂ ਸ੍ਰੀਮਾਨ ਕੁਰਿਅਨ ਜੀ ਨੂੰ ਮੈਂ ਕਿਹਾ ਸੀ ਕਿ ਤੁਸੀਂ ਈਸਬਗੋਲ ਉੱਤੇ value addition ਉੱਤੇ ਕੰਮ ਕਰੋ। ਉਨ੍ਹਾਂ ਸ਼ੁਰੂਆਤ ਕੀਤੀ ਸੀ, ਆਈਸਕ੍ਰੀਮ ਬਣਾਈ ਸੀ ਈਸਬਗੋਲ ਦੀ। ਅਤੇ ਆਈਸਕ੍ਰੀਮ ਨੂੰ ਨਾਮ ਦਿੱਤਾ ਸੀ ਈਸਬਕੂਲ। ਆਨੰਦ ਵਿਖੇ ਸ਼ੁਰੂਆਤ ਕੀਤੀ ਸੀ ਉਨ੍ਹਾਂ ਉਸ ਵੇਲੇ। ਇੰਨਾ ਵੱਡੀ Global Market ਹੈ ਈਸਬਗੋਲ ਦੀ। ਉਸ ਸਬੰਧੀ ਜੇ ਵਿਗਿਆਨਕ ਢੰਗ ਨਾਲ ਅਸੀਂ ਕੰਮ ਕਰੀਏ, ਤਾਂ ਬਹੁਤ ਵੱਡੀ ਤਬਦੀਲੀ ਲਿਆ ਸਕਦੇ ਹਾਂ, ਅਤੇ ਸਾਨੂੰ ਲਿਆਉਣੀ ਚਾਹੀਦੀ ਹੈ।

ਭਰਾਵੋ, ਭੈਣੋ ਇਨ੍ਹੀਂ ਦਿਨੀਂ ਸਮੁੱਚੇ ਦੇਸ਼ ਵਿੱਚ ਇਸ ਗੱਲ ਦੀ ਚਰਚਾ ਚੱਲ ਰਹੀ ਹੈ, ਨੋਟਾਂ ਦਾ ਕੀ ਹੋਵੇਗਾ? ਤੁਸੀਂ ਮੈਨੂੰ ਦੱਸੋ, ਅੱਠ ਤਾਰੀਖ਼ ਤੋਂ ਪਹਿਲਾਂ 100 ਦੇ ਨੋਟ ਦੀ ਕੀ ਕੋਈ ਕੀਮਤ ਸੀ? ਕੀ 50 ਦੇ ਨੋਟ ਦੀ ਕੋਈ ਕੀਮਤ ਸੀ? 20 ਦੇ ਨੋਟ ਦੀ ਕੋਈ ਕੀਮਤ ਸੀ? ਛੋਟੇ ਨੂੰ ਕੀ ਕੋਈ ਪੁੱਛਦਾ ਸੀ? ਹਰ ਕੋਈ ਵੱਡਿਆਂ ਨੂੰ ਹੀ ਪੁੱਛਦਾ ਸੀ। ਹਜ਼ਾਰ, ਪੰਜ ਸੌ; ਹਜ਼ਾਰ, ਪੰਜ ਸੌ; ਹਜ਼ਾਰ, ਪੰਜ ਸੌ। ਅੱਠ ਤਾਰੀਖ਼ ਤੋਂ ਬਾਅਦ ਦੇਸ਼ ਵੇਖੋ, 100 ਦੀ ਕੀਮਤ ਕਿਵੇਂ ਵਧ ਗਈ, ਕਿਵੇਂ ਤਾਕਤ ਵਧ ਗਈ ਉਸ ਦੀ, ਜਾਨ ਆ ਗਈ ਜਿਵੇਂ।

ਭਰਾਵੋ, ਭੈਣੋ! ਜਿਵੇਂ ਅੱਠ ਤਾਰੀਖ਼ ਤੋਂ ਪਹਿਲਾਂ ਵੱਡਿਆਂ-ਵੱਡਿਆਂ ਦੀ ਪੁੱਛ ਹੁੰਦੀ ਸੀ, ਹਜ਼ਾਰ ਅਤੇ ਪੰਜ ਸੌ ਦੀ ਹੀ ਗਿਣਤੀ ਗਿਣੀ ਜਾਂਦੀ ਸੀ, 20, 50, 100 ਨੂੰ ਕੋਈ ਪੁੱਛਦਾ ਨਹੀਂ ਸੀ, ਛੋਟਿਆਂ ਵੱਲ ਕੋਈ ਵੇਖਦਾ ਹੀ ਨਹੀਂ ਸੀ। ਅੱਠ ਤਾਰੀਖ਼ ਤੋਂ ਬਾਅਦ ਵੱਡਿਆਂ ਵੱਲ ਕੋਈ ਵੇਖਣ ਨੂੰ ਤਿਆਰ ਨਹੀਂ ਹੈ, ਸਭ ਛੋਟੇ ਲਈ ਤਿਆਰ ਹੋ ਗਏ ਹਨ ਭਰਾਵੋ। ਇਹ ਫ਼ਰਕ ਆਇਆ ਹੈ ਅਤੇ ਜਿਵੇਂ ਵੱਡੇ ਨੋਟ ਨਹੀਂ, ਛੋਟੇ ਨੋਟ ਦੀ ਤਾਕਤ ਵਧੀ ਹੈ; ਵੱਡੇ ਲੋਕ ਨਹੀਂ, ਛੋਟੇ ਲੋਕਾਂ ਦੀ ਤਾਕਤ ਵਧਾਉਣ ਲਈ ਇਹ ਬਹੁਤ ਵੱਡਾ ਫ਼ੈਸਲਾ ਮੈਂ ਕੀਤਾ ਹੈ। ਦੇਸ਼ ਦਾ ਗ਼ਰੀਬ, ਦੇਸ਼ ਦਾ ਆਮ ਮਨੁੱਖ, ਜਿਵੇਂ 100 ਰੁਪਏ ਦੀ ਤਾਕਤ ਵਧ ਗਈ, ਉਂਝ ਹੀ ਗ਼ਰੀਬ ਦੀ ਤਾਕਤ ਵਧਾਉਣ ਲਈ ਮੈਂ ਇਹ ਕੰਮ ਕੀਤਾ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਭਰਾਵੋ, ਤੁਸੀਂ ਵੇਖਿਆ ਹੋਵੇਗਾ ਕੁਝ ਵੀ ਖ਼ਰੀਦਣ ਜਾਵੋ, ਕੱਚਾ ਬਿਲ ਕਿ ਪੱਕਾ ਬਿਲ? ਬਿਲ ਮੰਗੋਗੇ, ਤਾਂ ਛੋਟਾ ਵਪਾਰੀ ਵੀ ਕਹਿੰਦਾ ਹੈ ਨਹੀਂ, ਬਿਲ-ਬੁਲ ਲੈਣਾ ਹੈ ਤਾਂ ਦੂਜੀ ਦੁਕਾਨ ‘ਤੇ ਜਾਓ। ਕੈਸ਼ ਦੇਣਾ ਹੈ ਤਾਂ ਲੈ ਆਓ; ਇੰਝ ਹੀ ਚੱਲਿਆ। ਮਕਾਨ ਚਾਹੀਦਾ ਹੈ, ਮਕਾਨ ਵਾਲਾ ਕਹਿੰਦਾ ਹੈ ਚੈੱਕ ਵਿੱਚ ਇੰਨਾ, ਨਕਦ ਵਿੱਚ ਇੰਨਾ। ਹੁਣ ਉਹ ਗ਼ਰੀਬ ਆਦਮੀ ਨਕਦੀ ਲਿਆਵੇਗਾ ਕਿੱਥੋਂ?
ਭਰਾਵੋ, ਭੈਣੋ! ਇਸ ਤਰ੍ਹਾਂ ਨੋਟ ਛਾਪਦੇ ਗਏ, ਛਾਪਦੇ ਗਏ, ਛਾਪਦੇ ਗਏ ਅਤੇ ਦੇਸ਼, ਉਸ ਦਾ ਅਰਥ-ਤੰਤਰ, ਇਹ ਨੋਟਾਂ ਦੇ ਢੇਰ ਹੇਠਾਂ ਹੀ ਦਬਣ ਲੱਗ ਪਿਆ। ਭਰਾਵੋ, ਭੈਣੋ ਮੇਰੀ ਲੜਾਈ ਹੈ ਅੱਤਵਾਦ ਖ਼ਿਲਾਫ਼, ਅੱਤਵਾਦੀਆਂ ਨੂੰ ਤਾਕਤ ਮਿਲਦੀ ਹੈ ਜਾਅਲੀ ਨੋਟਾਂ ਤੋਂ। ਅਤੇ ਅਸੀਂ ਤਾਂ ਸਰਹੱਦ ਪਾਰ ਕੀ ਹੋ ਰਿਹਾ ਹੈ, ਸਭ ਜਾਣਦੇ ਹਾਂ, ਗੁਆਂਢ ਵਿੱਚ ਹੀ ਰਹਿੰਦੇ ਹਾਂ। ਕਿਵੇਂ ਔਕੜਾਂ ਝੱਲਣੀਆਂ ਪਈਆਂ ਹਨ, ਇਹ ਬਨਾਸਕਾਂਠਾ ਪਾਟਨ ਜ਼ਿਲ੍ਹੇ ਦੇ ਲੋਕ ਵੱਧ ਜਾਣਦੇ ਹਨ।

ਭਰਾਵੋ, ਭੈਣੋ! ਜਾਅਲੀ ਨੋਟ ਦੇ ਕਾਰੋਬਾਰੀ, ਹਿੰਦੁਸਤਾਨ ਵਿੱਚ ਜਿੰਨਾ ਰੌਲਾ-ਰੱਪਾ ਹੈ ਨਾ ਉਸ ਤੋਂ ਵੱਧ ਬਾਹਰ ਹੈ, ਜਾਅਲੀ ਨੋਟਾਂ ਦੇ ਕਾਰੋਬਾਰੀਆਂ ‘ਚ ਬਾਹਰ ਹੈ। ਨਕਸਲਵਾਦ, ਸਾਰੇ ਨੌਜਵਾਨ surrender ਹੋ ਕੇ ਵਾਪਸ ਆਉਣ ਲੱਗੇ ਹਨ। ਹਰੇਕ ਨੂੰ ਲੱਗਦਾ ਹੈ, ਹੁਣ ਮੁੱਖ ਧਾਰਾ ਵਿੱਚ ਪਰਤਣਾ ਚਾਹੀਦਾ ਹੈ। ਅੱਤਵਾਦੀਆਂ ਨੂੰ ਜਿੱਥੋਂ ਤਾਕਤ ਮਿਲਦੀ ਸੀ, ਉਨ੍ਹਾਂ ਰਾਹਾਂ ਨੂੰ ਰੋਕਣ ਵਿੱਚ ਸਫ਼ਲ ਹੋਏ ਹਾਂ। ਇਹ ਜਾਅਲੀ ਨੋਟ ਦਾ ਕਾਰੋਬਾਰ, ਉਸ ਦਾ ਅੰਤ, ਇੱਕ ਫ਼ੈਸਲੇ ਨਾਲ ਕੀਤਾ ਹੈ ਭਰਾਵੋ, ਭੈਣੋ। ਭ੍ਰਿਸ਼ਟਾਚਾਰ, ਕਾਲਾ ਧਨ, ਇਹ ਭ੍ਰਿਸ਼ਟਾਚਾਰ ਅਤੇ ਕਾਲੇ ਧਨ ਵਿੱਚ ਦਰਦ ਕਿਸ ਨੂੰ ਹੁੰਦਾ ਸੀ? ਕਿਸੇ ਬੇਈਮਾਨ ਨੂੰ ਨਾ ਭ੍ਰਿਸ਼ਟਾਚਾਰ ਤੋਂ ਪਰੇਸ਼ਾਨੀ ਸੀ, ਨਾ ਕਾਲੇ ਧਨ ਤੋਂ ਪਰੇਸ਼ਾਨੀ ਸੀ। ਬਈ ਇੱਕ ਭ੍ਰਿਸ਼ਟਾਚਾਰੀ ਨੂੰ ਦੂਜੇ ਭ੍ਰਿਸ਼ਟਾਚਾਰੀ ਨੂੰ ਕੁਝ ਦੇਣਾ ਵੀ ਪੈਂਦਾ ਸੀ, ਤਦ ਵੀ ਦੇਣ ਵਾਲਾ ਭ੍ਰਿਸ਼ਟਾਚਾਰੀ ਦੁਖੀ ਨਹੀਂ ਸੀ। ਜੇ ਦੁਖੀ ਕੋਈ ਸੀ, ਤਾਂ ਇਸ ਦੇਸ਼ ਦਾ ਈਮਾਨਦਾਰ ਨਾਗਰਿਕ ਦੁਖੀ ਸੀ। ਪਰੇਸ਼ਾਨ ਸੀ ਤਾਂ ਇਸ ਦੇਸ਼ ਦਾ ਈਮਾਨਦਾਰ ਨਾਗਰਿਕ ਪਰੇਸ਼ਾਨ ਸੀ। 70 ਸਾਲਾਂ ਤੱਕ ਇਨ੍ਹਾਂ ਈਮਾਨਦਾਰ ਲੋਕਾਂ ਨੂੰ; 70 ਸਾਲਾਂ ਤੱਕ ਇਨ੍ਹਾਂ ਈਮਾਨਦਾਰ ਲੋਕਾਂ ਨੂੰ ਤੁਸੀਂ ਲੁੱਟਿਆ, ਤੁਸੀਂ ਪਰੇਸ਼ਾਨ ਕੀਤਾ, ਉਸ ਦਾ ਜਿਊਣਾ ਔਖਾ ਕਰ ਦਿੱਤਾ। ਅੱਜ ਮੈਂ ਜਦੋਂ ਈਮਾਨਦਾਰਾਂ ਨਾਲ ਖੜ੍ਹਾ ਹਾਂ, ਤਦ ਈਮਾਨਦਾਰਾਂ ਨੂੰ ਭੜਕਾਇਆ ਜਾ ਰਿਹਾ ਹੈ, ਅਤੇ ਮੈਨੂੰ ਖ਼ੁਸ਼ੀ ਹੈ, ਮੇਰੇ ਦੇਸ਼ ਦੇ ਈਮਾਨਦਾਰ ਨਾਗਰਿਕਾਂ ਨੇ ਲੱਖ ਭੜਕਾਏ ਜਾਣ ਦੇ ਬਾਵਜੂਦ ਸਰਕਾਰ ਦੇ ਇਸ ਫ਼ੈਸਲੇ ਦਾ ਸਾਥ ਦਿੱਤਾ ਹੈ। ਮੈਂ ਸਵਾ ਸੌ ਕਰੋੜ ਦੇਸ਼ ਵਾਸੀਆਂ ਨੂੰ ਸੌ-ਸੌ ਪ੍ਰਣਾਮ ਕਰਦਾ ਹਾਂ ਕਿ ਇੰਨੇ ਵੱਡੇ ਕੰਮ ਵਿੱਚ ਉਨ੍ਹਾਂ ਮੇਰੀ ਮਦਦ ਕੀਤੀ।

ਭਰਾਵੋ, ਭੈਣੋ! ਅੱਜ ਕੱਲ੍ਹ ਬਹੁਤ ਬੁੱਧੀਮਾਨ ਲੋਕ ਭਾਸ਼ਣ ਸੁਣਾਉਂਦੇ ਹਨ ਕਿ ਮੋਦੀ ਜੀ ਤੁਸੀਂ ਇੰਨਾ ਵੱਡਾ ਫ਼ੈਸਲਾ ਲਿਆ, ਪਰ ਸਾਡੇ ਜਿਊਂਦੇ ਜੀਅ ਤਾਂ ਕੋਈ ਲਾਭ ਨਹੀਂ ਮਿਲੇਗਾ; ਮਰਨ ਤੋਂ ਬਾਅਦ ਮਿਲੇਗਾ। ਭਰਾਵੋ, ਭੈਣੋ ਸਾਡੇ ਦੇਸ਼ ਵਿੱਚ ਇੱਕ ਚਾਰਬਾਗ ਰਿਸ਼ੀ ਹੋ ਗਏ, ਇਹ ਚਾਰਬਾਗ ਰਿਸ਼ੀ ਕਹਿੰਦੇ ਸਨ:- ”ਰਿਣਮ ਕ੍ਰਤਵਾ, ਘ੍ਰਿੱਤਮ ਪੀਵੇਤ” (’’ऋणम कृत्वाਸ, घृत्तਗम पीवेत’’), ਉਹ ਆਖਦੇ ਸਨ ਬਈ! ਮੌਤ ਤੋਂ ਬਾਅਦ ਕੀ ਹੋਣ ਵਾਲਾ ਹੈ? ਕੌਣ ਜਾਣਦਾ ਹੈ, ਜੋ ਮੌਜ ਕਰਨੀ ਹੈ ਹੁਣੇ ਕਰ ਲਵੋ; ਜੋ ਖਾਣਾ ਹੈ ਖਾ ਲਵੋ, ਘੀ ਪੀਣਾ ਹੈ ਪੀ ਲਵੋ; ਆਨੰਦ ਨਾਲ ਜਿਉਂ ਲਵੋ। ਇਸ ਚਾਰਬਾਗ ਦੀ Philosophy ਨੂੰ ਕਦੇ ਵੀ ਹਿੰਦੁਸਤਾਨ ਨੇ ਪ੍ਰਵਾਨ ਨਹੀਂ ਕੀਤਾ। ਸਾਡਾ ਤਾਂ ਦੇਸ਼ ਅਜਿਹਾ ਹੈ, ਬਜ਼ੁਰਗ ਗ਼ਰੀਬ ਮਾਂ ਬਾਪ; ਪੈਸੇ ਬਹੁਤ ਘਟ ਜਾਣ ਤਾਂ ਬਜ਼ੁਰਗ ਪਿਓ ਅਤੇ ਬਿਰਧ ਮਾਂ ਗੱਲ ਕਰਦੇ ਹਨ ਕਿ ਇੰਝ ਕਰੋ ਸ਼ਾਮ ਨੂੰ ਸਬਜ਼ੀ ਬਣਾਉਣੀ ਬੰਦ ਕਰ ਦੇਵੋ, ਥੋੜ੍ਹੇ ਪੈਸੇ ਬਚ ਜਾਣਗੇ ਤਾਂ ਮਰਨ ਤੋਂ ਬਾਅਦ ਬੱਚਿਆਂ ਦੇ ਕੰਮ ਆ ਜਾਣਗੇ। ਮੇਰਾ ਦੇਸ਼ ਮਰਨ ਤੋਂ ਬਾਅਦ ਮੇਰਾ ਕੀ ਹੋਵੇਗਾ, ਇਹ ਕਦੇ ਚਿੰਤਾ ਨਹੀਂ ਕਰਦਾ ਹੈ; ਮੇਰਾ ਦੇਸ਼, ਮੇਰੇ ਬਾਅਦ ਦੀਆਂ ਪੀੜ੍ਹੀਆਂ ਦਾ ਭਲਾ ਕੀ ਹੋਵੇ, ਇਹ ਸੋਚਣ ਵਾਲਾ ਦੇਸ਼ ਹੈ। ਮੇਰਾ ਦੇਸ਼ ਸੁਆਰਥੀ ਲੋਕਾਂ ਦਾ ਦੇਸ਼ ਨਹੀਂ ਹੈ। ਮੇਰੇ ਦੇਸ਼ ਦਾ ਚਿੰਤਨ ਸੁੱਖ ਲਈ, ਖ਼ੁਦ ਦੇ ਸੁੱਖ ਲਈ ਜਿਊਣ ਵਾਲਾ ਨਹੀਂ ਹੈ। ਮੇਰੇ ਦੇਸ਼ ਦਾ ਚਿੰਤਨ ਭਵਿੱਖ ਦੀਆਂ ਪੀੜ੍ਹੀਆਂ ਦੇ ਸੁੱਖ ਲਈ ਚੱਲਣ ਵਾਲਾ ਹੈ। ਇਹ ਨਵੇਂ ਚਾਰਬਾਗ ਲੋਕ ਜੋ ਪੈਦਾ ਹੋਏ ਹਨ, ”ਰਿਣਮ ਕ੍ਰਤਵਾ, ਘ੍ਰਿੱਤਮ ਪੀਵੇਤ” (’’ऋणम कृत्वाਸ, घृत्तਿम पीवेत’’), ਇਹ ਜੋ ਗੱਲਾਂ ਕਰਨ ਵਾਲੇ ਲੋਕ ਹਨ, ਉਨ੍ਹਾਂ ਨੂੰ ਪੰਜਾਹ ਵਾਰ ਸੋਚਣਾ ਪਵੇਗਾ।

ਭਰਾਵੋ, ਭੈਣੋ! ਤੁਸੀਂ ਵੇਖਿਆ ਹੋਵੇਗਾ Parliament ਚੱਲ ਨਹੀਂ ਰਹੀ ਹੈ, ਚੱਲਣ ਨਹੀਂ ਦਿੱਤੀ ਜਾ ਰਹੀ ਹੈ। ਸਾਡੇ ਦੇਸ਼ ਦੇ ਰਾਸ਼ਟਰਪਤੀ, ਜਨਤਕ ਜੀਵਨ ਵਿੱਚ ਇੰਨਾ ਲੰਮਾ ਤਜਰਬਾ ਹੈ; ਸ਼ਾਸਨ ਚਲਾਉਣ ਵਾਲੇ ਸਰਬੋਤਮ ਲੋਕਾਂ ਵਿੱਚੋਂ ਸਾਡੇ ਰਾਸ਼ਟਰਪਤੀ ਜੀ ਰਹੇ ਹਨ। ਉਹ ਵੱਖਰੀ ਸਿਆਸੀ ਧਾਰਾ ਵਿੱਚ ਪਲੇ-ਵਧੇ ਹਨ। ਪਰ ਦੇਸ਼ ਦੀ ਸੰਸਦ ਵਿੱਚ ਜੋ ਕੁਝ ਵੀ ਹੋ ਰਿਹਾ ਸੀ, ਉਸ ਤੋਂ ਇੰਨੇ ਪੀੜਤ ਹੋ ਗਏ, ਇੰਨੇ ਦੁਖੀ ਹੋ ਗਏ ਕਿ ਦੋ ਦਿਨ ਪਹਿਲਾਂ ਉਨ੍ਹਾਂ ਨੂੰ ਸੰਸਦ ਮੈਂਬਰਾਂ ਨੂੰ ਜਨਤਕ ਤੌਰ ‘ਤੇ ਟੋਕਣਾ ਪਿਆ। ਵਿਰੋਧੀ ਧਿਰ ਨੂੰ ਨਾਮ ਦੇ ਕੇ ਟੋਕਣਾ ਪਿਆ। ਅਤੇ ਮੈਂ ਹੈਰਾਨ ਹਾਂ, ਸਰਕਾਰ ਕਹਿੰਦੀ ਹੈ ਅਸੀਂ ਚਰਚਾ ਚਾਹੁੰਦੇ ਹਾਂ, ਸਰਕਾਰ ਕਹਿੰਦੀ ਹੈ ਕਿ ਪ੍ਰਧਾਨ ਮੰਤਰੀ ਬੋਲਣ ਲਈ ਤਿਆਰ ਹਨ, ਸਰਕਾਰ ਕਹਿੰਦੀ ਹੈ ਪ੍ਰਧਾਨ ਮੰਤਰੀ ਆ ਕੇ ਕਹਿਣ ਨੂੰ ਤਿਆਰ ਹਨ, ਪਰ ਉਨ੍ਹਾਂ ਨੂੰ ਪਤਾ ਹੈ ਉਨ੍ਹਾਂ ਦਾ ਝੂਠ ਟਿਕ ਨਹੀਂ ਪਾਉਂਦਾ ਹੈ ਅਤੇ ਇਸ ਲਈ ਉਹ ਬਹਿਸ ਤੋਂ ਨੱਸਦੇ ਰਹੇ ਹਨ, ਅਤੇ ਇਸ ਲਈ ਲੋਕ ਸਭਾ ਵਿੱਚ ਮੈਨੂੰ ਬੋਲਣ ਨਹੀਂ ਦਿੱਤਾ ਜਾਂਦਾ; ਮੈਂ ਜਨਤਕ ਇਕੱਠ ਵਿੱਚ ਬੋਲਣ ਦਾ ਰਾਹ ਚੁਣ ਲਿਆ ਹੈ ਭਰਾਵੋ। ਅਤੇ ਜਿਸ ਦਿਨ ਮੌਕਾ ਮਿਲੇਗਾ, ਲੋਕ ਸਭਾ ਵਿੱਚ ਵੀ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਆਵਾਜ਼ ਮੈਂ ਜ਼ਰੂਰ ਪਹੁੰਚਾਉਣ ਦਾ ਯਤਨ ਕਰਾਂਗਾ ਮੇਰੇ ਭਰਾਵੋ, ਭੈਣੋ! ਮੈਂ ਵਿਰੋਧੀ ਪਾਰਟੀ ਦੇ ਦੋਸਤਾਂ ਨੂੰ, ਅੱਜ ਮਹਾਤਮਾ ਗਾਂਧੀ ਦੀ ਇਸ ਧਰਤੀ ਤੋਂ, ਸਰਦਾਰ ਵੱਲਭਭਾਈ ਪਟੇਲ ਦੀ ਇਸ ਧਰਤੀ ਤੋਂ ਜਨਤਕ ਤੌਰ ‘ਤੇ ਅਨੁਰੋਧ ਕਰਨਾ ਚਾਹੁੰਦਾ ਹਾਂ। ਜਦੋਂ ਚੋਣਾਂ ਹੁੰਦੀਆਂ ਹਨ, ਜਦੋਂ ਚੋਣਾਂ ਹੁੰਦੀਆਂ ਹਨ ਅਸੀਂ ਸਾਰੀਆਂ ਪਾਰਟੀਆਂ ਇੱਕ-ਦੂਜੇ ਦੇ ਵਿਰੁੱਧ ਬੋਲਦੀਆਂ ਹਨ; ਦੂਸ਼ਣਬਾਜ਼ੀ ਕਰਦੇ ਹਨ, ਵਧੀਆ ਅਤੇ ਮਾੜੀਆਂ ਨੀਤੀਆਂ ਦੀ ਚਰਚਾ ਕਰਦੇ ਹਨ, ਹਰ ਤਰ੍ਹਾਂ ਨਾਲ ਆਪਣੇ ਵਿਰੋਧੀਆਂ ਉੱਤੇ ਜਿਵੇਂ ਮਾਰ ਕਰ ਸਕਦੇ ਹਾਂ, ਕਰਨ ਦਾ ਯਤਨ ਕਰਦੇ ਹਾਂ; ਸਾਰੀਆਂ ਪਾਰਟੀਆਂ ਕਰਦੀਆਂ ਹਨ। ਭਾਰਤੀ ਜਨਤਾ ਪਾਰਟੀ ਵੀ ਕਰੇਗੀ, ਕਾਂਗਰਸ ਵੀ ਕਰੇਗੀ, ਬਾਕੀ ਸਾਰੀਆਂ ਛੋਟੀਆਂ-ਮੋਟੀਆਂ ਪਾਰਟੀਆਂ ਵੀ; ਸਭ ਕਰਦੀਆਂ ਹਨ। ਪਰ ਸਾਰੀਆਂ ਪਾਰਟੀਆਂ ਇੱਕ ਕੰਮ ਜ਼ਰੂਰ ਕਰਦੀਆਂ ਹਨ, ਕੀ? ਵੋਟਰ ਸੂਚੀ ਨੂੰ ਠੀਕ ਕਰਨਾ, ਜ਼ਿਆਦਾਤਰ ਲੋਕ ਵੋਟਾਂ ਪਾਉਣ ਆਉਣ, ਇਸ ਦੀ ਚਿੰਤਾ ਕਰਨੀ; ਵੋਟਰਾਂ ਨੂੰ ਬਟਨ ਕਿਵੇਂ ਦਬਾਉਣਾ; ਉਹ ਸਿਖਾਉਣਾ, ਸਾਰੀਆਂ ਪਾਰਟੀਆਂ ਕਰਦੀਆਂ ਹਨ। ਇੱਕ ਪਾਸੇ ਤਾਂ ਨੀਤੀਆਂ ਦਾ ਵਿਰੋਧ ਕਰਦੇ ਹਨ, ਦੂਜੇ ਨੂੰ ਹਰਾਉਣ ਦੀ ਤਾਕਤ ਲਾਉਂਦੇ ਹਨ, ਪਰ ਦੂਜੇ ਪਾਸੇ ਸਾਰੇ ਵੋਟਰ ਸੂਚੀ ਵੱਲ ਧਿਆਨ ਦਿੰਦੇ ਹਨ, Electronic Voting Machine ਵੱਲ ਧਿਆਨ ਦਿੰਦੇ ਹਨ, ਵੱਧ ਲੋਕ ਵੋਟਾਂ ਪਾਉਣ ਲਈ ਆਉਣ, ਇਸ ਵੱਲ ਧਿਆਨ ਦਿੰਦੇ ਹਨ, ਕਿਉਂ? ਕਿਉਂਕਿ ਲੋਕਸ਼ਾਹੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ।
ਮੈਂ ਵਿਰੋਧੀ ਧਿਰ ਦੇ ਦੋਸਤਾਂ ਨੂੰ ਆਖਣਾ ਚਾਹੁੰਦਾ ਹਾਂ, ਤੁਸੀਂ ਇਹ ਤਾਂ ਨਹੀਂ ਕਹਿਣ ਦੀ ਹਿੰਮਤ ਕਰ ਰਹੇ ਹੋ ਕਿ ਮੋਦੀ ਹਜ਼ਾਰ ਅਤੇ ਪੰਜ ਸੌ ਵਾਲਾ ਨੋਟ ਵਾਪਸ ਲੈ ਲਵੋ ਕਿਉਂਕਿ ਤੁਹਾਨੂੰ ਪਤਾ ਹੈ ਕਿ ਜਨਤਾ ਦਾ ਰੌਂਅ ਬਦਲਿਆ ਹੋਇਆ ਹੈ। ਹਾਂ, ਕੁਝ ਲੋਕਾਂ ਨੇ ਕਿਹਾ, ਚੰਗਾ ਮੋਦੀ ਜੀ ਇਹ ਤਾਂ ਠੀਕ ਹੈ ਪਰ ਅਜਿਹਾ ਕਰੋ ਇੱਕ ਹਫ਼ਤੇ ਲਈ ਰੋਕ ਲਵੋ। ਕਿਉਂ ਬਈ! ਇਹ ਹਫ਼ਤੇ ‘ਚ ਕਿਹੜਾ ਜਾਦੂ ਹੋਣ ਵਾਲਾ ਸੀ? ਇਹ ਇੱਕ ਹਫ਼ਤਾ ਰੋਕਣ ਦਾ ਇਰਾਦਾ ਕੀ ਸੀ? ਪਰ ਕੋਈ ਪਾਰਟੀ ਇਹ ਨਹੀਂ ਆਖਦੀ ਹੈ ਕਿ ਫ਼ੈਸਲੇ ਨੂੰ Roll Back ਕਰੋ। ਸਾਰੀਆਂ ਪਾਰਟੀਆਂ ਆਖਦੀਆਂ ਹਨ, ਠੀਕ ਤਰ੍ਹਾਂ ਲਾਗੂ ਕਰੋ। ਮੈਂ ਸਾਰੀਆਂ ਪਾਰਟੀਆਂ ਨੂੰ ਆਖਣਾ ਚਾਹੁੰਦਾ ਹਾਂ ਕਿ ਜਿਵੇਂ ਚੋਣਾਂ ‘ਚ ਅਸੀਂ ਇੱਕ-ਦੂਜੇ ਦਾ ਬਹੁਤ ਜ਼ਿਆਦਾ ਵਿਰੋਧ ਕਰਦੇ ਹਾਂ, ਪਰ ਵੋਟਿੰਗ ਵਧਾਉਣ ਲਈ ਮਿਹਨਤ ਕਰਦੇ ਹਾਂ, ਵੋਟਰ ਸੂਚੀ ਲਈ ਮਿਹਨਤ ਕਰਦੇ ਹਾਂ, Electronic Machine ਦੀ training ਲਈ ਮਿਹਨਤ ਕਰਦੇ ਹਾਂ, ਅੱਜ ਸਮੇਂ ਦੀ ਮੰਗ ਹੈ ਕਿ ਤੁਸੀਂ ਖੁੱਲ੍ਹ ਕੇ ਮੇਰਾ ਵਿਰੋਧ ਕਰੋ, ਮੇਰੀ ਆਲੋਚਨਾ ਕਰੋ, ਪਰ ਲੋਕਾਂ ਨੂੰ Banking ਸਿਖਾਉਣ ਲਈ ਕੰਮ ਕਰੋ, Electronic ਪ੍ਰਣਾਲੀ ਨਾਲ ਪੈਸੇ ਕਿਵੇਂ ਲਏ ਜਾਂਦੇ, ਦਿੱਤੇ ਜਾਂਦੇ ਇਹ ਸਿਖਾਓ। ਅਸੀਂ ਸਾਰੇ ਮਿਲ ਕੇ ਦੇਸ਼ ਦੀ ਕਿਸਮਤ ਬਦਲਣ ਦਾ ਇੱਕ ਅਜਿਹਾ ਵਧੀਆ ਮੌਕਾ ਆਇਆ ਹੈ, ਅਸੀਂ ਸਾਰੇ ਉਸ ਲਈ ਕੰਮ ਕਰੀਏ। ਅਤੇ ਤੁਸੀਂ ਵੀ ਲਾਭ ਉਠਾਓ।

ਮੈਨੂੰ ਖ਼ੁਸ਼ੀ ਹੋਵੇਗੀ ਮੇਰੇ ਵਿਰੋਧੀ ਪਾਰਟੀ ਦੇ ਲੋਕ ਵਿਅਕਤੀਆਂ ਨੂੰ ਇਸ ਕੰਮ ਵਿੱਚ ਲਾ ਕੇ ਜੇ ਸਿਆਸੀ ਲਾਭ ਉਠਾਉਂਦੇ ਹਨ, ਤਾਂ ਦੇਸ਼ ਦਾ ਭਲਾ ਹੋਇਆ ਇਸ ਤੋਂ ਮੈਨੂੰ ਆਨੰਦ ਆਵੇਗਾ ਭਰਾਵੋ। ਬਈ! ਸਿਆਸਤ ਤੋਂ ਉੱਤੇ ਰਾਸ਼ਟਰ-ਨੀਤੀ ਹੁੰਦੀ ਹੈ, ਪਾਰਟੀ ਤੋਂ ਵੱਡਾ ਦੇਸ਼ ਹੁੰਦਾ ਹੈ; ਭਰਾਵੋ ਭੈਣੋ ਗ਼ਰੀਬਾਂ ਬਾਰੇ ਗੱਲਾਂ ਕਰਨੀਆਂ ਵੱਖ ਹੁੰਦੀਆਂ ਹਨ; ਗ਼ਰੀਬਾਂ ਲਈ ਨੀਤੀਆਂ ਬਣਾ ਕੇ ਸਖ਼ਤੀ ਨਾਲ ਲਾਗੂ ਕਰਨ ਲਈ ਸਮਰਪਣ ਦੀ ਭਾਵਨਾ ਲੱਗਦੀ ਹੈ ਅਤੇ ਸਮਰਪਿਤ ਭਾਵ ਨਾਲ ਅੱਜ ਇਹ ਸਰਕਾਰ ਤੁਹਾਡੀ ਸੇਵਾ ਵਿੱਚ ਲੱਗੀ ਹੈ।

ਭਰਾਵੋ, ਭੈਣੋ! ਮੈਂ ਪਹਿਲੇ ਦਿਨ ਤੋਂ ਕਿਹਾ ਹੈ, ਇਹ ਫ਼ੈਸਲਾ ਮਾਮੂਲੀ ਨਹੀਂ ਹੈ ਮੇਰੇ ਭਰਾਵੋ, ਭੈਣੋ! ਬਹੁਤ ਔਕੜਾਂ ਭਰਿਆ ਫ਼ੈਸਲਾ ਹੈ, ਔਖਾ ਫ਼ੈਸਲਾ ਹੈ। ਅਤੇ ਮੈਂ ਕਿਹਾ ਸੀ ਬਹੁਤ ਤਕਲੀਫ਼ ਹੋਵੇਗੀ; ਮੈਂ ਕਿਹਾ ਸੀ ਮੁਸੀਬਤ ਆਵੇਗੀ, ਅਤੇ 50 ਦਿਨ ਇਹ ਤਕਲੀਫ਼ ਹੋਵੇਗੀ ਹੀ ਹੋਵੇਗੀ। ਅਤੇ ਤਕਲੀਫ਼ ਰੋਜ਼ਮੱਰਾ ਥੋੜ੍ਹੀ ਵਧਦੀ ਵੀ ਜਾਵੇਗੀ, ਪਰ 50 ਦਿਨਾਂ ਬਾਅਦ ਮੈਂ ਹਿਸਾਬ-ਕਿਤਾਬ ਲਾਇਆ ਹੈ, ਉਹ ਇੱਕਦਮ ਹੌਲੀ-ਹੌਲੀ, ਹੌਲੀ-ਹੌਲੀ ਕਰ ਕੇ ਪਹਿਲਾਂ ਵਰਗੀ ਹਾਲਤ ਵੱਲ ਅੱਗੇ ਵਧੇਗਾ। 50 ਦਿਨਾਂ ਤੱਕ ਇਹ ਔਕੜਾਂ ਰਹਿਣ ਵਾਲੀਆਂ ਹਨ। 50 ਦਿਨਾਂ ਬਾਅਦ ਤੁਸੀਂ ਹੀ ਵੇਖੋਗੇ ਕਿ ਹੌਲੀ-ਹੌਲੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹਾਲਾਤ ਸੁਧਰਦੇ ਨਜ਼ਰ ਆ ਜਾਣਗੇ।

ਭਰਾਵੋ, ਭੈਣੋ! ਦੇਸ਼ ਭ੍ਰਿਸ਼ਟਾਚਾਰ ਤੋਂ ਮੁਕਤ ਕਰਨ ਦਾ ਇੱਕ ਅਹਿਮ ਕਦਮ ਹੈ, ਅਤੇ ਕੁਝ ਲੋਕ ਤੁਸੀਂ ਵੇਖਿਆ ਹੋਵੇਗਾ; ਇਨ੍ਹੀਂ ਦਿਨੀਂ ਸਰਕਾਰ ਪੂਰੀ ਤਰ੍ਹਾਂ ਪਿੱਛੇ ਲੱਗ ਗਈ ਹੈ, ਬੈਂਕ ਵਾਲੇ ਜੇਲ ਵਿੱਚ ਜਾ ਰਹੇ ਹਨ; ਵੱਡੇ-ਵੱਡੇ ਗੱਠੇ ਲੈ ਕੇ ਨੱਸੇ ਹੋਏ ਲੋਕ ਜੇਲ ਜਾ ਰਹੇ ਹਨ; ਚਾਰੇ ਪਾਸੇ! ਉਨਾਂ ਨੂੰ ਲਗਿਆ ਸੀ ਕਿ ਠੀਕ ਹੈ ਮੋਦੀ ਜੀ 1,000, 500 ਦੇ ਬੰਦ ਕਰ ਦਿੰਦਾ ਹੈ, ਅਸੀਂ ਪਿਛਲੇ ਦਰਵਾਜ਼ੇ ‘ਚੋਂ ਕੁਝ ਕਰ ਲਵਾਂਗੇ, ਪਰ ਉਨ੍ਹਾਂ ਨੂੰ ਪਤਾ ਨਹੀਂ ਸੀ, ਮੋਦੀ ਨੇ ਪਿਛਲੇ ਦਰਵਾਜ਼ੇ ਉੱਤੇ ਵੀ ਕੈਮਰੇ ਲਾਏ ਹੋਏ ਹਨ। ਇਹ ਸਾਰੇ ਦੇ ਸਾਰੇ ਫੜੇ ਜਾਣ ਵਾਲੇ ਹਨ, ਕੋਈ ਬਚਣ ਵਾਲਾ ਨਹੀਂ ਇੱਥੇ। ਦੋ ਮਹੀਨੇ, ਤਿੰਨ ਮਹੀਨੇ, ਛੇ ਮਹੀਨੇ, ਜਿਨ੍ਹਾਂ ਨੇ ਵੀ ਅੱਠ ਤਾਰੀਖ਼ ਤੋਂ ਬਾਅਦ ਨਵੇਂ ਪਾਪ ਕੀਤੇ ਹਨ, ਉਹ ਤਾਂ ਕਿਸੇ ਵੀ ਹਾਲਤ ਵਿੱਚ ਬਚਣ ਵਾਲੇ ਨਹੀਂ ਹਨ ਭਰਾਵੋ, ਭੈਣੋ। ਉਨ੍ਹਾਂ ਨੂੰ ਸਜ਼ਾ ਭੁਗਤਣੀ ਪਵੇਗੀ। ਸਵਾ ਸੌ ਕਰੋੜ ਦੇਸ਼ ਵਾਸੀਆਂ ਦੇ ਸੁਪਨਿਆਂ ਨੂੰ ਚੂਰ-ਚੂਰ ਕਰਨ ਦਾ ਪਾਪ ਜਿਨ੍ਹਾਂ ਨੇ ਕੀਤਾ ਹੈ, ਉਹ ਬਚਣ ਵਾਲੇ ਨਹੀਂ ਹੈ, ਇਹ ਮੈਂ ਦੇਸ਼ ਵਾਸੀਆਂ ਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ।

ਭਰਾਵੋ, ਭੈਣੋ! ਤੁਸੀਂ ਮੁਸੀਬਤਾਂ ਝੱਲੀਆਂ ਹਨ, ਔਕੜਾਂ ਝੱਲੀਆਂ ਹਨ, ਹਾਲੇ ਵੀ ਝੱਲਣੀਆਂ ਹਨ। ਤੁਹਾਡਾ ਅਸ਼ੀਰਵਾਦ ਦੇਸ਼ ਲਈ ਅਤੇ ਜਿਹੜੇ ਲੋਕ ਕਹਿੰਦੇ ਹਨ ਨਾ ਈਮਾਨਦਾਰ ਲੋਕ ਕਤਾਰ ਵਿੱਚ ਖੜ੍ਹੇ ਹਨ, ਈਮਾਨਦਾਰ ਆਪਣੇ ਲਈ ਨਹੀਂ ਖੜ੍ਹਾ ਰਹਿੰਦਾ ਹੈ, ਉਹ ਦੇਸ਼ ਲਈ ਖੜ੍ਹਾ ਰਹਿੰਦਾ ਹੈ ਭਰਾਵੋ, ਭੈਣੋ; ਉਹ ਦੇਸ਼ ਲਈ ਖੜ੍ਹਾ ਰਹਿੰਦਾ ਹੈ।
ਅਤੇ ਇਸ ਲਈ, ਦੂਜੇ! ਅੱਜ ਜ਼ਮਾਨਾ ਬਦਲ ਚੁੱਕਾ ਹੈ ਬਈ। ਇੱਕ ਜ਼ਮਾਨਾ ਸੀ ਸਾਡੇ ਦਾਦਾ-ਦਾਦੀ, ਉਨ੍ਹਾਂ ਤੋਂ ਸੁਣੋਗੇ, ਤਾਂ ਦੱਸਦੇ ਸਨ ਕਿ ਸਾਡੇ ਜ਼ਮਾਨੇ ਵਿੱਚ ਤਾਂ ”ਚਾਂਦੀ ਕਾ ਗਾੜ੍ਹਾਨਾ ਪੇੜਾ ਜੋਡੋ ਰੁਪਓ ਹੋਤੋ ਐਮਕੇ ਆਪਣ ਲੇ” ਕਿ ਬੈਲਗੱਡੀ ਦੇ ਪਹੀਏ ਜਿੰਨਾ ਵੱਡਾ ਰੁਪਈਆ ਚਾਂਦੀ ਦਾ ਅਸੀਂ ਵੇਖਦੇ ਸਾਂ, ਵਰਤਦੇ ਸਾਂ। ਭਰਾਵੋ, ਭੈਣੋ! ਇਹ ਚਾਂਦੀ ਦੇ ਰੁਪਏ ਤੋਂ ਬਦਲਦੇ-ਬਦਲਦੇ ਕਿੰਨੀ mettle ਬਦਲ ਗਈ, ਤਾਂਬਾ ਆਇਆ, ਹੋਰ ਆਇਆ, ਪਤਾ ਨਹੀਂ ਕੀ-ਕੀ ਆਇਆ। ਅਤੇ ਹੌਲੀ-ਹੌਲੀ ਕਰ ਕੇ ਅਸੀਂ ਕਾਗਜ਼ ਵਿੱਚ ਚਲੇ ਗਏ ਕਿ ਨਹੀਂ ਚਲੇ ਗਏ? ਹੁਣ ਯਾਦ ਆਉਂਦਾ ਹੈ ਕਿ ਚਾਂਦੀ ਦਾ ਰੁਪਿਆ ਹੋਵੇਗਾ ਤਦ ਰੁਪਿਆ ਮੰਨਿਆ ਜਾਵੇਗਾ, ਕੀ ਯਾਦ ਆਉਂਦਾ ਹੈ? ਹੁਣ ਉਹ ਰੁਪਿਆ ਕਾਗਜ਼ ਦਾ ਵੀ ਸਾਡੀ ਜ਼ਿੰਦਗੀ ਦਾ ਹਿੱਸਾ ਬਣ ਗਿਆ। ਕਦੇ ਚਾਂਦੀ ਦਾ ਰੁਪਿਆ ਹੁੰਦਾ ਸੀ, ਹੌਲੀ-ਹੌਲੀ ਕਾਗਜ਼ ਦਾ ਰੁਪਿਆ ਆ ਗਿਆ।

ਭਰਾਵੋ, ਭੈਣੋ! ਹੁਣ ਵਕਤ ਬਦਲ ਚੁੱਕਾ ਹੈ, ਹੁਣ ਤਾਂ ਤੁਹਾਡੇ ਮੋਬਾਈਲ ਫ਼ੋਨ ਵਿੱਚ ਹੀ ਤੁਹਾਡਾ ਬੈਂਕ ਆ ਗਿਆ ਹੈ। ਤੁਹਾਡਾ ਬਟੂਆ ਵੀ ਤੁਹਾਡੇ ਮੋਬਾਈਲ ਫ਼ੋਨ ਵਿੱਚ ਹੈ। ਤੁਸੀਂ ਚਾਹ ਪੀਣ ਜਾਓ, ਬਟਨ ਦਬਾਓ, ਚਾਹ ਵਾਲੇ ਕੋਲ ਪੈਸਾ ਪੁੱਜ ਜਾਵੇਗਾ, receipt ਮਿਲ ਜਾਵੇਗੀ। ਵਿੱਚ ਜਿਹੇ ਲੋਕ cheque ਦਿੰਦੇ ਸਨ, cheque ਪਾੜਦੇ ਸਨ, ਦੋ ਮਹੀਨਿਆਂ ਬਾਅਦ ਪਤਾ ਚੱਲਦਾ ਸੀ ਕਿ cheque ਵਾਪਸ ਆ ਗਿਆ, ਬਾਅਦ ਵਿੱਚ ਕੇਸ ਕੋਰਟ ‘ਚ ਹੈ; ਜੋ ਸਭ ਤੋਂ ਵੱਧ ਕੇਸ ਚੱਲਦੇ ਹਨ, ਉਹ cheque ਵਾਪਸ ਆਉਣ ਦੇ ਚੱਲਦੇ ਹਨ। ਤੁਸੀਂ ਨੌਜਵਾਨਾਂ ਦਾ ਧੰਨਵਾਦ, ਤੁਸੀਂ ਬਹੁਤ ਵੱਡਾ ਕੰਮ ਚੁੱਕਿਆ ਹੈ, ਮੈਂ ਤੁਹਾਨੁੰ ਵਧਾਈ ਦਿੰਦਾ ਹਾਂ ਅਤੇ ਬਨਾਸਕਾਂਠਾ ਜ਼ਿਲ੍ਹੇ ਨੂੰ ਤੁਸੀਂ ਈ, ਈ-ਬਟੂਆ ਨਾਲ ਜੋੜ ਦੇਵੋ ਭਰਾਵੋ। ਲੋਕਾਂ ਨੂੰ E-Mobile Banking ਨਾਲ ਜੋੜਨ ਵਿੱਚ ਸਫ਼ਲ ਹੋਵੋਗੇ, ਮੈਨੂੰ ਯਕੀਨ ਹੈ।

ਭਰਾਵੋ, ਭੈਣੋ! ਅਸੀਂ ਜਾਣਦੇ ਹਾਂ ਕਿ ਤੁਸੀਂ ਉਹ ਕਾਗਜ਼ ਦੇ ਨੋਟਾਂ ਦਾ ਵੀ ਜ਼ਮਾਨਾ ਪੂਰਾ ਹੋਣ ਜਾ ਰਿਹਾ ਹੈ। ਹੁਣ ਤਾਂ ਤੁਹਾਡੇ ਮੋਬਾਈਲ ਫ਼ੋਨ ਵਿੱਚ ਤੁਹਾਡਾ ਬੈਂਕ ਹੈ। ਇੱਕ ਵਾਰ ਬੈਂਕ ਵਿੱਚ ਜਮ੍ਹਾ ਹੋ ਗਿਆ, ਤਦ ਤੁਹਾਨੂੰ ਬੈਂਕ ਵਿੱਚ ਕਤਾਰ ‘ਚ ਖਲੋਣ ਦੀ ਜ਼ਰੂਰਤ ਨਹੀਂ ਹੈ, ਤੁਹਾਨੂੰ ਏ.ਟੀ.ਐਮ. ਦੇ ਬਾਹਰ ਲਾਈਨ ਲਾਉਣ ਦੀ ਲੋੜ ਨਹੀਂ ਹੈ। ਅਖ਼ਬਾਰ ਵਿੱਚ advertisement ਆਉਂਦੀ ਹੈ, TV ਉੱਤੇ advertisement ਆਉਂਦੀ ਹੈ। ਤੁਸੀਂ ਆਪਣੇ ਮੋਬਾਈਲ ਫ਼ੋਨ ਨਾਲ, ਜੇ ਤੁਹਾਡੇ ਪੈਸੇ ਬੈਂਕ ਵਿੱਚ ਪਏ ਹਨ; ਤਾਂ ਤੁਸੀਂ ਆਪਣੇ ਪੈਸਿਆਂ ਦਾ ਜੋ ਖ਼ਰੀਦਣਾ, ਖ਼ਰੀਦ ਸਕਦੇ ਹੋ। Cheque ਤਾਂ bounce ਹੁੰਦਾ ਸੀ, ਇਸ ਵਿੱਚ ਤਾਂ ਜਿਵੇਂ ਹੀ ਪੈਸੇ ਦੇਵੋਗੇ, ਤਾਂ ਸਾਹਮਣੇ receipt ਆ ਜਾਂਦੀ ਹੈ, ਪੈਸਾ ਮਿਲ ਗਿਆ ਜਾਂ ਪੈਸਾ ਪੁੱਜ ਗਿਆ। ਕੋਈ ਬਾਊਂਸ-ਵਾਊਂਸ ਹੁੰਦਾ ਹੀ ਨਹੀਂ, ਉੱਥੇ ਹੀ ਪਤਾ ਚਲ ਜਾਂਦਾ ਹੈ ਕਿ ਰੁਪਿਆ ਗਿਆ ਕਿ ਨਹੀਂ ਗਿਆ।

ਭਰਾਵੋ, ਭੈਣੋ! ਹਿੰਦੁਸਤਾਨ ਦੁਨੀਆ ਵਿੱਚ ਤੇਜ਼ ਰਫ਼ਤਾਰ ਨਾਲ ਅੱਗੇ ਜਾਣਾ ਚਾਹੁੰਦਾ ਹੈ। ਇਹ ਨੋਟਾਂ ਦੇ ਬੰਡਲਾਂ ਦੇ ਢੇਰ, ਇਹ ਨੋਟਾਂ ਦੇ ਪਹਾੜ, ਸਾਡੇ ਅਰਥ-ਤੰਤਰ ਨੂੰ ਦਬੋਚ ਰਹੇ ਹਨ। ਕਾਲੇ ਧਨ ਅਤੇ ਭ੍ਰਿਸ਼ਟਾਚਾਰੀਆਂ ਨੂੰ ਉਹ ਕੰਮ ਆ ਰਹੇ ਹਨ। ਗ਼ਰੀਬ ਦੀ ਤਾਕਤ ਘੱਟ ਹੋ ਰਹੀ ਹੈ, ਜਿਵੇਂ ਹਜ਼ਾਰ ਦੇ ਨੋਟ ਦੀ ਕੀਮਤ ਸੀ, ਸੌ ਦੀ ਨਹੀਂ ਸੀ; ਅਮੀਰ ਦੀ ਸੀ, ਗ਼ਰੀਬ ਦੀ ਨਹੀਂ ਸੀ; ਅੱਜ ਗ਼ਰੀਬ ਦੀ ਵੀ ਤਾਕਤ ਵਧ ਗਈ ਹੈ, ਸੌ ਦੇ ਨੋਟ ਦੀ ਵੀ ਤਾਕਤ ਵਧ ਗਈ ਹੈ। ਅਤੇ ਜੇ ਤੁਸੀਂ ਈ-ਬਟੂਆ ਪੜ੍ਹ ਲਿਆ, ਬੈਂਕਾਂ ਦੀਆਂ ਕਤਾਰਾਂ ਖ਼ਤਮ ਕਰ ਕੇ ਬੈਂਕ ਨੂੰ ਹੀ ਆਪਣੇ ਮੋਬਾਈਲ ਵਿੱਚ ਲੈ ਗਏ, ਤੁਹਾਨੂੰ ਬੈਂਕ ਦੀ ਕਤਾਰ ਵਿੱਚ ਜਾਣ ਦੀ ਲੋੜ ਨਹੀਂ; ਬੈਕ ਤੁਹਾਡੇ ਮੋਬਾਈਲ ਦੀ ਕਤਾਰ ਵਿੱਚ ਖੜ੍ਹਾ ਹੋ ਜਾਵੇਗਾ। ਮੈਂ ਤੁਹਾਨੂੰ ਅਨੁਰੋਧ ਕਰਦਾ ਹਾਂ, ਮੈਂ ਦੇਸ਼ ਵਾਸੀਆਂ ਨੂੰ ਅਨੁਰੋਧ ਕਰਦਾ ਹਾਂ, ਮੈਂ ਮੀਡੀਆ ਦੇ ਦੋਸਤਾਂ ਨੂੰ ਖ਼ਾਸ ਪ੍ਰਾਰਥਨਾ ਕਰਨੀ ਚਾਹੁੰਦਾ ਹਾਂ; ਮੋਦੀ ਦੀ ਆਲੋਚਨਾ ਕਰਨੀ ਤੁਹਾਡਾ ਹੱਕ ਹੈ, ਅੱਜ ਜ਼ਰੂਰ ਕਰੋ। ਕਤਾਰ ਵਿੱਚ ਜੋ ਖੜ੍ਹੇ ਹਨ, ਉਨ੍ਹਾਂ ਨੂੰ ਤਕਲੀਫ਼ ਹੋ ਰਹੀ ਹੈ, ਉਹ ਆਪ ਵਿਖਾਉਂਦੇ ਹਨ; ਮੈਨੂੰ ਕੋਈ ਸ਼ਿਕਾਇਤ ਨਹੀਂ ਹੈ, ਪਰ ਨਾਲ-ਨਾਲ ਇਹ ਵੀ ਸਿਖਾਓ ਕਿ ਹੁਣ ਕਤਾਰ ਵਿੱਚ ਖੜ੍ਹੇ ਹੋਣ ਦੀ ਜ਼ਰੂਰਤ ਨਹੀਂ ਹੈ, ਬੈਂਕ ਤੁਹਾਡੇ ਮੋਬਾਈਲ ਫ਼ੋਨ ਦੀ ਕਤਾਰ ਵਿੱਚ ਖੜ੍ਹਾ ਹੋ ਜਾਵੇਗਾ। ਬੈਂਕ ਵਾਲਾ ਆਵੇਗਾ ਕਿ ਮੈਨੂੰ ਆਪਣੇ ਕੋਲ ਰੱਖ ਲਵੋ, ਉਹ ਦਿਨ ਆ ਸਕਦੇ ਹਨ, Technology ਉਪਲਬਧ ਹੈ, ਵਿਵਸਥਾ ਉਪਲਬਧ ਹੈ।

ਭਰਾਵੋ, ਭੈਣੋ! ਹੁਣ ਦੇਸ਼ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰੇਗਾ। ਹੁਣ ਦੇਸ਼ ਜਾਅਲੀ ਨੋਟਾਂ ਨੂੰ ਬਰਦਾਸ਼ਤ ਨਹੀਂ ਕਰੇਗਾ। ਹੁਣ ਦੇਸ਼ ਕਾਲਾ ਧਨ ਬਰਦਾਸ਼ਤ ਨਹੀਂ ਕਰੇਗਾ। ਗ਼ਰੀਬਾਂ ਨੂੰ ਲੁੱਟਣ ਦੀ ਖੇਡ, ਮੱਧ ਵਰਗ ਦਾ ਸ਼ੋਸ਼ਣ ਕਰਨ ਦੀ ਖੇਡ ਹੁਣ ਨਹੀਂ ਚੱਲੇਗੀ ਅਤੇ ਇਸ ਲਈ ਮੈਨੂੰ ਤੁਹਾਡਾ ਅਸ਼ੀਰਵਾਦ ਚਾਹੀਦਾ ਹੈ। ਖੜ੍ਹੇ ਰਹਿ ਕੇ ਦੋਵੇਂ ਹੱਥਾਂ ਨਾਲ ਤਾੜੀਆਂ ਵਜਾ ਕੇ ਮੈਨੂੰ ਅਸ਼ੀਰਵਾਦ ਦੇਵੋ, ਮੇਰੇ ਗੁਜਰਾਤ ਦੇ ਭਰਾਵੋ, ਭੈਣੋ, ਮੇਰੇ ਡੀਸਾ ਦੇ ਭਰਾਵੋ, ਭੈਣੋ ਅਸ਼ੀਰਵਾਦ ਦੇਵੋ। ਪੂਰੀ ਤਾਕਤ ਨਾਲ ਅਸ਼ੀਰਵਾਦ ਦੇਵੋ।

ਭਾਰਤ ਮਾਤਾ ਕੀ, ਜੈ

ਭਾਰਤ ਮਾਤਾ ਕੀ, ਜੈ

ਭਾਰਤ ਮਾਤਾ ਕੀ, ਜੈ

ਇਹ ਲੜਾਈ, ਇਹ ਲੜਾਈ ਭਾਰਤ ਦੀ ਕਿਸਮਤ ਬਦਲਣ ਦੀ ਹੈ, ਇਹ ਜੰਗ ਭ੍ਰਿਸ਼ਟਾਚਾਰ ਨੂੰ ਖ਼ਤਮ ਕਰਨ ਦੀ ਹੈ, ਇਹ ਜੰਗ ਕਾਲੇ ਧਨ ਦਾ ਖ਼ਾਤਮਾ ਬੁਲਾਉਣ ਲਈ ਹੈ, ਇਹ ਜੰਗ ਜਾਅਲੀ ਨੋਟਾਂ ਤੋਂ ਦੇਸ਼ ਨੂੰ ਅਜ਼ਾਦ ਕਰਵਾਉਣ ਦੀ ਹੈ, ਅਤੇ ਉਸ ਵਿੱਚ ਇਸ ਬਨਾਸ ਦੀ ਧਰਤੀ ਨੇ ਮੈਨੂੰ ਅਸ਼ੀਰਵਾਦ ਦਿੱਤੇ, ਮੈਂ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਮੁੜ ਬੋਲੋ ਭਾਰਤ ਮਾਤਾ ਕੀ, ਜੈ, ਪੂਰੀ ਤਾਕਤ ਨਾਲ ਬੋਲੋ, ਪੂਰਾ ਦੇਸ਼ ਸੁਣ ਰਿਹਾ ਹੈ

ਭਾਰਤ ਮਾਤਾ ਕੀ, ਜੈ

ਭਾਰਤ ਮਾਤਾ ਕੀ, ਜੈ।

ਬਹੁਤ-ਬਹੁਤ ਧੰਨਵਾਦ।

———

ਅਤੁਲ ਤਿਵਾਰੀ/ਅਮਿਤ ਕੁਮਾਰ/ਨਿਰਮਲ ਸ਼ਰਮਾ