ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਮੰਤਰੀ ਮੰਡਲ ਨੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀਆਂ ਰੋਜ਼ਗਾਰ ਵਿੱਚ ਪ੍ਰਵੇਸ਼ ਲਈ ਘੱਟੋ ਘੱਟ ਉਮਰ ਅਤੇ ਬਾਲ ਮਜ਼ਦੂਰੀ ਦੇ ਸਭ ਤੋਂ ਖਰਾਬ ਰੂਪਾਂ ਨਾਲ ਸਬੰਧਤ ਦੋ ਮੌਲਿਕ ਕਨਵੈਨਸ਼ਨਾਂ-(1973 (ਨੰਬਰ 138) ਅਤੇ 1999 (ਨੰਬਰ 182), ਦੇ ਪ੍ਰਮਾਣੀਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ।ਭਾਰਤ ਅੰਤਰਰਾਸ਼ਟਰੀ ਕਿਰਤ ਸੰਗਠਨ ਦਾ ਸੰਸਥਾਪਕ ਮੈਂਬਰ ਹੈ ਜੋ ਕਿ 1919 ਵਿੱਚ ਹੋਂਦ ਵਿੱਚ ਆਇਆ ਸੀ।ਫਿਲਹਾਲ ਇਸ ਵਿੱਚ 187 ਮੈਂਬਰ ਹਨ।ਆਈਐੱਲਓ ਕਨਵੈਨਸ਼ਨ,ਸੁਝਾਅ ਅਤੇ ਪ੍ਰੋਟੋਕੋਲ ਦੇ ਰੂਪ ਵਿੱਚ ਅੰਤਰਰਾਸ਼ਟਰੀ ਮਿਆਰ ਨੂੰ ਸਥਾਪਤ ਕਰਨ ਲਈ ਕਾਰਵਾਈ ਦਾ ਪ੍ਰਮੁੱਖ ਸਾਧਨ ਹੈ। ਭਾਰਤ ਨੇ ਹੁਣ ਤੱਕ 45 ਕਨਵੈਨਸ਼ਨਾਂ ਦੀ ਪੁਸ਼ਟੀ ਕੀਤੀ ਹੈ ਜਿਸ ਵਿੱਚੋਂ 42 ਪ੍ਰਭਾਵੀ ਹੈ।ਇਨ੍ਹਾਂ ਵਿੱਚੋਂ ਚਾਰ ਮੌਲਿਕ ਜਾਂ ਕੋਰ ਕਨਵੈਨਸ਼ਨਾਂ ਹਨ।
*****
AKT/VBA/SH