ਬੰਗਲੁਰੂ ਦੇ ਮੇਰੇ ਪਿਆਰੇ ਭੈਣੋ ਅਤੇ ਭਰਾਵੋ, ਤੁਹਾਨੂੰ ਸਾਰਿਆਂ ਨੂੰ ਨਮਸਕਾਰ! ਕਰਨਾਟਕ ਦੀ ਰਾਜਪਾਲ ਸੁਧਾ ਯਾਦਵ ਜੀ, ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਜੀ, ਸੂਬਾ ਸਰਕਾਰ ਦੇ ਮੰਤਰੀ ਕ੍ਰਿਸ਼ਨਾ ਬਾਇਰੇ ਗੌੜਾ ਜੀ, ਲੋਕ ਸਭਾ ਵਿੱਚ ਮੇਰੇ ਸਾਥੀ ਬੰਗਲੁਰੂ ਤੋਂ ਇੱਕ ਹੋਣਹਾਰ ਨੌਜਵਾਨ ਤੇਜਸਵੀ ਸੂਰਿਆ ਜੀ, ਇੱਥੇ ਮੌਜੂਦ ਹੋਰ ਸਾਰੀਆਂ ਮਾਣਯੋਗ ਹਸਤੀਆਂ, ਦੇਵੀਓ ਅਤੇ ਸੱਜਣੋ !
ਸਾਡੀ ਰਾਜਪਾਲ ਸੁਧਾ ਯਾਦਵ ਜੀ ਦੇ ਨਾਲ ਮੈਨੂੰ ਮੰਚ ਸਾਂਝਾ ਕਰਨ ਦਾ ਇਹ ਪਹਿਲਾ ਮੌਕਾ ਮਿਲਿਆ ਹੈ। ਸ਼ਾਇਦ ਕਰਨਾਟਕ ਦੇ ਲੋਕਾਂ ਨੂੰ ਹਾਲੇ ਉਨ੍ਹਾਂ ਬਾਰੇ ਪੂਰੀ ਜਾਣਕਾਰੀ ਨਾ ਹੋਵੇ। ਪਰ ਮੈਂ ਉਨ੍ਹਾਂ ਦੇ ਜੀਵਨ ਬਾਰੇ ਜ਼ਰੂਰ ਕਹਿਣਾ ਚਾਹਾਂਗਾ ਕਿ ਦੇਸ਼ ਸੇਵਾ ਕੀ ਹੁੰਦੀ ਹੈ? ਦੇਸ਼ ਲਈ ਸਮਰਪਣ ਕੀ ਹੁੰਦਾ ਹੈ? ਇਹ ਅਸੀਂ ਸੁਧਾ ਜੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਜੀਵਨ ਤੋਂ ਜਾਣ ਸਕਦੇ ਹਾਂ। ਜਦੋਂ ਕਾਰਗਿਲ ਦੀ ਜੰਗ ਚੱਲ ਰਹੀ ਸੀ, ਤਾਂ ਉਨ੍ਹਾਂ ਦੇ ਪਤੀ ਇਸ ਜੰਗ ਵਿੱਚ ਸ਼ਹੀਦ ਹੋ ਗਏ ਸਨ। ਇਸ ਤੋਂ ਬਾਅਦ ਵੀ ਉਨ੍ਹਾਂ ਨੇ ਮਾਂ ਭਾਰਤੀ ਦੀ ਸੇਵਾ ਕਰਨ ਦਾ ਆਪਣਾ ਪ੍ਰਣ ਜਾਰੀ ਰੱਖਿਆ। ਆਪਣੇ ਪਤੀ ਦੀ ਯਾਦ ਵਿੱਚ ਉਹ ਅੱਜ ਤੱਕ ਪੂਰੀ ਸੇਵਾ ਭਾਵਨਾ ਨਾਲ ਕੰਮ ਕਰ ਰਹੇ ਹਨ। ਕਈ ਸਾਲ ਸੰਸਦ ਵਿੱਚ ਰਹਿ ਕੇ ਉਨ੍ਹਾਂ ਨੇ ਦੇਸ਼ ਦੇ ਅਨੇਕਾਂ ਵਿਸ਼ਿਆਂ ‘ਤੇ ਮਾਰਗ-ਦਰਸ਼ਨ ਕੀਤਾ ਅਤੇ ਅੱਜ ਕਰਨਾਟਕ ਦੀ ਧਰਤੀ ਤੋਂ ਉਹ ਕਰਨਾਟਕ ਦੇ ਲੋਕਾਂ ਦੀ ਸੁੱਖ-ਸ਼ਾਂਤੀ ਅਤੇ ਖੁਸ਼ਹਾਲੀ ਲਈ ਆਪਣਾ ਯੋਗਦਾਨ ਪਾ ਰਹੇ ਹਨ। ਮੈਂ ਸੁਧਾ ਜੀ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਭ ਤੋਂ ਪਹਿਲਾਂ ਮੈਂ ਬੰਗਲੁਰੂ ਦੀ ਅਧਿਸ਼ਠਾਤਰੀ ਦੇਵੀ ਅਨੰਮਾ ਤਾਈ ਅਤੇ ਨਾਡਾ ਪ੍ਰਭੂ ਕੇਂਪੇਗੌੜਾ ਜੀ ਨੂੰ ਸ਼ਰਧਾਪੂਰਵਕ ਪ੍ਰਣਾਮ ਕਰਦਾ ਹਾਂ। ਅੱਜ ਦਾ ਇਹ ਦਿਨ ਬੰਗਲੁਰੂ ਅਤੇ ਕਰਨਾਟਕ ਦੀ ਵਿਕਾਸ ਯਾਤਰਾ ਨੂੰ ਨਵੀਂ ਗਤੀ ਦੇਣ ਵਾਲਾ ਹੈ। ਅੱਜ ਇੱਥੋਂ ਸੰਪਰਕ ਸਹੂਲਤਾਂ ਅਤੇ ਊਰਜਾ ਸੁਰੱਖਿਆ ਨਾਲ ਜੁੜੇ 15 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਪ੍ਰੋਜੈਕਟ ਸ਼ੁਰੂ ਕੀਤੇ ਜਾ ਰਹੇ ਹਨ। ਮੈਟਰੋ ਅਤੇ ਰੇਲਵੇ ਨਾਲ ਜੁੜੇ ਪ੍ਰੋਜੈਕਟਾਂ ਤੋਂ ਲੈ ਕੇ ਊਰਜਾ ਸੁਰੱਖਿਆ ਦੇ ਕੰਮਾਂ ਤੱਕ, ਇਹ ਸਾਰੇ ਪ੍ਰੋਜੈਕਟ ਕਰਨਾਟਕ ਦੇ ਬੁਨਿਆਦੀ ਢਾਂਚੇ ਨੂੰ ਨਵੀਂ ਮਜ਼ਬੂਤੀ ਦੇਣ ਵਾਲੇ ਹਨ।
ਸਾਥੀਓ,
ਕਿਸੇ ਵੀ ਦੇਸ਼ ਦੀ ਵਿਕਾਸ ਯਾਤਰਾ ਵਿੱਚ ਬੁਨਿਆਦੀ ਢਾਂਚੇ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ। ਬਿਹਤਰ ਸੰਪਰਕ ਸਹੂਲਤਾਂ ਤਰੱਕੀ, ਰੁਜ਼ਗਾਰ ਅਤੇ ਉਦਯੋਗਾਂ ਲਈ ਨਵੀਆਂ ਸੰਭਾਵਨਾਵਾਂ ਪੈਦਾ ਕਰਦੀਆਂ ਹਨ। ਅਤੇ ਜਦੋਂ ਵਿਕਾਸ ਦੇ ਇਹ ਮੌਕੇ ਸਮਾਜ ਦੇ ਹਰ ਵਰਗ ਤੱਕ ਪਹੁੰਚਦੇ ਹਨ, ਤਾਂ ਗਰੀਬੀ ਵਿਰੁੱਧ ਲੜਾਈ ਵੀ ਮਜ਼ਬੂਤ ਹੁੰਦੀ ਹੈ। ਇਸੇ ਦਾ ਨਤੀਜਾ ਹੈ ਕਿ ਪਿਛਲੇ ਸਾਲਾਂ ਵਿੱਚ ਦੇਸ਼ ਦੇ ਲਗਭਗ 50 ਕਰੋੜ ਨਾਗਰਿਕ ਭਾਰੀ ਗਰੀਬੀ ਵਿੱਚੋਂ ਬਾਹਰ ਆਏ ਹਨ। ਅੱਜ ਸ਼ੁਰੂ ਹੋ ਰਹੇ ਇਹ ਪ੍ਰੋਜੈਕਟ ਵੀ ਇਸੇ ਵਿਕਾਸ ਯਾਤਰਾ ਨੂੰ ਅੱਗੇ ਵਧਾਉਣ ਵਾਲੇ ਹਨ। ਇਹ ਵਿਕਸਿਤ ਕਰਨਾਟਕ ਅਤੇ ਵਿਕਸਿਤ ਕਰਨਾਟਕ ਤੋਂ ਵਿਕਸਿਤ ਭਾਰਤ ਦੇ ਨਿਰਮਾਣ ਨੂੰ ਨਵੀਂ ਗਤੀ ਦੇਣਗੇ। ਇਸ ਦੇ ਨਾਲ ਹੀ, ਤਕਨਾਲੋਜੀ ਦੇ ਸ਼ਹਿਰ ਵਜੋਂ ਬੰਗਲੁਰੂ ਦੀ ਪਛਾਣ ਨੂੰ ਹੋਰ ਮਜ਼ਬੂਤ ਕਰਨਗੇ। ਮੈਂ ਇਨ੍ਹਾਂ ਸਾਰੇ ਪ੍ਰੋਜੈਕਟਾਂ ਲਈ ਕਰਨਾਟਕ ਦੇ ਲੋਕਾਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਾਥੀਓ,
ਕੁਝ ਸਮਾਂ ਪਹਿਲਾਂ ਹੀ ਬੰਗਲੁਰੂ ਮੈਟਰੋ ਦੀ ਨਵੀਂ ਪਿੰਕ ਲਾਈਨ ਬੰਗਲੁਰੂ ਵਾਸੀਆਂ ਨੂੰ ਸਮਰਪਿਤ ਕੀਤੀ ਗਈ ਹੈ। ਇਸ ਨਵੀਂ ਮੈਟਰੋ ਲਾਈਨ ਨਾਲ ਆਈ.ਆਈ.ਐੱਮ. ਬੰਗਲੁਰੂ ਅਤੇ ਕਈ ਹੋਰ ਸਿੱਖਿਆ ਸੰਸਥਾਵਾਂ ਦੀ ਸੰਪਰਕ ਸਹੂਲਤ ਹੋਰ ਬਿਹਤਰ ਹੋ ਜਾਵੇਗੀ। ਇਸ ਤੋਂ ਇਲਾਵਾ ਕਈ ਅਜਿਹੇ ਇਲਾਕੇ ਵੀ ਮੈਟਰੋ ਨਾਲ ਜੁੜ ਜਾਣਗੇ, ਜਿਨ੍ਹਾਂ ਨੂੰ ਬੰਗਲੁਰੂ ਦੇ ਵੱਡੇ ਵਪਾਰਕ, ਤਕਨਾਲੋਜੀ ਅਤੇ ਕਾਰੋਬਾਰੀ ਕੇਂਦਰਾਂ ਵਜੋਂ ਜਾਣਿਆ ਜਾਂਦਾ ਹੈ। ਭਾਵ, ਬੰਗਲੁਰੂ ਦੇ ਲੱਖਾਂ ਲੋਕਾਂ ਨੂੰ ਨਾ ਸਿਰਫ਼ ਆਉਣ-ਜਾਣ ਦੀ ਸਹੂਲਤ ਮਿਲੇਗੀ, ਸਗੋਂ ਉਨ੍ਹਾਂ ਦੇ ਪੈਸੇ ਅਤੇ ਸਮੇਂ ਦੀ ਵੀ ਬੱਚਤ ਹੋਵੇਗੀ।
ਸਾਥੀਓ,
ਕੱਲ੍ਹ ਹੀ ਸਵਰਗੀ ਅਨੰਤ ਕੁਮਾਰ ਜੀ ਦੀ ਬਰਸੀ ਸੀ। ਇਸ ਖੇਤਰ ਨਾਲ ਉਨ੍ਹਾਂ ਦਾ ਵਿਸ਼ੇਸ਼ ਲਗਾਅ ਸੀ। ਅੱਜ ਇਸ ਮੈਟਰੋ ਲਾਈਨ ਨੂੰ ਦੇਖ ਕੇ ਉਨ੍ਹਾਂ ਦੀ ਆਤਮਾ ਵੀ ਪ੍ਰਸੰਨ ਹੋਈ ਹੋਵੇਗੀ। ਮੈਂ ਉਨ੍ਹਾਂ ਨੂੰ ਆਪਣੀ ਭਾਵ-ਭਿੰਨੀ ਸ਼ਰਧਾਂਜਲੀ ਭੇਟ ਕਰਦਾ ਹਾਂ।
ਸਾਥੀਓ,
ਬੰਗਲੁਰੂ ਭਾਰਤ ਦੀ ਸਿਲੀਕਾਨ ਵੈਲੀ ਹੈ। ਦੇਸ਼ ਦੇ ਆਈ.ਟੀ. ਨਿਰਯਾਤ ਵਿੱਚ ਇਸ ਦਾ ਇੱਕ ਤਿਹਾਈ ਤੋਂ ਵੱਧ ਯੋਗਦਾਨ ਹੈ। ਇਹ ਸ਼ਹਿਰ ਭਾਰਤ ਦੀ ਨਵੀਨਤਾ ਅਤੇ ਆਰਥਿਕ ਵਿਕਾਸ ਦਾ ਇੱਕ ਵੱਡਾ ਇੰਜਣ ਹੈ। ਇਸ ਲਈ ਪੂਰੇ ਬੰਗਲੁਰੂ ਖੇਤਰ ਦਾ ਤੇਜ਼ ਵਿਕਾਸ ਅਤੇ ਆਧੁਨਿਕ ਜਨਤਕ ਆਵਾਜਾਈ ਦਾ ਵਿਸਥਾਰ ਕੇਂਦਰ ਸਰਕਾਰ ਦੀ ਵੱਡੀ ਤਰਜੀਹ ਹੈ। ਇਸੇ ਸੋਚ ਨਾਲ ਕੇਂਦਰ ਸਰਕਾਰ ਨੰਮਾ ਮੈਟਰੋ ਦੇ ਵਿਸਥਾਰ ਵਿੱਚ ਸਹਿਯੋਗ ਕਰ ਰਹੀ ਹੈ। ਸਾਲ 2014 ਵਿੱਚ ਨੰਮਾ ਮੈਟਰੋ ਸਿਰਫ਼ 17 ਕਿਲੋਮੀਟਰ ਦੀ ਸੀ। ਅੱਜ ਇਸ ਦਾ ਕੁੱਲ ਨੈੱਟਵਰਕ 100 ਕਿਲੋਮੀਟਰ ਤੋਂ ਵੱਧ ਹੋ ਗਿਆ ਹੈ। ਅਸੀਂ ਲਗਾਤਾਰ ਸੈਂਕੜਾ ਲਗਾ ਰਹੇ ਹਾਂ। ਸ਼ਿਵਕੁਮਾਰ ਜੀ, ਮੈਂ ਤੁਹਾਨੂੰ ਦੱਸ ਰਿਹਾ ਸੀ। ਤੁਸੀਂ ਹਾਲ ਹੀ ਵਿੱਚ ਸੁਣਿਆ ਹੋਵੇਗਾ ਕਿ ਗ੍ਰੈਂਡਮਾਸਟਰ ਸ਼ਤਰੰਜ ਵਿੱਚ ਭਾਰਤ ਨੇ ਸੈਂਕੜਾ ਲਗਾਇਆ ਹੈ। ਭਾਰਤ ਵਿੱਚ ਸ਼ਤਰੰਜ ਦੇ 100 ਗ੍ਰੈਂਡਮਾਸਟਰ ਹੋ ਗਏ ਹਨ ਅਤੇ ਇਹ ਸਾਰੇ ਇਸੇ ਦੌਰ ਵਿੱਚ ਬਣੇ ਹਨ।
ਸਾਥੀਓ,
ਦਿੱਲੀ-ਐੱਨ.ਸੀ.ਆਰ. ਅਤੇ ਮੁੰਬਈ ਮੈਟਰੋਪੋਲੀਟਨ ਖੇਤਰ ਤੋਂ ਬਾਅਦ ਬੰਗਲੁਰੂ ਦੇਸ਼ ਦਾ ਤੀਜਾ ਸ਼ਹਿਰ ਬਣ ਗਿਆ ਹੈ, ਜਿੱਥੇ ਮੈਟਰੋ ਨੈੱਟਵਰਕ ਨੇ ਸੈਂਕੜਾ ਲਗਾਇਆ ਹੈ। ਨੰਮਾ ਮੈਟਰੋ ਦੀ ਇਹ ਸਫਲਤਾ ਸਿਰਫ਼ ਇੱਕ ਪ੍ਰੋਜੈਕਟ ਤੱਕ ਸੀਮਤ ਨਹੀਂ ਹੈ। ਇਹ ਜੀਵਨ ਨੂੰ ਸੁਖਾਲ਼ਾ ਬਣਾਉਣ ਅਤੇ ਯਾਤਰਾ ਨੂੰ ਸੁਖਾਲ਼ਾ ਬਣਾਉਣ ਬਾਰੇ ਦੇਸ਼ ਦੀ ਨਵੀਂ ਸੋਚ ਦਾ ਨਤੀਜਾ ਹੈ। ਇਹ ਮੱਧ ਵਰਗ ਦੇ ਪਰਿਵਾਰਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਪ੍ਰਤੀ ਦੇਸ਼ ਦੀ ਵਚਨਬੱਧਤਾ ਦਾ ਨਤੀਜਾ ਹੈ।
ਸਾਥੀਓ,
ਅੱਜ ਭਾਰਤੀ ਰੇਲਵੇ ਗੁਲਾਮੀ ਦੇ ਦੌਰ ਦੀ ਪੁਰਾਣੀ ਸੋਚ ਨੂੰ ਪਿੱਛੇ ਛੱਡ ਰਿਹਾ ਹੈ। ਦੇਸ਼ ਦੀ ਰੇਲਵੇ ਹੁਣ ਨਵੀਂ ਵਿਰਾਸਤ, ਨਵੀਂ ਪਛਾਣ ਬਣਾ ਰਹੀ ਹੈ। ਸਾਡੇ ਰੇਲਵੇ ਸਟੇਸ਼ਨਾਂ, ਸਾਡੇ ਰੇਲ ਇੰਜਣਾਂ ਅਤੇ ਫਿਰ ਰੇਲ ਡੱਬਿਆਂ, ਹਰ ਚੀਜ਼ ‘ਤੇ ਹੁਣ ਭਾਰਤ ਦੀ ਆਪਣੀ ਛਾਪ ਅਤੇ ਆਪਣੀ ਪਛਾਣ ਹੈ। ਵੰਦੇ ਭਾਰਤ ਰੇਲਗੱਡੀ ਜਾਂ ਅੰਮ੍ਰਿਤ ਭਾਰਤ ਸਟੇਸ਼ਨ, ਇਹ ਵਿਕਸਿਤ ਭਾਰਤ ਦੀ ਰੇਲ ਸੇਵਾ ਦੀ ਇੱਕ ਝਲਕ ਹਨ। ਕਰਨਾਟਕ ਦੇ ਵੀ 60 ਤੋਂ ਵੱਧ ਰੇਲਵੇ ਸਟੇਸ਼ਨ, ਜਿਵੇਂ ਚਾਮਰਾਜਨਗਰ, ਚਿੱਕਮਗਲੂਰੂ, ਸਕਲੇਸ਼ਪੁਰ ਅਤੇ ਸੁਬ੍ਰਾਹਮਣਿਆ ਰੋਡ ਸਟੇਸ਼ਨ, ਹੁਣ ਅੰਮ੍ਰਿਤ ਭਾਰਤ ਸਟੇਸ਼ਨ ਬਣ ਚੁੱਕੇ ਹਨ। ਇਨ੍ਹਾਂ ਸਟੇਸ਼ਨਾਂ ਵਿੱਚ ਸੰਵੇਦਨਸ਼ੀਲਤਾ ਵੀ ਹੈ ਅਤੇ ਆਧੁਨਿਕਤਾ ਵੀ। ਬਜ਼ੁਰਗ ਹੋਣ ਜਾਂ ਦਿਵਿਆਂਗਜਨ, ਅਜਿਹੇ ਹਰ ਸਾਥੀ ਲਈ ਵਿਸ਼ੇਸ਼ ਸਹੂਲਤਾਂ ਹਨ। ਜਿਹੜੀਆਂ ਸਹੂਲਤਾਂ ਪਹਿਲਾਂ ਹਵਾਈ ਅੱਡਿਆਂ ‘ਤੇ ਮਿਲਦੀਆਂ ਸਨ, ਹੁਣ ਉਹੀ ਸਹੂਲਤਾਂ ਰੇਲਵੇ ਸਟੇਸ਼ਨਾਂ ‘ਤੇ ਗਰੀਬ ਅਤੇ ਮੱਧ ਵਰਗ ਦੇ ਪਰਿਵਾਰਾਂ ਨੂੰ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਾਥੀਓ,
ਪਿਛਲੇ 10-12 ਸਾਲਾਂ ਵਿੱਚ ਭਾਰਤ ਦਾ ਰੇਲਵੇ ਬਜਟ ਕਈ ਗੁਣਾ ਵਧਿਆ ਹੈ। ਇਸ ਦੌਰਾਨ, ਜਿਵੇਂ ਕਿ ਹੁਣੇ ਤੇਜਸਵੀ ਜੀ ਨੇ ਦੱਸਿਆ, ਕਰਨਾਟਕ ਦੇ ਰੇਲਵੇ ਬਜਟ ਵਿੱਚ ਵੀ 9 ਗੁਣਾ ਵਾਧਾ ਹੋਇਆ ਹੈ। ਅੱਜ ਵੀ ਕਰਨਾਟਕ ਨੂੰ ਰੇਲਵੇ ਦੇ 4 ਅੰਮ੍ਰਿਤ ਸਟੇਸ਼ਨ, ਰੇਲਵੇ ਲਾਈਨਾਂ ਨੂੰ ਡਬਲ ਕਰਨ ਅਤੇ ਬਿਜਲੀਕਰਨ ਦੇ ਦੋ ਪ੍ਰੋਜੈਕਟ ਮਿਲੇ ਹਨ। ਕੁਝ ਦਿਨ ਪਹਿਲਾਂ ਕਰਨਾਟਕ ਨੂੰ ਸੂਬੇ ਦੀ ਪਹਿਲੀ ਵੰਦੇ ਭਾਰਤ ਸਲੀਪਰ ਰੇਲਗੱਡੀ ਮਿਲੀ ਸੀ ਅਤੇ ਅੱਜ ਕਰਨਾਟਕ ਨੂੰ ਗੋਆ ਨਾਲ ਜੋੜਨ ਵਾਲੀ ਵੰਦੇ ਭਾਰਤ ਰੇਲਗੱਡੀ ਮਿਲੀ ਹੈ। ਇਸ ਰੇਲਗੱਡੀ ਨਾਲ ਕਰਨਾਟਕ, ਮੰਗਲੁਰੂ ਸਮੇਤ ਪੂਰੇ ਤੱਟਵਰਤੀ ਰੂਟ ਦੇ ਲੋਕਾਂ ਨੂੰ ਅਰਧ-ਤੇਜ਼ ਰਫ਼ਤਾਰ ਰੇਲਗੱਡੀ ਦਾ ਨਵਾਂ ਤਜਰਬਾ ਮਿਲੇਗਾ।
ਸਾਥੀਓ,
ਵਿਕਸਿਤ ਭਾਰਤ ਦੇ ਨਿਰਮਾਣ ਵਿੱਚ ਸੰਪਰਕ ਸਹੂਲਤਾਂ ਦੇ ਨਾਲ-ਨਾਲ ਊਰਜਾ ਸੁਰੱਖਿਆ ਦੀ ਵੀ ਬਹੁਤ ਵੱਡੀ ਭੂਮਿਕਾ ਹੈ। ਈਰਾਨ ਅਤੇ ਖਾੜੀ ਦੇਸ਼ਾਂ ਦੇ ਆਲੇ-ਦੁਆਲੇ ਚੱਲ ਰਹੀ ਜੰਗ ਨੇ ਇਹ ਦਿਖਾ ਦਿੱਤਾ ਹੈ ਕਿ ਊਰਜਾ ਸੁਰੱਖਿਆ ਕਿੰਨੀ ਜ਼ਰੂਰੀ ਹੈ। ਭਾਰਤ ਲਈ ਵੀ ਇਹ ਚੁਣੌਤੀਪੂਰਨ ਸਮਾਂ ਰਿਹਾ ਹੈ, ਪਰ ਪਿਛਲੇ ਦਹਾਕੇ ਵਿੱਚ ਊਰਜਾ ਸੁਰੱਖਿਆ ਨੂੰ ਲੈ ਕੇ ਚੁੱਕੇ ਗਏ ਕਦਮਾਂ ਨੇ ਸਾਨੂੰ ਇਸ ਸੰਕਟ ਦਾ ਮਜ਼ਬੂਤੀ ਨਾਲ ਸਾਹਮਣਾ ਕਰਨ ਵਿੱਚ ਮਦਦ ਕੀਤੀ ਹੈ। ਅਸੀਂ ਪੈਟਰੋਲ-ਡੀਜ਼ਲ ਅਤੇ ਐੱਲ.ਪੀ.ਜੀ. ਦੇ ਉਤਪਾਦਨ ਦੀ ਸਮਰੱਥਾ ਵਧਾਈ, ਕੱਚੇ ਤੇਲ ਦੇ ਭੰਡਾਰਨ ਦੀ ਵਿਵਸਥਾ ਵਿਕਸਿਤ ਕੀਤੀ, ਸੌਰ, ਪਣ-ਬਿਜਲੀ ਅਤੇ ਪੌਣ ਊਰਜਾ ਦਾ ਵਿਸਥਾਰ ਕੀਤਾ, ਰੇਲਵੇ ਦਾ ਲਗਭਗ ਸੌ ਫ਼ੀਸਦੀ ਬਿਜਲੀਕਰਨ ਕੀਤਾ ਅਤੇ ਮੈਟਰੋ ਵਰਗੀਆਂ ਜਨਤਕ ਆਵਾਜਾਈ ਸਹੂਲਤਾਂ ਨੂੰ ਮਜ਼ਬੂਤ ਬਣਾਇਆ। ਅੱਜ ਕਰਨਾਟਕ ਵਿੱਚ ਵੀ ਜਿਨ੍ਹਾਂ ਤਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਜਿਨ੍ਹਾਂ ਦਾ ਉਦਘਾਟਨ ਕੀਤਾ ਗਿਆ ਹੈ, ਉਹ ਵੀ ਭਾਰਤ ਦੀ ਊਰਜਾ ਸੁਰੱਖਿਆ ਨੂੰ ਨਵੀਂ ਮਜ਼ਬੂਤੀ ਦੇਣਗੇ। ਮੰਗਲੁਰੂ ਦਾ ਐੱਲ.ਪੀ.ਜੀ. ਪ੍ਰੋਜੈਕਟ ਦੇਸ਼ ਵਿੱਚ 80 ਹਜ਼ਾਰ ਮੀਟ੍ਰਿਕ ਟਨ ਐੱਲ.ਪੀ.ਜੀ. ਦੀ ਭੰਡਾਰਨ ਸਮਰੱਥਾ ਵਧਾਏਗਾ। ਦੇਵਨਗੋਂਦੀ ਮਾਰਕੀਟਿੰਗ ਟਰਮੀਨਲ ਪੈਟਰੋਲ, ਡੀਜ਼ਲ ਅਤੇ ਹਵਾਈ ਜਹਾਜ਼ਾਂ ਦੇ ਈਂਧਨ ਦੀ ਸਪਲਾਈ ਨੂੰ ਹੋਰ ਸੰਗਠਿਤ ਅਤੇ ਭਰੋਸੇਮੰਦ ਬਣਾਏਗਾ। ਉੱਥੇ ਹੀ ਬੰਗਲੁਰੂ ਦਾ ਸੀ.ਬੀ.ਜੀ. ਪਲਾਂਟ ਹਰ ਰੋਜ਼ ਲਗਭਗ 13 ਟਨ ਬਾਇਓਗੈਸ ਤਿਆਰ ਕਰੇਗਾ। ਇਸ ਨਾਲ ਕੂੜਾ ਪ੍ਰਬੰਧਨ ਬਿਹਤਰ ਹੋਵੇਗਾ ਅਤੇ ਕੁਦਰਤੀ ਗੈਸ ਦੇ ਆਯਾਤ ‘ਤੇ ਖਰਚ ਹੋਣ ਵਾਲੇ ਪੈਸੇ ਦੀ ਵੀ ਬੱਚਤ ਹੋਵੇਗੀ।
ਸਾਥੀਓ,
ਊਰਜਾ ਸੁਰੱਖਿਆ ਦਾ ਇੱਕ ਮਹੱਤਵਪੂਰਨ ਪਹਿਲੂ ਬਿਜਲੀ ਉਤਪਾਦਨ ਵੀ ਹੈ। ਅੱਜ ਭਾਰਤ ਚਿੱਪ ਤੋਂ ਲੈ ਕੇ ਜਹਾਜ਼ ਤੱਕ, ਏ.ਆਈ., ਡਾਟਾ ਸੈਂਟਰਾਂ ਤੋਂ ਲੈ ਕੇ ਕੁਆਂਟਮ ਕੰਪਿਊਟਿੰਗ ਤੱਕ, ਨਵੀਆਂ ਤਕਨਾਲੋਜੀਆਂ ਵਿੱਚ ਅਗਵਾਈ ਕਰਨ ਦੇ ਟੀਚੇ ਨਾਲ ਅੱਗੇ ਵਧ ਰਿਹਾ ਹੈ। ਇਸ ਲਈ ਦੇਸ਼ ਵਿੱਚ ਲੋੜੀਂਦੀ ਬਿਜਲੀ ਉਪਲਬਧ ਹੋਵੇ, ਇਸ ਦਿਸ਼ਾ ਵਿੱਚ ਵੀ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਅੱਜ ਭਾਰਤ ਦੀ ਨਵਿਆਉਣਯੋਗ ਊਰਜਾ ਸਮਰੱਥਾ 300 ਗੀਗਾਵਾਟ ਤੋਂ ਵੱਧ ਹੋ ਚੁੱਕੀ ਹੈ। ਸਵੱਛ ਊਰਜਾ ਦਾ ਟੀਚਾ ਹਾਸਲ ਕਰਨ ਲਈ ਭਾਰਤ ਆਪਣੇ ਪ੍ਰਮਾਣੂ ਊਰਜਾ ਪਲਾਂਟਾਂ ਦੀ ਗਿਣਤੀ ਵੀ ਵਧਾ ਰਿਹਾ ਹੈ।
ਸਾਥੀਓ,
ਕੇਂਦਰ ਸਰਕਾਰ ਦੀਆਂ ਯੋਜਨਾਵਾਂ ਕਾਰਨ ਅੱਜ ਭਾਰਤ ਦੇ ਨਾਗਰਿਕ ਬਿਜਲੀ ਦੇ ਖਪਤਕਾਰ ਹੋਣ ਦੇ ਨਾਲ-ਨਾਲ ਬਿਜਲੀ ਦੇ ਉਤਪਾਦਕ ਵੀ ਬਣ ਰਹੇ ਹਨ। ਪੀ.ਐੱਮ. ਸੂਰਯਘਰ ਮੁਫ਼ਤ ਬਿਜਲੀ ਯੋਜਨਾ ਤਹਿਤ ਦੇਸ਼ ਦੇ 60 ਲੱਖ ਤੋਂ ਵੱਧ ਪਰਿਵਾਰਾਂ ਨੇ ਆਪਣੇ ਘਰਾਂ ਦੀਆਂ ਛੱਤਾਂ ‘ਤੇ ਸੌਰ ਊਰਜਾ ਪਲਾਂਟ ਲਗਾਏ ਹਨ। ਇਨ੍ਹਾਂ ਵਿੱਚ ਕਰਨਾਟਕ ਦੇ ਵੀ 40 ਹਜ਼ਾਰ ਤੋਂ ਵੱਧ ਪਰਿਵਾਰ ਸ਼ਾਮਲ ਹਨ। ਹਰ ਪਰਿਵਾਰ ਨੂੰ ਕੇਂਦਰ ਸਰਕਾਰ ਵੱਲੋਂ ਲਗਭਗ 80 ਹਜ਼ਾਰ ਰੁਪਏ ਦੀ ਮਦਦ ਦਿੱਤੀ ਗਈ ਹੈ। ਹਰ ਇੱਕ ਪਰਿਵਾਰ ਨੂੰ। ਇਸੇ ਤਰ੍ਹਾਂ ਪੀ.ਐੱਮ. ਕੁਸੁਮ ਯੋਜਨਾ ਤਹਿਤ ਕਰਨਾਟਕ ਵਿੱਚ ਕਿਸਾਨਾਂ ਨੂੰ 8 ਲੱਖ ਤੋਂ ਵੱਧ ਸੌਰ ਪੰਪਾਂ ਰਾਹੀਂ ਸਿੰਜਾਈ ਦੀ ਸਹੂਲਤ ਦਿੱਤੀ ਜਾ ਰਹੀ ਹੈ। ਭਾਵ ਕਰਨਾਟਕ ਦੇ ਅੰਨਦਾਤਾ ਹੁਣ ਊਰਜਾ ਦਾਤਾ ਵੀ ਬਣ ਰਹੇ ਹਨ। ਇਨ੍ਹਾਂ ਯੋਜਨਾਵਾਂ ਨਾਲ ਬਿਜਲੀ ਦਾ ਖਰਚ ਘਟ ਰਿਹਾ ਹੈ ਅਤੇ ਨਾਲ ਹੀ ਕਮਾਈ ਤੇ ਰੁਜ਼ਗਾਰ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ।
ਸਾਥੀਓ,
ਜਦੋਂ ਦੇਸ਼ ਇੱਕ ਮਿਸ਼ਨ ਨਾਲ ਅੱਗੇ ਵਧਦਾ ਹੈ, ਜਦੋਂ ਹਰ ਦੇਸ਼ਵਾਸੀ ਵਿਕਾਸ ਨਾਲ ਜੁੜਦਾ ਹੈ, ਜਦੋਂ ਟੈਕਸਦਾਤਾਵਾਂ ਤੋਂ ਪ੍ਰਾਪਤ ਪੂੰਜੀ ਨੂੰ ਸਹੀ ਤਰੀਕੇ ਨਾਲ ਵਿਕਾਸ ਵਿੱਚ ਲਗਾਇਆ ਜਾਂਦਾ ਹੈ, ਤਾਂ ਉਸ ਦੇ ਨਤੀਜੇ ਵੀ ਰੋਚਕ ਅਤੇ ਸਾਰਥਕ ਹੁੰਦੇ ਹਨ। 2014 ਵਿੱਚ ਅਸੀਂ ‘ਸਭਕਾ ਸਾਥ, ਸਭਕਾ ਵਿਕਾਸ’ ਨੂੰ ਆਪਣਾ ਸੰਕਲਪ ਬਣਾ ਕੇ ਕੰਮ ਸ਼ੁਰੂ ਕੀਤਾ ਸੀ। ਅੱਜ ਇਨ੍ਹਾਂ ਹੀ ਯਤਨਾਂ ਨਾਲ ਦੇਸ਼ ਵਿੱਚ ਮੱਧ ਵਰਗ ਦਾ ਵਿਸਥਾਰ ਹੋ ਰਿਹਾ ਹੈ। ਦੇਸ਼ ਵਿੱਚ ਇੱਕ ਨਵਾਂ ਖਾਹਿਸ਼ੀ ਵਰਗ ਤਿਆਰ ਹੋ ਰਿਹਾ ਹੈ। ਇਹ ਅਜਿਹਾ ਵਰਗ ਹੈ, ਜਿਸ ਦੀਆਂ ਇੱਛਾਵਾਂ ਵਧ ਰਹੀਆਂ ਹਨ। ਉਹ ਆਪਣੇ ਘਰ ਵਿੱਚ ਫਰਿੱਜ, ਵਾਸ਼ਿੰਗ ਮਸ਼ੀਨ ਚਾਹੁੰਦਾ ਹੈ। ਉਹ ਆਪਣੇ ਪਰਿਵਾਰ ਲਈ ਸਕੂਟਰ-ਮੋਟਰਸਾਈਕਲ ਚਾਹੁੰਦਾ ਹੈ। ਉਹ ਆਪਣੇ ਬੱਚਿਆਂ ਨੂੰ ਬਿਹਤਰ ਸਿੱਖਿਆ, ਪੋਸ਼ਣ ਅਤੇ ਸਿਹਤ ਸਹੂਲਤਾਂ ਦੇਣਾ ਚਾਹੁੰਦਾ ਹੈ। ਉਹ ਸੈਰ-ਸਪਾਟੇ ‘ਤੇ ਖਰਚ ਕਰਨਾ ਚਾਹੁੰਦਾ ਹੈ ਅਤੇ ਨਵੇਂ ਤਜਰਬੇ ਹਾਸਲ ਕਰਨਾ ਚਾਹੁੰਦਾ ਹੈ। ਇਹੀ ਵਧਦੀਆਂ ਇੱਛਾਵਾਂ ਦੇਸ਼ ਵਿੱਚ ਨਵੀਂ ਮੰਗ ਪੈਦਾ ਕਰ ਰਹੀਆਂ ਹਨ। ਵਾਹਨ ਉਦਯੋਗ ਤੋਂ ਲੈ ਕੇ ਇਲੈਕਟ੍ਰਾਨਿਕਸ ਤੱਕ, ਸੈਰ-ਸਪਾਟੇ ਤੋਂ ਲੈ ਕੇ ਸੇਵਾ ਖੇਤਰ ਤੱਕ, ਨਵੇਂ ਉਦਯੋਗ, ਫੈਕਟਰੀਆਂ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਰਹੇ ਹਨ। ਭਾਵ, ਇਹ ਨਵਾਂ ਮੱਧ ਵਰਗ ਭਾਰਤ ਦੀ ਅਰਥਵਿਵਸਥਾ ਦੇ ਵਿਕਾਸ ਦਾ ਇੱਕ ਵੱਡਾ ਇੰਜਣ ਬਣ ਰਿਹਾ ਹੈ। ਕਰਨਾਟਕ ਅਤੇ ਬੰਗਲੁਰੂ ਵਿੱਚ ਵੀ ਵੱਡੀ ਗਿਣਤੀ ਵਿੱਚ ਮੌਜੂਦ ਇਸ ਨਵੇਂ ਮੱਧ ਵਰਗ ਦੇ ਹਿੱਤ ਕੇਂਦਰ ਸਰਕਾਰ ਦੀਆਂ ਤਰਜੀਹਾਂ ਵਿੱਚ ਸ਼ਾਮਲ ਹਨ।
ਸਾਥੀਓ,
ਕੇਂਦਰ ਸਰਕਾਰ ਮੱਧ ਵਰਗ ਦੀ ਬੱਚਤ ਵਧਾਉਣ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਵਧੇਰੇ ਪੈਸਾ ਦੇਣ ਲਈ ਲਗਾਤਾਰ ਕੰਮ ਕਰ ਰਹੀ ਹੈ। ਅਸੀਂ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਨੂੰ ਆਮਦਨ ਕਰ ਤੋਂ ਮੁਕਤ ਕਰ ਦਿੱਤਾ ਹੈ। ਟੀ.ਡੀ.ਐੱਸ. ਦੇ ਨਿਯਮਾਂ ਵਿੱਚ ਬਦਲਾਅ ਕਰਕੇ ਸੀਨੀਅਰ ਨਾਗਰਿਕਾਂ ਅਤੇ ਕਿਰਾਏ ਤੋਂ ਆਮਦਨ ਪ੍ਰਾਪਤ ਕਰਨ ਵਾਲਿਆਂ ਨੂੰ ਰਾਹਤ ਦਿੱਤੀ ਹੈ। ਅਗਲੀ ਪੀੜ੍ਹੀ ਦੇ ਜੀ.ਐੱਸ.ਟੀ. ਸੁਧਾਰਾਂ ਰਾਹੀਂ ਰੋਜ਼ਾਨਾ ਵਰਤੋਂ ਦੀਆਂ ਵਸਤਾਂ ਸਸਤੀਆਂ ਕੀਤੀਆਂ ਹਨ। ਨਿੱਜੀ ਸਿਹਤ ਅਤੇ ਜੀਵਨ ਬੀਮਾ ‘ਤੇ ਜੀ.ਐੱਸ.ਟੀ. ਖ਼ਤਮ ਕਰਕੇ ਬੀਮੇ ਨੂੰ ਹੋਰ ਕਿਫ਼ਾਇਤੀ ਬਣਾਇਆ ਹੈ।
ਸਾਥੀਓ,
ਸਾਡਾ ਯਤਨ ਹੈ ਕਿ ਮੱਧ ਵਰਗ ਦੀ ਬੱਚਤ ਵਧੇ, ਉਸ ਦੀ ਖਰੀਦ ਸ਼ਕਤੀ ਮਜ਼ਬੂਤ ਹੋਵੇ ਅਤੇ ਉਹ ਆਪਣੇ ਪਰਿਵਾਰ ਦੇ ਸੁਪਨੇ ਪੂਰੇ ਕਰਨ ਦੇ ਨਾਲ-ਨਾਲ ਦੇਸ਼ ਦੀ ਆਰਥਿਕ ਤਰੱਕੀ ਵਿੱਚ ਵੀ ਭਾਗੀਦਾਰ ਬਣੇ। ਅੱਜ ਕਰਨਾਟਕ ਵਿੱਚ ਹੋ ਰਿਹਾ ਇਹ ਸਮਾਗਮ ਵੀ ਇਸੇ ਵਿਕਾਸ ਯਾਤਰਾ ਨੂੰ ਨਵੀਂ ਗਤੀ ਦੇਣ ਵਾਲਾ ਹੈ। ਤੁਹਾਨੂੰ ਸਾਰਿਆਂ ਨੂੰ ਨਵੇਂ ਪ੍ਰੋਜੈਕਟਾਂ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ!
*****
ਐੱਮਜੇਪੀਐੱਸ/ਐੱਸਐੱਸ/ਵੀਜੇ/ਐੱਸਟੀ
A major boost to Karnataka's growth! Projects worth over ₹15,000 crore are being launched today to strengthen connectivity and energy security. https://t.co/jfMwD06wCK
— Narendra Modi (@narendramodi) November 13, 2026
किसी भी देश की विकास यात्रा में infrastructure की बहुत बड़ी भूमिका होती है। बेहतर connectivity तरक्की, रोजगार और उद्योग सबकी नई संभावनाएं बनाती है। और जब विकास के ये अवसर समाज के हर वर्ग तक पहुंचते हैं, तो गरीबी के खिलाफ लड़ाई भी मजबूत होती है। इसी का परिणाम है कि बीते वर्षों में देश के करीब 50 करोड़ नागरिक भीषण गरीबी से बाहर आए हैं: PM @narendramodi
— PMO India (@PMOIndia) November 13, 2026
दिल्ली-NCR और मुंबई-मेट्रोपॉलिटन रीजन के बाद बेंगलुरू, देश का तीसरा शहर बना है जहां मेट्रो नेटवर्क की सेंचुरी लगी है। नम्मा मेट्रो की ये सफलता केवल एक प्रोजेक्ट तक सीमित नहीं है। ये Ease of Living को लेकर, Ease of Travel को लेकर देश की नई सोच का परिणाम है: PM @narendramodi
— PMO India (@PMOIndia) November 13, 2026
कुछ दिन पहले कर्नाटका को राज्य की पहली वंदे भारत स्लीपर ट्रेन मिली थी और आज कर्नाटका को गोवा से जोड़ने वाली वंदे भारत ट्रेन मिली है: PM @narendramodi
— PMO India (@PMOIndia) November 13, 2026
आज भारत chip से लेकर ship तक, AI, data centres से लेकर quantum computing तक... नई technology में नेतृत्व का लक्ष्य लेकर आगे बढ़ रहा है: PM @narendramodi
— PMO India (@PMOIndia) November 13, 2026