Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਏਸ਼ਿਆਈ ਖੇਡਾਂ ਵਿੱਚ ਮਹਿਲਾ ਟੀਮ ਗੋਲਫ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਅਦਿਤੀ ਅਸ਼ੋਕ, ਪ੍ਰਣਵੀ ਸ਼ਰਥ ਉਰਸ ਅਤੇ ਦੀਕਸ਼ਾ ਡਾਗਰ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਏਸ਼ਿਆਈ ਖੇਡਾਂ 2026 ਵਿੱਚ ਮਹਿਲਾ ਟੀਮ ਗੋਲਫ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਅਦਿਤੀ ਅਸ਼ੋਕ, ਪ੍ਰਣਵੀ ਸ਼ਰਥ ਉਰਸ ਅਤੇ ਦੀਕਸ਼ਾ ਡਾਗਰ ਨੂੰ ਵਧਾਈ ਦਿੱਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਫ਼ਲਤਾ ਖੇਡ ਪ੍ਰਤੀ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਜਨੂਨ ਨੂੰ ਦਰਸਾਉਂਦੀ ਹੈ।

ਸ਼੍ਰੀ ਮੋਦੀ ਨੇ ਅਦਿਤੀ ਅਸ਼ੋਕ, ਪ੍ਰਣਵੀ ਸ਼ਰਥ ਉਰਸ ਅਤੇ ਦੀਕਸ਼ਾ ਡਾਗਰ ਨੂੰ ਨਿਰੰਤਰ ਸਫ਼ਲਤਾ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿੱਚ ਉਹ ਸਫ਼ਲਤਾ ਦੀਆਂ ਨਵੀਂਆਂ ਉਚਾਈਆਂ ਹਾਸਲ ਕਰਨਗੀਆਂ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਇੱਕ ਪੋਸਟ ਵਿੱਚ ਕਿਹਾ; 

“ਏਸ਼ਿਆਈ ਖੇਡਾਂ 2026 ਵਿੱਚ ਕੱਲ੍ਹ ਮਹਿਲਾ ਟੀਮ ਗੋਲਫ ਮੁਕਾਬਲੇ ਵਿੱਚ ਚਾਂਦੀ ਦਾ ਤਮਗ਼ਾ ਜਿੱਤਣ ’ਤੇ ਅਦਿਤੀ ਅਸ਼ੋਕ, ਪ੍ਰਣਵੀ ਸ਼ਰਥ ਉਰਸ ਅਤੇ ਦੀਕਸ਼ਾ ਡਾਗਰ ਨੂੰ ਵਧਾਈਆਂ। ਇਹ ਸਫ਼ਲਤਾ ਖੇਡ ਪ੍ਰਤੀ ਉਨ੍ਹਾਂ ਦੇ ਦ੍ਰਿੜ੍ਹ ਸੰਕਲਪ ਅਤੇ ਜਨੂਨ ਨੂੰ ਦਰਸਾਉਂਦੀ ਹੈ। ਉਹ ਆਉਣ ਵਾਲੇ ਸਮੇਂ ਵਿੱਚ ਸਫ਼ਲਤਾ ਦੀਆਂ ਨਵੀਂਆਂ ਉਚਾਈਆਂ ਹਾਸਲ ਕਰਦੀਆਂ ਰਹਿਣ, ਅਜਿਹੀ ਮੇਰੀ ਕਾਮਨਾ ਹੈ: ਪ੍ਰਧਾਨ ਮੰਤਰੀ @narendramodi”

 *****

ਐੱਮਜੇਪੀਐੱਸ/ਐੱਸਐੱਸ/ਐੱਸਟੀ