Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਆਕਾਰ ਦੇਣ ਵਾਲੇ ਉਦਯੋਗ, ਉੱਦਮਤਾ ਅਤੇ ਨਿਰਮਾਣ ਦੇ ਅਨੁਕੂਲ ਵਾਤਾਵਰਨ ਨੂੰ ਉਜਾਗਰ ਕਰਨ ਵਾਲਾ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਸ਼੍ਰੀ ਉਦੈ ਕੋਟਕ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਉਜਾਗਰ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ 25 ਸਾਲਾਂ ਦੀ ਅਗਵਾਈ ਨੇ ਉਦਯੋਗ, ਉੱਦਮਤਾ ਅਤੇ ਨਿਰਮਾਣ ਲਈ ਭਾਰਤ ਦੇ ਵਾਤਾਵਰਨ ਨੂੰ ਮਜ਼ਬੂਤ ਕਰਨ ਵਿੱਚ ਕਿਸ ਤਰ੍ਹਾਂ ਮਦਦ ਕੀਤੀ ਹੈ।

ਸ਼੍ਰੀ ਕੋਟਕ ਨੇ ਉਜਾਗਰ ਕੀਤਾ ਕਿ ਕਿਸ ਤਰ੍ਹਾਂ ਨਿਰਮਾਣ, ਸੈਮੀਕੰਡਕਟਰ, ਰੱਖਿਆ ਅਤੇ ਡੀਪ ਤਕਨਾਲੋਜੀ ਦੇ ਖੇਤਰ ਵਿੱਚ ਸੁਧਾਰ, ਬੁਨਿਆਦੀ ਢਾਂਚਾ ਅਤੇ ਨਵੀਂਆਂ ਪਹਿਲਕਦਮੀਆਂ ਨਵੀਂਆਂ ਉਦਯੋਗਿਕ ਸਮਰੱਥਾਵਾਂ ਦਾ ਨਿਰਮਾਣ ਕਰ ਰਹੀਆਂ ਹਨ, ਜਦੋਂ ਕਿ ਵਿਕਸਿਤ ਭਾਰਤ ਭਾਰਤੀ ਕਾਰੋਬਾਰਾਂ ਨੂੰ ਵਿਸਤਾਰ ਕਰਨ ਅਤੇ ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ।

ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ:

“PM @narendramodi ਦੀ 25 ਸਾਲਾਂ ਦੀ ਅਗਵਾਈ ਨੇ ਉਦਯੋਗ, ਉੱਦਮਤਾ ਅਤੇ ਨਿਰਮਾਣ ਲਈ ਭਾਰਤ ਦੇ ਵਾਤਾਵਰਨ ਨੂੰ ਮਜ਼ਬੂਤ ਕਰਨ ਵਿੱਚ ਮਦਦ ਕੀਤੀ ਹੈ, ਸ਼੍ਰੀ @udaykotak ਲਿਖਦੇ ਹਨ। ਨਿਰਮਾਣ, ਸੈਮੀਕੰਡਕਟਰ, ਰੱਖਿਆ ਅਤੇ ਡੀਪ ਤਕਨਾਲੋਜੀ ਦੇ ਖੇਤਰ ਵਿੱਚ ਸੁਧਾਰ, ਬੁਨਿਆਦੀ ਢਾਂਚਾ ਅਤੇ ਨਵੀਂਆਂ ਪਹਿਲਕਦਮੀਆਂ ਨਵੀਂਆਂ ਉਦਯੋਗਿਕ ਸਮਰੱਥਾਵਾਂ ਦਾ ਨਿਰਮਾਣ ਕਰ ਰਹੀਆਂ ਹਨ।

ਵਿਕਸਿਤ ਭਾਰਤ ਭਾਰਤੀ ਕਾਰੋਬਾਰਾਂ ਨੂੰ ਅੱਗੇ ਵਧਣ ਅਤੇ ਆਲਮੀ ਪੱਧਰ ‘ਤੇ ਮੁਕਾਬਲਾ ਕਰਨ ਲਈ ਵੀ ਉਤਸ਼ਾਹਿਤ ਕਰ ਰਿਹਾ ਹੈ। ਭਾਰਤ ਦੇ ਉਦਯੋਗਿਕ ਵਿਕਾਸ ਦੇ ਅਗਲੇ ਪੜਾਅ ‘ਤੇ ਇੱਕ ਵਿਚਾਰਸ਼ੀਲ ਦ੍ਰਿਸ਼ਟੀਕੋਣ।”

****

 

ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ