Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ  ਵੱਲੋਂ ਵਿੱਤ ਐਕਟ, 2007 ਦੇ ਸੈਕਸ਼ਨ 136 ਅਧੀਨ ਲਗਾਏ ਗਏ ਸੈਕੰਡਰੀ ਅਤੇ ਉਚੇਰੀ ਸਿਖਿਆ ਸੈੱਸ ਦੀ ਆਮਦਨੀ ਵਿੱਚੋਂ ਸੈਕੰਡਰੀ ਅਤੇ ਉਚੇਰੀ ਸਿਖਿਆ ਲਈ ਇਕਹਿਰੇ, ਅਖੁੱਟ ਸੰਗ੍ਰਹਿ ਫੰਡ ਦੀ ਸਿਰਜਣਾ ਨੂੰ ਪ਼੍ਰਵਾਨਗੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅੱਜ  ਸੈਕੰਡਰੀ ਅਤੇ ਉਚੇਰੀ ਸਿਖਿਆ ਲਈ ਜਨਤਕ ਖਾਤਾ ਜਿਸ ਨੂੰ ਕਿ ਮਾਧਿਅਮਿਕ ਅਤੇ ਉੱਚਤਰ ਸ਼ਿਕਸ਼ਾ ਕੋਸ਼  ਕਰਕੇ ਵੀ ਜਾਣਿਆ ਜਾਂਦਾ ਹੈ ਵਿੱਚ ਵਰਤੋਂ ਯੋਗ ਵਿਧਾਨ ਸੰਗ੍ਰਹਿ ਫੰਡ ਦੀ ਸਿਰਜਣਾ ਲਈ ਪ੍ਰਵਾਨਗੀ ਦੇ ਦਿੱਤੀ ਹੈ । ਇਸ ਵਿੱਚ ਸੈਕੰਡਰੀ ਅਤੇ ਉੱਚ ਸਿੱਖਿਆ ਸੈੱਸ ਦੀ ਸਾਰੀ ਆਮਦਨੀ ਜਮ੍ਹਾ ਹੋ ਜਾਇਆ ਕਰੇਗੀ ।

ਮਸਕ (MUSK) ਤੋਂ ਇਕੱਤਰ ਫੰਡ ਦਾ ਸਿੱਖਿਆ ਖੇਤਰਾਂ ਵਿੱਚ ਉਨ੍ਹਾਂ ਸਕੀਮਾਂ ਲਈ ਉਪਯੋਗ ਕੀਤਾ ਜਾਵੇਗਾ ਜੋ ਸਾਰੇ ਮੁਲਕ ਦੇ ਸੈਕੰਡਰੀ ਅਤੇ ਉਚੇਰੀ ਸਿਖਿਆ ਦੇ ਵਿਦਿਆਰਥੀਆਂ ਲਈ ਉਪਲੱਬਧ ਹੋਣਗੀਆਂ ।

 ਕੇਂਦਰੀ ਮੰਤਰੀ ਮੰਡਲ ਨੇ ਉਪਰੋਕਤ ਫੰਡ ਨਾਲ ਸਬੰਧਤ ਹੇਠ ਲਿਖਿਆਂ ਨੂੰ ਵੀ ਪ੍ਰਵਾਨਗੀ ਦਿੱਤੀ:

 (i)      ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੁਆਰਾ ਉਪਰੋਕਤ ਫੰਡ ਦਾ ਪ੍ਰਸ਼ਾਸਨ ਅਤੇ ਰੱਖ ਰਖਾਅ 

(ii)     ਸੈੱਸ ਤੋਂ ਜਮ੍ਹਾ ਹੋਏ ਫੰਡ ਦਾ ਸੈਕੰਡਰੀ ਅਤੇ ਉਚੇਰੀ ਸਿਖਿਆ ਦੀਆਂ ਚਲ ਰਹੀਆਂ ਸਕੀਮਾਂ ਵਿੱਚ ਵਰਤੋਂ ਕੀਤੀ ਜਾਵੇਗੀ ।  ਜਦੋਂ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਨਿਸ਼ਚਿਤ ਕਾਰਜ-ਵਿਧੀ ਅਨੁਸਾਰ ਜ਼ਰੂਰਤ ਦੇ ਅਧਾਰ ਤੇ ਸੈਕੰਡਰੀ ਅਤੇ ਉਚੇਰੀ ਸਿੱਖਿਆ ਦੇ ਕਿਸੇ  ਵੀ ਸੰਭਾਵੀ ਪ੍ਰੋਗਰਾਮ/ਸਕੀਮ ਲਈ ਫੰਡ ਨਿਰਧਾਰਤ ਕਰ ਸਕਦਾ ਹੈ । 

(iii)   ਕਿਸੇ ਵੀ ਵਿੱਤੀ ਸਾਲ ਵਿੱਚ ਸਕੂਲੀ ਸਿੱਖਿਆ ਤੇ ਸਾਖਰਤਾ ਅਤੇ ਉਚੇਰੀ ਸਿਖਿਆ ਵਿਭਾਗ ਦੀਆਂ ਚਲ ਰਹੀਆਂ ਸਕੀਮਾਂ ਦਾ ਖਰਚਾ ਪਹਿਲਾਂ (GBS) ਕੁੱਲ ਬੱਜਟ ਸਹਾਇਤਾ ਵਿੱਚੋਂ ਕੀਤਾ ਜਾਵੇਗਾ ਅਤੇ GBS ਖਤਮ ਹੋਣ ਤੋਂ ਬਾਅਦ ਖਰਚਾ MUSK ਵਿਚੋਂ ਪੂਰਾ ਕੀਤਾ ਜਾਵੇਗਾ ।  

(iv)   ਮਸਕ ਨੂੰ ਭਾਰਤ ਦੇ  ਜਨਤਕ ਖਾਤੇ ਦੇ ਬਿਨਾਂ ਵਿਆਜ ਵਾਲੇ ਸੈਕਸ਼ਨ ਅਧੀਨ ਰਿਜ਼ਰਵ ਫੰਡ ਵਜੋਂ ਕਾਇਮ ਰੱਖਿਆ ਜਾਏਗਾ । 

**** 

AKT/VBA/SH