Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਪੰਡਿਤ ਦੀਨਦਿਆਲ ਉਪਾਧਿਆਇ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਂਟ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੰਡਿਤ ਦੀਨਦਿਆਲ ਉਪਾਧਿਆਇ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸ਼ਰਧਾਂਜਲੀ ਭੇਂਟ ਕੀਤੀ ਅਤੇ ‘ਅੰਤਯੋਦਿਆ’ (ਸਮਾਜ ਦੇ ਆਖ਼ਰੀ ਵਿਅਕਤੀ ਤੱਕ ਵਿਕਾਸ) ਅਤੇ ਹਾਸ਼ੀਏ ’ਤੇ ਖੜ੍ਹੇ ਲੋਕਾਂ ਦੇ ਉਥਾਨ ਦੇ ਉਨ੍ਹਾਂ ਦੇ ਦਰਸ਼ਨ ਨੂੰ ਰਾਸ਼ਟਰ-ਨਿਰਮਾਣ ਦੀ ਨੀਂਹ ਵਜੋਂ ਯਾਦ ਕੀਤਾ। ਪ੍ਰਧਾਨ ਮੰਤਰੀ ਨੇ ਹਰ ਕਿਸੇ ਨੂੰ ਉਨ੍ਹਾਂ ਦੇ ਆਦਰਸ਼ਾਂ ਨੂੰ ਅਪਣਾਉਣ ਅਤੇ ਸਮਾਜਿਕ ਤੇ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸ਼੍ਰੀ ਮੋਦੀ ਨੇ ਇੱਕ ਸੰਸਕ੍ਰਿਤ ਸੁਭਾਸ਼ਿਤਮ ਵੀ ਸਾਂਝਾ ਕੀਤਾ, ਜਿਸ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਗਿਆ ਹੈ ਕਿ ਸਫ਼ਲਤਾ ਅਤੇ ਨਵੀਨਤਾ ਕਿਸਮਤ ਦੀ ਥਾਂ ਨਿਰੰਤਰ ਯਤਨਾਂ ਅਤੇ ਹਿੰਮਤ ਨਾਲ ਪ੍ਰਾਪਤ ਹੁੰਦੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ’ਤੇ ਲਿਖਿਆ:

“ਰਾਸ਼ਟਰ ਸੇਵਾ ਦੇ ਸੱਚੇ ਸਾਧਕ ਪੰਡਿਤ ਦੀਨਦਿਆਲ ਉਪਾਧਿਆਇ ਜੀ ਨੂੰ ਉਨ੍ਹਾਂ ਦੀ ਜਯੰਤੀ ’ਤੇ ਸਾਦਰ ਨਮਨ। ਉਨ੍ਹਾਂ ਨੇ ਸਮਾਜ ਦੀ ਆਖ਼ਰੀ ਕਤਾਰ ਵਿੱਚ ਖੜ੍ਹੇ ਵਿਅਕਤੀ ਦੇ ਉਥਾਨ ਨੂੰ ਰਾਸ਼ਟਰ ਨਿਰਮਾਣ ਦਾ ਅਧਾਰ ਮੰਨਿਆ ਅਤੇ ਅੰਤਯੋਦਿਆ ਦੀ ਇੱਕ ਅਜਿਹੀ ਵਿਚਾਰਧਾਰਾ ਦਿੱਤੀ, ਜਿਸ ਨਾਲ ਅੱਜ ਵੀ ਲੋਕ ਭਲਾਈ ਦੀ ਅਦਭੁਤ ਪ੍ਰੇਰਣਾ ਮਿਲਦੀ ਹੈ। ਆਓ, ਇਸ ਖ਼ਾਸ ਮੌਕੇ ’ਤੇ ਉਨ੍ਹਾਂ ਦੇ ਵਿਚਾਰਾਂ ਅਤੇ ਆਦਰਸ਼ਾਂ ਨੂੰ ਅਪਣਾ ਕੇ ਸਮਾਜਿਕ ਅਤੇ ਰਾਸ਼ਟਰੀ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਸੰਕਲਪ ਦੁਹਰਾਈਏ।”

यथा यथा प्रयत्नः स्याद्भवेदाशु फलं तथा।

इति पौरुषमेवास्ति दैवमस्तु तदेव च॥”

ਜਿੰਨੀ ਵੱਡੀ ਕਿਸੇ ਵਿਅਕਤੀ ਦੀ ਮਿਹਨਤ ਅਤੇ ਦ੍ਰਿੜ੍ਹਤਾ ਹੁੰਦੀ ਹੈ, ਉਹ ਓਨੀ ਹੀ ਜਲਦੀ ਸਫ਼ਲਤਾ ਪ੍ਰਾਪਤ ਕਰਦਾ ਹੈ। ਨਵੀਨਤਾ ਵੀ ਨਿਰੰਤਰ ਯਤਨਾਂ ’ਤੇ ਅਧਾਰਿਤ ਹੁੰਦੀ ਹੈ। ਇਸ ਲਈ, ਇਹ ਕਿਸਮਤ ਨਹੀਂ ਸਗੋਂ ਸਮਰਪਿਤ ਕਾਰਜ, ਹਿੰਮਤ ਅਤੇ ਨਵੇਂ ਵਿਚਾਰਾਂ ਨੂੰ ਹਕੀਕਤ ਵਿੱਚ ਬਦਲਣ ਦਾ ਸੰਕਲਪ ਹੈ, ਜੋ ਸਫ਼ਲਤਾ ਅਤੇ ਨਵੀਨਤਾ ਦੋਵਾਂ ਲਈ ਰਾਹ ਪੱਧਰਾ ਕਰਦਾ ਹੈ।

 *****

ਐੱਮਜੇਪੀਐੱਸ/ਐੱਸਐੱਸ/ਪੀਆਰਕੇ