Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੈਮਸੰਗ ਮੋਬਾਇਲ ਮੈਨੂਫੈਕਚਰਿੰਗ ਫਸਿਲਿਟੀ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੈਮਸੰਗ ਮੋਬਾਇਲ ਮੈਨੂਫੈਕਚਰਿੰਗ ਫਸਿਲਿਟੀ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੈਮਸੰਗ ਮੋਬਾਇਲ ਮੈਨੂਫੈਕਚਰਿੰਗ ਫਸਿਲਿਟੀ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਸੈਮਸੰਗ ਮੋਬਾਇਲ ਮੈਨੂਫੈਕਚਰਿੰਗ ਫਸਿਲਿਟੀ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਰਾਸ਼ਟਰਪਤੀ ਅਤੇ ਮੇਰੇ ਮਿੱਤਰ ਸ਼੍ਰੀਮਾਨ ਮੂਨ ਜੇ-ਇਨ (Moon Jae–in) ਜੀ, ਸੈਮਸੰਗ ਦੇ ਵਾਈਸ ਚੇਅਰਮੈਨ ਜੈਅ ਵਾਈ. ਲੀ (Jay Y. Lee), ਕੋਰੀਆ ਅਤੇ ਭਾਰਤ ਦੇ ਪ੍ਰਤੀਨਿਧੀ ਅਤੇ ਮੌਜੂਦ ਸਾਰੇ ਮਾਹਨ ਤੇ ਅਨੁਭਵੀ ਲੋਕ।

ਆਪਣੇ ਮਿੱਤਰ ਪ੍ਰੈਜ਼ੀਡੇਂਟ ਮੂਨ (Moon) ਨਾਲ ਨੋਇਡਾ ਵਿੱਚ ਬਣੀ ਸੈਮਸੰਗ ਦੀ ਇਸ ਫੈਕਟਰੀ ਵਿੱਚ ਆਉਣਾ ਮੇਰੇ ਲਈ ਬਹੁਤ ਸੁਖਦ ਅਨੁਭਵ ਹੈ। ਮੋਬਾਈਲ ਮੈਨੂਊਫੈਕਚਰਿੰਗ ਦੀ ਨਵੀਂ ਯੂਨਿਟ ਭਾਰਤ ਦੇ ਨਾਲ ਹੀ ਇਹ ਉੱਤਰ ਪ੍ਰਦੇਸ਼ ਅਤੇ ਨੋਇਡਾ ਲਈ ਵੀ ਮਾਣ ਦਾ ਵਿਸ਼ਾ ਹੈ। ਇਸ ਨਵੀਂ ਯੂਨਿਟ ਲਈ ਸੈਮਸੰਗ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਸਾਥੀਓ! ਭਾਰਤ ਨੂੰ ਮੈਨੂਊਫੈਕਚਰਿੰਗ  ਦਾ ਵਿਸ਼ਵ ਹਬ ਬਣਾਉਣ ਦੀ ਦਿਸ਼ਾ ਵਿੱਚ ਅੱਜ ਦਾ ਇਹ ਮੌਕਾ ਬਹੁਤ ਹੀ ਵਿਸ਼ੇਸ਼ ਹੈ। 5 ਹਜ਼ਾਰ ਕਰੋੜ ਰੁਪਏ ਦਾ ਇਹ ਨਿਵੇਸ਼ ਨਾ ਸਿਰਫ ਸੈਮਸੰਗ ਦੇ ਭਾਰਤ ਵਿਚ ਵਪਾਰਕ ਰਿਸ਼ਤਿਆਂ ਨੂੰ ਮਜ਼ਬੂਤ ਬਣਾਵੇਗਾ, ਸਗੋਂ ਭਾਰਤ ਅਤੇ ਕੋਰੀਆ ਦੇ ਸਬੰਧਾਂ ਲਈ ਵੀ ਅਹਿਮ ਸਿੱਧ ਹੋਵੇਗਾ। ਸੈਮਸੰਗ ਦਾ ਗਲੋਬਲ ਆਰ ਐਂਡ ਡੀ ਹਬ ਭਾਰਤ ਵਿੱਚ ਹੈ, ਅਤੇ ਹੁਣ ਇਹ ਮੈਨੂਊਫੈਕਚਰਿੰਗ  ਫਸਿਲਟੀ ਵੀ ਸਾਡਾ ਮਾਣ ਵਧਾਵੇਗੀ।

ਸਾਥੀਓ! ਜਦੋਂ ਵੀ ਬਿਜ਼ਨਸ ਕਮਿਊਨਿਟੀ ਦੇ ਲੋਕਾਂ ਨਾਲ ਮੇਰੀ ਗੱਲਬਾਤ ਹੁੰਦੀ ਹੈ ਤਾਂ ਇੱਕ ਗੱਲ ਮੈਂ ਅਕਸਰ ਕਰਦਾ ਹਾਂ। ਭਾਰਤ ਵਿੱਚ ਸ਼ਾਇਦ ਹੀ ਅਜਿਹਾ ਕੋਈ ਮਿਡਲ ਕਲਾਸ ਘਰ ਹੋਵੇ ਜਿੱਥੇ ਘੱਟ ਤੋਂ ਘੱਟ ਇੱਕ ਕੋਰੀਆਈ ਪ੍ਰੋਡਕਟ ਇੱਥੇ ਨਜ਼ਰ ਨਾ ਆਏ। ਨਿਸ਼ਚਤ ਤੌਰ ‘ਤੇ ਭਾਰਤੀ ਲੋਕਾਂ ਦੇ ਜੀਵਨ ਵਿੱਚ ਸੈਮਸੰਗ ਨੇ ਆਪਣਾ ਵਿਸ਼ੇਸ਼ ਸਥਾਨ ਬਣਾਇਆ ਹੈ। ਖ਼ਾਸ ਤੌਰ ‘ਤੇ ਆਪਣੇ ਫੋਨ, ਤੇਜ਼ੀ ਨਾਲ ਵਧ ਰਹੇ ਸਮਾਰਟ ਫੋਨ ਮਾਰਕੀਟ ਵਿੱਚ ਅੱਜ ਵਰਡਲ ਲੀਡਰ ਹਨ। ਸੈਮਸੰਗ ਦੀ ਲੀਡਰਸ਼ਿਪ ਨਾਲ ਜਦੋਂ ਵੀ ਮੇਰੀ ਗੱਲ ਹੋਈ ਹੈ ਤਾਂ ਹਮੇਸ਼ਾਂ ਮੈਂ ਉਨ੍ਹਾਂ ਨੂੰ ਭਾਰਤ ਵਿੱਚ ਮੈਨੂਫੈਕਚਰਿੰਗ ਲਈ ਪ੍ਰੇਰਿਤ ਕੀਤਾ ਹੈ। ਅੱਜ ਨੋਇਡਾ ਵਿੱਚ ਹੋ ਰਿਹਾ ਹੈ ਇਹ ਆਯੋਜਨ ਇਸ ਦਾ ਹੀ ਇੱਕ ਪ੍ਰਤੀਬਿੰਬ ਹੈ। ਅੱਜ ਡਿਜੀਟਲ ਟੈਕਨੋਲੋਜੀ ਆਮ ਨਾਗਰਿਕ ਦੇ ਜੀਵਨ ਨੂੰ ਸਰਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ। ਅੱਜ ਭਾਰਤ ਵਿੱਚ ਲਗਭਗ 40 ਕਰੋੜ ਸਮਾਰਟਫੋਨ ਵਰਤੋਂ ਵਿੱਚ ਹਨ, 32 ਕਰੋੜ ਲੋਕ ਬ੍ਰਾਡਬੈਂਡ ਦੀ ਵਰਤੋਂ ਕਰ ਰਹੇ ਹਨ, ਬਹੁਤ ਘੱਟ ਦਰ ‘ਤੇ ਇੰਟਰਨੈਟ ਡੇਟਾ ਉਪਲੱਬਧ ਹੈ, ਦੇਸ਼ ਦੀਆਂ ਇੱਕ ਲੱਖ ਤੋਂ ਜ਼ਿਆਦਾ ਗ੍ਰਾਮ ਪੰਚਾਇਤਾਂ ਤੱਕ ਫਾਈਬਰ ਨੈੱਟਵਰਕ ਪਹੁੰਚ ਚੁੱਕਾ ਹੈ। ਇਹ ਸਾਰੀਆਂ ਗੱਲਾਂ ਦੇਸ਼ ਵਿੱਚ ਹੋ ਰਹੀ ਡਿਜੀਟਲ ਕ੍ਰਾਂਤੀ ਦਾ ਸੰਕੇਤ ਹਨ।

ਸਾਥੀਓ! ਸਸਤੇ ਮੋਬਾਈਲ ਫੋਨ, ਤੇਜ਼ ਇੰਟਰਨੈਟ, ਸਸਤੇ ਡੇਟਾ ਦੇ ਚਲਦੇ ਅੱਜ ਫਾਸਟ ਅਤੇ ਟਰਾਂਸਪੋਰਟ ਸਰਵਿਸ ਡਲਿਵਰੀ ਸੁਨਿਸ਼ਚਤ ਹੋਈ ਹੈ। ਬਿਜਲੀ – ਪਾਣੀ ਦਾ ਬਿਲ ਭਰਨਾ ਹੋਵੇ, ਸਕੂਲ – ਕਾਲਜ ਵਿੱਚ ਐਡਮਿਸ਼ਨ ਹੋਵੇ, ਪ੍ਰੋਵੀਡੈਂਟ ਫੰਡ ਹੋਵੇ ਜਾਂ ਪੈਨਸ਼ਨ, ਲਗਭਗ ਹਰ ਸੁਵਿਧਾ ਔਨਲਾਈਨ ਮਿਲ ਰਹੀ ਹੈ। ਦੇਸ਼ ਭਰ ਵਿੱਚ ਫੈਲੇ ਲਗਭਗ 3 ਲੱਖ ਕਾਮਨ ਸਰਵਿਸ ਸੈਂਟਰ ਪਿੰਡ ਵਾਲਿਆਂ ਦੀ ਸੇਵਾ ਵਿੱਚ ਕੰਮ ਕਰ ਰਹੇ ਹਨ। ਤਾਂ ਸ਼ਹਿਰਾਂ ਵਿੱਚ ਫ੍ਰੀ ਵਾਈ ਫਾਈ (Wi Fi) ਹਾੱਟਸਪਾਟ ਗ਼ਰੀਬ, ਮੱਧ ਵਰਗ ਯੁਵਾ ਦੀਆਂ ਅਕਾਂਖਿਆਵਾਂ ਨੂੰ ਨਵੀਂ ਉਡਾਨ ਦੇ ਰਹੇ ਹਨ।

ਇੰਨਾ ਹੀ ਨਹੀਂ GeM ਯਾਨੀ Government  e Market ਦੇ ਜ਼ਰੀਏ ਸਰਕਾਰ ਹੁਣ ਸਿੱਧੇ Producers ਨਾਲ ਸਮਾਨ ਦੀ ਖ੍ਰੀਦਾਰੀ ਕਰ ਰਹੀ ਹੈ। ਇਸ ਨਾਲ ਮੀਡੀਅਮ ਅਤੇ ਸਮਾਲ Entrepreneurs ਨੂੰ ਵੀ ਲਾਭ ਹੋਇਆ ਹੈ ਤੇ ਸਰਕਾਰੀ ਖ੍ਰੀਦਾਰੀ ਵਿੱਚ ਟਰਾਂਸਪੈਰੇਂਸੀ ਵੀ ਵਧੀ ਹੈ।

ਸਾਥੀਓ! ਅੱਜ ਡਿਜੀਟਲ ਟਰਾਂਜ਼ੈਕਸ਼ਨ ਲਗਾਤਾਰ ਵਧ ਰਿਹਾ ਹੈ। ਭੀਮ App ਅਤੇ Rupay ਕਾਰਡ ਨਾਲ ਟਰਾਂਜ਼ੈਕਸ਼ਨ ਬਹੁਤ ਹੀ ਅਸਾਨ ਹੋਇਆ ਹੈ। ਜੂਨ ਮਹੀਨੇ ਵਿੱਚ ਵੀ ਲਗਭਗ 41 ਹਜ਼ਾਰ ਕਰੋੜ ਦਾ ਲੈਣ ਦੇਣ BHIM App ਨਾਲ ਹੋਇਆ ਹੈ। ਅੱਜ BHIM

RuPay ਨੂੰ ਲੈ ਕੇ  ਦੇਸ਼ ਹੀ ਨਹੀਂ ਦੁਨੀਆਂ ਭਰ ਵਿੱਚ ਉਤਸ਼ਾਹ ਹੈ। ਕੁਝ ਦਿਨ ਪਹਿਲਾਂ ਸਿੰਘਾਪੁਰ ਵਿੱਚ ਵੀ ਇਨ੍ਹਾਂ ਦੋ ਸੁਵਿਧਾਵਾਂ ਨੂੰ ਲਾਂਚ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਅੱਜ ਹੋ ਰਿਹਾ ਇਹ ਆਯੋਜਨ ਭਾਰਤ ਦੇ ਨਾਗਰਿਕਾਂ ਦੇ ਐੱਮਪਾਵਰਮੈਂਟ ਵਿੱਚ ਯੋਗਦਾਨ ਤਾਂ ਦੇਵੇਗਾ ਹੀ, Make In India  ਦੀ ਮੁਹਿੰਮ ਨੂੰ ਵੀ ਗਤੀ ਦੇਵੇਗਾ।

ਸਾਥੀਓ, Make in India ਪ੍ਰਤੀ ਸਾਡੀ ਤਾਕੀਦ ਸਿਰਫ਼ ਇੱਕ ਇਕਨੋਮਿਕ ਪਾਲਿਸੀ ਦਾ ਹਿੱਸਾ ਭਰ ਨਹੀਂ ਹੈ, ਬਲਕਿ ਇਹ ਕੋਰੀਆ ਵਰਗੇ ਸਾਡੇ ਮਿੱਤਰ ਦੇਸ਼ਾਂ ਦੇ ਨਾਲ ਰਿਸ਼ਤਿਆਂ ਦਾ ਸੰਕਲਪ ਵੀ ਹੈ। ਇਹ ਸੈਮਸੰਗ ਵਰਗੇ ਟ੍ਰਸਟਿਡ ਬ੍ਰਾਂਡ ਨੂੰ ਨਵੇਂ ਅਵਸਰ ਦੇਣ ਦੇ ਨਾਲ ਹੀ ਦੁਨੀਆ ਦੇ ਹਰ ਉਸ ਕਾਰੋਬਾਰੀ ਨੂੰ ਖੁੱਲ੍ਹਾ ਸੱਦਾ ਹੈ ਜੋ ਨਿਊ ਇੰਡੀਆ ਦੇ ਨਵੇਂ ਅਤੇ ਟ੍ਰਾਂਸਪੇਰੈਂਟ ਬਿਜ਼ਨਸ ਕਲਚਰ ਦਾ ਲਾਭ ਉਠਾਉਣਾ ਚਾਹੁੰਦਾ ਹੈ। ਭਾਰਤ ਦੀ ਵਧਦੀ ਹੋਈ ਅਰਥਵਿਵਸਥਾ ਅਤੇ ਵਧਦਾ ਹੋਇਆ Neo ਮਿਡਲ ਕਲਾਸ ਨਿਵੇਸ਼ ਦੀ ਅਸੀਮ ਸੰਭਾਵਨਾਵਾਂ ਨਾਲ ਭਰਿਆ ਹੋਇਆ ਹੈ। ਮੈਨੂੰ ਖੁਸ਼ੀ ਹੈ ਕਿ ਇਸ ਇਨੀਸ਼ੀਏਟਿਵ ਦਾ ਅੱਜ ਦੁਨੀਆ ਭਰ  ਤੋਂ ਸੁਆਗਤ ਹੋ ਰਿਹਾ ਹੈ, ਸਹਿਯੋਗ ਮਿਲ ਰਿਹਾ ਹੈ। ਮੋਬਾਈਲ ਫੋਨ ਮੈਨੂਫੈਕਚਰਿੰਗ ਦੀ ਜੇਕਰ ਗੱਲ ਕਰੀਏ ਤਾਂ ਅੱਜ ਭਾਰਤ ਦੁਨੀਆ ਵਿੱਚ ਦੂਜੇ ਨੰਬਰ ’ਤੇ ਪਹੁੰਚ ਗਿਆ ਹੈ। ਬੀਤੇ ਚਾਰ ਵਰ੍ਹਿਆ ਵਿੱਚ ਫੈਕਟਰੀਆਂ ਦੀ ਸੰਖਿਆ, ਮੋਬਾਈਲ ਫੋਨ ਬਣਾਉਣ ਵਾਲੀਆਂ ਫੈਕਟਰੀਆਂ ਦੀ ਸੰਖਿਆ 2 ਤੋਂ ਵਧਕੇ 120 ਹੋ ਗਈ ਹੈ, ਅਤੇ ਖੁਸ਼ੀ ਦੀ ਗੱਲ ਹੈ ਜਿਸ ਵਿੱਚ 50 ਤੋਂ ਵੱਧ ਤਾਂ ਇੱਥੇ ਨੋਇਡਾ ਵਿੱਚ ਹੀ ਹਨ। ਇਸ ਨਾਲ 4 ਲੱਖ ਤੋਂ ਵੱਧ ਨੌਜੁਆਨਾਂ ਨੂੰ ਸਿੱਧਾ ਰੋਜ਼ਗਾਰ ਮਿਲਿਆ ਹੈ। ਰੋਜ਼ਗਾਰ ਨਿਰਮਾਣ ਵਿੱਚ ਵੀ ਸੈਮਸੰਗ ਦੀ ਮੁੱਖ ਭੂਮਿਕਾ ਰਹੀ ਹੈ। ਪੂਰੇ ਦੇਸ਼ ਵਿੱਚ ਲਗਭਗ 70 ਹਜ਼ਾਰ ਲੋਕਾਂ ਨੂੰ ਤੁਸੀਂ ਸਿੱਧਾ ਰੋਜ਼ਗਾਰ ਦਿੱਤਾ ਹੈ, ਜਿਨ੍ਹਾਂ ਵਿੱਚੋਂ ਲਗਭਗ 5 ਹਜ਼ਾਰ ਇੱਥੇ ਨੌਇਡਾ ਵਿੱਚ ਹਨ।

ਇਸ ਨਵੇਂ ਪਲਾਂਟ ਨਾਲ ਇੱਕ ਹਜ਼ਾਰ ਹੋਰ ਲੋਕਾਂ ਨੂੰ ਰੋਜ਼ਗਾਰ ਮਿਲਣ ਵਾਲਾ ਹੈ। ਮੈਨੂੰ ਦੱਸਿਆ ਗਿਆ ਹੈ ਕਿ ਇੱਥੇ ਬਣੀ ਇਹ ਯੂਨਿਟ ਕੰਪਨੀ ਦੀ ਸਭ ਤੋਂ ਵੱਡੀ ਮੋਬਾਈਲ ਫੋਨ ਮੈਨੂਫੈਕਚਰਿੰਗ ਯੂਨਿਟ ਹੋਵੇਗੀ। ਇੱਥੇ ਹਰ ਮਹੀਨੇ ਲਗਭਗ 1 ਕਰੋੜ ਫੋਨ ਬਣਨਗੇ। ਮਹੱਤਵਪੂਰਨ ਇਹ ਵੀ ਹੈ ਕਿ ਇੱਥੇ ਜੋ ਵੀ ਪ੍ਰੋਡਕਸ਼ਨ ਹੋਵੇਗਾ ਉਸ ਦਾ 30% ਐਕਸਪੋਰਟ ਹੋਵੇਗਾ, ਦੁਨੀਆ ਦੇ ਅਲੱਗ-ਅਲੱਗ ਦੇਸ਼ਾਂ ਵਿੱਚ ਜਾਵੇਗਾ। ਨਿਸ਼ਚਤ ਤੌਰ ’ਤੇ ਇਸ ਨਾਲ ਗਲੋਬਲ ਮਾਰਕੀਟ ਵਿੱਚ ਤੁਹਾਡੀ ਸਥਿਤੀ ਹੋਰ ਮਜ਼ਬੂਤ ਹੋਵੇਗੀ। ਯਾਨੀ ਕੋਰੀਆ ਦੀ ਟੈਕਨੋਲੋਜੀ ਅਤੇ ਭਾਰਤ ਦੀ ਮੈਨੂਫੈਕਚਰਿੰਗ ਅਤੇ ਸਾਫਟਵੇਅਰ ਸਪੋਰਟ ਨਾਲ ਦੁਨੀਆ ਦੇ ਲਈ ਅਸੀਂ ਬਿਹਤਰੀਨ ਪ੍ਰੋਡਕਟ ਤਿਆਰ ਕਰਾਂਗੇ। ਇਹੀ ਸਾਡੇ ਦੋਹਾਂ ਦੇਸ਼ਾਂ ਦੀ ਤਾਕਤ ਹੈ ਅਤੇ ਇਹੀ ਸਾਡਾ ਸਾਂਝਾ ਵਿਜ਼ਨ ਹੈ।

ਇੱਕ ਵਾਰ ਫਿਰ ਸੈਮਸੰਗ ਦੀ ਪੂਰੀ ਟੀਮ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅਨੇਕ – ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ। ਤੁਸੀਂ ਮੈਨੂੰ ਅੱਜ ਇੱਥੇ ਸੱਦਾ ਦਿੱਤਾ, ਇਸ ਮੌਕੇ ਦਾ ਹਿੱਸਾ ਬਣਾਇਆ, ਇਸ ਦੇ ਲਈ ਬਹੁਤ-ਬਹੁਤ ਧੰਨਵਾਦ।

 

 

***

ਅਤੁਲ ਕੁਮਾਰ ਤਿਵਾਰੀ / ਕੰਚਨ ਪਤਿਆਲ