Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 02 ਅਕਤੂਬਰ ਨੂੰ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦੇਣਗੇ, ਸਵੱਛਤਾ ਅਤੇ ਅਖੁੱਟ ਊਰਜਾ ਨਾਲ ਸਬੰਧਤ ਪ੍ਰੋਗਰਾਮਾਂ ਵਿੱਚ ਹਿੱਸਾ ਲੈਣਗੇ


ਗਾਂਧੀ ਜਯੰਤੀ ਉੱਤੇ ਸਵੱਛਤਾ ਅਤੇ ਅਖੁੱਟ ਉੂਰਜਾ ਨਾਲ ਸਬੰਧਤ ਪ੍ਰੋਗਰਾਮ ਪ੍ਰਧਾਨ ਮੰਤਰੀ ਦੇ ਰੁਝੇਵਿਆਂ ਦਾ ਹਿੱਸਾ ਹੋਣਗੇ।

ਸ੍ਰੀ ਨਰੇਂਦਰ ਮੋਦੀ 02 ਅਕਤੂਬਰ, 2018 ਨੂੰ ਰਾਜ ਘਾਟ ਵਿਖੇ ਮਹਾਤਮਾ ਗਾਂਧੀ ਨੂੰ ਪੁਸ਼ਪਾਂਜਲੀ ਅਰਪਿਤ ਕਰਨਗੇ। ਇਹ ਉਹ ਹੀ ਦਿਨ ਹੈ ਜਦੋਂ ਕਿ ਮਹਾਤਮਾ ਗਾਂਧੀ ਦੇ 150ਵੇਂ ਜਨਮ ਦਿਨ ਸਬੰਧੀ ਸਮਾਰੋਹਾਂ ਦੀ ਸ਼ੁਰੂਆਤ ਹੋਵੇਗੀ। ਪ੍ਰਧਾਨ ਮੰਤਰੀ ਵਿਜੈ ਘਾਟ ਵਿਖੇ ਜਾ ਕੇ ਸਾਬਕਾ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਨੂੰ ਵੀ ਪੁਸ਼ਪਾਂਜਲੀ ਅਰਪਿਤ ਕਰਨਗੇ।

ਉਹ ਮਹਾਤਮਾ ਗਾਂਧੀ ਇੰਟਰਨੈਸ਼ਨਲ ਸੈਨੀਟੇਸ਼ਨ ਕਨਵੈਨਸ਼ਨ (ਐੱਮਜੀਆਈਐੱਸਸੀ) ਦੇ ਸਮਾਪਤੀ ਸੈਸ਼ਨ ਵਿੱਚ ਰਾਸ਼ਟਰਪਤੀ ਭਵਨ ਦੇ ਕਲਚਰਲ ਸੈਂਟਰ ਵਿੱਚ ਹਿੱਸਾ ਲੈਣਗੇ। ਐੱਮਜੀਆਈਐੱਸਸੀ ਇੱਕ 04 ਦਿਨਾ ਅੰਤਰਰਾਸ਼ਟਰੀ ਸੰਮੇਲਨ ਹੈ ਜਿਸ ਨੇ ਦੁਨੀਆ ਭਰ ਦੇ ਸਵੱਛਤਾ ਮੰਤਰੀਆਂ ਅਤੇ ਹੋਰ ਆਗੂਆਂ ਨੂੰ ‘ਵਾਸ਼’ (ਵਾਟਰ, ਸੈਨੀਟੇਸ਼ਨ ਐਂਡ ਹਾਈਜੀਨ) ਵਿਖੇ ਇਕੱਠੇ ਕੀਤਾ ਹੈ। ਇਸ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਇੱਕ ਮਿੰਨੀ ਡਿਜੀਟਲ ਪ੍ਰਦਰਸ਼ਨੀ ਵੀ ਦੇਖਣਗੇ। ਉਨ੍ਹਾਂ ਨਾਲ ਸੰਯੁਕਤ ਰਾਸ਼ਟਰ ਦੇ ਸੈਕਟਰੀ ਜਨਰਲ, ਸ੍ਰੀ ਐਨਟੋਨੀਓ ਗੁਟੇਰੇਸ ਵੀ ਹੋਣਗੇ। ਇਸ ਮੰਚ ਤੋਂ ਉੱਘੀਆਂ ਹਸਤੀਆਂ ਵਲੋਂ ਮਹਾਤਮਾ ਗਾਂਧੀ ਬਾਰੇ ਇੱਕ ਯਾਦਗਾਰੀ ਟਿਕਟ ਵੀ ਜਾਰੀ ਕੀਤੀ ਜਾਵੇਗੀ ਅਤੇ ਨਾਲ ਹੀ ਮਹਾਤਮਾ ਗਾਂਧੀ ਦੇ ਪਸੰਦੀਦਾ ਭਜਨਾਂ ਦੀ ਮੈਡਲੇ ਸੀਡੀ ‘ਵੈਸ਼ਨਵ ਜਨ’ ਜਾਰੀ ਕੀਤੀ ਜਾਵੇਗੀ। ਇਸ ਮੌਕੇ ‘ਤੇ ਸਵੱਛ ਭਾਰਤ ਪੁਰਸਕਾਰ ਵੀ ਵੰਡੇ ਜਾਣਗੇ। ਪ੍ਰਧਾਨ ਮੰਤਰੀ ਵਲੋਂ ਇਕੱਠ ਨੂੰ ਸੰਬੋਧਨ ਕੀਤਾ ਜਾਵੇਗਾ।

ਬਾਅਦ ਵਿੱਚ ਪ੍ਰਧਾਨ ਮੰਤਰੀ ਵਿਗਿਆਨ ਭਵਨ ਵਿਖੇ ਅੰਤਰਰਾਸ਼ਟਰੀ ਸੋਲਰ ਅਲਾਇੰਸ ਦੀ ਪਹਿਲੀ ਅਸੈਂਬਲੀ ਦਾ ਉਦਘਾਟਨ ਕਰਨਗੇ। ਇਸੇ ਪ੍ਰੋਗਰਾਮ ਵਿੱਚ ਆਈਓਆਰਏ ਅਖੁੱਟ ਊਰਜਾ ਬਾਰੇ ਮੰਤਰੀਆਂ ਦੀ ਦੂਸਰੀ ਮੀਟਿੰਗ ਅਤੇ ਦੂਸਰੀ ਗਲੋਬਲ ਆਈ ਈ-ਇਨਵੈਸਟ (ਰੀਨਿਊੇਏਬਲ ਐਨਰਜੀ ਇਨਵੈਸਟਰਜ਼, ਮੀਟ ਐਂਡ ਐਕਸਪੋ) ਦਾ ਉਦਘਾਟਨ ਵੀ ਕੀਤਾ ਜਾਵੇਗਾ। ਸੰਯੁਕਤ ਰਾਸ਼ਟਰ ਦੇ ਸੈਕ੍ਰੇਟਰੀ ਜਨਰਲ ਸ੍ਰੀ ਐਨਟੋਨੀਓ ਗੁਟੇਰੇਸ ਇਸ ਮੋਕੇ ‘ਤੇ ਮੌਜੂਦ ਰਹਿਣਗੇ। ਪ੍ਰਧਾਨ ਮੰਤਰੀ ਇੱਕ ਇਕੱਠ ਨੂੰ ਵੀ ਸੰਬੋਧਨ ਕਰਨਗੇ।

****

ਏਕੇਟੀ/ਐੱਸਐੱਚ/ਵੀਕੇ