Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ‘ਪੁਨਰਉੱਥਾਨ ਲਈ ਸਿੱਖਿਆ ‘ਤੇ ਅਕਾਦਮਿਕ ਅਗਵਾਈ’ ਦੇ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਪੁਨਰਉੱਥਾਨ ਲਈ ਸਿੱਖਿਆ ‘ਤੇ ਅਕਾਦਮਿਕ ਅਗਵਾਈ’ ਦੇ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਪੁਨਰਉੱਥਾਨ ਲਈ ਸਿੱਖਿਆ ‘ਤੇ ਅਕਾਦਮਿਕ ਅਗਵਾਈ’ ਦੇ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ‘ਪੁਨਰਉੱਥਾਨ ਲਈ ਸਿੱਖਿਆ ‘ਤੇ ਅਕਾਦਮਿਕ ਅਗਵਾਈ’ ਦੇ ਵਿਸ਼ੇ ‘ਤੇ ਸੰਮੇਲਨ ਨੂੰ ਸੰਬੋਧਨ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਪੁਨਰਉੱਥਾਨ ਲਈ ਸਿੱਖਿਆ ਤੇ ਅਕਾਦਮਿਕ ਅਗਵਾਈਦੇ ਵਿਸ਼ੇ ਤੇ ਸੰਮੇਲਨ ਨੂੰ ਸੰਬੋਧਨ ਕੀਤਾ

 

ਉਨ੍ਹਾਂ ਕਿਹਾ ਕਿ ਜਦੋਂ ਕੋਈ ਪੁਨਰਉੱਥਾਨ ਦੀ ਗੱਲ ਸੋਚਦਾ ਹੈ ਤਾਂ ਪਹਿਲਾ ਅਕਸ ਜੋ ਉਸ ਦੇ ਦਿਮਾਗ ਵਿੱਚ ਆਉਂਦਾ ਹੈ, ਉਹ ਸੁਆਮੀ ਵਿਵੇਕਾਨੰਦ ਦਾ ਹੁੰਦਾ ਹੈ, ਜਿਨ੍ਹਾਂ ਨੇ ਵਿਸ਼ਵ ਸਾਹਮਣੇ ਭਾਰਤੀ ਸੋਚ ਦੀ ਤਾਕਤ ਨੂੰ ਪ੍ਰਦਰਸ਼ਿਤ ਕੀਤਾ

 

ਪ੍ਰਧਾਨ ਮੰਤਰੀ ਨੇ ਸਿੱਖਿਆ ਦੇ ਤੱਤਾਂ ਦੇ ਰੂਪ ਵਿੱਚ ਆਤਮ ਨਿਰਭਰਤਾ, ਚਰਿੱਤਰ ਨਿਰਮਾਣ ਅਤੇ ਮਨੁੱਖੀ ਕਦਰਾਂ-ਕੀਮਤਾਂ ਬਾਰੇ ਸੁਆਮੀ ਵਿਵੇਕਾਨੰਦ ਵੱਲੋਂ ਜ਼ੋਰ ਦਿੱਤੇ ਜਾਣ ਨੂੰ ਯਾਦ ਕੀਤਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਇਨੋਵੇਸ਼ਨ ਸਿੱਖਿਆ ਦਾ ਇੱਕ ਹੋਰ ਅਹਿਮ ਤੱਤ ਬਣ ਗਈ ਹੈ

 

ਪ੍ਰਾਚੀਨ ਗ੍ਰੰਥਾਂ, ਵੇਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬਿਨਾ ਗਿਆਨ ਤੋਂ ਆਪਣੇ ਸਮਾਜ, ਆਪਣੇ ਦੇਸ਼, ਇੱਥੋਂ ਤੱਕ ਕਿ ਆਪਣੇ ਜੀਵਨ ਦੀ ਵੀ ਕਲਪਨਾ ਨਹੀਂ ਕਰ ਸਕਦੇ ਉਨ੍ਹਾਂ ਕਿਹਾ ਕਿ ਤਕਸ਼ਿਲਾ, ਨਾਲੰਦਾ ਅਤੇ ਵਿਕਰਮਸ਼ਿਲਾ ਵਰਗੀਆਂ ਸਾਡੀਆਂ ਪ੍ਰਾਚੀਨ ਯੂਨੀਵਰਸਿਟੀਆਂ ਨੇ ਗਿਆਨ ਤੋਂ ਇਲਾਵਾ ਇਨੋਵੇਸ਼ਨ ਨੂੰ ਮਹੱਤਤਾ ਦਿੱਤੀ ਸੀ ਪ੍ਰਧਾਨ ਮੰਤਰੀ ਨੇ ਸਿੱਖਿਆ ਬਾਰੇ ਬਾਬਾ ਭੀਮਰਾਓ ਅੰਬੇਡਕਰ, ਦੀਨਦਿਆਲ ਉਪਾਧਿਆਏ ਅਤੇ ਡਾਕਟਰ ਰਾਮ ਮਨੋਹਰ ਲੋਹੀਆ ਦੇ ਵਿਚਾਰਾਂ ਨੂੰ ਵੀ ਯਾਦ ਕੀਤਾ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਕੋਈ ਦੇਸ਼ ਜਾਂ ਵਿਅਕਤੀ ਇਕੱਲਾ ਨਹੀਂ ਰਹਿ ਸਕਦਾ ਉਨ੍ਹਾਂ ਨੇ ਵਿਸ਼ਵ ਨਾਗਰਿਕਜਾਂ ਵਿਸ਼ਵ ਗ੍ਰਾਮਦੇ ਲਿਹਾਜ਼ ਨਾਲ ਸੋਚਣ ਦੇ ਮਹੱਤਵ ਦਾ ਜ਼ਿਕਰ ਕੀਤਾ ਉਨ੍ਹਾਂ ਕਿਹਾ ਕਿ ਜੋ ਚੁਣੌਤੀਆਂ ਸਾਡੇ ਸਾਹਮਣੇ ਹਨ, ਉਨ੍ਹਾਂ ਦਾ ਹੱਲ ਲੱਭਣ ਲਈ ਸਾਡੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਦਾ ਲਾਭ ਉਠਾਇਆ ਜਾਣਾ ਚਾਹੀਦਾ ਹੈ

 

ਉਨ੍ਹਾਂ ਕਿਹਾ ਕਿ ਸਾਨੂੰ ਸੰਸਥਾਨਾਂ ਦੀ ਇਨੋਵੇਸ਼ਨ ਅਤੇ ਵਿਕਾਸ ਨੂੰ ਉਤਸ਼ਾਹ ਦੇਣ ਵਾਲੀਆਂ ਸਥਿਤੀਆਂ ਨੂੰ ਆਪਸ ਵਿੱਚ ਜੋੜਨਾਚਾਹੀਦਾ ਹੈ ਉਨ੍ਹਾਂ ਵਿਦਿਆਰਥੀਆਂ ਨੂੰ ਆਪਣੀਆਂ ਕਲਾਸਾਂ  ਦੇ ਗਿਆਨ ਨੂੰ ਦੇਸ਼ ਦੀਆਂ ਖਾਹਿਸ਼ਾਂ ਨਾਲ ਜੋੜਨ ਦੀ ਤਾਕੀਦ ਕੀਤੀ ਉਨ੍ਹਾਂ, ਬੱਚਿਆਂ ਨੂੰ ਨਵੀਆਂ ਖੋਜਾਂ ਕਰਨ ਲਈ ਉਤਸ਼ਾਹਿਤ ਕਰਨ ਲਈ ਕਾਇਮ ਅਟਲ ਟਿੰਕਰਿੰਗ ਲੈਬਜ਼ ਦਾ ਵੀ ਜ਼ਿਕਰ ਕੀਤਾ

 

ਉਨ੍ਹਾਂ ਸਿੱਖਿਆ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਲਿਆਉਣ ਲਈ ਰਾਈਜ਼-ਰੀਵਾਈਟਲਾਈਜ਼ੇਸ਼ਨ ਆਵ੍ ਇਨਫ੍ਰਾਸਟ੍ਰਕਚਰ ਐਂਡ ਸਿਸਟਮਜ਼ ਇਨ ਐਜੂਕੇਸ਼ਨ-ਪ੍ਰੋਗਰਾਮ ਦਾ ਜ਼ਿਕਰ ਕੀਤਾ ਉਨ੍ਹਾਂ ਉਚੇਰੀ ਸਿੱਖਿਆ ਲਈ ਚੁੱਕੇ ਗਏ ਕਦਮਾਂ ਦਾ ਜ਼ਿਕਰ ਕੀਤਾ

 

ਪ੍ਰਧਾਨ ਮੰਤਰੀ ਨੇ ਸਮਾਜ ਵਿਚ ਚੰਗੇ ਅਧਿਆਪਕ ਤਿਆਰ ਕਰਨ ਦੇ ਮਹੱਤਵ ਉੱਤੇ ਜ਼ੋਰ ਦਿੱਤਾ ਉਨ੍ਹਾਂ ਇਹ ਵੀ ਕਿਹਾ ਕਿ ਵਿਦਵਾਨ ਅਤੇ ਵਿਦਿਆਰਥੀ ਡਿਜੀਟਲ ਸਾਖਰਤਾ ਦਾ ਪ੍ਰਸਾਰ ਕਰਨ ਅਤੇ ਸਰਕਾਰੀ ਪ੍ਰੋਗਰਾਮਾਂ ਲਈ ਵਧੇਰੇ ਜਾਗਰੂਕਤਾ ਲਿਆਉਣ ਦੀ ਜ਼ਿੰਮੇਵਾਰੀ ਲੈ ਸਕਦੇ ਹਨ ਜੋ ਜ਼ਿੰਦਗੀ ਦੀ ਅਸਾਨੀ ਵਿੱਚ ਸੁਧਾਰ ਕਰ ਸਕਦੇ ਹਨ

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੇ ਬ੍ਰਾਂਡ ਇੰਡੀਆ ਨੂੰ ਇੱਕ ਗਲੋਬਲ ਪਹਿਚਾਣ ਦਿੱਤੀ ਹੈ ਉਨ੍ਹਾਂ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ ਅਤੇ ਸਕਿੱਲ ਇੰਡੀਆ ਵਰਗੀਆਂ ਯੋਜਨਾਵਾਂ ਦਾ ਜ਼ਿਕਰ ਕੀਤਾ ਜਿਨ੍ਹਾਂ ਦਾ ਉਦੇਸ਼ ਨੌਜਵਾਨ ਪ੍ਰਤਿਭਾ ਦਾ ਵਿਕਾਸ ਕਰਨਾ ਹੈ

****

 

ਏਕੇਟੀ /ਐੱਸਐੱਚ