ਪੀਐੱਮਇੰਡੀਆ
ਮਹਾਮਹਿਮ, ਚਾਂਸਲਰ ਸਟਾਕਰ
ਦੋਵਾਂ ਦੇਸ਼ਾਂ ਦੇ ਡੈਲੀਗੇਟ,
ਮੀਡੀਆ ਦੇ ਸਾਥੀਓ,
ਨਮਸਕਾਰ!
ਗਰੂਸ ਗੌਟ
ਚਾਂਸਲਰ ਸਟਾਕਰ ਤੁਹਾਡੀ ਪਹਿਲੀ ਭਾਰਤ ਯਾਤਰਾ ’ਤੇ ਮੈਂ ਤੁਹਾਡਾ ਤਹਿ ਦਿਲੋਂ ਸਵਾਗਤ ਕਰਦਾ ਹਾਂ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਤੁਸੀਂ ਯੂਰਪ ਤੋਂ ਬਾਹਰ ਆਪਣੀ ਪਹਿਲੀ ਯਾਤਰਾ ਦੇ ਲਈ ਭਾਰਤ ਨੂੰ ਚੁਣਿਆ। ਇਹ ਤੁਹਾਡੇ ਦ੍ਰਿਸ਼ਟੀਕੋਣ ਅਤੇ ਭਾਰਤ- ਆਸਟ੍ਰੀਆ ਸਬੰਧਾਂ ਪ੍ਰਤੀ ਤੁਹਾਡੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਚਾਰ ਦਹਾਕਿਆਂ ਦੇ ਬਾਅਦ ਆਸਟ੍ਰੀਆ ਦੇ ਚਾਂਸਲਰ ਦੀ ਭਾਰਤ ਯਾਤਰਾ ਬਹੁਤ ਮਹੱਤਵਪੂਰਨ ਹੈ। ਸਾਲ 2026 ਦੇ ਇਤਿਹਾਸਕ ਭਾਰਤ-ਯੂਰਪੀਅਨ ਯੂਨੀਅਨ ਫ੍ਰੀ ਟ੍ਰੇਡ ਐਗਰੀਮੈਂਟ ਤੋਂ ਬਾਅਦ ਭਾਰਤ ਅਤੇ ਯੂਰਪੀਅਨ ਯੂਨੀਅਨ ਦੇ ਸਬੰਧਾਂ ਵਿੱਚ ਇੱਕ ਨਵੇਂ ਸੁਨਹਿਰੀ ਅਧਿਆਇ ਦੀ ਸ਼ੁਰੂਆਤ ਹੋਈ ਹੈ। ਚਾਂਸਲਰ ਸਟਾਕਰ ਦੀ ਇਸ ਫੇਰੀ ਨਾਲ ਅਸੀਂ ਭਾਰਤ- ਆਸਟ੍ਰੀਆ ਸਬੰਧਾਂ ਨੂੰ ਵੀ ਇੱਕ ਨਵੇਂ ਦੌਰ ਵਿੱਚ ਲੈ ਕੇ ਜਾ ਰਹੇ ਹਾਂ।
ਦੋਸਤੋ,
ਬੁਨਿਆਦੀ ਢਾਂਚੇ, ਨਵੀਨਤਾ ਅਤੇ ਸਥਿਰਤਾ ਵਿੱਚ ਭਾਰਤ ਅਤੇ ਆਸਟ੍ਰੀਆ ਭਰੋਸੇਯੋਗ ਭਾਈਵਾਲ ਰਹੇ ਹਨ। ਦਿੱਲੀ ਮੈਟਰੋ ਹੋਵੇ ਜਾਂ ਹਿਮਾਲਿਆ ’ਤੇ ਦਸ ਹਜ਼ਾਰ ਫੁੱਟ ਦੀ ਉਚਾਈ ’ਤੇ ਬਣੀ ਅਟਲ ਸੁਰੰਗ, ਆਸਟ੍ਰੀਆ ਦੀ ਟਨਲਿੰਗ ਐਕਸਪਰਟੀਜ਼ ਨੇ ਆਪਣੀ ਮਜ਼ਬੂਤ ਛਾਪ ਛੱਡੀ ਹੈ।
ਇੰਨਾ ਹੀ ਨਹੀਂ, ਰੇਲਵੇ ਪ੍ਰੋਜੈਕਟਾਂ ਤੋਂ ਲੈ ਕੇ ਗੁਜਰਾਤ ਦੇ ਗਿਰਨਾਰ ਰੋਪਵੇਅ ਤੱਕ, ਸਵੱਛ ਊਰਜਾ ਤੋਂ ਲੈ ਕੇ ਸ਼ਹਿਰੀ ਵਿਕਾਸ ਤੱਕ ਭਾਰਤ ਦੇ ਕਈ ਇੰਜੀਨੀਅਰਿੰਗ ਪ੍ਰੋਜੈਕਟਾਂ ਵਿੱਚ ਆਸਟ੍ਰੀਆ ਦੀਆਂ ਕੰਪਨੀਆਂ ਸਰਗਰਮ ਭਾਈਵਾਲ ਰਹੀਆਂ ਹਨ।
ਦੋਸਤੋ,
ਚਾਂਸਲਰ ਸਟਾਕਰ ਦੀ ਇਹ ਯਾਤਰਾ ਵਪਾਰ (ਟ੍ਰੇਡ) ਅਤੇ ਨਿਵੇਸ਼ (ਇਨਵੈਸਟਮੈਂਟ) ਵਿੱਚ ਨਵੀਂ ਊਰਜਾ ਲਿਆਵੇਗੀ। ਸਾਨੂੰ ਬਹੁਤ ਖ਼ੁਸ਼ੀ ਹੈ ਕਿ ਉਹ ਇੱਕ ਵੱਡੇ ਦ੍ਰਿਸ਼ਟੀਕੋਣ ਅਤੇ ਇੱਕ ਵੱਡੇ ਵਪਾਰਕ ਵਫ਼ਦ ਦੇ ਨਾਲ ਭਾਰਤ ਆਏ ਹਨ।
ਅਸੀਂ ਆਸਟ੍ਰੀਆ ਦੀ ਮੁਹਾਰਤ ਅਤੇ ਭਾਰਤ ਦੀ ਗਤੀ ਅਤੇ ਪੈਮਾਨੇ ਨੂੰ ਜੋੜ ਕੇ, ਪੂਰੇ ਵਿਸ਼ਵ ਲਈ ਭਰੋਸੇਯੋਗ ਤਕਨਾਲੋਜੀ ਅਤੇ ਸਪਲਾਈ ਚੇਨ ਯਕੀਨੀ ਬਣਾਵਾਂਗੇ। ਅਸੀਂ ਰੱਖਿਆ, ਸੈਮੀਕੰਡਕਟਰ, ਕੁਆਂਟਮ ਅਤੇ ਬਾਇਓ-ਤਕਨਾਲੋਜੀ ਵਿੱਚ ਵੀ ਆਪਣੀ ਭਾਈਵਾਲੀ ਨੂੰ ਮਜ਼ਬੂਤ ਕਰਾਂਗੇ।
ਨਾਲ ਹੀ ਅਸੀਂ ਇੰਜੀਨੀਅਰਿੰਗ ਅਤੇ ਤਕਨੀਕੀ ਸਿੱਖਿਆ ਦੇ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਾਂਗੇ। ਆਈਆਈਟੀ ਦਿੱਲੀ ਅਤੇ ਆਸਟ੍ਰੀਆ ਦੀ ਮੋਂਟਾਨ ਯੂਨੀਵਰਸਿਟੀ ਵਿਚਕਾਰ ਅੱਜ ਸਮਝੌਤਾ ਕੀਤਾ ਜਾ ਰਿਹਾ ਸਹਿਮਤੀ ਪੱਤਰ, ਇਸ ਗਿਆਨ ਦੇ ਆਦਾਨ-ਪ੍ਰਦਾਨ ਦੀ ਇੱਕ ਉੱਜਵਲ ਮਿਸਾਲ ਹੈ।
ਦੋਸਤੋ,
ਭਾਰਤ ਦਾ ਹੁਨਰ ਆਸਟ੍ਰੀਆ ਦੀ ਨਵੀਨਤਾ ਅਤੇ ਉਤਪਾਦਕਤਾ ਨੂੰ ਵਧਾਉਣ ਦੀ ਸਮਰੱਥਾ ਰੱਖਦਾ ਹੈ।
2023 ਵਿੱਚ ਅਸੀਂ ਆਸਟ੍ਰੀਆ ਦੇ ਨਾਲ ਇੱਕ ਵਿਆਪਕ ਮਾਈਗ੍ਰੇਸ਼ਨ ਅਤੇ ਮੋਬਿਲਿਟੀ ਐਗਰੀਮੈਂਟ ਕੀਤਾ। ਹੁਣ ਇਸ ਸਮਝੌਤੇ ਦੇ ਤਹਿਤ ਅਸੀਂ ਨਰਸਿੰਗ ਖੇਤਰ ਵਿੱਚ ਵੀ ਗਤੀਸ਼ੀਲਤਾ ਨੂੰ ਅੱਗੇ ਵਧਾਵਾਂਗੇ।
ਅਸੀਂ ਸਾਂਝੀ ਖੋਜ ਅਤੇ ਸਟਾਰਟ-ਅੱਪ ਸਹਿਯੋਗ ਨੂੰ ਵੀ ਹੋਰ ਮਜ਼ਬੂਤ ਕਰਾਂਗੇ। ਨੌਜਵਾਨਾਂ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ ਕਰਨ ਲਈ ਅਸੀਂ ਅੱਜ ‘ਭਾਰਤ- ਆਸਟ੍ਰੀਆ ਵਰਕਿੰਗ ਹੌਲੀਡੇਅ ਪ੍ਰੋਗਰਾਮ’ ਵੀ ਸ਼ੁਰੂ ਕਰ ਰਹੇ ਹਾਂ।
ਦੋਸਤੋ,
ਅੱਜ ਪੂਰਾ ਵਿਸ਼ਵ ਇੱਕ ਬਹੁਤ ਹੀ ਗੰਭੀਰ ਅਤੇ ਤਣਾਅਪੂਰਨ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ। ਅਤੇ ਇਸ ਦਾ ਅਸਰ ਸਾਡੇ ਸਾਰਿਆਂ ’ਤੇ ਪੈ ਰਿਹਾ ਹੈ। ਅਜਿਹੇ ਤਣਾਅਪੂਰਨ ਵਿਸ਼ਵ-ਵਿਆਪੀ ਮਾਹੌਲ ਵਿੱਚ ਭਾਰਤ ਅਤੇ ਆਸਟ੍ਰੀਆ, ਅਸੀਂ ਇਸ ਗੱਲ ’ਤੇ ਸਹਿਮਤ ਹਾਂ ਕਿ ਮਿਲਟਰੀ ਟਕਰਾਅ ਨਾਲ ਸਮੱਸਿਆਵਾਂ ਦਾ ਹੱਲ ਨਹੀਂ ਨਿਕਲ ਸਕਦਾ। ਯੂਕਰੇਨ ਹੋਵੇ ਜਾਂ ਪੱਛਮੀ ਏਸ਼ੀਆ, ਅਸੀਂ ਇੱਕ ਸਥਿਰ , ਟਿਕਾਊ ਅਤੇ ਸਥਾਈ ਸ਼ਾਂਤੀ ਦਾ ਸਮਰਥਨ ਕਰਦੇ ਹਾਂ।
ਅਸੀਂ ਇਸ ਗੱਲ ’ਤੇ ਵੀ ਸਹਿਮਤ ਹਾਂ ਕਿ ਵਧਦੀਆਂ ਵਿਸ਼ਵ-ਵਿਆਪੀ ਚੁਣੌਤੀਆਂ ਦੇ ਹੱਲ ਲਈ ਵਿਸ਼ਵ ਸੰਸਥਾਵਾਂ ਵਿੱਚ ਸੁਧਾਰ ਲਾਜ਼ਮੀ ਹੈ। ਅਤੇ ਅੱਤਵਾਦ ਨੂੰ ਜੜ੍ਹ ਤੋਂ ਖ਼ਤਮ ਕਰਨਾ ਸਾਡੀ ਸਾਂਝੀ ਵਚਨਬੱਧਤਾ ਹੈ।
ਮਹਾਮਹਿਮ,
2024 ਵਿੱਚ ਮੇਰੀ ਆਸਟ੍ਰੀਆ ਦੀ ਯਾਤਰਾ ਵੀ ਚਾਰ ਦਹਾਕਿਆਂ ਬਾਅਦ ਹੋਈ ਸੀ। ਉਸ ਫੇਰੀ ਤੋਂ ਬਾਅਦ ਅੱਜ ਭਾਰਤ ਵਿੱਚ ਤੁਹਾਡਾ ਸਵਾਗਤ ਕਰਨਾ ਸਾਡੇ ਲਈ ਬਹੁਤ ਮਾਣ ਅਤੇ ਖ਼ੁਸ਼ੀ ਦੀ ਗੱਲ ਹੈ। ਆਓ, ਅਸੀਂ ਭਾਰਤ- ਆਸਟ੍ਰੀਆ ਭਾਈਵਾਲੀ ਨੂੰ ਨਵੀਨਤਾ-ਕੇਂਦ੍ਰਿਤ ਅਤੇ ਭਵਿੱਖ ਤਿਆਰ ਬਣਾਈਏ।
************
ਬਹੁਤ ਬਹੁਤ ਧੰਨਵਾਦ.
Addressing the joint press meet with Austrian Chancellor Christian Stocker.@_CStocker https://t.co/p3HZhwjbjz
— Narendra Modi (@narendramodi) April 16, 2026
वर्ष 2026 के ऐतिहासिक भारत-यूरोपियन यूनियन फ्री ट्रेड अग्रीमन्ट के बाद, भारत और यूरोपियन यूनियन के बीच संबंधों में एक नए सुनहरे अध्याय की शुरुआत हुई है: PM @narendramodi
— PMO India (@PMOIndia) April 16, 2026
चांसलर स्टॉकर की यह यात्रा ट्रेड और इनवेस्टमेंट में नई ऊर्जा लाएगी: PM @narendramodi
— PMO India (@PMOIndia) April 16, 2026
आज पूरा विश्व एक बहुत ही गंभीर और तनावपूर्ण स्थिति से गुजर रहा हैऔर इसका प्रभाव हम सभी पर पड़ रहा है।
— PMO India (@PMOIndia) April 16, 2026
ऐसे तनावपूर्ण वैश्विक माहौल में, भारत और ऑस्ट्रिया, हम एकमत हैं कि, मिलिटरी कॉन्फ्लिक्ट से समस्याओं का समाधान नहीं निकल सकता।
यूक्रेन हो या वेस्ट एशिया, हम एक stable,…