Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖ਼ਰ ਸੰਮੇਲਨ 2018 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖ਼ਰ ਸੰਮੇਲਨ 2018 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖ਼ਰ ਸੰਮੇਲਨ 2018 ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖ਼ਰ ਸੰਮੇਲਨ 2018 ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਨਿਵੇਸ਼ਕ ਸਿਖ਼ਰ ਸੰਮੇਲਨ 2018 ਵਿੱਚ ਉਦਘਾਟਨੀ ਭਾਸ਼ਣ ਦਿੱਤਾ।

 

ਉਨ੍ਹਾਂ ਕਿਹਾ ਕਿ ਜਦੋਂ ਤਬਦੀਲੀ ਹੁੰਦੀ ਹੈ ਤਾਂ ਸਭ ਲਈ ਉਸ ਨੂੰ ਵੇਖਣਾ ਜ਼ਰੂਰੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਸਿਖ਼ਰ ਸੰਮੇਲਨ ਦਾ ਉੱਤਰ ਪ੍ਰਦੇਸ਼ ਵਿੱਚ ਆਯੋਜਨ, ਜਿਸ ਵਿੱਚ ਕਿ ਇੰਨੀ ਵੱਡੀ ਗਿਣਤੀ ਵਿੱਚ ਨਿਵੇਸ਼ਕ ਹਿੱਸਾ ਲੈ ਰਹੇ ਹਨ, ਤਬਦੀਲੀ ਦਾ ਇਕ ਸੰਕੇਤ ਹੈ। ਉਨ੍ਹਾਂ ਸੂਬੇ ਨੂੰ ਇੰਨੇ ਥੋੜੇ ਸਮੇਂ ਵਿੱਚ ਆਪਣੇ ਆਪ ਨੂੰ ਵਿਕਾਸ ਅਤੇ ਖੁਸ਼ਹਾਲੀ ਦੇ ਰਾਹ ਉੱਤੇ ਸਥਾਪਿਤ ਕਰਨ ਲਈ ਵਧਾਈ ਦਿੱਤੀ।

 

ਉਨ੍ਹਾਂ ਕਿਹਾ ਕਿ ਸੂਬੇ ਨੂੰ ਸੋਮਿਆਂ ਅਤੇ ਯੋਗਤਾਵਾਂ ਦਾ ਅਥਾਹ ਭੰਡਾਰ ਮਿਲਿਆ ਹੋਇਆ ਹੈ। ਉਨ੍ਹਾਂ ਖੇਤੀ ਖੇਤਰ ਵਿੱਚ ਸੂਬੇ ਦੀ ਤਾਕਤ ਦਾ ਜ਼ਿਕਰ ਕੀਤਾ। ਉਨ੍ਹਾਂ ਮੁੱਖ ਮੰਤਰੀ ਯੋਗੀ ਆਦਿੱਤਿਆ ਨਾਥ ਦੀ ਸਰਕਾਰ  ਨੂੰ ਸੂਬੇ ਵਿੱਚ ਨਾਂਹਪੱਖੀ ਮਾਹੌਲ ਨੂੰ ਹਾਂਪੱਖੀ ਅਤੇ ਆਸ ਦੇ ਮਾਹੌਲ ਵਿੱਚ ਤਬਦੀਲ ਕਰਨ ਉੱਤੇ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਸੂਬਾ ਵੱਖ ਵੱਖ ਖੇਤਰਾਂ ਲਈ ਢੁੱਕਵੀਆਂ ਨੀਤੀਆਂ ਬਣਾ ਰਿਹਾ ਹੈ।  ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ, ਔਰਤਾਂ ਅਤੇ ਨੌਜਵਾਨਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਲਈ ਵਚਨਬੱਧ ਹੈ।

 

ਉਨ੍ਹਾਂ ਕਿਹਾ ਕਿ ਸੂਬਾ ‘ਇਕ ਜ਼ਿਲਾ, ਇਕ ਉਤਪਾਦ’ ਸਕੀਮ ਉੱਤੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਸਕੀਮਾਂ, ਜਿਵੇਂ ਕਿ ਸਕਿੱਲ ਇੰਡੀਆ ਮਿਸ਼ਨ, ਸਟੈਂਡ ਅੱਪ ਇੰਡੀਆ, ਸਟਾਰਟ ਅੱਪ ਇੰਡੀਆ ਅਤੇ ਪ੍ਰਧਾਨ ਮੰਤਰੀ ਮੁਦਰਾ ਯੋਜਨਾ ‘ਇਕ ਜ਼ਿਲਾ , ਇਕ ਉਤਪਾਦ’ ਸਕੀਮ ਨੂੰ ਲਾਗੂ ਕਰਨ ਵਿੱਚ ਲਾਹੇਵੰਦ ਸਿੱਧ ਹੋਣਗੀਆਂ।

 

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਕਿਸਾਨ ਸੰਪਦਾ ਸਕੀਮ  ਖੇਤੀ ਖੇਤਰ ਵਿੱਚ ਵੇਸਟੇਜ ਘਟਾਉਣ ਲਈ ਮਦਦ ਕਰੇਗੀ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਐਥਾਨੋਲ ਉਤਪਾਦਨ ਦੀ ਕਾਫੀ ਸਮਰੱਥਾ ਹੈ, ਕਿਉਂਕਿ ਇਥੇ ਗੰਨਾ ਵੱਡੇ ਪੱਧਰ ’ਤੇ ਉਗਾਇਆ ਜਾਂਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ  ਰੱਖਿਆ ਸਨਅਤੀ ਕਾਰੀਡੋਰ ਉੱਤਰ ਪ੍ਰਦੇਸ਼ ਵਿੱਚ ਕਾਇਮ ਕੀਤਾ ਜਾਵੇਗਾ ਅਤੇ ਇਸ ਨਾਲ ਬੁੰਧੇਲਖੰਡ ਖੇਤਰ ਦਾ ਵਿਕਾਸ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁੰਭ ਮੇਲਾ ਅਗਲੇ ਸਾਲ ਪ੍ਰਯਾਗ ਵਿੱਚ ਆਯੋਜਿਤ ਕੀਤਾ ਜਾਵੇਗਾ ਅਤੇ ਇਹ ਦੁਨੀਆ ਵਿੱਚ ਆਪਣੀ ਤਰ੍ਹਾਂ ਦਾ ਸਭ ਤੋਂ ਵੱਡਾ  ਮੇਲਾ ਹੋਵੇਗਾ।

 

****

 

AKT/SH/AK