ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੂੰ ਭਾਰਤ ਅਤੇ ਯੂਨਾਨ ਦਰਮਿਆਨ ਅਖੁੱਟ ਊਰਜਾ ਦੇ ਖੇਤਰ ਵਿੱਚ ਸਹਿਯੋਗ ਬਾਰੇ ਹੋਈ ਸਹਿਮਤੀ ਬਾਰੇ ਜਾਣੂ ਕਰਵਾਇਆ ਗਿਆ ਹੈ। ਇਸ ਸਹਿਮਤੀ ਪੱਤਰ ਉੱਤੇ ਨਵੰਬਰ, 2017 ਨੂੰ ਯੂਨਾਨ ਦੇ ਵਿਦੇਸ਼ ਮੰਤਰੀ ਮਾਣਯੋਗ ਨਿਕੋਸ ਕੋਤਜ਼ੀਆਸ (H.E. Nikos Kotzias) ਦੀ ਨਵੀਂ ਦਿੱਲੀ ਯਾਤਰਾ ਦੌਰਾਨ ਹਸਤਾਖਰ ਕੀਤੇ ਗਏ ਸਨ। ਸਹਿਮਤੀ ਪੱਤਰ ਉੱਤੇ ਭਾਰਤ ਵੱਲੋਂ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਅਤੇ ਯੂਨਾਨ ਦੇ ਵਿਦੇਸ਼ ਮੰਤਰੀ ਮਾਣਯੋਗ ਨਿਕੋਸ ਕੋਤਜ਼ੀਆਸ ਨੇ ਹਸਤਾਖਰ ਕੀਤੇ ਸਨ।
ਦੋਹਾਂ ਧਿਰਾਂ ਦਾ ਉਦੇਸ਼ ਨਵੀਨ ਅਤੇ ਨਵੀਨੀਕਰਨ ਵਿਸ਼ਿਆਂ ਉੱਤੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਰਵਾਇਤੀ ਲਾਭ ਦੇ ਅਧਾਰ ’ਤੇ ਉਤਸ਼ਾਹਿਤ ਕਰਨ ਲਈ ਸਹਿਕਾਰੀ ਸੰਸਥਾਗਤ ਸਬੰਧ ਕਾਇਮ ਕਰਨਾ ਹੈ।
ਸਹਿਮਤੀ ਪੱਤਰ ਵਿੱਚ ਸਹਿਯੋਗ ਦੇ ਖੇਤਰਾਂ ਦੀ ਸਮੀਖਿਆ, ਨਿਗਰਾਨੀ ਅਤੇ ਉਸ ਨਾਲ ਸਬੰਧਤ ਵਿਸ਼ਿਆਂ ਉੱਤੇ ਵਿਚਾਰ-ਵਟਾਂਦਰਾ ਕਰਨ ਲਈ ਇੱਕ ਸੰਯੁਕਤ ਵਰਕਿੰਗ ਗਰੁੱਪ ਬਣਾਉਣ ਦਾ ਪ੍ਰਬੰਧ ਹੈ। ਸਹਿਮਤੀ ਪੱਤਰ ਦਾ ਉਦੇਸ਼ ਮਾਹਰਾਂ ਅਤੇ ਸੂਚਨਾ ਨੈੱਟਵਰਕ ਦਾ ਅਦਾਨ-ਪ੍ਰਦਾਨ ਕਰਨਾ ਹੈ।
***
ਏਕੇਟੀ/ਵੀਬੀਏ