ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਹੋਈ ਮੀਟਿੰਗ ਵਿੱਚ ਸਸ਼ਸਤ ਸੀਮਾ ਬਲ ਦੇ ਐਗਜ਼ੈਕਟਿਵ ਅਫਸਰਾਂ ਨੂੰ ਸੈਂਟਰਲ ਗਰੁੱਪ ‘ਏ’ ਸਰਵਿਸ ਪ੍ਰਦਾਨ ਕਰਨ ਅਤੇ ਗਰੁੱਪ ‘ਏ’ ਦੇ ਕੈਡਰ ਰੀਵਿਊ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਨਾਲ ਅਸਿਸਟੈਂਟ ਕਮਾਂਡੈਂਟ ਤੋਂ ਲੈ ਕੇ ਇੰਸਪੈਕਟਰ ਜਨਰਲ ਰੈਂਕ ਪੱਧਰ ਤੱਕ ਦੇ ਵੱਖ-ਵੱਖ ਰੈਂਕਾਂ ਦੀਆਂ 19 ਅਸਾਮੀਆਂ ਦੀ ਸਿਰਜਣਾ ਕਰਨੀ ਹੋਵੇਗੀ ਜਿਸ ਨਾਲ ਐੱਸਐੱਸਬੀ ਦੀ ਆਪ੍ਰੇਸ਼ਨਲ ਅਤੇ ਪ੍ਰਸ਼ਾਸਕੀ ਸਮਰੱਥਾ ਵਧ ਸਕੇਗੀ।
ਗਰੁਪ A ਦੀਆਂ ਅਸਾਮੀਆਂ 1253 ਤੋਂ ਵਧਾ ਕੇ 1272 ਕਰਨ ਨਾਲ ਢਾਂਚਾ ਹੇਠ ਲਿਖੇ ਅਨੁਸਾਰ ਹੋ ਜਾਵੇਗਾ —
1. ਇੰਸਪੈਕਟਰ ਜਨਰਲ (ਐੱਸਏਜੀ) ਪੱਧਰ ਦੀਆਂ 2 ਅਸਾਮੀਆਂ ਵਿੱਚ ਵਾਧਾ।
2. ਡੀ ਆਈ ਜੀ / ਕਮਾਂਡੈਂਟ (ਜੇ ਏ ਜੀ) ਪੱਧਰ ‘ਤੇ 11 ਅਸਾਮੀਆਂ ਦਾ ਵਾਧਾ
3. ਡੀ ਸੀ (ਐੱਸ ਟੀ ਐੱਸ) ਪੱਧਰ ‘ਤੇ 2 ਅਸਾਮੀਆਂ ਦਾ ਵਾਧਾ।
4. ਏ ਸੀ (ਜੇ ਟੀ ਐੱਸ) ਪੱਧਰ ‘ਤੇ 4 ਅਸਾਮੀਆਂ ਦਾ ਵਾਧਾ।
ਏਕੇਟੀ/ਵੀਬੀਏ/ਐੱਸਐੱਚ