Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਧਨਤੇਰਸ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਨਤੇਰਸ ਦੇ ਮੌਕੇ ’ਤੇ ਦੇਸ਼ ਵਾਸੀਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਦਿੱਤੀਆਂ।

ਪ੍ਰਧਾਨ ਮੰਤਰੀ ਨੇ ਪ੍ਰਾਰਥਨਾ ਕੀਤੀ ਕਿ ਭਗਵਾਨ ਧਨਵੰਤਰੀ ਦਾ ਆਸ਼ੀਰਵਾਦ ਸਾਰਿਆਂ ਦੇ ਜੀਵਨ ਨੂੰ ਸੁੱਖ, ਸ਼ਾਂਤੀ ਅਤੇ ਚੰਗੀ ਸਿਹਤ ਨਾਲ ਰੌਸ਼ਨ ਕਰੇ। ਉਨ੍ਹਾਂ ਇਹ ਵੀ ਕਾਮਨਾ ਕੀਤੀ ਕਿ ਹਰ ਪਰਿਵਾਰ ਵਿੱਚ ਹਮੇਸ਼ਾ ਖ਼ੁਸ਼ੀਆਂ ਅਤੇ ਉਤਸ਼ਾਹ ਬਣਿਆ ਰਹੇ ।

ਸ਼੍ਰੀ ਮੋਦੀ ਨੇ ਸਿਹਤ ਦੇ ਦੇਵਤਾ ਭਗਵਾਨ ਧਨਵੰਤਰੀ ਨੂੰ ਪ੍ਰਾਰਥਨਾ ਕੀਤੀ ਅਤੇ ਸਰਬੱਤ ਦੇ ਭਲੇ ਲਈ ਅਸ਼ੀਰਵਾਦ ਮੰਗਿਆ।

ਸ਼੍ਰੀ ਮੋਦੀ ਨੇ ਸੰਸਕ੍ਰਿਤ ਸੁਭਾਸ਼ਿਤਮ ਸਾਂਝਾ ਕਰਦੇ ਹੋਏ ਐੱਕਸ ’ਤੇ ਲਿਖਿਆ-

“ਸਾਰੇ ਦੇਸ਼ ਵਾਸੀਆਂ ਨੂੰ ਧਨਤੇਰਸ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ। ਭਗਵਾਨ ਧਨਵੰਤਰੀ ਦੀ ਬ੍ਰਹਮ ਕਿਰਪਾ ਨਾਲ ਸਭ ਦਾ ਜੀਵਨ ਸੁੱਖ, ਸ਼ਾਂਤੀ ਅਤੇ ਚੰਗੀ ਸਿਹਤ ਨਾਲ ਹਮੇਸ਼ਾ ਰੋਸ਼ਨ ਰਹੇ। ਹਰ ਪਰਿਵਾਰ ਵਿੱਚ ਉਮੰਗ ਅਤੇ ਅਨੰਦ ਦਾ ਅਖੰਡ ਦੀਵਾ ਜਗਦਾ ਰਹੇ, ਇਹੋ ਸ਼ੁਭਕਾਮਨਾ ਹੈ।

नमामि धन्वन्तरिमादिदेवं सुरासुरैर्वन्दितपादपद्मम्।

लोके जरारुग्भयमृत्युनाशं दातारमीशं विविधौषधीनाम्॥”

****

ਐੱਮਜੇਪੀਐੱਸ/ਐੱਸਐੱਸ/ਐੱਸਟੀ