ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭੂਟਾਨ ਦੇ ਪ੍ਰਧਾਨ ਮੰਤਰੀ ਸ਼੍ਰੀ ਸ਼ੇਰਿੰਗ ਤੋਬਗੇ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਇਹ ਉਜਾਗਰ ਕੀਤਾ ਗਿਆ ਹੈ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਕਿਸ ਤਰ੍ਹਾਂ ਵਿਵੇਕ, ਦਇਆ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਦਰਸਾਉਂਦੀ ਹੈ।
ਸ਼੍ਰੀ ਤੋਬਗੇ ਨੇ ਉਜਾਗਰ ਕੀਤਾ ਕਿ ਵਿਕਸਿਤ ਭਾਰਤ ਇਨ੍ਹਾਂ ਕਦਰਾਂ-ਕੀਮਤਾਂ ਦੇ ਸਭ ਤੋਂ ਸਪੱਸ਼ਟ ਪ੍ਰਗਟਾਵੇ ਵਜੋਂ ਸਾਹਮਣੇ ਆਉਂਦਾ ਹੈ, ਜੋ ਭਾਰਤ ਨੂੰ ਇੱਕ ਸਾਂਝਾ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਨੂੰ ਇਸ ਦੇ ਨਿਰਮਾਣ ਲਈ ਪ੍ਰੇਰਿਤ ਕਰਦਾ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਕਿ ਇੱਕ ਮਜ਼ਬੂਤ ਭਾਰਤ ਆਪਣੇ ਗੁਆਂਢੀਆਂ ਅਤੇ ਗਲੋਬਲ ਸਾਊਥ ਲਈ ਵੀ ਵੱਧ ਯੋਗਦਾਨ ਪਾ ਸਕਦਾ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ‘ਤੇ ਪੋਸਟ ਕੀਤਾ:
“ਭੂਟਾਨ ਦੇ PM @tsheringtobgay ਲਿਖਦੇ ਹਨ, ਕਿ PM @narendramodi ਦੀ ਅਗਵਾਈ ਵਿਵੇਕ, ਦਇਆ, ਹਿੰਮਤ ਅਤੇ ਨਿਰਸਵਾਰਥ ਸੇਵਾ ਦੀ ਭਾਵਨਾ ਨੂੰ ਦਰਸਾਉਂਦੀ ਹੈ। ਉਹ ਵਿਕਸਿਤ ਭਾਰਤ ਨੂੰ ਇਨ੍ਹਾਂ ਕਦਰਾਂ-ਕੀਮਤਾਂ ਦੇ ਸਭ ਤੋਂ ਸਪੱਸ਼ਟ ਪ੍ਰਗਟਾਵੇ ਵਜੋਂ ਦੇਖਦੇ ਹਨ, ਜੋ ਭਾਰਤ ਨੂੰ ਇੱਕ ਸਾਂਝਾ ਦ੍ਰਿਸ਼ਟੀਕੋਣ ਪ੍ਰਦਾਨ ਕਰਦਾ ਹੈ ਅਤੇ ਲੋਕਾਂ ਨੂੰ ਇਸ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਮਜ਼ਬੂਤ ਭਾਰਤ ਆਪਣੇ ਗੁਆਂਢੀਆਂ ਅਤੇ ਗਲੋਬਲ ਸਾਊਥ ਲਈ ਵੀ ਵੱਧ ਯੋਗਦਾਨ ਦੇ ਸਕਦਾ ਹੈ। ਅਗਵਾਈ ਅਤੇ ਸੇਵਾ ‘ਤੇ ਇੱਕ ਵਿਚਾਰਪੂਰਨ ਚਿੰਤਨ।”
PM @narendramodi’s leadership reflects wisdom, compassion, courage and selfless service, writes Bhutan PM @tsheringtobgay. He sees Viksit Bharat as the clearest expression of these values, giving India a shared vision and inspiring people to help build it.
A stronger India, he says, can also do more for its neighbours and the Global South. A thoughtful reflection on leadership and service.
https://t.co/9FeknPkEgr
— PMO India (@PMOIndia) October 7, 2026
****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਐੱਸ
PM @narendramodi's leadership reflects wisdom, compassion, courage and selfless service, writes Bhutan PM @tsheringtobgay. He sees Viksit Bharat as the clearest expression of these values, giving India a shared vision and inspiring people to help build it. A stronger India, he says, can also do more for its neighbours and the Global South. A thoughtful reflection on leadership and service. https://t.co/9FeknPkEgr
— PMO India (@PMOIndia) October 7, 2026