Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਖੇਤੀਬਾੜੀ ਦੇ ਬਦਲਾਅ ‘ਤੇ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਖੇਤੀਬਾੜੀ ਦੇ ਬਦਲਾਅ ‘ਤੇ ਸ਼੍ਰੀ ਅਸ਼ੋਕ ਗੁਲਾਟੀ ਵੱਲੋਂ ਲਿਖੇ ਗਏ ਇੱਕ ਲੇਖ ਨੂੰ ਸਾਂਝਾ ਕੀਤਾ। ਇਸ ਲੇਖ ਵਿੱਚ ਇਸ ਗੱਲ ‘ਤੇ ਚਾਨਣਾ ਪਾਇਆ ਗਿਆ ਹੈ ਕਿ ਕਿਵੇਂ ਗੁਜਰਾਤ ਦੇ ਖੇਤੀਬਾੜੀ ਬਦਲਾਅ ਤੋਂ ਲੈ ਕੇ ਭਾਰਤੀ ਖੇਤੀਬਾੜੀ ਦੇ ਵਿਆਪਕ ਬਦਲਾਅ ਤੱਕ ਸ਼੍ਰੀ ਮੋਦੀ ਦੀ 25 ਸਾਲਾਂ ਦੀ ਯਾਤਰਾ ਇਹ ਦਰਸਾਉਂਦੀ ਹੈ ਕਿ ਬਿਹਤਰ ਸਿੰਚਾਈ, ਭਰੋਸੇਮੰਦ ਬਿਜਲੀ, ਪੇਂਡੂ ਸੜਕਾਂ, ਤਕਨਾਲੋਜੀ ਅਤੇ ਮੰਡੀ ਤੱਕ ਪਹੁੰਚ ਨੇ ਕਿਸਾਨਾਂ ਦੀ ਉਤਪਾਦਕਤਾ ਅਤੇ ਆਮਦਨ ਵਧਾਉਣ ਵਿੱਚ ਕਿਵੇਂ ਮਦਦ ਕੀਤੀ ਹੈ।

ਪ੍ਰਧਾਨ ਮੰਤਰੀ ਨੇ ਐੱਕਸ ‘ਤੇ ਪੋਸਟ ਕੀਤਾ:

“ਪ੍ਰਧਾਨ ਮੰਤਰੀ @narendramodi ਦੀ 25 ਸਾਲਾਂ ਦੀ ਯਾਤਰਾ — ਗੁਜਰਾਤ ਵਿੱਚ ਖੇਤੀਬਾੜੀ ਦੇ ਬਦਲਾਅ ਤੋਂ ਲੈ ਕੇ ਭਾਰਤੀ ਖੇਤੀਬਾੜੀ ਵਿੱਚ ਵਿਆਪਕ ਬਦਲਾਅ ਤੱਕ — ਇਹ ਦਰਸਾਉਂਦੀ ਹੈ ਕਿ ਬਿਹਤਰ ਸਿੰਚਾਈ, ਭਰੋਸੇਮੰਦ ਬਿਜਲੀ, ਪੇਂਡੂ ਸੜਕਾਂ, ਤਕਨਾਲੋਜੀ ਅਤੇ ਮੰਡੀ ਤੱਕ ਪਹੁੰਚ ਨੇ ਕਿਸਾਨਾਂ ਦੀ ਉਤਪਾਦਕਤਾ ਅਤੇ ਆਮਦਨ ਵਧਾਉਣ ਵਿੱਚ ਕਿਸ ਤਰ੍ਹਾਂ ਮਦਦ ਕੀਤੀ ਹੈ।

ਰਾਸ਼ਟਰੀ ਪੱਧਰ ‘ਤੇ ਇਸ ਦ੍ਰਿਸ਼ਟੀਕੋਣ ਦਾ ਵਿਸਤਾਰ ਕਰਕੇ ਸਿੱਧੇ ਕਿਸਾਨਾਂ ਨੂੰ ਸਹਾਇਤਾ, ਵਿਭਿੰਨਤਾ ਅਤੇ ਬਿਹਤਰ ਪੇਂਡੂ ਬੁਨਿਆਦੀ ਢਾਂਚਾ ਪ੍ਰਦਾਨ ਕੀਤਾ ਗਿਆ ਹੈ।

ਭਾਰਤੀ ਖੇਤੀਬਾੜੀ ਵਿੱਚ ਆਏ ਬਦਲਾਅ ‘ਤੇ ਇੱਕ ਜ਼ਰੂਰੀ ਪੜ੍ਹਨਯੋਗ ਲੇਖ।”

https://www.business-standard.com/opinion/columns/from-gujarat-s-agrarian-miracle-to-india-s-farm-transformation-126100601522_1.html

****

ਐੱਮਜੇਪੀਐੱਸ/ਐੱਸਐੱਸ/ਵੀਜੇ