ਪੀਐੱਮਇੰਡੀਆ
ਉਜ਼ਬੇਕਿਸਤਾਨ ਦੇ ਸਰਕਾਰੀ ਦੌਰੇ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਉਜ਼ਬੇਕਿਸਤਾਨ ਦੇ ਰਾਸ਼ਟਰਪਤੀ ਮਹਾਮਹਿਮ ਮਿਸਟਰ ਸ਼ਵਕਤ ਮਿਰਜ਼ਿਯੋਯੇਵ ਨਾਲ ਅਧਿਕਾਰਤ ਗੱਲਬਾਤ ਕੀਤੀ। ਕੁਕਸਾਰੋਏ ਪ੍ਰੈਸੀਡੈਂਟ ਪੈਲੇਸ ਪਹੁੰਚਣ ’ਤੇ ਪ੍ਰਧਾਨ ਮੰਤਰੀ ਨੂੰ ਰਾਸ਼ਟਰਪਤੀ ਮਿਰਜ਼ਿਯੋਯੇਵ ਨੇ ਜੀ ਆਇਆਂ ਆਖਿਆ ਅਤੇ ਉਨ੍ਹਾਂ ਦਾ ਰਸਮੀ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਉਜ਼ਬੇਕਿਸਤਾਨ ਨੂੰ ਆਜ਼ਾਦੀ ਦੀ 35ਵੀਂ ਵਰ੍ਹੇਗੰਢ ਦੇ ਮੌਕੇ ’ਤੇ ਤਹਿ ਦਿਲੋਂ ਸ਼ੁਭਕਾਮਨਾਵਾਂ ਦਿੱਤੀਆਂ।
ਦੋਵਾਂ ਆਗੂਆਂ ਨੇ ਵਫ਼ਦ ਪੱਧਰੀ ਗੱਲਬਾਤ ਤਹਿਤ ਦੁਵੱਲੀ ਰਣਨੀਤਕ ਭਾਈਵਾਲੀ ਨਾਲ ਸਬੰਧਤ ਸਾਰੇ ਪੱਖਾਂ ’ਤੇ ਵਿਸਥਾਰਤ ਅਤੇ ਸਾਰਥਕ ਵਿਚਾਰ-ਵਟਾਂਦਰਾ ਕੀਤਾ। ਇਸ ਵਿੱਚ ਵਪਾਰ ਅਤੇ ਨਿਵੇਸ਼, ਨਵੀਨਤਾ ਅਤੇ ਸਟਾਰਟਅੱਪ, ਡਿਜੀਟਲ ਜਨਤਕ ਬੁਨਿਆਦੀ ਢਾਂਚਾ ਅਤੇ ਯੂਪੀਆਈ, ਰੱਖਿਆ ਅਤੇ ਸੁਰੱਖਿਆ, ਸਿਹਤ ਸੰਭਾਲ ਅਤੇ ਫਾਰਮਾਸਿਊਟੀਕਲਜ਼, ਮਹੱਤਵਪੂਰਨ ਖਣਿਜ, ਖੇਤੀਬਾੜੀ, ਸਿੱਖਿਆ, ਸੈਰ-ਸਪਾਟਾ, ਖੇਤੀਬਾੜੀ, ਪੁਲਾੜ ਅਤੇ ਲੋਕਾਂ ਦਰਮਿਆਨ ਆਪਸੀ ਸੰਪਰਕ ਸ਼ਾਮਲ ਸਨ। ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਤੋਂ ਭਾਰਤ ਨੂੰ ਯੂਰੇਨੀਅਮ ਦੀ ਸਪਲਾਈ ਲਈ ਲੰਬੇ ਸਮੇਂ ਦੀ ਵਿਵਸਥਾ ਵਿੱਚ ਹੋਈ ਪ੍ਰਗਤੀ ਦੀ ਸ਼ਲਾਘਾ ਕੀਤੀ ਅਤੇ ਮਹੱਤਵਪੂਰਨ ਖਣਿਜਾਂ ਦੇ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਦੀ ਮਹੱਤਤਾ ਨੂੰ ਦੁਹਰਾਇਆ। ਸਬੰਧਾਂ ਦੀ ਡੂੰਘਾਈ ਅਤੇ ਮਹੱਤਤਾ ਨੂੰ ਦਰਸਾਉਂਦੇ ਹੋਏ, ਦੋਵਾਂ ਨੇਤਾਵਾਂ ਨੇ ਦੁਵੱਲੀ ਰਣਨੀਤਕ ਭਾਈਵਾਲੀ ਨੂੰ ਵਿਆਪਕ ਰਣਨੀਤਕ ਭਾਈਵਾਲੀ ਦੇ ਪੱਧਰ ਤੱਕ ਉੱਚਾ ਚੁੱਕਣ ਦਾ ਫੈਸਲਾ ਕੀਤਾ। ਉਨ੍ਹਾਂ ਨੇ 2030 ਤੱਕ ਦੁਵੱਲੇ ਵਪਾਰ ਦਾ ਟੀਚਾ 5 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਾਉਣ ’ਤੇ ਵੀ ਸਹਿਮਤੀ ਪ੍ਰਗਟਾਈ ਅਤੇ ਇਸ ਸਬੰਧ ਵਿੱਚ ਆਰਥਿਕ ਅਤੇ ਨਿਵੇਸ਼ ਸਬੰਧਾਂ ਨੂੰ ਹੋਰ ਡੂੰਘਾ ਕਰਨ ਲਈ ਇੱਕ ਕਾਰੋਬਾਰੀ ਸੰਮੇਲਨ ਕਰਵਾਉਣ ਦਾ ਸੱਦਾ ਦਿੱਤਾ। ਵਿਆਪਕ ਰਣਨੀਤਕ ਭਾਈਵਾਲੀ ਨੂੰ ਸਾਰਥਕ ਢੰਗ ਨਾਲ ਅੱਗੇ ਵਧਾਉਣ ਲਈ, ਦੋਵਾਂ ਆਗੂਆਂ ਨੇ ਵਿਦੇਸ਼ ਮੰਤਰੀਆਂ ਦੀ ਅਗਵਾਈ ਹੇਠ ਇੱਕ ਤੰਤਰ ਸਥਾਪਤ ਕਰਨ ਅਤੇ ਅੰਤਰ-ਸਰਕਾਰੀ ਕਮਿਸ਼ਨ ਨੂੰ ਮੰਤਰੀ ਪੱਧਰ ਤੱਕ ਲਿਜਾਣ ’ਤੇ ਸਹਿਮਤੀ ਦਿੱਤੀ।
ਦੋਵਾਂ ਆਗੂਆਂ ਨੇ ਨੋਟ ਕੀਤਾ ਕਿ ਪ੍ਰਾਚੀਨ ਸੱਭਿਅਤਾਪੂਰਨ ਸਬੰਧ ਅਤੇ ਸਮਕਾਲੀ ਲੋਕਾਂ ਵਿਚਕਾਰ ਸੰਪਰਕ ਭਾਈਵਾਲੀ ਵਿੱਚ ਲਗਾਤਾਰ ਜੀਵਿਤ ਭਰ ਰਹੇ ਹਨ। ਇਸ ਸੰਦਰਭ ਵਿੱਚ, ਪ੍ਰਧਾਨ ਮੰਤਰੀ ਨੇ ਉਜ਼ਬੇਕਿਸਤਾਨ ਵਿੱਚ ਯੋਗ ਦੀ ਲੋਕਪ੍ਰਿਯਤਾ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਦਿਨ ਵਿੱਚ, ਉਨ੍ਹਾਂ ਨੇ ਉਜ਼ਬੇਕਿਸਤਾਨ ਦੀ ਯੋਗ ਫੈਡਰੇਸ਼ਨ ਵੱਲੋਂ ਆਯੋਜਿਤ ਇੱਕ ਯੋਗ ਸੈਸ਼ਨ ਨੂੰ ਦੇਖਿਆ। ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦੁਰ ਸ਼ਾਸਤਰੀ ਦੇ ਦੇਹਾਂਤ ਦੀ 60ਵੀਂ ਵਰ੍ਹੇਗੰਢ ਨੂੰ ਯਾਦਗਾਰ ਬਣਾਉਣ ਲਈ, ਪ੍ਰਧਾਨ ਮੰਤਰੀ ਮੋਦੀ ਨੇ ਉਜ਼ਬੇਕ ਵਿਦਿਆਰਥੀਆਂ ਲਈ ਹਿੰਦੀ ਭਾਸ਼ਾ ਵਾਸਤੇ ਲਾਲ ਬਹਾਦੁਰ ਸ਼ਾਸਤਰੀ ਸਕਾਲਰਸ਼ਿਪ ਦਾ ਐਲਾਨ ਕੀਤਾ। ਉਜ਼ਬੇਕਿਸਤਾਨ ਦੀ “ਯਸ਼ੀਲ ਮਾਕੋਨ” ਹਰੀ ਪਹਿਲਕਦਮੀ ਅਤੇ ਭਾਰਤ ਦੀ “ਏਕ ਪੇੜ ਮਾਂ ਕੇ ਨਾਮ” ਪਹਿਲਕਦਮੀ ਵਿਚਕਾਰ ਸਮਾਨਤਾ ਨੂੰ ਮਾਨਤਾ ਦਿੰਦਿਆਂ, ਪ੍ਰਧਾਨ ਮੰਤਰੀ ਮੋਦੀ ਨੇ ਅਰਾਲ ਸਾਗਰ ਖੇਤਰ ਵਿੱਚ ਚੱਲ ਰਹੇ ਵਾਤਾਵਰਣ ਪੁਨਰਵਾਸ ਯਤਨਾਂ ਵਿੱਚ ਉਜ਼ਬੇਕਿਸਤਾਨ ਨਾਲ ਭਾਰਤ ਦੀ ਭਾਈਵਾਲੀ ਦਾ ਐਲਾਨ ਕੀਤਾ ਅਤੇ ਇਸ ਪ੍ਰਾਜੈਕਟ ਲਈ 1 ਮਿਲੀਅਨ ਅਮਰੀਕੀ ਡਾਲਰ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ। ਦੋਵਾਂ ਆਗੂਆਂ ਨੇ ਪੈਲੇਸ ਦੇ ਬਾਗ ਵਿੱਚ ਸਾਂਝੇ ਤੌਰ ’ਤੇ ਇੱਕ ਬੂਟਾ ਵੀ ਲਗਾਇਆ।
ਇਸ ਤੋਂ ਬਾਅਦ, ਦੋਵਾਂ ਧਿਰਾਂ ਨੇ ਸਮਝੌਤਾ ਪੱਤਰਾਂ ਅਤੇ ਸਮਝੌਤਿਆਂ ਦਾ ਅਦਾਨ-ਪ੍ਰਦਾਨ ਕੀਤਾ, ਜੋ ਸੱਭਿਆਚਾਰ, ਉੱਚ ਸਿੱਖਿਆ ਅਤੇ ਖੋਜ, ਸਮਰੱਥਾ ਨਿਰਮਾਣ, ਪੁਰਾਲੇਖ, ਆਰਥਿਕ ਸਹਿਯੋਗ, ਵਾਤਾਵਰਣ, ਸੈਰ-ਸਪਾਟਾ, ਖਣਨ, ਆਯੁਰਵੇਦ ਅਤੇ ਨੇੜਲੇ ਸਬੰਧਾਂ ਸਮੇਤ ਕਈ ਖੇਤਰਾਂ ਨੂੰ ਕਵਰ ਕਰਦੇ ਹਨ। ਉਜ਼ਬੇਕਿਸਤਾਨ ਵਿੱਚ ਫੈਯਾਜ਼ ਟੇਪਾ ਅਤੇ ਕਾਰਾ ਟੇਪਾ ਦੇ ਬੁੱਧ ਅਸਥਾਨਾਂ ਦੀ ਬਹਾਲੀ ਲਈ ਇੱਕ ਇਰਾਦਾ ਪੱਤਰ ਵੀ ਪੂਰਾ ਕੀਤਾ ਗਿਆ। ਤਾਸ਼ਕੰਦ ਸਟੇਟ ਯੂਨੀਵਰਸਿਟੀ ਆਫ਼ ਓਰੀਐਂਟਲ ਸਟੱਡੀਜ਼ ਵਿੱਚ ਆਈਸੀਸੀਆਰ ਸੰਸਕ੍ਰਿਤ ਚੇਅਰ ਦੀ ਸਥਾਪਨਾ ਲਈ ਇੱਕ ਐੱਓਯੂ ਨੂੰ ਵੀ ਅੰਤਿਮ ਰੂਪ ਦਿੱਤਾ ਗਿਆ। ਐੱਓਯੂਜ਼ ਅਤੇ ਸਮਝੌਤਿਆਂ ਦੀ ਪੂਰੀ ਸੂਚੀ ਇੱਥੇ ਵੇਖੀ ਜਾ ਸਕਦੀ ਹੈ।
ਰਾਸ਼ਟਰਪਤੀ ਮਿਰਜ਼ਿਯੋਯੇਵ ਨੇ ਪ੍ਰਧਾਨ ਮੰਤਰੀ ਦੇ ਸਨਮਾਨ ਵਿੱਚ ਦਾਅਵਤੀ ਦੁਪਹਿਰ ਦੇ ਭੋਜਨ ਦੀ ਮੇਜ਼ਬਾਨੀ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮਿਰਜ਼ਿਯੋਯੇਵ ਦਾ ਉਨ੍ਹਾਂ ਦੀ ਸਨੇਹਪੂਰਣ ਮਹਿਮਾਨਨਿਵਾਜ਼ੀ ਲਈ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ।
****
ਐਮਜੇਪੀਐਸ/ਐਸਐਸ/ਵੀਜੇ
My remarks during meeting with President Shavkat Mirziyoyev.@president_uz pic.twitter.com/fcZ1cAhse2
— Narendra Modi (@narendramodi) August 30, 2026