ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੱਦੇ ਉੱਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ, ਡਾ. ਮੁਹੰਮਦ ਅਸ਼ਰਫ ਗ਼ਨੀ 19 ਸਤੰਬਰ 2018 ਨੂੰ ਭਾਰਤ ਦੇ ਦੌਰੇ ਉੱਤੇ ਆਏ।
ਦੋਹਾਂ ਆਗੂਆਂ ਨੇ ਭਾਰਤ-ਅਫ਼ਗ਼ਾਨਿਸਤਾਨ ਦੀ ਬਹੁਪੱਖੀ ਰਣਨੀਤਕ ਭਾਈਵਾਲੀ ਵਿੱਚ ਹੋਈ ਪ੍ਰਗਤੀ ਦਾ ਹਾਂ -ਪੱਖੀ ਢੰਗ ਨਾਲ ਸਮੀਖਿਆ ਕੀਤੀ। ਉਨ੍ਹਾਂ ਇਸ ਗੱਲ ਉੱਤੇ ਤਸੱਲੀ ਪ੍ਰਗਟਾਈ ਕਿ ਦੋਹਾਂ ਦੇਸ਼ਾਂ ਵਿੱਚ ਦੁਵੱਲਾ ਵਪਾਰ ਇੱਕ ਬਿਲੀਅਨ ਅਮਰੀਕੀ ਡਾਲਰ ਨੂੰ ਪਾਰ ਕਰ ਗਿਆ ਹੈ। ਦੋਹਾਂ ਆਗੂਆਂ ਨੇ ਇਸ ਗੱਲ ਦੀ ਪ੍ਰਸ਼ੰਸਾ ਕੀਤੀ ਕਿ 12-15 ਸਤੰਬਰ, 2018 ਨੂੰ ਮੁੰਬਈ ਵਿਖੇ ਭਾਰਤ-ਅਫ਼ਗ਼ਾਨਿਸਤਾਨ ਵਪਾਰ ਅਤੇ ਨਿਵੇਸ਼ ਸ਼ੋਅ ਸਫਲਤਾ ਨਾਲ ਆਯੋਜਿਤ ਕੀਤਾ ਗਿਆ। ਉਨ੍ਹਾਂ ਕੁਨੈਕਟੀਵਿਟੀ ਨੂੰ ਮਜ਼ਬੂਤ ਕਰਨ ਦਾ ਆਪਣਾ ਵਾਅਦਾ ਦੁਹਰਾਇਆ, ਜਿਸ ਵਿੱਚ ਕਿ ਚਾਬਹਾਰ ਬੰਦਰਗਾਹ ਅਤੇ ਹਵਾਈ ਆਵਾਜਾਈ ਕਾਰੀਡੋਰ ਰਾਹੀਂ ਮਜ਼ਬੂਤੀ ਪ੍ਰਦਾਨ ਕਰਨਾ ਵੀ ਸ਼ਾਮਲ ਹੈ। ਇਹ ਫੈਸਲਾ ਹੋਇਆ ਕਿ ਢਾਂਚਾ, ਮਾਨਵ ਸੰਸਾਧਨ ਵਿਕਾਸ ਅਤੇ ਅਫ਼ਗ਼ਾਨਿਸਤਾਨ ਵਿੱਚ ਹੋਰ ਸਮਰੱਥਾ ਵਿਕਸਤ ਕਰਨ ਵਾਲੇ ਚਲ ਰਹੇ ਪ੍ਰੋਜੈਕਟਾਂ ਦੇ ਖੇਤਰ ਵਿੱਚ ਨਵੀਂ ਵਿਕਾਸ ਭਾਈਵਾਲੀ ਨੂੰ ਮਜ਼ਬੂਤ ਕੀਤਾ ਜਾਵੇ।
ਰਾਸ਼ਟਰਪਤੀ ਗ਼ਨੀ ਨੇ ਪ੍ਰਧਾਨ ਮੰਤਰੀ ਨੂੰ ਉਨ੍ਹਾਂ ਦੀ ਸਰਕਾਰ ਵੱਲੋਂ ਸ਼ਾਂਤੀ ਅਤੇ ਸੁਲ੍ਹਾ-ਸਫਾਈ ਦੇ ਖੇਤਰ ਲਈ ਕੀਤੀਆਂ ਜਾ ਰਹੀਆਂ ਪਹਿਲਕਦਮੀਆਂ ਤੋਂ ਜਾਣੂ ਕਰਵਾਇਆ ਅਤੇ ਨਾਲ ਹੀ ਅਫ਼ਗ਼ਾਨਿਸਤਾਨ ਅਤੇ ਉਸ ਦੀ ਜਨਤਾ ਸਾਹਮਣੇ ਆ ਰਹੀਆਂ ਆਤੰਕਵਾਦ ਅਤੇ ਅੱਤਿਵਾਦ ਤੋਂ ਪੈਦਾ ਹੋ ਰਹੀਆਂ ਚੁਣੌਤੀਆਂ ਨਾਲ ਨਜਿੱਠਣ ਬਾਰੇ ਵੀ ਦੱਸਿਆ।
ਪ੍ਰਧਾਨ ਮੰਤਰੀ ਨੇ ਅਫ਼ਗ਼ਾਨਿਸਤਾਨ ਦੀ ਅਗਵਾਈ ਵਾਲੇ, ਅਫ਼ਗ਼ਾਨਿਸਤਾਨ ਦੀ ਮਲਕੀਅਤ ਵਾਲੇ ਅਤੇ ਅਫ਼ਗ਼ਾਨਿਸਤਾਨ ਦੇ ਕੰਟਰੋਲ ਵਾਲੇ ਸ਼ਾਂਤੀ ਅਤੇ ਸੁਲ੍ਹਾ-ਸਫਾਈ ਦੇ ਯਤਨਾਂ ਨੂੰ ਭਾਰਤ ਦੀ ਪੂਰੀ ਹਮਾਇਤ ਦੁਹਰਾਈ, ਜਿਸ ਨਾਲ ਅਫ਼ਗ਼ਾਨਿਸਤਾਨ ਸੰਯੁਕਤ, ਸ਼ਾਂਤੀਪੂਰਨ, ਸਮੇਕਿਤ ਅਤੇ ਲੋਕਰਾਜੀ ਦੇਸ਼ ਬਣਿਆ ਰਹੇਗਾ ਅਤੇ ਆਰਥਿਕ ਤੌਰ ’ਤੇ ਵੀ ਮਜ਼ਬੂਤ ਦੇਸ਼ ਵਜੋਂ ਉੱਭਰੇਗਾ। ਪ੍ਰਧਾਨ ਮੰਤਰੀ ਨੇ ਇਸ ਦਿਸ਼ਾ ਵਿੱਚ ਅਫ਼ਗ਼ਾਨਿਸਤਾਨ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਪ੍ਰਤੀ ਅਤੇ ਅਫ਼ਗ਼ਾਨਿਸਤਾਨ ਦੀ ਸੁਰੱਖਿਆ ਅਤੇ ਪ੍ਰਭੂਸੱਤਾ ਲਈ ਭਾਰਤ ਦੀ ਹਰ ਤਰ੍ਹਾਂ ਦੀ ਹਮਾਇਤ ਦੁਹਰਾਈ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਵਿੱਚ ਆਤੰਕਵਾਦੀ ਹਮਲਿਆਂ ਅਤੇ ਹਿੰਸਾ ਦੀ ਜ਼ੋਰਦਾਰ ਨਿੰਦਾ ਕੀਤੀ ਜਿਸ ਨਾਲ ਕਿ ਉੱਥੇ ਬਹੁ-ਕੀਮਤੀ ਮਨੁੱਖੀ ਜਾਨਾਂ ਵੱਡੀ ਗਿਣਤੀ ਵਿੱਚ ਗਈਆਂ ਹਨ। ਉਨ੍ਹਾਂ ਨੇ ਅਫ਼ਗ਼ਾਨਿਸਤਾਨ ਦੀ ਜਨਤਾ ਅਤੇ ਉਸ ਦੀਆਂ ਰਾਸ਼ਟਰੀ ਰੱਖਿਆ ਫੋਰਸਾਂ ਨਾਲ ਆਤੰਕਵਾਦ ਵਿਰੁੱਧ ਉਨ੍ਹਾਂ ਦੀ ਜੰਗ ਵਿੱਚ ਇਕਜੁੱਟਤਾ ਦਾ ਪ੍ਰਗਟਾਵਾ ਕੀਤਾ।
ਕਈ ਅੰਤਰਰਾਸ਼ਟਰੀ ਫੋਰਮਾਂ ਉੱਤੇ ਚਲ ਰਹੀਆਂ ਸਰਗਰਮੀਆਂ ਵਿੱਚ ਤਾਲਮੇਲ ਅਤੇ ਸਲਾਹ-ਮਸ਼ਵਰੇ ਉੱਤੇ ਤਸੱਲੀ ਪ੍ਰਗਟਾਉਂਦਿਆਂ ਦੋਹਾਂ ਧਿਰਾਂ ਨੇ ਇਸ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਅਤੇ ਖੇਤਰੀ ਅਤੇ ਕੌਮਾਂਤਰੀ ਭਾਈਵਾਲਾਂ ਨਾਲ ਖੇਤਰ ਵਿੱਚ ਖੁਸ਼ਹਾਲੀ, ਸ਼ਾਂਤੀ, ਸਥਿਰਤਾ ਅਤੇ ਪ੍ਰਗਤੀ ਲਈ ਹੋਰ ਨੇੜੇ ਹੋ ਕੇ ਕੰਮ ਕਰਨ ਲਈ ਸਹਿਮਤੀ ਪ੍ਰਗਟਾਈ।
ਏਕੇਟੀ/ਐੱਸਐੱਚ/ਐੱਸਕੇ
Held extensive talks with President @ashrafghani. We assessed the ground covered in India-Afghanistan relations. There were also deliberations on economic and cultural ties between our nations. https://t.co/CsKE5SLd1S pic.twitter.com/0ZXCveIFlI
— Narendra Modi (@narendramodi) September 19, 2018