Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਮੰਤਰੀ ਮੰਡਲ ਨੇ 2010 ਵਿੱਚ ਹਸਤਾਖਰਤ ਅਤੇ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ ਅਤੇ ਇੰਸਟੀਟਿਊਟ ਆਵ੍ ਸਰਟੀਫਾਈਡ ਪਬਲਿਕ ਅਕਾਊਂਟੈਂਟਸ, ਆਇਰਲੈਂਡ ਦਰਮਿਆਨ ਹੁਣ ਮੁੜ ਤੋਂ ਪ੍ਰਵਾਨਿਤ ਆਪਸੀ ਮਾਨਤਾ ਸਮਝੌਤੇ (ਐੱਮਆਰਏ) ਨੂੰ ਪ੍ਰਵਾਨਗੀ ਦਿੱਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਚਾਰਟਰਡ ਅਕਾਊਂਟੈਂਟਸ ਆਵ੍ ਇੰਡੀਆ (ਆਈਸੀਏਆਈ) ਅਤੇ ਇੰਸਟੀਟਿਊਟ ਆਵ੍ ਸਰਟੀਫਾਈਡ ਪਬਲਿਕ ਅਕਾਊਂਟੈਂਟਸ (ਸੀਪੀਏ), ਆਇਰਲੈਂਡ ਦਰਮਿਆਨ 2010 ਵਿੱਚ ਹਸਤਾਖਰਤ ਅਤੇ ਹੁਣ ਮੁੜ ਤੋਂ ਪ੍ਰਵਾਨਿਤ ”ਆਪਸੀ ਮਾਨਤਾ ਸਮਝੌਤੇ” (ਐੱਮਆਰਏ) ਨੂੰ ਆਪਣੀ ਕਾਰਜ ਉਪਰੰਤ ਪ੍ਰਵਾਨਗੀ ਦੇ ਦਿੱਤੀ ਹੈ। ਨਾਲ ਹੀ ਮੰਤਰੀ ਮੰਡਲ ਨੇ ਅਕਾਊਂਟਿੰਗ ਗਿਆਨ ਦੇ ਵਾਧੇ, ਪੇਸ਼ੇਵਰ ਅਤੇ ਬੌਧਿਕ ਵਿਕਾਸ, ਆਪਣੇ ਸਬੰਧਤ ਮੈਂਬਰਾਂ ਦੇ ਹਿਤਾਂ ਨੂੰ ਬਿਹਤਰ ਬਣਾਉਣ ਅਤੇ ਭਾਰਤ ਅਤੇ ਆਇਰਲੈਂਡ ਦਰਮਿਆਨ ਅਕਾਊਂਟਿੰਗ ਦੇ ਵਿਕਾਸ ਵਿੱਚ ਹਾਂ-ਪੱਖੀ ਯੋਗਦਾਨ ਲਈ ਆਪਸੀ ਸਹਿਯੋਗ ਢਾਂਚੇ ਨੂੰ ਉਤਸ਼ਾਹਿਤ ਕਰਨ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਹੈ।

ਪ੍ਰਭਾਵ

ਇਹ ਆਪਸੀ ਮਾਨਤਾ ਸਮਝੌਤਾ (ਐੱਮਆਰਏ) ਦੋਹਾਂ ਧਿਰਾਂ ਦੇ ਮੈਂਬਰਾਂ ਨੂੰ ਕਿਸੇ ਵੀ ਦੇਸ਼ ਵਿੱਚ ਬਿਹਤਰੀਨ ਕੰਮਕਾਜ ਲਈ ਸੰਭਾਵਨਾਵਾਂ ਮੁਹੱਈਆ ਕਰਵਾਏਗਾ ਅਤੇ ਇਸ ਤਰ੍ਹਾਂ ਨਵੇਂ ਬਜ਼ਾਰਾਂ ਦੀ ਮੰਗ ਨੂੰ ਪੂਰਾ ਕਰਨ ਲਈ ਉਨ੍ਹਾਂ ਨੂੰ ਆਪਣੇ ਕਾਰੋਬਾਰ ਦਾ ਦਾਇਰਾ ਵਧਾਉਣ ਵਿੱਚ ਮਦਦ ਮਿਲੇਗੀ।

****

ਏਕਟੀ/ ਐੱਸਐੱਨਸੀ/ ਐੱਸਐੱਚ