ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ (ਐੱਨਆਈਡੀ) ਕਾਨੂੰਨ, 2014 ਦੇ ਦਾਇਰੇ ਵਿੱਚ ਆਉਂਦੇ ਚਾਰ ਸੰਸਥਾਨਾਂ–ਨੈਸ਼ਨਲ ਇੰਸਟੀਟਿਉਟ ਆਵ੍ਡਿਜ਼ਾਈਨ , ਅਮਰਾਵਤੀ–ਵਿਯੈਵਾੜਾ, ਆਂਧਰ ਪ੍ਰਦੇਸ਼, ਨੈਸ਼ਲਨ ਇੰਸਟੀਟਿਉਟ ਆਵ੍ ਡਿਜ਼ਾਈਨ , ਭੋਪਾਲ, ਮੱਧ ਪ੍ਰਦੇਸ਼, ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ ਜੋਰਹਾਟ, ਅਸਾਮ ਅਤੇ ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ , ਕੁਰੂਕਸ਼ੇਤਰ, ਹਰਿਆਣਾ ਨੂੰ ਲਿਆਉਣ ਅਤੇ ਉਨ੍ਹਾਂ ਨੂੰ ਨੈਸ਼ਨਲ ਇੰਸਟੀਟਿਉਟ ਆਵ੍ ਡਿਜ਼ਾਈਨ, ਅਹਿਮਦਾਬਾਦ ਦੀ ਤਰ੍ਹਾਂ ਇੰਸਟੀਟਿਉਸ਼ਨ ਆਵ੍ ਨੈਸ਼ਨਲ ਇੰਪੋਰਟੈਂਸ (ਆਈਐੱਨਆਈ) ਯਾਨੀ ਰਾਸ਼ਟਰੀ ਮਹੱਤਵ ਦੇ ਸੰਸਥਾਨ ਐਲਾਨਣ ਲਈ ਐੱਨਆਈਡੀ ਐਕਟ, 2014 ਵਿੱਚ ਸੋਧ ਲਈ ਸੰਸਦ ਵਿੱਚ ਇੱਕ ਬਿਲ ਲਿਆਉਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਐਕਤ ਲਈ ਪ੍ਰਸਤਾਵਿਤ ਸੋਧਾਂ ਵਿੱਚ ਐੱਨਆਈਡੀ ਵਿਜੈਯਵਾੜਾ ਦਾ ਨਾਮ ਬਦਲ ਕੇ ਐੱਨਆਈਡੀ ਅਮਰਾਵਤੀ ਕਰਨਾ ਸ਼ਾਮਲ ਹੈ। ਨਾਲ ਹੀ, ਇਸ ਬਿਲ ਵਿੱਚ ਪ੍ਰਿੰਸੀਪਲ ਡਿਜ਼ਾਈਨਰ ਦੇ ਪਦ ਨੂੰ ਪ੍ਰੋਫੈਸਰ ਦੇ ਬਰਾਬਰ ਕਰਨ ਦਾ ਪ੍ਰਸਤਾਵ ਵੀ ਹੈ।
ਦੇਸ਼ ਦੇ ਵਿਭਿੰਨ ਭੂਗੋਲਿਕ ਖੇਤਰਾਂ ਵਿੱਚ ਰਾਸ਼ਟਰੀ ਮਹੱਤਵ ਦੇ ਸੰਸਥਾਨਾਂ ਦੇ ਨਵੇਂ ਐੱਨਆਈਡੀ ਦੀ ਸਥਾਪਨਾ ਡਿਜ਼ਾਈਨ ਦੇ ਖੇਤਰ ਵਿੱਚ ਜ਼ਿਆਦਾ ਕੁਸ਼ਲ ਜਨਸ਼ਕਤੀ ਤਿਆਰ ਕਰਨ ਵਿੱਚ ਮਦਦ ਕਰੇਗੀ ਜੋ ਬਦਲੇ ਵਿੱਚ ਸ਼ਿਲਪ, ਖੱਡੀ, ਗ੍ਰਾਮੀਣ ਟੈਕਨਾਲੋਜੀ ਲਈ ਲਘੂ, ਦਰਮਿਆਨੇ ਅਤੇ ਵੱਡੇ ਉੱਦਮਾਂ ਲਈ ਸਥਾਈ ਡਿਜ਼ਾਈਨ ਸੰਸਥਾਨ ਉਪਲੱਬਧ ਕਰਾਵਾਉਦਿਆਂ ਹੋਏ ਪ੍ਰਤੱਖ ਅਤੇ ਅਪ੍ਰਤੱਖ ਤੌਰ ’ਤੇ ਰੋਜ਼ਗਾਰ ਦੇ ਅਵਸਰ ਪੈਦਾ ਕਰੇਗੀ।
******
ਏਕੇਟੀ/ਐੱਸਐੱਚ