ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਅਸਾਮ ਵਿੱਚ ਬ੍ਰਹਮਪੁੱਤਰ ਨਦੀ ਉੱਤੇ ਬਣੇ ਭਾਰਤ ਦੇ ਸਭ ਤੋਂ ਲੰਮੇ – 9.15 ਕਿਲੋਮੀਟਰ ਲੰਮੇ ਢੋਲਾ-ਸਾਦੀਆਂ ਪੁਲ ਦਾ ਉਦਘਾਟਨ ਕੀਤਾ ।
ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਦੀ ਤੀਜੀ ਵਰ੍ਹੇਗੰਢ ਤੇ ਇਹ ਉਹਨਾਂ ਦਾ ਪਹਿਲਾ ਰੁਝੇਵਾਂ ਸੀ ।
ਇਹ ਪੁਲ ਅਸਾਮ ਅਤੇ ਅਰੁਣਾਚਲ ਪ੍ਰਦੇਸ਼ ਵਿਚਾਲੇ ਮੇਲ ਜੋਲ ਵਧਾਏਗਾ ਅਤੇ ਆਉਣ ਜਾਣ ਵਿੱਚ ਪਹਿਲਾਂ ਨਾਲੋਂ ਬਹੁਤ ਘੱਟ ਸਮਾਂ ਲੱਗੇਗਾ ।
ਉਦਘਾਟਨੀ ਚਿੰਨ ਵਜੋਂ ਲਗਾਈ ਗਈ ਸ਼ਿਲਾ ਦੀ ਘੁੰਡ ਚੁਕਾਈ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਪੁਲ ਦੀ ਯਾਤਰਾ ਕੀਤੀ ਅਤੇ ਕੁਝ ਮਿੰਟਾਂ ਵਾਸਤੇ ਉਸ ਉੱਤੇ ਪੈਦਲ ਚਲੇ ।
ਬਾਦ ਵਿੱਚ ਢੋਲਾ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਪੁਲ ਦੇ ਉਦਘਾਟਨ ਹੋਣ ਦੇ ਨਾਲ ਹੀ ਇਸ ਇਲਾਕੇ ਦੇ ਲੋਕਾਂ ਦਾ ਲੰਮੇ ਸਮੇਂ ਤੋਂ ਚਲ ਰਿਹਾ ਇੰਤਜ਼ਾਰ ਖਤਮ ਹੋ ਗਿਆ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਵਾਸਤੇ ਬੁਨਿਆਦੀ ਢਾਂਚੇ ਦਾ ਹੋਣਾ ਅਤਿ ਅਵੱਸ਼ਕ ਹੈ ਅਤੇ ਕੇਂਦਰ ਸਰਕਾਰ ਦੀ ਏਹੀ ਕੋਸ਼ਿਸ਼ ਹੈ ਕਿ ਲੋਕਾਂ ਦੇ ਸੁਪਨੇ ਅਤੇ ਇਛਾਵਾਂ ਪੂਰੀਆਂ ਕੀਤੀਆਂ ਜਾਣ । ਉਹਨਾਂ ਕਿਹਾ ਇਸ ਪੁਲ ਨਾਲ ਅਸਾਮ ਅਤੇ ਅਰੁਣਾਚਾਲ ਪ੍ਰਦੇਸ਼ ਵਿਚਕਾਰ ਮੇਲ ਜੋਲ ਵਧੇਗਾ ਅਤੇ ਵੱਡੇ ਪੈਮਾਨੇ ਤੇ ਆਰਥਕ ਵਿਕਾਸ ਦੇ ਦਰਵਾਜੇ ਖੁਲ੍ਹਣਗੇ । ਉਹਨਾਂ ਕਿਹਾ ਕਿ ਮੁਲਕ ਦੇ ਪੂਰਬੀ ਅਤੇ ਉੱਤਰ-ਪੂਰਬੀ ਹਿੱਸਿਆਂ ਵਿੱਚ ਆਰਥਕ ਵਿਕਾਸ ਦੀਆਂ ਬਹੁਤ ਅਧਿਕ ਸੰਭਾਵਨਾਵਾਂ ਹਨ ਅਤੇ ਕੇਂਦਰ ਸਰਕਾਰ ਲਈ ਇਹ ਪੁਲ ਇੱਕ ਅੰਸ਼ ਮਾਤਰ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਪੁਲ ਆਮ ਆਦਮੀ ਦੀ ਜ਼ਿੰਦਗੀ ਵਿੱਚ ਸਕਾਰਾਤਮਕ ਬਦਲਾਅ ਲਿਆਵੇਗਾ । ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਲਮਾਰਗਾਂ ਦੇ ਵਿਕਾਸ ਤੇ ਵੀ ਏਨਾ ਹੀ ਜ਼ੋਰ ਦੇ ਰਹੀ ਹੈ ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਉੱਤਰ-ਪੂਰਬ ਨੂੰ ਮੁਲਕ ਦੇ ਹੋਰ ਹਿੱਸਿਆਂ ਨਾਲ ਜੋੜਨਾ ਕੇਂਦਰੀ ਸਰਕਾਰ ਲਈ ਪਹਿਲ ਦੇ ਆਧਾਰ ਤੇ ਕਰਨ ਵਾਲਾ ਕੰਮ ਹੈ ਅਤੇ ਇਸ ਦਿਸ਼ਾ ਵਿੱਚ ਬਹੁਦ ਜ਼ਿਆਦਾ ਰਫ.ਤਾਰ ਨਾਲ ਕੰਮ ਹੋ ਰਿਹਾ ਹੈ । ਉਹਨਾਂ ਕਿਹਾ ਕਿ ਉੱਤਰ-ਪੂਰਵ ਦੇ ਜੁੜ ਜਾਣ ਨਾਲ ਇਸ ਖੇਤਰ ਦਾ ਦੱਖਣ-ਪੂਰਬੀ ਏਸ਼ੀਆ ਦੀ ਅਰਥ ਵਿਵਸਥਾ ਨਾਲ ਵੀ ਲਿੰਕ ਜੁੜ ਜਾਵੇਗਾ । ਪ੍ਰਧਾਨ ਮੰਤਰੀ ਨੇ ਉੱਤਰ-ਪੂਰਬੀ ਖੇਤਰ ਵਿੱਚ ਸੈਰ ਸਪਾਟੇ ਸੰਬੰਧੀ ਵਪਾਰ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਉੱਪਰ ਵੀ ਬੋਲਿਆ । ਉਹਨਾਂ ਕਿਹਾ ਕਿ ਕੇਂਦਰੀ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਢੋਲਾ-ਸਾਦੀਆਂ ਪੁਲ ਦਾ ਨਾਮ ਮਹਾਨ ਸੰਗੀਤਕਾਰ, ਗੀਤਕਾਰ ਅਤੇ ਕਵੀ, ਭੂਪੇਨ ਹਜ਼ਾਰਿਕਾ ਦੇ ਨਾਮ ਨਾਲ ਰੱਖਿਆ ਜਾਵੇ ।
AKT/NT
Futuristic infrastructure that will power India's growth....PM at the Dhola-Sadiya Bridge during his Assam visit. pic.twitter.com/w8T14p4dNc
— PMO India (@PMOIndia) May 26, 2017