Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਕਾਰੋਬਾਰੀ ਆਗੂਆਂ ਨਾਲ ਸੰਵਾਦ ਕੀਤਾ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਕਾਰੋਬਾਰੀ ਆਗੂਆਂ ਨਾਲ ਸੰਵਾਦ ਕੀਤਾ

ਪ੍ਰਧਾਨ ਮੰਤਰੀ ਨੇ ਮੁੰਬਈ ਵਿੱਚ ਕਾਰੋਬਾਰੀ ਆਗੂਆਂ ਨਾਲ ਸੰਵਾਦ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮੁੰਬਈ ਵਿਖੇ ਕਾਰੋਬਾਰੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਸੰਵਾਦ ਕੀਤਾ। ਭਾਰਤੀ ਆਰਥਵਿਵਸਥਾ ਦੇ ਵੱਖ -ਵੱਖ ਖੇਤਰਾਂ ਦੀ ਨੁਮਾਇੰਦਗੀ ਕਰਦੇ 41 ਕਾਰੋਬਰੀ ਆਗੂ ਇਸ ਸੰਵਾਦ ਵਿੱਚ ਮੌਜੂਦ ਸਨ।

ਕੇਂਦਰ ਸਰਕਾਰ ਦੇ ਪਿਛਲੇ ਚਾਰ ਵਰ੍ਹਿਆਂ ਦੇ ਨੀਤੀ ਸਬੰਧੀ ਸੁਧਾਰਾਂ ਅਤੇ ਉਪਰਾਲਿਆਂ ਬਾਰੇ ਇਸ 2 ਘੰਟੇ ਤੋਂ ਵੱਧ ਦੇ ਸੰਵਾਦ ਵਿੱਚ ਵਿਸਤ੍ਰਿਤ ਗੱਲਬਾਤ ਹੋਈ। ਇਸ ਦੌਰਾਨ ਵਿੱਚ ਉਦਯੋਗ ਵੱਲੋਂ ਆਰਥਿਕ ਵਾਧੇ ਅਤੇ ਵਿਕਾਸ ਵਿੱਚ ਪਾਏ ਹਿੱਸੇ ਬਾਰੇ ਵੀ ਗੱਲਬਾਤ ਹੋਈ।

ਉਦਯੋਗ ਦੇ ਬਹੁਤ ਸਾਰੇ ਨੁਮਾਇੰਦਿਆਂ ਨੇ ਦੇਸ਼ ਵਿੱਚ ਕਾਰੋਬਾਰੀ ਮਾਹੌਲ ਵਿੱਚ ਆਏ ਸੁਧਾਰ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਨਾਲ ਭਾਰਤ ਦੀ ਤਰੱਕੀ ਦੀ ਸਮਰੱਥਾ ਬਾਰੇ ਪਤਾ ਲੱਗੇਗਾ। ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਨਿਊ ਇੰਡੀਆ ਦੀ ਧਾਰਨਾ ਦੀ ਤਾਈਦ ਕੀਤੀ।

ਪ੍ਰਧਾਨ ਮੰਤਰੀ ਨੇ ਸਟਾਰਟ ਅੱਪਸ ਅਤੇ ਉੱਦਮੀਆਂ ਨਾਲ ਹੋਏ ਆਪਣੇ ਹਾਲੀਆ ਸੰਵਾਦ ਬਾਰੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਇੱਕ ਹਾਂ-ਪੱਖੀ ਦਿਮਾਗੀ ਸੋਚ ਅਤੇ ਇੱਕ ‘ਕਰ ਸਕਦਾ ਹਾਂ’ ਦੀ ਭਾਵਨਾ ਹੁਣ ਦੇਸ਼ ਵਿੱਚ ਮੌਜੂਦ ਹੈ। ਉਨ੍ਹਾਂ ਕਾਰਪੋਰੇਟ ਖੇਤਰ ਖਾਸ ਤੌਰ `ਤੇ ਖੇਤੀਬਾੜੀ ਖੇਤਰ ਨੂੰ ਭਾਰੀ ਮਾਤਰਾ ਵਿੱਚ ਨਿਵੇਸ਼ ਕਰਨ ਦੀ ਤਾਕੀਦ ਕੀਤੀ।

ਘਰੇਲੂ ਉਤਪਾਦਨ ਨੂੰ ਹੁਲਾਰਾ ਦੇਣ ਦੀ ਲੋੜ ਉੱਤੇ ਜ਼ੋਰ ਦਿੰਦਿਆਂ ਉਨ੍ਹਾਂ ਮੈਡੀਕਲ ਯੰਤਰਾਂ, ਇਲੈਕਟ੍ਰੌਨਿਕਸ ਅਤੇ ਸੁਰੱਖਿਆ ਸਾਜ਼ੋ ਸਮਾਨ ਦੇ ਖੇਤਰ ਵਿੱਚ ਉਤਪਾਦਨ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ।

ਇਸ ਤੋਂ ਪਹਿਲਾਂ ਰੇਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕੇਂਦਰ ਸਰਕਾਰ ਵੱਲੋਂ ਪਿਛਲੇ ਚਾਰ ਸਾਲਾਂ ਵਿੱਚ ਦੇਸ਼ ਦੀ ਅਰਥਵਿਵਸਥਾ ਨੂੰ ਉੱਚ ਪੱਧਰ ਉੱਤੇ ਲਿਜਾਣ ਲਈ ਕੀਤੇ ਗਏ ਉਪਰਾਲਿਆਂ ਉੱਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਨੀਤੀ ਸਬੰਧੀ ਉਪਰਾਲਿਆਂ, ਵਿਕਾਸ ਸਬੰਧੀ ਸਮੁੱਚੀ ਪਹਿਲ, ਨਵੀਂ ਖੋਜ ਦੀ ਭਾਵਨਾ ਅਤੇ ਟੈਕਨੋਲੋਜੀ ਬਾਰੇ ਆਪਣੇ ਵਿਚਾਰ ਰੱਖੇ।

ਏਕੇਟੀ/ਐੱਚਐੱਸ