Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮਣੀਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਮੂਲ ਪਾਠ

ਮਣੀਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਮੂਲ ਪਾਠ

ਮਣੀਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਮੂਲ ਪਾਠ

ਮਣੀਪੁਰ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣ ਸਮੇਂ ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦਾ ਮੂਲ ਪਾਠ


ਖੁਰੂਮਜਾਰੀ 

ਈਕ-ਹੋਇਗੀ ਸਰਕਾਰ-ਬੂਥਾਜਾ-ਬਿਰਿਬਾ ਮਣੀਪੁਰ-ਗੀ ਪ੍ਰਜਾ ਪੁਮ-ਨਾਮਾਕੂ ਥਾਗਤ-ਚਾਰੀ

ਸਭ ਤੋਂ ਪਹਿਲਾਂ ਮਣੀਪੁਰ ਦੀ ਜਨਤਾ ਨੂੰ ਬਹੁਤ – ਬਹੁਤ ਵਧਾਈ ।

ਮੁੱਖ ਮੰਤਰੀ ਸ਼੍ਰੀ ਐੱਨ ਬੀਰੇਨ ਸਿੰਘ ਜੀ ਦੀ ਅਗਵਾਈ ਵਿੱਚ ਰਾਜ ਸਰਕਾਰ ਨੇ ਕੱਲ੍ਹ ਇੱਕ ਸਾਲ ਪੂਰਾ ਕੀਤਾ ਹੈ। ਸ਼ਾਸਨ ਕਿਵੇਂ ਚਲਾਇਆ ਜਾਂਦਾ ਹੈ, ਵਿਕਾਸ ਦੀਆਂ ਯੋਜਨਾਵਾਂ ਉੱਤੇ ਕਿਵੇਂ ਕੰਮ ਹੁੰਦਾ ਹੈ ,  ਸਥਿਰਤਾ ਦਾ ਕੀ ਮਤਲਬ ਹੁੰਦਾ ਹੈ, ਕੇਂਦਰ ਅਤੇ ਰਾਜ ਸਰਕਾਰਾਂ ਮਿਲ ਕੇ ਕੰਮ ਕਰਦੀਆਂ ਹਨ , ਤਾਂ ਉਸ ਦਾ ਕੀ ਪ੍ਰਭਾਵ ਪੈਂਦਾ ਹੈ, ਇਨ੍ਹਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਅੱਜ ਮਣੀਪੁਰ ਦੀ ਇਹ ਸ਼ਾਨਦਾਰ ਤਸਵੀਰ ਦੇ ਰਹੀ ਹੈ । 

ਤੁਹਾਡੀਆਂ ਅੱਖਾਂ ਦੀ ਚਮਕ, ਤੁਹਾਡੀ ਖੁਸ਼ੀ ਇਹ ਦੱਸ ਰਹੀ ਹੈ ਕਿ ਰਾਜ ਸਰਕਾਰ ਕਿੰਨਾ ਚੰਗਾ ਕੰਮ ਕਰ ਰਹੀ ਹੈ । ਜਿਸ ਤਰ੍ਹਾਂ ਵੱਡੀ ਗਿਣਤੀ ਵਿੱਚ ਤੁਸੀਂ ਦੂਰ-ਦਰਾਜ ਦੇ ਇਲਾਕਿਆਂ ਤੋਂ ਇੱਥੇ ਸਾਨੂੰ ਅਸ਼ੀਰਵਾਦ  ਦੇਣ ਪੁੱਜੇ ਹੋ ,  ਉਸ ਦੇ ਲਈ ਅਸੀਂ ਸਾਰੇ ਬਹੁਤ ਸ਼ੁਕਰਗੁਜ਼ਾਰ ਹਾਂ ।

ਮੈਂ ਮਣੀਪੁਰ ਦੇ ਲੋਕਾਂ ਦਾ,  ਇੱਥੋਂ ਦੇ ਪ੍ਰਸ਼ਾਸਨ ਅਤੇ ਰਾਜ ਸਰਕਾਰ ਦਾ ਪਿਛਲੇ ਇੱਕ ਸਾਲ ਵਿੱਚ ਕੀਤੇ ਗਏ ਕੰਮਾਂ ਲਈ,  ਉਨ੍ਹਾਂ ਦੀਆਂ ਉਪਲੱਬਧੀਆਂ ਲਈ ਦਿਲੋਂ ਅਭਿਨੰਦਨ ਕਰਦਾ ਹਾਂ ।

ਮੈਨੂੰ ਯਾਦ ਹੈ, ਪਿਛਲੇ ਸਾਲ ਫਰਵਰੀ ਵਿੱਚ ਜਦੋਂ ਮੈਂ ਇੱਥੇ ਆਇਆ ਸੀ ਤਾਂ ਮੈਂ ਕਿਹਾ ਸੀ ਕਿ 15 ਸਾਲ ਵਿੱਚ ਜੋ ਕਾਂਗਰਸ ਸਰਕਾਰ ਨਹੀਂ ਕਰ ਸਕੀ ਉਹ ਸਾਡੀ ਰਾਜ ਸਰਕਾਰ 15 ਮਹੀਨੇ ਵਿੱਚ ਕਰ ਕੇ ਦਿਖਾਵੇਗੀ ।  ਹੁਣ 15 ਮਹੀਨੇ ਪੂਰੇ ਹੋਣ ਵਿੱਚ 3 ਮਹੀਨੇ ਬਾਕੀ ਹਨ ਲੇਕਿਨ ਮਣੀਪੁਰ ਵਿੱਚ ਬਦਲਾਅ ਸਾਫ਼ ਵੇਖਿਆ ਜਾ ਸਕਦਾ ਹੈ । ਪਹਿਲਾਂ ਦੀ ਸਰਕਾਰ ਦੀਆਂ ਨੀਤੀਆਂ ਅਤੇ ਫ਼ੈਸਲਿਆਂ ਨਾਲ ਸਮਾਜ ਵਿੱਚ ਜੋ ਨੈਗੇਟਿਵਿਟੀ ਆ ਗਈ ਸੀ ਉਸ ਨੂੰ ਬੀਰੇਨ ਜੀ ਦੀ ਸਰਕਾਰ ਨੇ ਬਦਲ ਦਿੱਤਾ ਹੈ। ਲਾ ਐਂਡ ਆਰਡਰ ਹੋਵੇ, ਕਰਪਸ਼ਨ ਅਤੇ ਟਰਾਂਸਪੇਰੈਂਸੀ ਹੋਵੇ ਜਾਂ ਫਿਰ ਬੁਨਿਆਦੀ ਢਾਂਚੇ ਨਾਲ ਜੁੜੇ ਕੰਮ, ਹਰ ਮੋਰਚੇ ’ਤੇ ਮਣੀਪੁਰ ਸਰਕਾਰ ਤੇਜ਼ੀ ਨਾਲ ਕੰਮ ਕਰ ਰਹੀ ਹੈ । 

ਸਾਥੀਓ, 

ਮਣੀਪੁਰ ਦੇ ਵਿਕਾਸ ਲਈ ਅੱਜ ਮੈਨੂੰ ਕਰੀਬ-ਕਰੀਬ ਸਾਢੇ ਸੱਤ ਸੌ (750) ਕਰੋੜ ਦੀਆਂ ਯੋਜਨਾਵਾਂ ਨੂੰ ਸ਼ੁਰੂ ਕਰਨ ਜਾਂ ਲੋਕ ਅਰਪਣ ਕਰਨ ਦਾ ਸੁਭਾਗ ਮਿਲਿਆ ਹੈ । ਇਹ ਯੋਜਨਾਵਾਂ ਸਿੱਧੇ-ਸਿੱਧੇ, ਇੱਥੋਂ ਦੇ ਨੌਜਵਾਨਾਂ ਦੇ ਸੁਪਨੇ, ਉਨ੍ਹਾਂ ਦੀ ਪ੍ਰਤਿਭਾ, ਉਨ੍ਹਾਂ ਦੇ ਰੋਜ਼ਗਾਰ, ਮਹਿਲਾਵਾਂ ਦੇ ਸਸ਼ਕਤੀਕਰਣ, ਅਤੇ ਖੇਤਰ ਵਿੱਚ ਕਨੈਕਟਿਵਿਟੀ ਨਾਲ ਜੁੜੀਆਂ ਹੋਈਆਂ ਹਨ । ਮੇਰਾ ਵਿਸ਼ਵਾਸ ਹੈ ਕਿ ਇਹ ਯੋਜਨਾਵਾਂ ਰਾਜ ਦੇ ਵਿਕਾਸ ਨੂੰ ਨਵੀਆਂ ਉਚਾਈਆਂ ’ਤੇ ਲੈ ਕੇ ਜਾਵੇਗੀ । 

 

 

 

 

ਭਰਾਵੋ ਅਤੇ ਭੈਣੋਂ , 

ਸਪੋਰਟਸ ਅੱਜ ਸਿਰਫ ਮਨੋਰੰਜਨ ਅਤੇ ਸਿਹਤਮੰਦ ਰਹਿਣ ਦਾ ਸਾਧਨ ਨਹੀਂ ਰਹਿ ਗਿਆ ਹੈ ।  ਇਹ ਆਪਣੇ ਆਪ ਵਿੱਚ ਇੱਕ ਉਦਯੋਗ ਵੀ ਹੈ । ਅੱਜ ਇਹ ਫੁਲ ਟਾਇਮ ਕਰਿਅਰ ਵੀ ਹੈ । ਸਾਡੀ ਸਰਕਾਰ ਦਾ ਯਤਨ ਰਿਹਾ ਹੈ ਕਿ ਦੇਸ਼ ਦੇ ਨੌਜਵਾਨਾਂ ਨੂੰ ਸਪੋਰਟਸ ਦੀ ਆਧੁਨਿਕ ਟ੍ਰੇਨਿੰਗ ਦੇ ਨਾਲ ਹਰ ਸੁਵਿਧਾ ਦਿੱਤੀ ਜਾਵੇ । ਖਾਸ ਤੌਰ ‘ਤੇ ਉੱਤਰ-ਪੂਰਬ ਵਿੱਚ ਲੱਖਾਂ ਨੌਜਵਾਨਾਂ ਦੀ ਸਮਰੱਥਾ ਅਤੇ ਉਨ੍ਹਾਂ ਦੀ ਪ੍ਰਤਿਭਾ ਨੂੰ ਵੇਖਦੇ ਹੋਏ ਕੇਂਦਰ ਸਰਕਾਰ ਨੇ 500 ਕਰੋੜ ਰੁਪਏ ਦੀ ਲਾਗਤ ਨਾਲ ਨੈਸ਼ਨਲ ਸਪੋਰਟਸ ਯੂਨੀਵਰਸਿਟੀ ਬਣਾਉਣ ਦਾ ਫੈਸਲਾ ਲਿਆ ਸੀ । ਮੈਨੂੰ ਖੁਸ਼ੀ ਹੈ ਕਿ ਇਸ ਸਾਲ ਜਨਵਰੀ ਤੋਂ ਇੱਥੇ ਦੋ ਕੋਰਸ ਸ਼ੁਰੂ ਵੀ ਹੋ ਚੁੱਕੇ ਹਨ । ਅੱਜ ਜਿਸ ਕੈਂਪਸ ਦਾ ਨੀਂਹ ਪੱਥਰ ਮੈਂ ਰੱਖਿਆ ਹੈ ,  ਉਸ ਦਾ ਕੰਮ ਪੂਰਾ ਹੋਣ ਦੇ ਬਾਅਦ ਇੱਥੋਂ ਦੇ ਨੌਜਵਾਨਾਂ  ਦੇ sports talent ਨੂੰ ਸਾਹਮਣੇ ਲਿਆਉਣ ,  ਉਨ੍ਹਾਂ ਨੂੰ ਟ੍ਰੇਨਿੰਗ ਦੇਣ ਵਿੱਚ ਹੋਰ ਮਦਦ ਮਿਲੇਗੀ । 

ਭਰਾਵੋ ਅਤੇ ਭੈਣੋਂ, 

ਸਾਡੀ ਸਰਕਾਰ ਦੇਸ਼ ਨੂੰ ਸਪੋਰਟਿੰਗ ਸੁਪਰ ਪਾਵਰ ਬਣਾਉਣ ਦਾ ਸੰਕਲਪ ਲੈ ਕੇ ਚੱਲ ਰਹੀ ਹੈ ।  ਹਾਲ ਵਿੱਚ ਹੀ ਅਸੀਂ ਖੇਲੋ ਇੰਡੀਆ ਨਾਮ ਨਾਲ ਸਪੋਰਟਸ ਦੇ ਡੈਵਲਮੇਂਟ ਲਈ ਇੱਕ ਨੈਸ਼ਨਲ ਪ੍ਰੋਗਰਾਮ ਸ਼ੁਰੂ ਕੀਤਾ ਹੈ । ਖੇਲੋ ਇੰਡੀਆ ਪ੍ਰੋਗਰਾਮ ਤਹਿਤ ਹਰ ਸਾਲ ਦੇਸ਼ ਦੇ ਚੁਣੇ ਹੋਏ ਇੱਕ ਹਜ਼ਾਰ ਪ੍ਰਤਿਭਾਸ਼ੀਲ ਐਥਲੀਟਾਂ ’ਤੇ 5 ਲੱਖ ਰੁਪਏ ਤੱਕ ਖਰਚ ਕੀਤੇ ਜਾਣਗੇ । ਮੈਂ ਮਣੀਪੁਰ ਦੇ ਨੌਜਵਾਨਾਂ ਨੂੰ ਵੀ ਤਾਕੀਦ ਕਰਦਾ ਹਾਂ ਕਿ ਇਸ ਯੋਜਨਾ ਦਾ ਜ਼ਿਆਦਾ ਤੋਂ ਜ਼ਿਆਦਾ ਲਾਭ ਉਠਾਉਣ । ਸਾਡਾ ਫੋਕਸ ਸਕੂਲੀ ਪੱਧਰ ’ਤੇ ਟੈਲੰਟ ਦੀ ਪਹਿਚਾਣ ਕਰ ਕੇ ਉਸ ਨੂੰ ਨਿਖਾਰਨ ਦਾ ਵੀ ਹੈ । ਹਾਲ ਵਿੱਚ ਹੀ ਇਸ ਪ੍ਰੋਗਰਾਮ ਤਹਿਤ ਦਿੱਲੀ ਵਿੱਚ ਖੇਲੋ ਇੰਡੀਆ ਸਕੂਲ ਗੇਮਾਂ ਦਾ ਪ੍ਰਬੰਧ ਹੋਇਆ ਸੀ । ਮੈਨੂੰ ਖੁਸ਼ੀ ਹੈ ਕਿ ਇਸ ਵਿੱਚ ਵੀ ਮਣੀਪੁਰ ਨੇ ਆਪਣਾ ਲੋਹਾ ਮਨਵਾਇਆ ਅਤੇ ਮੈਡਲ ਟੈਲੀ ਵਿੱਚ ਪੰਜਵੇਂ ਸਥਾਨ ’ਤੇ ਰਿਹਾ । ਮਣੀਪੁਰ ਨੇ ਦੇਸ਼ ਦੇ ਵੱਡੇ ਰਾਜਾਂ ਨੂੰ ਪਿੱਛੇ ਛੱਡਦੇ ਹੋਏ 13 ਗੋਲਡ ਸਮੇਤ 34 ਮੈਡਲ ਜਿੱਤੇ । ਇਸ ਲਈ ਇੱਥੋਂ  ਦੇ Youth ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ । ਸਿਰਫ ਮਣੀਪੁਰ ਹੀ ਨਹੀਂ ਸਗੋਂ ਨਾਰਥ ਈਸਟ ਦੇ ਬਾਕੀ ਰਾਜਾਂ ਦੇ ਬੱਚਿਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਇਨ੍ਹਾਂ ਖੇਡਾਂ ਵਿੱਚ ਵਿਖਾਇਆ ਹੈ

ਸਾਥੀਓ , 

ਅੱਜ ਇੱਥੇ ਸਪੋਰਟਸ ਨਾਲ ਜੁੜੇ ਇੱਕ ਹੋਰ ਵੱਡੇ ਪ੍ਰੋਜੈਕਟ ਨੂੰ ਲੋਕ-ਅਰਪਣ ਕੀਤਾ ਗਿਆ । ਮਣੀਪੁਰ ਦਾ ਪਹਿਲਾ Multi Sports Complex ਹੁਣ ਇੱਥੋਂ ਦੇ ਨੌਜਵਾਨਾਂ ਦੇ ਹਵਾਲੇ ਹੈ । Multi Sports Complex ਵਿੱਚ ਇੱਥੋਂ ਦੇ ਨੌਜਵਾਨ ਇੱਥੇ ਨਾ ਸਿਰਫ਼ ਟ੍ਰੇਨਿੰਗ ਕਰ ਸਕਣਗੇ ਸਗੋਂ ਚੰਗੇ ਟੂਰਨਾਮੈਂਟ ਵੀ ਆਰਗੇਨੀਈਜ਼ ਕਰ ਸਕਣਗੇ । 

ਭਰਾਵੋ ਅਤੇ ਭੈਣੋਂ , 

ਮਣੀਪੁਰ ਦੇਸ਼ ਦਾ ਉਹ ਰਾਜ ਹੈ , ਜਿਸਨੇ sports  ਰਾਹੀਂ Women Empowerment ਦੀ ਗੱਲ ਨੂੰ ਸੱਚ ਕਰ ਕੇ ਵਿਖਾਇਆ ਹੈ । ਇੱਥੋਂ ਦੀਆਂ ਮਹਿਲਾ ਖਿਡਾਰਨਾਂ ਨੇ ਓਲੰਪਿਕਸ ਤੋਂ ਲੈ ਕੇ ਕਾਮਨ ਵੈਲਥ ਖੇਡਾਂ ਤੱਕ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ । ਫੁਟਬਾਲ ,  ਰੈਸਲਿੰਗ , ਬਾਕਸਿੰਗ ,  ਵੇਟਲਿਫਟਿੰਗ ਅਤੇ ਆਰਚਰੀ ਜਿਹੀਆਂ ਖੇਡਾਂ ਵਿੱਚ ਇਸ ਰਾਜ ਨੇ ਮੈਰੀ ਕੌਮ , Mirabai ਚਾਨੂ , ਬਾਮਬਾਇਲਾ ਦੇਵੀ  ਲੈਸ਼ਰਾਮ ਅਤੇ ਸਰਿਤਾ ਦੇਵੀ  ਜਿਹੀਆਂ ਕਈ ਚੈਂਪਿਅਨਜ਼ ਦਿੱਤੀਆਂ ਹਨ । ਇਸ ਰਾਜ ਵਿਚਲੀ ਮਹਿਲਾ ਭਾਰਤੀ ਸ਼ਕਤੀ ਹਮੇਸ਼ਾਂ ਤੋਂ ਦੇਸ਼ ਲਈ ਪ੍ਰੇਰਣਾ ਸਰੋਤ ਰਹੀ ਹੈ। ਅੱਜ ਇਸ ਅਵਸਰ  ’ਤੇ ਮੈਂ ਰਾਸ਼ਟਰ ਦੀ ਧੀ ਅਤੇ ਮਹਾਨ ਕ੍ਰਾਂਤੀਕਾਰੀ ਗੇਦਿਨਲਿਊ ਨੂੰ ਸਲੂਟ ਕਰਦਾ ਹਾਂ। ਅੱਜ ਉਨ੍ਹਾਂ ਨੂੰ ਸਮਰਪਿਤ ਕਰਨ ਦਾ ਉਦਘਾਟਨ ਕਰਕੇ ਮੈਂ ਗਰਵ ਮਹਿਸੂਸ ਕਰਦਾ ਹਾਂ।

ਦੋਸਤੋ,

ਲੜਕੀਆਂ ਦੀ ਸਿੱਖਿਆ, ਮਹਿਲਾ ਸਸ਼ਕਤੀਕਰਣ ਦੀ ਬੁਨਿਆਦ ਹੈ। ਕੁਝ ਸਮਾਂ ਪਹਿਲਾਂ ਹੀ ਕੇਂਦਰ ਸਰਕਾਰ ਨੇ ਰਾਸ਼ਟਰ ਭਰ ਵਿੱਚ ‘ਬੇਟੀ ਬਚਾਓ, ਬੇਟੀ ਪੜਾਓ’ ਪ੍ਰੋਗਰਾਮ ਸ਼ੁਰੂ ਕੀਤਾ ਸੀ। ਸਾਰੇ ਦੇਸ਼ ਵਿੱਚ ਇਸ ਪ੍ਰੋਗਰਾਮ ਦੇ ਸਕਾਰਾਤਮਕ ਨਤੀਜੇ ਮਿਲੇ ਹਨ। ਮੈਨੂੰ ਖੁਸ਼ੀ ਹੈ ਕਿ ਰਾਜ ਸਰਕਾਰ ਪਹਾੜੀ ਅਤੇ ਕਬਾਇਲੀ ਖੇਤਰਾਂ ਵਿੱਚ ਲੜਕੀਆਂ ਨੂੰ ਦਰਪੇਸ਼ ਮੁਸ਼ਕਲਾਂ ਘਟਾਉਣ ਲਈ ਕੰਮ ਕਰ ਰਹੀ ਹੈ। ਕਬਾਇਲੀ ਇਲਾਕਿਆਂ ਦੀਆਂ ਲੜਕੀਆਂ ਵਾਸਤੇ ਰਾਜ ਸਰਕਾਰ ਨੇ ਇੱਕ ਨਵੇਂ ਹੋਸਟਲ ਦੀ ਉਸਾਰੀ ਕੀਤੀ ਹੈ। ਮੈਂ ਖੁਸ਼ਕਿਸਮਤ ਹਾਂ ਕਿ ਅਜਿਹੇ ਹੀ ਇੱਕ ਹੋਸਟਲ ਦਾ ਉਦਘਾਟਨ ਕਰਨ ਦਾ ਅੱਜ ਮੈਨੂੰ ਮੌਕਾ ਮਿਲਿਆ ਹੈ। ਮਣੀਪੁਰ ਵਿੱਚ ਔਰਤਾਂ ਖੇਤੀਬਾੜੀ ਤੋਂ ਲੈ ਕਿ ਹਸਤਕਲਾਵਾਂ ਦੇ ਖੇਤਰ ਤੱਕ ਪੂਰੀ ਤਰ੍ਹਾਂ ਸ਼ਾਮਲ ਹਨ। ਕੇਵਲ ਮਹਿਲਾਵਾਂ ਲਈ ਹੀ ਇੱਕ ਮਾਰਕਿਟ ਬਣਾਈ ਗਈ ਹੈ ਤਾਂ ਕਿ ਉਨ੍ਹਾਂ ਨੂੰ ਆਪਣੇ ਉਤਪਾਦ ਵੇਚਣ ਵਿੱਚ ਕਠਿਨਾਈ ਨਾ ਹੋਵੇ। ਸ਼੍ਰੀ ਬੀਰੇਨ ਜੀ ਦੀ ਅਗਵਾਈ ਹੇਠ ਮਣੀਪੁਰ ਸਰਕਾਰ ਸਮੁੱਚੇ ਰਾਜ ਵਿੱਚ ਅਜਿਹੀਆਂ ਮਾਰਕਿਟਾਂ ਦਾ ਨਿਰਮਾਣ ਕਰ ਰਹੀ ਹੈ। ਮੈਂ ਸਿਰਫ਼ ਇੱਕ ਅਜਿਹੀ ਮਾਰਕਿਟ ਦਾ ਉਦਘਾਟਨ ਕੀਤਾ ਹੈ। ਮੈਂ ਸ਼੍ਰੀ ਬੀਰੇਨ ਜੀ ਨੂੰ ਬੇਨਤੀ ਕਰਾਂਗਾ ਕਿ ਉਹ ਰਾਜ ਵਿੱਚ ਈ-ਮਾਰਕਿਟ ਸਥਾਨ ਦਾ ਵੀ ਪ੍ਰਸਾਰ ਕਰਨ। ਇਹ ਅਜਿਹਾ ਸੱਚ ਹੈ ਜਿਸ ਰਾਹੀਂ ਤੁਸੀਂ ਆਪਣੇ ਉਤਪਾਦ ਸਰਕਾਰ ਨੂੰ ਵੇਚ ਸਕਦੇ ਹੋ। ਮਣੀਪੁਰ ਦੀਆਂ ਮਹਿਲਾਵਾਂ ਇਸ ਤੋਂ ਬਹੁਤ ਲਾਭ ਉਠਾ  ਸਕਦੀਆਂ ਹਨ। ਅੱਜ ਮੈਂ ਰਾਜ ਵਿੱਚ 1000 ਆਂਗਨਵਾੜੀ ਕੇਂਦਰਾਂ ਦਾ ਵੀ ਉਦਘਾਟਨ ਕੀਤਾ ਹੈ। ਇਹ ਕੇਂਦਰ ਹਜ਼ਾਰਾਂ ਮਾਤਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਇੱਕ ਮਾਧਿਅਮ ਵਜੋਂ ਕੰਮ ਕਰਨਗੇ। ਉਨ੍ਹਾਂ ਨੂੰ ਮਹਿਲਾ ਦਿਵਸ ’ਤੇ ਸ਼ੁਰੂ ਕੀਤੇ ਗਏ ਰਾਸ਼ਟਰੀ ਪੌਸ਼ਟਿਕਤਾ ਮਿਸ਼ਨ ਤੋਂ ਵੀ ਲਾਭ ਹੋਵੇਗਾ। ਇਸ ਮਿਸ਼ਨ ਦਾ ਉਦੇਸ਼ ਪੌਸ਼ਟਿਕ ਭੋਜਨ, ਸਵੱਛਤਾ ਅਤੇ ਟੀਕਾਕਰਣ ਪ੍ਰਦਾਨ ਕਰਨ ਲਈ ਟੀਚਾ ਨੁਮਾ ਪਹੁੰਚ ਰੱਖਣਾ ਹੈ। ਪਹਾੜੀ ਜ਼ਿਲ੍ਹਿਆਂ ਦੇ ਰਿਮੋਟ ਅਤੇ ਦੂਰਵਰਤੀ ਇਲਾਕਿਆਂ ਵਿੱਚ ਤੈਨਾਤ ਡਾਕਟਰ, ਟੀਚਰ ਅਤੇ ਨਰਸਾਂ ਉਚਿਤ ਰਿਹਾਇਸ਼ ਨਾ ਹੋਣ ਕਰ ਕੇ ਆਪਣੀ ਨੌਕਰੀ ਵਾਲੇ ਸਥਾਨਾਂ ’ਤੇ ਬਹੁਤ ਕਠਿਨਾਈ ਦਾ ਸਾਹਮਣਾ ਕਰਦੇ ਹਨ। ਮੈਨੂੰ ਵਿਸ਼ਵਾਸ ਹੈ ਕਿ ਇਨ੍ਹਾਂ ਇਲਾਕਿਆਂ ਦੇ ਲੋਕਾਂ ਲਈ ਸਮਰਪਿਤ ਸੇਵਾਵਾਂ ਉਪਲੱਬਧ ਕਰਾਉਣ ਵਾਸਤੇ ਮੈਡੀਕਲ ਸਟਾਫ ਨੂੰ ਪ੍ਰੇਰਤ ਕਰਨ ਵਿੱਚ ਹਾਲੇ ਸਮਾਂ ਲੱਗੇਗਾ।

ਮਿੱਤਰੋ,

ਉੱਤਰ-ਪੂਰਬ ਵਾਸਤੇ ਸਾਡੀ ਸਰਕਾਰ ਦੀ ਵਿਜ਼ਨ ‘ਟਰਾਂਸਫੋਰਮੇਸ਼ਨ ਬਾਇ ਟਰਾਂਸਪੋਰਟੇਸ਼ਨ’ ਵਾਲੀ ਰਹੀ ਹੈ। ਸਾਡਾ ਧਿਆਨ ਕੁਨੈਕਟਿਵਿਟੀ ’ਤੇ ਹੈ। ਹੈਲੀਕੌਪਟਰ ਸੇਵਾਵਾਂ ਰਾਹੀਂ ਮਣੀਪੁਰ ਦੇ ਰਿਮੋਟ ਖੇਤਰਾਂ ਨੂੰ ਜੋੜਨ ਦਾ ਕੰਮ ਪ੍ਰਗਤੀ ਅਧੀਨ ਹੈ। ਸਰਕਾਰ ਵੱਖ-ਵੱਖ ਪ੍ਰੋਜੈਕਟਾਂ ’ਤੇ ਵੀ ਕੰਮ ਕਰ ਰਹੀ ਹੈ। ਮੈਂ ਅੱਜ ਇੱਕ ਮਹੱਤਵਪੂਰਨ ਸੜਕ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਿਆ ਹੈ। ਸੈਰ ਸਪਾਟਾ ਪੱਖੋਂ ਵੀ ਮਣੀਪੁਰ ਕੋਲ ਪੇਸ਼ਕਸ਼ ਲਈ ਬਹੁਤ ਕੁਝ ਹੈ ਜਿਵੇਂ ਕਿ ਜੰਗਲਾਤ ਅਤੇ ਜੰਗਲੀ ਜੀਵਨ, ਨੀਲੇ ਪਹਾੜ, ਹਰੀਆਂ ਭਰੀਆਂ ਵਾਦੀਆਂ, ਚਿੱਤਰਮਈ ਚਾਹ ਦੇ ਬਾਗ ਅਤੇ ਵਿਭਿੰਨ ਸੱਭਿਆਚਾਰ। ਇਸ ਇਲਾਕੇ ਵਿੱਚ ਉੱਚ- ਸਿਖਿਅਤ, ਅੰਗਰੇਜ਼ੀ ਬੋਲਦੇ ਯੁਵਾ, ਵਿਕਾਸਸ਼ੀਲ ਮਣੀਪੁਰ ਨੂੰ ਇੱਕ ਮਾਡਲ ਸੈਲਾਨੀ ਕੇਂਦਰ ਬਣਾ ਦਿੰਦੇ ਹਨ।

 ਇੰਫਾਲ ਦੇ ਨਜ਼ਦੀਕ ਪ੍ਰਸਿੱਧ ਪਹਾੜ ਚੀਰਾਓ ਚਿੰਗ (Cheirao Ching) ’ਤੇ ਈਕੋ-ਟੂਰਿਜ਼ਮ ਲਈ ਵੀ ਮੈਂ ਨੀਂਹ ਪੱਥਰ ਰੱਖਿਆ ਹੈ। ਗੁਫ਼ਾ ਸੈਰ-ਸਪਾਟਾ (Care Tourism) ਪ੍ਰੋਜੈਕਟ ਲਈ ਵੀ ਨੀਂਹ ਪੱਥਰ ਰੱਖਿਆ ਗਿਆ ਹੈ।

ਦੋਸਤੋ

ਮੈਂ ਹਮੇਸ਼ਾਂ ਮੰਨਦਾ ਆਇਆ ਹਾਂ ਕਿ ਭਾਰਤ ਦੀ ਤਰੱਕੀ ਦੀ ਕਹਾਣੀ ਤਦ ਤੱਕ ਪੂਰੀ ਨਹੀਂ ਹੁੰਦੀ ਜਦ ਤੱਕ ਸਾਡੇ ਦੇਸ਼ ਦਾ ਪੂਰਵੀ ਹਿੱਸਾ, ਪੱਛਮੀ ਹਿੱਸੇ ਦੇ ਬਰਾਬਰ ਤਰੱਕੀ ਨਹੀਂ ਕਰਦਾ। ਉੱਤਰ-ਪੂਰਬ, ਭਾਰਤ ਦੀ ਤਰੱਕੀ ਲਈ ਨਵੇਂ ਇੰਜਣ ਵਜੋਂ ਕੰਮ ਕਰ ਸਕਦਾ ਹੈ।

ਵੱਖ-ਵੱਖ ਮੰਤਰਾਲੇ ਆਪਣੇ ਅਧੀਨ ਚੱਲ ਰਹੀਆਂ ਯੋਜਨਾਵਾਂ ਲਈ ਸਪੈਸ਼ਲ ਇੰਤਜ਼ਾਮ ਮੁਹੱਈਆ ਕਰਾ ਰਹੇ ਹਨ। ਸਾਰੇ ਕੇਂਦਰੀ ਮੰਤਰਾਲਿਆਂ ਲਈ ਉਨ੍ਹਾਂ ਦੇ ਬੱਜਟ ਦਾ 10% ਹਿੱਸਾ ਇਸ ਖੇਤਰਾ ਵਿੱਚ ਲਗਾਉਣ ਦਾ ਹੁਕਮ ਹੈ ਅਤੇ ਇਸ ਦਾ ਪੂਰਾ ਇਸਤੇਮਾਲ ਕਰਨਾ ਮੇਰੀ ਸਰਕਾਰ ਦੀ ਘਾਲਣਾ ਹੈ। ਮੈਂ ਆਪਣੇ ਮੰਤਰੀ ਮੰਡਲ ਦੇ ਸਾਥੀਆਂ ਨੂੰ ਆਦੇਸ਼ ਦਿੱਤੇ ਹਨ ਕਿ ਉਹ ਇਸ ਖੇਤਰ ਦਾ ਨਿਯਮਤ ਦੌਰਾ ਕਰਨ ਅਤੇ ਯੋਜਨਾਵਾਂ ਦੇ ਪ੍ਰਭਾਵਸ਼ਾਲੀ ਲਾਗੂਕਰਣ `ਤੇ ਧਿਆਨ ਦੇਣ। ਹੁਣ ਤੱਕ ਕੇਂਦਰ ਮੰਤਰੀਆਂ ਵੱਲੋਂ 200 ਤੋਂ ਜ਼ਿਆਦਾ ਅਜਿਹੇ ਦੌਰੇ ਕੀਤੇ ਜਾ ਚੁੱਕੇ ਹਨ। ਪਿਛਲੇ 4 ਸਾਲਾਂ ਦੌਰਾਨ ਮੈਂ 25 ਤੋਂ ਜ਼ਿਆਦਾ ਵਾਰੀ ਉੱਤਰ-ਪੂਰਬ ਆ ਚੁੱਕਾ ਹਾਂ।

ਕੇਂਦਰ ਸਰਕਾਰ ਨੇ ਇਸ ਇਲਾਕੇ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ `ਤੇ ਬਹੁਤ ਧਿਆਨ ਦਿੱਤਾ ਹੈ। ਪਿਛਲੇ ਤਿੰਨ ਸਾਲਾਂ ਵਿੱਚ ਉੱਤਰ-ਪੂਰਬੀ ਖੇਤਰ ਵਿੱਚ ਰੇਲ ਨੈੱਟਵਰਕ `ਤੇ 5,300 ਕਰੋੜ ਰੁਪਏ ਪ੍ਰਤੀ ਸਾਲ ਦੀ ਦਰ ਨਾਲ ਖਰਚ ਕੀਤੇ ਜਾ ਚੁੱਕੇ ਹਨ ਜੋ ਕਿ ਇਸ ਤੋਂ ਪਹਿਲਾਂ ਪੰਜ ਸਾਲਾਂ ਵਿੱਚ ਕੀਤੇ ਗਏ ਖ਼ਰਚ ਤੋਂ ਢਾਈ ਗੁਣਾ ਜ਼ਿਆਦਾ ਹਨ। ਅੱਜ ਉੱਤਰ-ਪੂਰਬ ਭਾਰਤ ਦੇ ਅੱਠਾ ਵਿੱਚੋਂ ਸੱਤ ਰਾਜ ਰੇਲ ਨੈੱਟਵਰਕ ਰਾਹੀਂ ਜੁੜ ਗਏ ਹਨ। ਉੱਤਰ-ਪੂਰਬੀ ਵਿੱਚ ਇੰਫ਼ਾਲ ਸਮੇਤ ਬਾਕੀ ਰਹਿੰਦੀਆਂ ਰਾਜਧਾਨੀਆਂ ਨੂੰ ਬਰੌਡ ਗੇਜ ਨੈੱਟਵਰਕ () ਨਾਲ ਜੋੜਨ ਦੇ ਪ੍ਰੋਜੈਕਟ ਵੀ ਚਲ ਰਹੇ ਹਨ।

ਜਿਰੀਬਾਮ-ਇੰਫਾਲਾਨਿਊ ਲਾਈਨ ਪ੍ਰੋਜੈਕਟ ‘ਤੇ ਦੁਨੀਆ ਦੇ ਸਭ ਤੋਂ ਉੱਚੇ ਪੁਲਾਂ ਵਿੱਚੋਂ ਇੱਕ, 141 ਮੀਟਰ ਉੱਚਾਈ ਵਾਲਾ ਪੁਲ ਬਣ ਰਿਹਾ ਹੈ। ਓਸੇ ਰੂਟ ‘ਤੇ 11.55 ਕਿਲੋਮੀਟਰ ਲੰਮੀ ਸੁਰੰਗ ਇਸ ਪ੍ਰੋਜੈਕਟ ਦੀ ਇੱਕ ਹੋਕ ਅਹਿਮ ਵਿਸ਼ਸ਼ਤਾ ਹੈ।

ਸਾਲ 2014 ਦੇ ਸ਼ੁਰੂ ਵਿੱਚ ਰਾਜ ਕੋਲ ਕੇਵਲ 1200 ਕਿਲੋਮੀਟਰ ਲੰਬਾਈ ਦੇ ਰਾਸ਼ਟਰੀ ਰਾਜਮਾਰਗ ਸਨ। ਪਰੰਤੂ ਪਿਛਲੇ ਚਾਰ ਸਾਲਾਂ ਵਿੱਚ ਅਸੀਂ 38% ਦਾ ਵਾਧਾ ਕਰਕੇ ਹੋਰ 460 ਕਿਲੋਮੀਟਰ ਲੰਮੇ ਰਾਸ਼ਟਰੀ ਰਾਜ ਮਾਰਗ ਬਣਾਉਣ ਦਾ ਐਲਾਨ ਕੀਤਾ ਹੈ। ਅਗਲੇ 3-4 ਸਾਲਾਂ ਵਿੱਚ ਕੇਂਦਰੀ ਸਰਕਾਰ, ਮਣੀਪੁਰ ਵਿੱਚ ਰਾਸ਼ਟਰੀ ਰਾਜ ਮਾਰਗਾਂ ਅਤੇ ਹੋਰ ਅਹਿਮ ਸੜਕਾਂ ‘ਤੇ 30,000 ਕਰੋੜ ਰੁਪਿਆਂ ਦਾ ਨਿਵੇਸ਼ ਕਰ ਰਹੀ ਹੈ।

ਰਾਸ਼ਟਰੀ ਰਾਜ ਮਾਰਗਾਂ ਦੀ ਉਸਾਰੀ ਤੋਂ ਇਲਾਵਾ, ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਅਧੀਨ, ਅਸੀਂ ਪੇਂਡੂ ਅਬਾਦੀਆਂ ਨੂੰ ਮੁੱਖ ਸੜਕਾਂ ਨਾਲ ਜੋੜਨ ‘ਤੇ ਵੀ ਧਿਆਨ ਕੇਂਦਰਤ ਕਰ ਰਹੇ ਹਾਂ। ਪਿਛਲੇ 4 ਸਾਲਾਂ ਦੌਰਾਨ ਕੇਂਦਰੀ ਸਰਕਾਰ ਨੇ 1000 ਕਰੋੜ ਰੁਪਏ ਤੋਂ ਅਧਿਕ ਰਾਸ਼ੀ ਇਸ ਯੋਜਨਾ ਲਈ ਜਾਰੀ ਕੀਤੀ ਹੈ। ਇਸ ਸਮੇਂ ਦੌਰਾਨ ਅਸੀਂ 150 ਰਿਹਾਇਸ਼ੀ ਅਬਾਦੀਆਂ ਨੂੰ ਜੋੜਿਆ ਹੈ।

ਦੋਸਤੋ,

ਗੁਹਾਟੀ ਵਿੱਚ ਹੋਈ ਸਲਾਨਾ ਕਾਨਫਰੰਸ ਦੌਰਾਨ ਮੈਂ ਸਾਰੇ ਪੁਲਿਸ ਦੇ ਡਾਇਰੈਕਟਰਜ਼ ਜਨਰਲ ਨੂੰ ਤਾਕੀਦ ਕੀਤੀ ਸੀ ਉਹ ਪੁਲਿਸ ਨਿਯੁਕਤੀਆਂ ਦਾ ਅਧਾਰ ਵਧਾਉਣ। ਓਸੇ ਅਨੁਸਾਰ ਦਿੱਲੀ ਪੁਲਿਸ ਦਾ ਵਿਸ਼ਵ ਵਿਆਪੀ ਕਿਰਦਾਰ ਬਰਕਰਾਰ ਰੱਖਣ ਲਈ, ਅਸੀਂ ਉੱਤਰ-ਪੂਰਬੀ ਖੇਤਰ ਤੋਂ ਪੁਲਿਸ ਸਟਾਫ ਦੀ ਗਿਣਤੀ ਵਧਾਉਣ ਲਈ ਕਦਮ ਚੁੱਕੇ ਹਨ। ਮੈਨੂੰ ਇਹ ਦੱਸਦਿਆਂ ਖੁਸ਼ੀ ਹੈ ਕਿ 2016 ਵਿੱਚ ਉੱਤਰ-ਪੂਰਬੀ ਰਾਜਾਂ ਤੋਂ 136 ਮਹਿਲਾਵਾਂ ਸਮੇਤ 438 ਉਮੀਦਵਾਰ ਦਿੱਲੀ ਪੁਲਿਸ ਵਿੱਚ ਸ਼ਾਮਲ ਹੋਏ ਹਨ। ਇਨ੍ਹਾਂ ਵਿੱਚੋਂ 49 ਉਮੀਦਵਾਰ ਮਣੀਪੁਰ ਰਾਜ ਤੋਂ ਹਨ।

ਹਾਲ ਹੀ ਵਿੱਚ, ਮਣੀਪੁਰ ਲਈ ਦੋ ਬਟਾਲੀਅਨਾਂ ਸਮੇਤ ਭਾਰਤ ਸਰਕਾਰ ਨੇ ਉੱਤਰ-ਪੂਰਬੀ ਰਾਜਾਂ ਲਈ ਦਸ ‘ਇੰਡੀਆ ਰਿਜ਼ਰਵ ਬਟਾਲੀਅਨਾਂ’ ਦੀ ਪ੍ਰਵਾਨਗੀ ਦਿੱਤੀ ਹੈ। ਮਣੀਪੁਰ ਦੀਆਂ ਦੋਵੇਂ ਬਟਾਲੀਅਨਾਂ ਰਾਜ ਦੇ ਲਗਭਗ 2000 ਨੌਜਵਾਨਾਂ ਨੂੰ ਨੌਕਰੀ ਦੇ ਅਵਸਰ ਪ੍ਰਦਾਨ ਕਰਨਗੀਆਂ।

ਅਸੀਂ ਅਜਿਹਾ ਪ੍ਰਸ਼ਾਸਨ ਸਥਾਪਤ ਕੀਤਾ ਹੈ ਜੋ ਨਾਗਰਿਕਾਂ ਤੇ ਕੇਂਦਰਤ ਹੈ ਅਤੇ ਅਸੀਂ ਜਨਤਾ ਨਾਲ ਨਿਯਮਤ ਅਤੇ ਰਚਨਾਤਮਕ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕੀਤੀ ਹੈ। ਮਣੀਪੁਰ ਦੇ ਇਤਿਹਾਸ ਵਿੱਚ ਅਜਿਹੀਆਂ ਗੱਲਾਂ ਬਾਤਾਂ ਪਹਿਲਾਂ ਕਦੇ ਨਹੀਂ ਸੁਣੀਆਂ ਗਈਆਂ।

ਮੈਨੂੰ ਦੱਸਿਆ ਗਿਆ ਹੈ ਕਿ ਰਾਜ ਸਰਕਾਰ ਜਨਤਕ ਸ਼ਿਕਾਇਤਾਂ ਨੂੰ ਬੜੀ ਗੰਭੀਰਤਾ ਨਾਲ ਲੈ ਰਹੀ ਹੈ। ਮੁੱਖ ਮੰਤਰੀ ਦੇ ਦਫ਼ਤਰ ਵਿੱਚ ਮੁਫ਼ਤ ਟੈਲੀਫੋਨ ਸਹਿਤ ਇੱਕ ਸ਼ਿਕਾਇਤ ਨਿਵਾਰਣ ਸੈੱਲ ਸਥਾਪਤ ਕੀਤਾ ਗਿਆ ਹੈ।

ਸਰਕਾਰ ਦੀ ‘ਗੋ ਟੂ ਹਿੱਲਜ਼(ਪਹਾੜਾਂ ਨੂੰ ਜਾਓ) ਪਹਿਲ ਇੱਕ ਸੁਆਗਤ ਯੋਗ ਕਦਮ ਹੈ। ਸਰਕਾਰ ਨੂੰ ਲੋਕਾਂ ਦੇ ਕਰੀਬ ਲਿਆਉਣ ਲਈ ਮੁੱਖ ਮੰਤਰੀ ਆਪਣੇ ਮੰਤਰੀ ਮੰਡਲ ਸਮੇਤ ਸਾਰੇ ਪਹਾੜੀ ਜ਼ਿਲ੍ਹਿਆਂ ਦੀ ਯਾਤਰਾ ਕਰ ਚੁੱਕੇ ਹਨ।

ਮਣੀਪੁਰ, ਅਗਰ ਕੁਝ ਕਰਨ ਲਈ ਸੋਚ ਲੈਂਦਾ ਹੈ ਤਾਂ ਕੋਈ ਤਾਕਤ ਉਸ ਨੂੰ ਰੋਕ ਨਹੀਂ ਸਕਦੀ। ਅਪ੍ਰੈਲ, 1994 ਵਿੱਚ, ਮਣੀਪੁਰ ਦੀ ਇਹੀ ਧਰਤੀ ਸੀ ਜਿੱਥੋਂ ਨੇਤਾ ਜੀ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਨੇ ਅਜ਼ਾਦੀ ਦਾ ਬਿਗਲ ਵਜਾਇਆ ਸੀ। ਇਸ ਨੇ ਰਾਸ਼ਟਰ ਨੂੰ ਤਾਕਤ ਦਿੱਤੀ ਅਤੇ ਸਾਡੇ ਸੁਤੰਤਰਤਾ ਸੰਘਰਸ਼ ਨੂੰ ਲੋੜੀਂਦੀ ਮਜ਼ਬੂਤੀ ਪ੍ਰਦਾਨ ਕੀਤੀ। ਅੱਜ, ਮਣੀਪੁਰ ਨੇ ਨਵਾਂ ਭਾਰਤ ਉਸਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦਾ ਫੈਸਲਾ ਕੀਤਾ ਹੈ। ਪਿਛਲੇ ਇੱਕ ਸਾਲ ਵਿੱਚ ਮਣੀਪੁਰ ਨੇ ਦਿਖਾ ਦਿੱਤਾ ਹੈ ਕਿ ਅਸਲ ਵਿੱਚ ਵਿਕਾਸ ਦੀ ਰਾਜਨੀਤੀ ਅਤੇ ਚੰਗਾ ਪ੍ਰਸ਼ਾਸਨ ਕੀ ਹੁੰਦਾ ਹੈ।

ਸਾਥੀਓ , 

ਇੱਕ ਸਾਲ ਪਹਿਲਾਂ ਜੋ ਪਿਆਰ ਤੁਸੀਂ ਸਾਨੂੰ ਦਿੱਤਾ ਉਸ ਦਾ ਹੀ ਨਤੀਜਾ ਹੈ ਕਿ ਅੱਜ ਅਸੀਂ ਇਹ ਸਭ ਕੰਮ ਕਰ ਪਾ ਰਹੇ ਹਾਂ ।

ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਸ਼੍ਰੀਮਾਨ ਐੱਨ ਬੀਰੇਨ ਸਿੰਘ ਜੀ ਦੀ ਟੀਮ ਨੂੰ ਮੇਰੇ ਵੱਲੋਂ ਪੂਰਾ ਸਹਿਯੋਗ ਮਿਲਦਾ ਰਹੇਗਾ । 

ਇੱਕ ਵਾਰ ਫਿਰ ਰਾਜ ਸਰਕਾਰ ਨੂੰ ਇੱਕ ਸਾਲ ਪੂਰਾ ਕਰਨ ਲਈ, ਰਾਜ ਦੇ ਲੋਕਾਂ ਅਤੇ ਖ਼ਾਸ ਤੌਰ ‘ਤੇ ਇੱਥੋਂ ਦੇ ਨੌਜਵਾਨਾਂ ਨੂੰ ਵਿਕਾਸ ਦੇ ਇਨ੍ਹਾਂ ਪ੍ਰੋਜੈਕਟਾ ਲਈ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ । 

ਇੱਕ ਵਾਰ ਫਿਰ ਤੁਹਾਡਾ ਬਹੁਤ- ਬਹੁਤ ਧੰਨਵਾਦ !!!

ਮਯਾਮਬੂ

ਥਾਗਤ-ਚਾਰੀ

 

***

ਏਕੇਟੀ/ਐੱਸਐੱਚ/ਵੀਕੇ