Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਵੱਲੋਂ ਭਾਰਤ ਅਤੇ ਕਿਰਗਿਜ਼ਸਤਾਨ ਵਿਚਕਾਰ ਖੇਤੀਬਾੜੀ ਅਤੇ ਖੁਰਾਕ ਨਾਲ ਸਬੰਧਤ ਉਦਯੋਗ ਦੇ ਖੇਤਰ ’ਚ ਆਪਸੀ ਸਹਿਯੋਗ ਤੇ ਸਮਝੌਤੇ `ਤੇ ਦਸਤਖਤਾਂ ਨੂੰ ਪ੍ਰਵਾਨਗੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲੇ ਦੀ ਉਸ ਤਜਵੀਜ਼ ਨੂੰ ਪ੍ਰਵਾਨਗੀ ਦੇ ਦਿੱਤੀ ਹੈ; ਜਿਸ ਅਧੀਨ ਭਾਰਤ ਅਤੇ ਕਿਰਗਿਜ਼ਸਤਾਨ ਵਿਚਾਲੇ ਖੇਤੀਬਾੜੀ ਅਤੇ ਖੁਰਾਕ ਨਾਲ ਸਬੰਧਤ ਉਦਯੋਗ ਦੇ ਖੇਤਰ ਵਿੱਚ ਆਪਸੀ ਸਹਿਯੋਗ ਲਈ ਇੱਕ ਸਮਝੌਤੇ `ਤੇ ਦਸਤਖਤ ਕੀਤੇ ਜਾਣੇ ਹਨ।

ਭਾਰਤ ਅਤੇ ਕਿਰਗਿਜ਼ਸਤਾਨ ਵਿਚਕਾਰ ਪ੍ਰਸਤਾਵਿਤ ਸਮਝੌਤੇ ਵਿੱਚ ਖੇਤੀਬਾੜੀ ਸਬੰਧੀ ਅਤੇ ਹੋਰ ਸਬੰਧਤ ਵਿਭਿੰਨ ਖੇਤਰਾਂ ਦੀਆਂ ਵੱਖ –ਵੱਖ ਗਤੀਵਿਧੀਆਂ ਅਤੇ ਸਹਾਇਕ ਖੇਤਰ ਸ਼ਾਮਲ ਹਨ ਪਰ ਇਹ ਖੋਜ-ਖੇਤਰ ਕੇਵਲ ਸੂਚਨਾ ਤੇ ਤਜਰਬੇ ਦੇ ਆਦਾਨ-ਪ੍ਰਦਾਨ ਤੱਕ ਹੀ ਸੀਮਤ ਨਹੀਂ ਅਤੇ ਇਸ ਅਧੀਨ ਪਸ਼ੂ ਪ੍ਰਜਣਨ, ਪੰਛੀਆਂ ਦਾ ਇਨਫ਼ਲੂਐਂਜ਼ਾ ਅਤੇ ਮੂੰਹ-ਖੁਰ ਦੀ ਬੀਮਾਰੀ (ਐੱਫ਼.ਐੱਮ.ਡੀ.); ਵੈਟਰਨਰੀ ਦਵਾਈਆਂ, ਪੌਦੇ ਉਗਾਉਣਾ, ਆਧੁਨਿਕ ਟੈਕਨੋਲੋਜੀ ਉੱਤੇ ਅਧਾਰਤ ਬੀਜਾਂ ਦਾ ਉਤਪਾਦਨ, ਬੀਜ ਦੀ ਪ੍ਰਮਾਣਿਕਤਾ; ਸਿੰਚਾਈ ਦੀਆਂ ਵਿਭਿੰਨ ਕਿਸਮਾਂ ਦੀ ਸ਼ੁਰੂਆਤ ਤੇ ਭਾਰਤੀ ਪਾਇਲਟ ਪ੍ਰੋਜੈਕਟ ਸਥਾਪਤ ਕਰਨਾ; ਫ਼ੂਡ ਪ੍ਰੋਸੈੱਸਿੰਗ ਅਤੇ ਪੈਕੇਜਿੰਗ ਟੈਕਨੋਲੋਜੀ ਦੀ ਕਾਰਜਕੁਸ਼ਲਤਾ ਵਧਾਉਣ ਲਈ ਸੂਚਨਾ ਟੈਕਨੋਲੋਜੀ ਦੀ ਵਰਤੋਂ ਆਉਣਗੇ।

ਸੂਚਨਾ ਦਾ ਆਦਾਨ-ਪ੍ਰਦਾਨ ਕਰਨ ਤੋਂ ਇਲਾਵਾ, ਇਸ ਸਹਿਮਤੀ-ਪੱਤਰ ਵਿੱਚ ਪੌਦਿਆਂ ਦੀਆਂ ਕਿਸਮਾਂ ਦੀ ਸੁਰੱਖਿਆ; ਖੇਤੀਬਾੜੀ, ਭੋਜਨ ਵਪਾਰ ਤੇ ਬਾਗ਼ਬਾਨੀ; ਖੇਤੀਬਾੜੀ ਖੋਜ ਤੇ ਸਿੱਖਿਆ, ਬਾਗ਼ਬਾਨੀ ਸਬੰਧੀ ਖੋਜ ਤੇ ਸਿੱਖਿਆ ਅਤੇ ਖ਼ੁਰਾਕ ਸੁਰੱਖਿਆ ਤੇ ਮਾਪਦੰਡ; ਐਕੁਆਕਲਚਰ (ਜਲ-ਖੇਤੀ) ਅਤੇ ਮੱਛੀ ਪਾਲਣ ਆਦਿ ਦੇ ਖੇਤਰ ਵਿੱਚ ਸਹਿਯੋਗ ਦੀ ਵੀ ਵਿਵਸਥਾ ਹੈ।

ਇਸ ਸਮਝੌਤੇ ਵਿੱਚ ਦੋਵੇਂ ਦੇਸ਼ਾਂ ਦੇ ਪ੍ਰਤੀਨਿਧਾਂ ਦਾ ‘ਸਾਂਝਾ ਕਾਰਜ ਦਲ’ ਗਠਤ ਕੀਤੇ ਜਾਣ ਦੀ ਵਿਵਸਥਾ ਹੈ, ਜੋ ਸਹਿਯੋਗ ਦੀਆਂ ਯੋਜਨਾਵਾਂ ਤਿਆਰ ਕਰੇਗਾ, ਇਹ ਸਮਝੌਤਾ ਲਾਗੂ ਕੀਤੇ ਜਾਣ ਦੌਰਾਨ ਸਮੱਸਿਆਵਾਂ ਦਾ ਹੱਲ ਮੁਹੱਈਆ ਕਰਵਾਏਗਾ ਅਤੇ ਸਬੰਧਤ ਧਿਰਾਂ ਵੱਲੋਂ ਨਿਰਧਾਰਤ ਕਾਰਜਾਂ ਨੂੰ ਲਾਗੂ ਕਰੇਗਾ।

ਇਹ ਸਮਝੌਤਾ ਹਸਤਾਖਰ ਕੀਤੇ ਜਾਣ ਦੀ ਮਿਤੀ ਤੋਂ ਲਾਗੂ ਹੋਵੇਗਾ ਅਤੇ ਇਹ ਪੰਜ ਸਾਲਾਂ ਤੱਕ ਲਾਗੂ ਰਹੇਗਾ ਅਤੇ ਉਸ ਵਿੱਚ ਆਪਣੇ-ਆਪ ਹੀ ਅਗਲੇ ਪੰਜ ਹੋਰ ਸਾਲਾਂ ਲਈ ਵਾਧਾ ਹੋ ਜਾਵੇਗਾ; ਬਸ਼ਰਤੇ ਜਦੋਂ ਤੱਕ ਦੋਵਾਂ ਵਿੱਚੋਂ ਕੋਈ ਵੀ ਇੱਕ ਸਬੰਧਤ ਧਿਰ ਕੂਟਨੀਤਕ ਚੈਨਲਾਂ ਰਾਹੀਂ ਇਹ ਸਮਝੌਤਾ ਖ਼ਤਮ ਕਰਨ ਦੀ ਇੱਛਾ ਲਿਖਤੀ ਰੂਪ ਵਿੱਚ ਪ੍ਰਗਟ ਨਹੀਂ ਕਰ ਦਿੰਦੀ ਅਤੇ ਅਜਿਹਾ ਨੋਟਿਸ ਇਹ ਸਮਝੌਤਾ ਖ਼ਤਮ ਹੋਣ ਤੋਂ ਘੱਟੋ-ਘੱਟ ਛੇ ਮਹੀਨੇ ਪਹਿਲਾਂ ਦੇਣਾ ਹੋਵੇਗਾ।


——

AKT/VBA/SH