Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਊਰਜਾ ਬਦਲਾਅ, ਵਿਆਪਕ ਪਹੁੰਚ ਅਤੇ ਊਰਜਾ ਸੁਰੱਖਿਆ ‘ਤੇ ਕੇਂਦਰਿਤ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਇੱਕ ਲੇਖ ਸਾਂਝਾ ਕੀਤਾ ਜਿਸ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਦੇਸ਼ ਦੀ ਊਰਜਾ ਸੰਬੰਧੀ ਪ੍ਰਗਤੀ ‘ਤੇ ਚਾਨਣਾ ਪਾਇਆ ਗਿਆ ਹੈ। ਇਸ ਵਿੱਚ ਊਰਜਾ ਦੀ ਵਿਆਪਕ ਪਹੁੰਚ, ਨਵਿਆਉਣਯੋਗ ਊਰਜਾ ਦੇ ਤੇਜ਼ੀ ਨਾਲ ਵਾਧੇ ਅਤੇ ਵੱਧ ਊਰਜਾ ਸੁਰੱਖਿਆ ਦੀ ਚਰਚਾ ਹੈ।

ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਬਿਜਲੀ ਅਤੇ ਸਵੱਛ ਖਾਣਾ ਪਕਾਉਣ ਤੋਂ ਲੈ ਕੇ ਸੌਰ ਊਰਜਾ, ਪ੍ਰਮਾਣੂ ਊਰਜਾ ਅਤੇ ਜੈਵਿਕ ਈਂਧਣ ਤੱਕ, ਭਾਰਤ ਲਗਾਤਾਰ ਵਿਭਿੰਨ ਅਤੇ ਮਜ਼ਬੂਤ ਊਰਜਾ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ। ਇਸ ਦੇ ਨਾਲ ਹੀ, ਭਾਰਤ ਗਲੋਬਲ ਊਰਜਾ ਵਪਾਰ ਅਤੇ ਤਕਨਾਲੋਜੀ ਵਿੱਚ ਵੀ ਵੱਡੀ ਭੂਮਿਕਾ ਨਿਭਾ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ:

“ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਭਾਰਤ ਦੀ ਊਰਜਾ ਗਾਥਾ ਵਿਆਪਕ ਪਹੁੰਚ, ਨਵਿਆਉਣਯੋਗ ਊਰਜਾ ਦੀ ਤੇਜ਼ੀ ਨਾਲ ਵਾਧੇ ਅਤੇ ਵੱਧ ਊਰਜਾ ਸੁਰੱਖਿਆ ਦੀ ਗਾਥਾ ਹੈ।

ਬਿਜਲੀ ਅਤੇ ਸਵੱਛ ਖਾਣਾ ਪਕਾਉਣ ਤੋਂ ਲੈ ਕੇ ਸੌਰ ਊਰਜਾ, ਪ੍ਰਮਾਣੂ ਊਰਜਾ ਅਤੇ ਜੈਵਿਕ ਈਂਧਣ ਤੱਕ, ਭਾਰਤ ਲਗਾਤਾਰ ਵਿਭਿੰਨ ਅਤੇ ਮਜ਼ਬੂਤ ਊਰਜਾ ਪ੍ਰਣਾਲੀ ਦਾ ਨਿਰਮਾਣ ਕਰ ਰਿਹਾ ਹੈ।

ਊਰਜਾ ਖੇਤਰ ਵਿੱਚ ਇਹ ਪ੍ਰਗਤੀ ਭਾਰਤ ਨੂੰ ਗਲੋਬਲ ਊਰਜਾ ਵਪਾਰ ਅਤੇ ਤਕਨਾਲੋਜੀ ਵਿੱਚ ਵੀ ਵੱਡੀ ਭੂਮਿਕਾ ਪ੍ਰਦਾਨ ਕਰ ਰਹੀ ਹੈ।”
 

************

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ