ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਧਨਤੇਰਸ ਦੇ ਮੌਕੇ ’ਤੇ ਕੇਂਦਰੀ ਰਾਜ ਮੰਤਰੀ ਸ੍ਰੀ ਪ੍ਰਤਾਪਰਾਓ ਜਾਧਵ ਵੱਲੋਂ ਲਿਖਿਆ ਗਿਆ ਇੱਕ ਲੇਖ ਸਾਂਝਾ ਕੀਤਾ।
ਇਸ ਲੇਖ ਵਿੱਚ ਦੱਸਿਆ ਗਿਆ ਹੈ ਕਿ ਆਯੁਰਵੇਦ ਕਿਵੇਂ ਸਿਹਤ ਦੀ ਰਾਖੀ ਅਤੇ ਬਿਮਾਰੀਆਂ ਤੋਂ ਬਚਾਅ ਲਈ ਰੋਕਥਾਮ ਵਾਲੀ ਸਿਹਤ ਸੰਭਾਲ (ਪ੍ਰੀਵੈਂਟਿਵ ਹੈਲਥਕੇਅਰ) ਦੀ ਮਹੱਤਤਾ ’ਤੇ ਜ਼ੋਰ ਦਿੰਦਾ ਹੈ।
ਲੇਖ ਵਿੱਚ ਪਰਿਵਾਰਾਂ ਨੂੰ ਸਿਹਤਮੰਦ ਜੀਵਨ-ਸ਼ੈਲੀ ਅਪਣਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਸ ਵਿੱਚ ਸੰਤੁਲਿਤ ਅਤੇ ਸੋਚ-ਸਮਝ ਕੇ ਭੋਜਨ ਕਰਨ, ਨਿਯਮਤ ਤੌਰ ’ਤੇ ਯੋਗ ਕਰਨ, ਪੂਰੀ ਨੀਂਦ ਲੈਣ ਅਤੇ ਸਮੇਂ-ਸਮੇਂ ’ਤੇ ਸਿਹਤ ਜਾਂਚ ਕਰਵਾਉਣ ਵਰਗੀਆਂ ਚੰਗੀਆਂ ਆਦਤਾਂ ਨੂੰ ਅਪਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਲੇਖ ਵਿੱਚ ਆਪਣੇ ਪਿਆਰਿਆਂ ਦੀ ਸਿਹਤ ਵਿੱਚ ਨਿਵੇਸ਼ ਕਰਨ ਅਤੇ ਪਰਿਵਾਰਾਂ ਲਈ ਸਿਹਤਮੰਦ ਭਵਿੱਖ ਦੀ ਸਿਰਜਣਾ ਦੇ ਮਹੱਤਵ ਬਾਰੇ ਵੀ ਦੱਸਿਆ ਗਿਆ ਹੈ।
ਪ੍ਰਧਾਨ ਮੰਤਰੀ ਦਫ਼ਤਰ ਨੇ ਐੱਕਸ ’ਤੇ ਲਿਖਿਆ:
“ਇਸ ਧਨਤੇਰਸ ’ਤੇ ਬਿਹਤਰ ਸਿਹਤ ਲਈ ਸੰਕਲਪ ਲਓ!
ਕੇਂਦਰੀ ਰਾਜ ਮੰਤਰੀ ਸ਼੍ਰੀ @mpprataprao ਨੇ ਦੱਸਿਆ ਹੈ ਕਿ ਆਯੁਰਵੇਦ ਕਿਸ ਤਰ੍ਹਾਂ ਸਿਹਤ ਦੀ ਰਾਖੀ ’ਤੇ ਜ਼ੋਰ ਦਿੰਦਾ ਹੈ ਅਤੇ ਰੋਕਥਾਮ ਵਾਲੀ ਸਿਹਤ ਸੰਭਾਲ ਕਿਉਂ ਮਹੱਤਵਪੂਰਨ ਹੈ।
ਉਨ੍ਹਾਂ ਨੇ ਪਰਿਵਾਰਾਂ ਨੂੰ ਸਿਹਤਮੰਦ ਆਦਤਾਂ ਅਪਣਾਉਣ ਲਈ ਉਤਸ਼ਾਹਿਤ ਕੀਤਾ ਹੈ। ਇਨ੍ਹਾਂ ਵਿੱਚ ਸੋਚ-ਸਮਝ ਕੇ ਅਤੇ ਸੰਤੁਲਿਤ ਭੋਜਨ ਕਰਨਾ, ਨਿਯਮਤ ਤੌਰ ’ਤੇ ਯੋਗ ਕਰਨਾ, ਪੂਰੀ ਨੀਂਦ ਲੈਣਾ ਅਤੇ ਸਮੇਂ ’ਤੇ ਸਿਹਤ ਜਾਂਚ ਕਰਵਾਉਣਾ ਸ਼ਾਮਲ ਹੈ।
ਆਓ, ਅਸੀਂ ਸਭ ਤੋਂ ਮਹੱਤਵਪੂਰਨ ਚੀਜ਼ — ਆਪਣੇ ਪਿਆਰਿਆਂ ਦੀ ਸਿਹਤ ਅਤੇ ਆਪਣੇ ਪਰਿਵਾਰਾਂ ਦੇ ਸਿਹਤਮੰਦ ਭਵਿੱਖ ਵਿੱਚ ਨਿਵੇਸ਼ ਕਰੀਏ।”
This Dhanteras, make a commitment to better health!
Union MoS Shri @mpprataprao highlights how Ayurveda emphasises the preservation of health and why preventive healthcare matters. He encourages families to adopt healthier habits, from mindful eating and regular Yoga to adequate sleep and timely health screenings.
Let us invest in what matters most – the health of our loved ones and a healthier future for our families.
— PMO India (@PMOIndia) November 6, 2026
***********
ਐੱਮਜੇਪੀਐੱਸ/ਐੱਸਐੱਸ/ਐੱਸਟੀ
This Dhanteras, make a commitment to better health! Union MoS Shri @mpprataprao highlights how Ayurveda emphasises the preservation of health and why preventive healthcare matters. He encourages families to adopt healthier habits, from mindful eating and regular Yoga to adequate sleep and timely health screenings. Let us invest in what matters most - the health of our loved ones and a healthier future for our families.
— PMO India (@PMOIndia) November 6, 2026