ਪੀਐੱਮਇੰਡੀਆ
ਜਪਾਨ ਅਤੇ ਭਾਰਤ ਤੋਂ ਵੱਡੀ ਗਿਣਤੀ ਵਿੱਚ ਹਾਜ਼ਰ ਬਿਜ਼ਨਸ ਲੀਡਰਸ. CEOs, ਕੇਡਾਇਨਡਰਨ, ਜੈਟ੍ਰੋ, NIKKI , CII ਅਤੇ NASCOM ਦੇ ਸੀਨੀਅਰ ਅਧਿਕਾਰੀ।
ਜਪਾਨ ਆ ਕੇ ਇੱਥੋਂ ਦੇ ਬਿਜ਼ਨਸ ਭਾਈਚਾਰੇ ਨਾਲ ਗੱਲ ਕਰਨਾ ਮੈਨੂੰ ਹਮੇਸ਼ਾ ਤੋਂ ਹੀ ਬਹੁਤ ਖੁਸ਼ੀ ਦਿੰਦਾ ਹੈ। ਮੈਨੂੰ ਅੱਜ ਵੀ ਯਾਦ ਹੈ ਕਰੀਬ 10 ਸਾਲ ਤੋਂ ਮੇਰੀ ਇੱਥੋਂ ਦੇ ਉੱਦਮੀਆਂ ਨਾਲ ਵਿਸਤਾਰ ਸਹਿਤ ਚਰਚਾ ਹੁੰਦੀ ਰਹੀ ਹੈ। ਮੈਂ ਤੁਹਾਡੇ ਵਿਜ਼ਨ ਨੂੰ ਸਮਝਿਆ ਸਾਂ, ਅਨੇਕ ਨਵੀਆਂ-ਨਵੀਆਂ ਗੱਲਾਂ ਤੁਹਾਡੇ ਕੋਲੋਂ ਸਿੱਖਿਆ ਸਾਂ। ਪਿਛਲੇ ਦਹਾਕੇ ਵਿੱਚ ਭਾਰਤ ਪ੍ਰਤੀ ਤੁਹਾਡੀ ਲਗਨ ਸਮੇਂ ਦੇ ਨਾਲ ਲਗਾਤਾਰ ਵੱਧਦੀ ਰਹੀ ਹੈ।
ਭਾਰਤ ਸਰਕਾਰ ਦੀ ਹਰ ਪੱਧਰ ਉੱਤੇ ਇਹ ਪ੍ਰਯਤਨ ਹੈ ਕਿ ਦੇਸ਼ ਵਿੱਚ Business Environment ਨੂੰ ਇਸ ਤਰ੍ਹਾਂ ਬਦਲਿਆ ਜਾਵੇ ਕਿ ਉੱਥੇ ਤੁਹਾਨੂੰ Ease of Doing business ਅਤੇ Ease of Living ਦਾ ਅਹਿਸਾਸ ਹਰ ਕਦਮ ‘ਤੇ ਹੈ।
ਸਾਥੀਓ,
ਕੁਝ ਸਾਲ ਪਹਿਲਾਂ ਮੈਂ ਭਾਰਤ ਵਿੱਚ ਮਿਨੀ ਜਪਾਨ ਬਣਾਉਣ ਦੀ ਗੱਲ ਕੀਤੀ ਸੀ। ਮੇਰੇ ਲਈ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਤੁਸੀਂ ਉਸ ਤੋਂ ਵੀ ਵੱਡੇ ਵਿਆਪਕ ਪੱਧਰ ‘ਤੇ ਭਾਰਤ ਵਿੱਚ ਕਾਰਜ ਕਰ ਰਹੇ ਹੋ।
ਕਈ ਦਹਾਕਿਆਂ ਤੋਂ ਜਿੱਥੇ ਕਰੀਬ 1150 ਕੰਪਨੀਆਂ ਭਾਰਤ ਵਿੱਚ ਸਨ, ਉਥੇ ਹੀ ਸਾਲ 2014 ਤੋਂ ਲੈਕੇ 2017 ਦਰਮਿਆਨ ਜਪਾਨ ਦੀਆਂ 200 ਤੋਂ ਜ਼ਿਆਦਾ ਨਵੀਆਂ ਕੰਪਨੀਆਂ ਨੇ ਭਾਰਤ ਵਿੱਚ ਓਪਰੇਟ ਕਰਨਾ ਸ਼ੁਰੂ ਕੀਤਾ ਹੈ। ਇਹ ਗਿਣਤੀ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ।
ਅੱਜ ਜਪਾਨ ਦੀਆਂ ਕੰਪਨੀਆਂ ਭਾਰਤ ਵਿੱਚ ਕਾਰ Manufacturing ਤੋਂ ਲੈ ਕੇ Communication; Infrastructure ਤੋਂ ਲੈ ਕੇ, ਸੇਵਾਵਾਂ ਤੱਕ ਵਿੱਚ ਨਾਲ ਮਿਲ ਕੇ ਕਾਰਜ ਹੋ ਰਿਹਾ ਹੈ। ਭਾਰਤ ਤੇ ਜਪਾਨ ਦਰਮਿਆਨ ਦਾ ਇਹ ਸੁਖਦ ਸਫਰ ਹੋਰ ਵੀ ਆਨੰਦਦਾਇਕ ਅਤੇ ਪਰਿਣਾਮਦਾ ਬਣੇ, ਇਸ ਲਈ ਵੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ।
ਸਾਥੀਓ,
ਭਾਰਤ ਅਤੇ ਜਪਾਨ ਦੀ Co – Existence ਦੀ ਭਾਵਨਾ, ਵਿਸ਼ਵਾਸ ਤੇ ਸਾਡੀ ਸਾਂਝੀ ਵਿਰਾਸਤ ਉੱਤੇ
ਅਧਾਰਤ ਹੈ, ਸਾਡੀ ਦੋਸਤੀ ਉੱਤੇ ਅਧਾਰਤ ਹੈ। ਦੋਹਾਂ ਦੇਸ਼ਾਂ ਦਰਮਿਆਨ ਗੂੜ੍ਹੇ ਰਿਸ਼ਤਿਆਂ ਦੀ ਨੀਂਹ ਵਿੱਚ ਇਹੀ ਭਾਵਨਾ ਤੇ ਸੰਸਕਾਰ ਹੈ।
ਇਹੀ ਕਾਰਨ ਹੈ ਕਿ ਸਾਲ 2014 ਵਿੱਚ ਪ੍ਰਧਾਨ ਮੰਤਰੀ ਦੇ ਤੌਰ ‘ਤੇ ਹੋਈ ਮੇਰੀ ਪਹਿਲੀ ਯਾਤਰਾ ਦੇ ਦੌਰਾਨ ਹੀ ਅਸੀਂ ਦੋਹਾਂ ਦੇਸ਼ਾਂ ਨੇ ਤੈਅ ਕੀਤਾ ਕਿ ਆਪਣੇ ਰਿਸ਼ਤਿਆਂ ਨੂੰ ਇੱਕ ਨਵੀਂ ਉਚਾਈ ਉੱਤੇ ਲੈ ਜਾਵਾਂਗੇ, ਇਸ ਨੂੰ ਅੱਪਗ੍ਰੇਡ ਕਰਕੇ ਸਪੈਸ਼ਲ ਸਟ੍ਰੈਟੇਜਿਕ ਐਂਡ ਗਲੋਬਲ ਪਾਰਟਨਰਸ਼ਿਪ ਦੇ ਪੱਧਰ ਉੱਤੇ ਲੈ ਜਾਵਾਂਗੇ। ਉਸਦੇ ਬਾਅਦ ਜਪਾਨ ਦੇ ਮਾਣਯੋਗ ਪ੍ਰਧਾਨ ਮੰਤਰੀ ਅਬੇ ਅਤੇ ਮੇਰਾ ਆਪਸ ਵਿੱਚ ਲਗਾਤਾਰ ਮਿਲਣਾ – ਜੁਲਣਾ ਹੁੰਦਾ ਰਿਹਾ ਹੈ। ਪ੍ਰਧਾਨ ਮੰਤਰੀ ਸ਼੍ਰੀਮਾਨ ਅਬੇ ਅਤੇ ਅਸੀਂ ਮਿਲ ਕੇ ਦੋਹਾਂ ਦੇਸ਼ਾਂ ਦੇ ਵਿੱਚ ਵਪਾਰਕ ਕਾਰਜ ਵਿੱਚ ਆਉਣ ਵਾਲੀਆਂ ਬਹੁਤ ਅੜਚਨਾਂ ਨੂੰ ਦੂਰ ਕੀਤਾ ਹੈ।
ਸਾਥੀਓ,
ਜਪਾਨ ਸਰਕਾਰ ਨੇ ਪਿਛਲੇ ਕੁਝ ਸਾਲਾਂ ਵਿੱਚ ਸਾਡੇ ਬਹੁਤ ਸਾਰੇ ਮਹੱਤਵ-ਅਕਾਂਖੀ ਇਨਫਰਾਸਟ੍ਰੱਕਚਰ ਪ੍ਰੋਜੈਕਟਸ ਵਿੱਚ ਸਹਾਇਤਾ ਦਿੱਤੀ ਹੈ। ਸਾਡਾ ਵੈਸਟਰਨ ਡੈਡੀਕੇਟਿਡ ਫਰੇਟ ਕੌਰੀਡੋਰ ਹੁਣ ਪੂਰਾ ਹੋਣ ਵਾਲਾ ਹੈ। ਇਹ ਇੱਕ ਸਾਲ ਬਾਅਦ ਪੂਰੀ ਤਰ੍ਹਾਂ Operational ਹੋਣ ਦੀ ਸਥਿਤੀ ਵਿੱਚ ਪਹੁੰਚ ਜਾਵੇਗਾ। ਇਸ ਦੇ ਨਾਲ ਜੁੜਿਆ ਹੋਇਆ ਸਾਡਾ ਦਿੱਲੀ – ਮੁੰਬਈ ਇੰਡਸਟ੍ਰੀਅਲ ਕੌਰੀਡੋਰ ਦਾ ਜੋ ਪ੍ਰੋਜੈਕਟ ਹੈ, ਉਹ ਵੀ ਜਪਾਨ ਸਰਕਾਰ ਅਤੇ ਜਪਾਨ ਦੀਆਂ ਕੰਪਨੀਆਂ ਦੀ Collaboration ਦੇ ਨਾਲ ਬਖ਼ੂਬੀ ਅੱਗੇ ਵਧ ਰਿਹਾ ਹੈ ।
ਮਾਣਯੋਗ ਅਬੇ ਜੀ ਦੀ ਪਿਛਲੀ ਭਾਰਤ ਯਾਤਰਾ ਦੇ ਦੌਰਾਨ ਅਸੀਂ ਹਾਈ ਸਪੀਡ ਰੇਲ ਪ੍ਰੋਜੈਕਟ ‘ਤੇ ਨਾਲ ਕਾਰਜ ਕਰਨਾ ਨਿਸ਼ਚਿਤ ਕੀਤਾ ਸੀ। ਭਾਰਤ ਦਾ ਪਹਿਲਾ ਪ੍ਰੋਜੈਕਟ ਮੁੰਬਈ-ਅਹਿਮਦਾਬਾਦ ਵਿੱਚ ਸ਼ੁਰੂ ਹੋਇਆ ਹੈ ਅਤੇ ਇਸ ‘ਤੇ ਵੀ ਤੇਜ਼ ਗਤੀ ਨਾਲ ਕਾਰਜ ਚਲ ਰਿਹਾ ਹੈ ।
ਸਾਥੀਓ,
ਭਾਰਤ ਵਿੱਚ ਮੇਰੀ ਸਰਕਾਰ ਬਣਿਆਂ ਲਗਭਗ ਸਾਢੇ ਚਾਰ ਸਾਲ ਹੋ ਚੁੱਕੇ ਹਨ। ਇਸ ਦੌਰਾਨ, ਬਿਜ਼ਨਸ ਨਾਲ ਜੁੜੇ ਜਿਸ ਕਾਰਜ ਨੂੰ ਮੈਂ ਆਪਣੀ Priority list ਵਿੱਚ ਸਭ ਤੋਂ ਉੱਤੇ ਰੱਖਿਆ, ਉਹ ਹੈ – Ease of Doing Business.। ਇਸ ਦਾ ਨਤੀਜਾ ਹੁਣ ਦੁਨੀਆ ਦੇ ਸਾਹਮਣੇ ਹੈ। ਸਾਲ 2014 ਵਿੱਚ ਜਦੋਂ ਮੈਂ ਸਰਕਾਰ ਦੀ ਵਾਗਡੋਰ ਸਾਂਭੀ ਸੀ, ਉਸ ਸਮੇਂ World Bank ਦੀ Ease of Doing Business ਰੈਕਿੰਗ ਵਿੱਚ ਭਾਰਤ ਦਾ 142ਵਾਂ ਸਥਾਨ ਹੁੰਦਾ ਸੀ। ਹੁਣ ਅਸੀਂ 100ਵੀਂ ਰੈਂਕ ਉੱਤੇ ਹਾਂ ਅਤੇ ਅਜੇ ਵੀ ਰੈਂਕਿੰਗ ਵਿੱਚ ਸੁਧਾਰ ਲਈ ਬਹੁਤ ਵਿਆਪਕ ਪੱਧਰ ਉੱਤੇ ਕਾਰਜ ਕਰ ਰਹੇ ਹਾਂ। ਫੈਡਰਲ ਗਵਰਨਮੈਂਟ ਦੇ ਪੱਧਰ ਉੱਤੇ, ਸਟੇਟ ਗਵਰਨਮੈਂਟ ਦੇ ਪੱਧਰ ‘ਤੇ, ਲੋਕਲ ਗਵਰਨਮੈਂਟ ਦੇ ਪੱਧਰ ‘ਤੇ ਅਸੀਂ ਇੱਕ ਦੇ ਬਾਅਦ ਇੱਕ ਕਦਮ ਉਠਾ ਰਹੇ ਹਾਂ ਆਉਣ ਵਾਲੇ ਸਾਲਾਂ ਵਿੱਚ ਸਾਨੂੰ ਇਸ ਦੇ ਹੋਰ ਵੀ ਚੰਗੇ ਨਤੀਜੇ ਮਿਲਣਗੇ।
ਇੰਨਾ ਵੱਡਾ ਸੁਧਾਰ, ਤੇਜ਼ ਅਤੇ ਨਿਰਣਾਇਕ ਰੂਪ ਵਿੱਚ ਲਏ ਗਏ ਫੈਸਲਿਆਂ ਨਾਲ, ਅਤੇ ਬੇਵਜ੍ਹਾ ਦੇ ਨਿਯਮਾਂ ਵਿੱਚ ਫੇਰਬਦਲ ਨਾਲ ਸੰਭਵ ਹੋਇਆ ਹੈ ।
ਮੈਂ ਇੱਥੇ ਤੁਹਾਨੂੰ ਇੱਕ ਹੋਰ ਮਹੱਤਵਪੂਰਨ ਗੱਲ ਦੱਸਣੀ ਚਾਹੁੰਦਾ ਹਾਂ। ਭਾਰਤ ਸਰਕਾਰ ਨੇ Ease of Doing business ਨੂੰ ਹੋਰ ਹੁਲਾਰਾ ਦੇਣ ਲਈ ਆਪਣੇ 36 ਰਾਜਾਂ ਅਤੇ Union Territories ਦੀ Ranking ਵੀ ਕਰਨੀ ਸ਼ੁਰੂ ਕਰ ਦਿੱਤੀ ਹੈ ।
ਇਸ ਦਾ ਇੱਕ ਵੱਡਾ ਪ੍ਰਭਾਵ ਇਹ ਹੋਇਆ ਹੈ ਕਿ ਹੁਣ ਰਾਜਾਂ ਵਿੱਚ ਵੀ Investment ਨੂੰ ਲੈ ਕੇ Healthy Competition ਸ਼ੁਰੂ ਹੋ ਗਿਆ ਹੈ ਜਿਸਦੇ ਬਹੁਤ ਸੁਖਦ ਨਤੀਜੇ ਦਿਸਣ ਲੱਗੇ ਹਨ।
ਸਾਥੀਓ,
ਪੂੰਜੀ ਨਿਵੇਸ਼ ਸਾਡੇ ਦੇਸ਼ ਦੀ ਜ਼ਰੂਰਤ ਹੈ। Ease of Doing Business ਦੇ ਖੇਤਰ ਵਿੱਚ ਅਸੀਂ ਇਸੇ ਲਈ ਨਿਸ਼ਠਾ ਪੂਰਵਕ ਕਦਮ ਚੁੱਕ ਰਹੇ ਹਾਂ। ਪੂੰਜੀ ਨਿਵੇਸ਼ ਹੋਵੇਗਾ ਤਾਂਹੀ ਬੇਰੋਜ਼ਗਾਰਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣਗੇ, ਦੇਸ਼ ਦੇ Infrastructure ਵਿੱਚ ਸੁਧਾਰ ਹੋਵੇਗਾ, ਖੇਤੀਬਾੜੀ, ਖਣਿਜ, ਸਮੁੰਦਰੀ ਸੰਪਤੀਆਂ ਤੇ ਹੋਰ ਤਮਾਮ ਕੁਦਰਤੀ ਸੰਪਤੀਆਂ ਵਿੱਚ Value Addition ਹੋਵੇਗਾ।
ਆਪਣੇ ਨਾਗਰਿਕਾਂ ਨੂੰ Ease of Living ਦੇਣ ਦੀ ਸਾਡੀ ਕੋਸ਼ਿਸ਼ Ease of Doing Business ਦਾ ਹੀ ਵਿਸਤਾਰ ਹੈ ।
ਇਸ ਲਈ ਇੱਕ ਮਹਾ ਅਭਿਆਨ ਚਲਾ ਕੇ ਅਸੀਂ ਲੋਕਾਂ ਨੇ Ease of Doing Business ਦੇ ਖੇਤਰ ਵਿੱਚ ਕਾਰਜ ਕੀਤੇ ਹਨ। ਇਸ ਮਹਾਪ੍ਰਯਤਨ ਦੇ ਚਲਦੇ ਹੋਰ ਉਪਲਬੱਧੀਆਂ ਵੀ ਸਾਨੂੰ ਪ੍ਰਾਪਤ ਹੋਈਆਂ ਹਨ:
•World Intellectual Property Orgnisation ( WIPO ) ਦੀ Global Innovation Index ਦੀ ਰੈਂਕਿੰਗ ਵਿੱਚ 21ਵੇਂ ਸਥਾਨ ‘ਤੇ ਆ ਗਏ ਹਾਂ।
•World Economic Forum ਦੀ Global Competitiveness Index ਵਿੱਚ ਅਸੀਂ 2 ਸਾਲਾਂ ਵਿੱਚ 31 ਪਾਏਦਾਨ ਉੱਤੇ ਚੜ੍ਹੇ ਹਾਂ ।
•UNCTAD ਵੱਲੋਂ list ਕੀਤੇ ਗਏ 10 FDI destinations ਵਿੱਚ ਮਜ਼ਬੂਤੀ ਨਾਲ ਭਾਰਤ ਦਾ ਨਾਮ ਦਰਜ਼ ਹੈ ।
•ਪਿਛਲੇ ਕੁਝ ਸਾਲ ਵਿੱਚ FDI ਦੇ ਖੇਤਰ ਵਿੱਚ ਅਸੀਂ ਕਾਫ਼ੀ Reforms ਕੀਤੇ ਹਨ। ਅੱਜ ਅਸੀਂ FDI ਦੀ ਦ੍ਰਿਸ਼ਟੀ ਵਿੱਚ ਸਭ ਤੋਂ ਖੁੱਲ੍ਹੀ ਅਰਥਵਿਵਸਥਾ ਬਣ ਗਏ ਹਾਂ। 90% ਤੋਂ ਜ਼ਿਆਦਾ Permission ਹੁਣ Automatic Route ਉੱਤੇ ਦਿੱਤੀ ਜਾਂਦੀ ਹੈ ।
•ਇਸ ਦਾ ਨਤੀਜਾ ਇਹ ਹੈ ਕਿ ਸਾਡੀ FDI ਪਿਛਲੇ 3 ਸਾਲ ਵਿੱਚ 36 Billion ਯੂਐੱਸ ਡਾਲਰ ਤੋਂ ਵਧ ਕੇ 60 Billion ਯੂਐੱਸ ਡਾਲਰ ਹੋ ਗਈ ਹੈ।
•ਅੱਜ ਅਸੀਂ ਵਿਸ਼ਵ ਦੀ ਸਭ ਤੋਂ ਤੇਜ਼ ਗਤੀ ਨਾਲ ਵਿਕਾਸ ਕਰਨ ਵਾਲੀ ਵੱਡੀ ਅਰਥਵਿਵਸਥਾ ਹਾਂ।
•ਹੁਣ ਅਸੀਂ 2.59 Trillion ਯੂਐੱਸ ਡਾਲਰ ਦੀ ਅਰਥਵਿਵਸਥਾ ਹੋਣ ਦੇ ਨਾਲ ਛੇਵੇਂ ਨੰਬਰ ਦੀ ਅਰਥਵਿਵਸਥਾ ਹਾਂ ਅਤੇ ਜਲਦੀ ਹੀ ਪੰਜਵੇਂ ਨੰਬਰ ਦੀ ਅਰਥਵਿਵਸਥਾ ਹੋਣ ਦੇ ਵੱਲ ਵਧ ਰਹੇ ਹਾਂ।
ਘਰੇਲੂ ਪੱਧਰ ‘ਤੇ ਅਸੀਂ ਜਿਸ Commitment ਦੇ ਨਾਲ ਸੁਧਾਰ ਕੀਤੇ ਹਨ, ਉਨ੍ਹਾਂ ਦੇ ਚਲਦੇ ਭਾਰਤੀ ਅਰਥਵਿਵਸਥਾ :
•Informal ਤੋਂ Formal Economy ਬਣ ਰਹੀ ਹੈ ।
•Transactions ਹੁਣ On Paper ਹੀ ਨਹੀਂ ਸਗੋਂ Online ਹੋਣ ਲੱਗੀਆਂ ਹਨ ਜਿਸ ਦੇ ਚਲਦੇ ਸਥਿਰਤਾ ਤੇ ਪਾਰਦਰਸ਼ਤਾ ਵਧੀ ਹੈ ।
•ਦੇਸ਼ ਭਰ ਵਿੱਚ GST ਲਾਗੂ ਹੋਣ ਦੀ ਵਜ੍ਹਾ ਨਾਲ Transportation ਹੋਰ ਅਸਾਨ ਹੋਈ ਹੈ ਅਤੇ Logistics ਸੈਕਟਰ ਹੋਰ ਮਜ਼ਬੂਤ ਹੋਇਆ ਹੈ।
•ਸਮੇਂ ਦੇ ਨਾਲ ਅਸੀਂ Corporate Tax ਨੂੰ ਘੱਟ ਕਰਦੇ ਜਾ ਰਹੇ ਹਾਂ। ਇਸ ਵਿੱਚ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ MSME ਯਾਨੀ ਛੋਟੇ ਉਦਯੋਗਾਂ ਨੂੰ ਭਰਪੂਰ ਲਾਭ ਮਿਲੇ ।
ਨੀਤੀਆਂ ਵਿੱਚ Stability ਅਤੇ Transparency ਦੀ ਜੋ ਵਪਾਰੀ ਵਰਗ ਦੀ ਮੰਗ ਹੋਇਆ ਕਰਦੀ ਸੀ ਉਹ ਹੁਣ ਭਾਰਤ ਸਰਕਾਰ ਦੀ ਪਹਿਚਾਣ ਬਣ ਚੁੱਕੀ ਹੈ।
ਸਾਥੀਓ,
ਪ੍ਰਧਾਨ ਮੰਤਰੀ ਦੇ ਤੌਰ ‘ਤੇ ਆਪਣੀ ਪਹਿਲੀ ਯਾਤਰਾ ਦੇ ਦੌਰਾਨ ਹੀ ਮੈਂ Japan plus ਨਾਮ ਦੀ ਇੱਕ ਸੰਸਥਾ ਖੜ੍ਹੀ ਕਰਨ ਦੀ ਗੱਲ ਕੀਤੀ ਸੀ। ਮੈਨੂੰ ਇਹ ਕਹਿੰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ ਕਿ ਜੈਟਰੋ ਨੇ ਅਤੇ ਤੁਸੀਂ ਸਾਰਿਆਂ ਨੇ ਉਸ ਵਿਵਸਥਾ ਦੀ ਵਰਤੋਂ ਕੀਤੀ ਹੈ ।
ਇਸ ਮੌਕੇ ਉੱਤੇ ਮੈਂ ਇੱਕ ਹੋਰ Information ਸ਼ੇਅਰ ਕਰਨੀ ਚਾਹਾਂਗਾ। Japan plus ਸਾਡੀ Invest India ਦੇ ਨਾਲ ਮਿਲ ਕੇ ਕਾਰਜ ਕਰਦੀ ਹੈ। ਇਸ Invest India ਨੂੰ ਕੁਝ ਦਿਨ ਪਹਿਲਾਂ ਹੀ ਆਪਣੇ ਬਿਹਤਰੀਨ ਕਾਰਜਾਂ ਲਈ ਯੁਨਾਈਟਿਡ ਨੇਸ਼ਨਸ ਨੇ ਗਲੋਬਲ ਸਨਮਾਨ ਨਾਲ ਨਿਵਾਜਿਆ ਹੈ।
ਸਾਥੀਓ,
ਭਾਰਤ ਵਿੱਚ ਤੇਜ਼ੀ ਨਾਲ ਵਧਦੀ ਹੋਈ ਅਰਥਵਿਵਸਥਾ, ਤੇਜ਼ੀ ਨਾਲ ਵਧਦੀ ਹੋਈ Middle Class, ਤੇਜ਼ੀ ਨਾਲ ਵਧਦੀ ਹੋਈ Urban Population ਅਤੇ ਸਾਡੀ Young Demography, ਜਪਾਨ ਦੀਆਂ ਕੰਪਨੀਆਂ ਦੇ ਕਾਰਜ ਕਰਨ ਲਈ ਬਹੁਤ ਵਿਆਪਕ ਮੌਕੇ ਪ੍ਰਦਾਨ ਕਰਦੀਆਂ ਹਨ।
ਮੈਂ ਕੁਝ ਉਦਾਹਰਣ ਦੇਵਾਂ ਤਾਂ–
ਭਾਰਤ ਵਿੱਚ ਅਸੀਂ ਲੋਕ ਪਿਛਲੇ ਚਾਰ ਸਾਲ ਤੋਂ Make in India ਜਿਹੇ ਵਿਸ਼ੇਸ਼ ਪ੍ਰੋਗਰਾਮਾਂ ਤਹਿਤ ਭਾਰਤ ਨੂੰ Manufacturing ਅਤੇ Research ਦੇ ਖੇਤਰ ਵਿੱਚ Global Hub ਬਣਾਉਣ ਦੀ ਤਰਫ਼ ਅੱਗੇ ਵਧੇ ਹਾਂ।
ਭਾਰਤ ਵਿੱਚ ਵਿਸ਼ੇਸ਼ ਕਰਕੇ ਜਪਾਨ ਦੀ MSME ਕੰਪਨੀਆਂ ਦੇ ਕਾਰਜ ਕਰਨ ਦੀਆਂ ਬਹੁਤ ਜ਼ਿਆਦਾ ਸੰਭਾਵਨਾਵਾਂ ਹਨ। ਮੈਂ ਇੱਥੇ ਇਹ ਕਹਿਣਾ ਚਾਹੁੰਦਾ ਹਾਂ ਕਿ ਭਾਰਤ ਆਉਣ ਵਾਲੀ ਹਰ ਵੱਡੀ ਕੰਪਨੀ ਦਾ ਤਾਂ ਸਵਾਗਤ ਹੈ ਹੀ ਪਰ MSME ਰਾਹੀਂ ਵੀ ਜਪਾਨੀ ਬਿਜ਼ਨਸ ਲੀਡਰਸ ਆਪਣੇ ਪੇਸ਼ੇ ਨੂੰ ਨਵੀਂ ਉਚਾਈ ਤੱਕ ਲੈ ਜਾ ਸਕਦੇ ਹਨ । MSME ਆਉਣ ਨਾਲ ਘੱਟ ਸਮੇਂ ਵਿੱਚ ਉਸਦੇ ਨਤੀਜੇ ਦਿਸਣ ਲਗਦੇ ਹਨ।
ਭਾਰਤ ਵਿੱਚ ਵਪਾਰ ਕਰਨ ਦਾ ਇੱਕ ਲਾਭ Low cost manufacturing ਵੀ ਹੈ। ਉਸ ਦੇ ਪਿੱਛੇ ਭਾਰਤ ਵਿੱਚ Competitive Labour Cost ਇੱਕ ਬਹੁਤ ਵੱਡੀ ਤਾਕਤ ਹੈ।
ਉਸੇ ਤਰ੍ਹਾਂ ਨਾਲ ਸਾਡੀ IT industry ਇੱਕ ਬਹੁਤ ਵੱਡੀ ਸ਼ਕਤੀ ਹੈ। ਮੈਂ ਪਹਿਲਾਂ ਵੀ ਇੱਥੇ ਆ ਕੇ ਕਿਹਾ ਹੈ, ਸਾਡਾ Software ਅਤੇ ਤੁਹਾਡਾ Hardware ਮਿਲ ਜਾਵੇ, ਤਾਂ ਮੈਂ ਸਮਝਦਾ ਹਾਂ ਕਿ ਅਸੀਂ ਦੁਨੀਆ ਦੇ ਅੰਦਰ miracle ਕਰ ਸਕਦੇ ਹਾਂ।
ਇਤਨਾ ਹੀ ਨਹੀਂ, ਭਾਰਤ technology ਦੇ ਖੇਤਰ ਵਿੱਚ ਹੋਣ ਵਾਲੀਆਂ ਨਵੀਆਂ ਖੋਜਾਂ ਜਿਵੇਂ Artificial Intellingence , Internet of Things , 3D Printing , Robotics ਆਦਿ ਰਾਹੀਂ Industry 4.0 ਦੀ ਤਰਫ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ।
ਇਸੇ ਤਰ੍ਹਾਂ Electric Mobility ਇੱਕ ਅਜਿਹਾ ਖੇਤਰ ਹੈ ਜਿਸ ਵਿੱਚ ਭਾਰਤ ਅਤੇ ਜਪਾਨ ਦਰਮਿਆਨ ਸਹਿਯੋਗ ਦੋਹਾਂ ਦੇਸ਼ਾਂ ਲਈ ਬਹੁਤ ਲਾਭਦਾਇਕ ਸਾਬਤ ਹੋਣ ਜਾ ਰਿਹਾ ਹੈ।
ਸਾਥੀਓ,
ਇਸ ਦੇ ਇਲਾਵਾ ਭਾਰਤ ਵਿੱਚ ਅਸੀਂ Infrastructure ਉੱਤੇ ਵੀ ਅਦੁੱਤੀ ਕਾਰਜ ਕਰ ਰਹੇ ਹਾਂ। ਹੁਣ ਸਾਡਾ ਜ਼ੋਰ Next Generation Infrastructure ਉੱਤੇ ਹੈ। ਸਾਡਾ ਇਰਾਦਾ ਹੈ ਕਿ ਅਸੀਂ ਇੱਕ ਅਜਿਹੀ Competitive Economy ਦਾ ਨਿਰਮਾਣ ਕਰੀਏ ਜਿਸ ਦਾ ਅਧਾਰ Skill, Speed ਅਤੇ Scale ਹੋਵੇ। ਇਸ ਵਿਚਾਰ ਨੂੰ ਸਾਕਾਰ ਕਰਨ ਲਈ ਅਸੀਂ Investment Climate ਨੂੰ ਲਗਾਤਾਰ ਸੁਧਾਰਨ ਦੀ ਕੋਸ਼ਿਸ਼ ਵਿੱਚ ਹਾਂ।
ਅੱਜ ਇਸ ਮੰਚ ਤੋਂ, ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਵਿੱਚ ਬਣ ਰਹੇ ਵਿਸ਼ਾਲ ਵਪਾਰਕ ਮੌਕੇ ਲਈ ਸੱਦਾ ਦਿੰਦਾ ਹਾਂ। ਇਸ ਅਪਾਰ ਮੌਕੇ ਦੇ ਕੁਝ ਹੋਰ ਉਦਾਹਰਨ ਮੈਂ ਤੁਹਾਨੂੰ ਜ਼ਰੂਰ ਦੇਣਾ ਜਰੂਰ ਚਾਹਾਂਗਾ: –
ਸਾਡਾ ਸਾਗਰਮਾਲਾ ਪ੍ਰੋਗਰਾਮ ਜਿਸ ਰਾਹੀਂ ਅਸੀਂ ਸਮੁੰਦਰੀ ਤਟਾਂ ਨੂੰ, ਦੇਸ਼ ਦੇ ਪ੍ਰਾਦੇਸ਼ਿਕ ਖੇਤਰਾਂ ਨੂੰ ਜੋੜਨਾ ਚਾਹੁੰਦੇ ਹਾਂ, ਤੁਹਾਡੇ ਲਈ ਬਹੁਤ ਚੰਗਾ ਮੌਕਾ ਹੈ।
•ਸਮਾਰਟ ਸਿਟੀ ਪ੍ਰੋਗਰਾਮ ਦੇ ਚਲਦੇ ਬਹੁਤ ਸਾਰੇ ਨਵੇਂ ਮੋਕਿਆਂ ਦਾ ਵੀ ਨਿਰਮਾਣ ਹੋ ਰਿਹਾ ਹੈ। ਅਸੀਂ ਆਪਣੇ 50 ਸ਼ਹਿਰਾਂ ਵਿੱਚ ਮੈਟਰੋ ਰੇਲ ਦੀ ਸ਼ੁਰੂਆਤ ਵੀ ਕਰਨੀ ਚਾਹੁੰਦੇ ਹਾਂ।
•ਉਸੇ ਤਰ੍ਹਾਂ ਸਾਡਾ ਰੇਲ ਤੇ ਰੋਡ ਦੇ ਵਿਸਤਾਰ ਅਤੇ ਆਧੁਨਿਕੀਕਰਨ ਦਾ ਪ੍ਰੋਗਰਾਮ ਵੀ ਬਹੁਤ ਹੀ ਵਿਸ਼ਾਲ ਹੈ । ਅਜੇ ਅਸੀਂ ਕਈ ਹਾਈ ਸਪੀਡ ਕੌਰੀਡੋਰ ਬਣਾਉਣੇ ਹਨ।
•ਵਰਤਮਾਨ ਪੋਰਟ ਤੇ ਏਅਰਪੋਰਟ ਦੇ ਆਧੁਨਿਕੀਕਰਨ ਦੇ ਨਾਲ ਨਵੇਂ ਪੋਰਟ ਅਤੇ ਏਅਰਪੋਰਟ ਦੀ ਸਥਾਪਨਾ ਵੀ ਸਾਡੇ ਏਜੇਂਡੇ ਵਿੱਚ ਹੈ।
•ਇਨਲੈਂਡ ਵਾਟਰ ਟਰਾਂਸਪੋਰਟ ਅਤੇ ਗ੍ਰੀਨ ਐਨਰਜੀ ਸਾਡੀ ਨਵੀਂ ਪ੍ਰਤੀਬੱਧਤਾ ਹੈ ਅਤੇ ਉਹ ਵੀ ਤੁਹਾਡੇ ਲਈ ਬਹੁਤ ਵੱਡਾ ਮੌਕਾ ਹੈ ।
•ਸਾਡੀ ਸਟੀਲ ਦੀ ਖ਼ਪਤ ਵਰਤਮਾਨ ਵਿੱਚ ਬਹੁਤ ਘੱਟ ਹੈ। ਨਾਲ ਹੀ ਆਇਰਨ, ਹੋਰ ਪ੍ਰਚੂਰ ਮਾਤਰਾ ਵਿੱਚ ਹੈ। ਮੈਂ ਚਾਹੁੰਦਾ ਹਾਂ ਕਿ High Grade Steel ਦਾ ਉਤਪਾਦਨ ਭਾਰਤ ਵਿੱਚ ਹੋਵੇ।
ਸਾਥੀਓ,
ਭਾਰਤ ਅਤੇ ਜਪਾਨ ਦੋਵੇਂ ਹੀ ਲੋਕਤਾਂਤਰਿਕ ਕਦਰਾਂ-ਕੀਮਤਾਂ ਅਤੇ ਸੁਤੰਤਰਤਾਵਾਂ ਦੇ ਪ੍ਰਬਲ ਸਮਰਥਕ ਹਨ। ਨਾਲ ਹੀ, ਵਿਕਾਸ ਲਈ ਸਹਿਯੋਗ ਦੇ ਸਾਡੇ ਨਜ਼ਰੀਏ ਅਤੇ ਨੀਤੀਆਂ ਵਿੱਚ ਬਹੁਤ ਸਮਾਨਤਾਵਾਂ ਹਨ।
Infrastructure ਅਤੇ capacity building ਦੇ ਇਲਾਵਾ ਸਿਹਤ ਅਤੇ ਖੇਤੀਬਾੜੀ ਜਿਹੇ ਖੇਤਰਾਂ ਵਿੱਚ ਜਪਾਨ ਅਤੇ ਭਾਰਤ ਦਰਮਿਆਨ ਤੀਸਰੇ ਦੇਸ਼ਾਂ ਵਿੱਚ ਸਹਿਯੋਗ ਲਈ ਪ੍ਰਬਲ ਸੰਭਾਵਨਾ ਹੈ।
ਇਸ ਲਈ , ਚਾਹੇ Indo – ਪੈਸੀਫਿਕ ਹੋਵੇ ਜਾਂ ਦੱਖਣ ਏਸ਼ੀਆ ਜਾਂ ਅਫ਼ਰੀਕਾ, ਭਾਰਤ ਅਤੇ ਜਪਾਨ ਸਾਡੇ ਪਾਰਟਨਰ ਦੇਸ਼ਾਂ ਦੀਆਂ ਪ੍ਰਾਥਮਿਕਤਾਵਾਂ ਦੇ ਅਧਾਰ ‘ਤੇ ਤੀਜੇ ਦੇਸ਼ਾਂ ਵਿੱਚ ਵਿਕਾਸ ਲਈ ਆਪਣੀ ਭਾਗੀਦਾਰੀ ਨੂੰ ਹੋਰ ਮਜ਼ਬੂਤ ਬਣਾਉਣਗੇ।
International Solar Alliance ਵਿੱਚ ਜਪਾਨ ਦੇ ਪ੍ਰਵੇਸ਼ ਨਾਲ ਸੌਰ ਊਰਜਾ ਅਤੇ climate change ਜਿਹੇ ਵਿਸ਼ਿਆਂ ਉੱਤੇ ਸਾਡੇ ਦੋਹਾਂ ਦੇਸ਼ਾਂ ਦਰਮਿਆਨ ਤੀਸਰੇ ਦੇਸ਼ਾਂ ਵਿੱਚ ਸਾਂਝੇਦਾਰੀ ਦੇ ਨਵੇਂ ਦਰਵਾਜ਼ੇ ਖੁੱਲ੍ਹੇ ਹਨ।
ਮੈਨੂੰ ਪ੍ਰਸੰਨਤਾ ਹੈ ਕਿ ਅੱਜ ਇੰਡੀਆ ਜਪਾਨ ਬਿਜ਼ਨਸ ਲੀਡਰਸ ਫੋਰਮ ਦੀ ਮੀਟਿੰਗ ਵਿੱਚ ਫੋਰਮ ਦੇ ਅਨੇਕ ਮੈਬਰਾਂ ਨੇ ਅਫ਼ਰੀਕਾ ਵਿੱਚ ਭਾਰਤ ਅਤੇ ਜਪਾਨ ਦੇ ਕਾਰੋਬਾਰੀਆਂ ਦਰਮਿਆਨ ਇਨ੍ਹਾਂ ਖੇਤਰਾਂ ‘ਚ ਸਹਿਯੋਗ ਵਧਾਉਣ ਲਈ ਕਈ ਚੰਗੇ ਵਿਚਾਰ ਪੇਸ਼ ਕੀਤੇ।
ਸਾਥੀਓ,
ਮੈਂ ਹਮੇਸ਼ਾ ਹੀ Strong India – Strong Japan ਦੀ ਗੱਲ ਕਰਦਾ ਰਿਹਾ ਹਾਂ।
ਮੈਂ ਅੱਜ ਇਸ ਮੌਕੇ ‘ਤੇ ਜਪਾਨ ਦੇ ਉੱਦਮੀ ਵਰਗ ਦਾ ਭਾਰਤ ‘ਤੇ ਵਿਸ਼ੇਸ਼ ਵਿਸ਼ਵਾਸ ਕਰਨ ਲਈ ਆਭਾਰ ਵਿਅਕਤ ਕਰਦਾ ਹਾਂ।
ਮੈਂ ਤੁਹਾਨੂੰ ਸਾਰਿਆਂ ਨੂੰ ਭਾਰਤ ਵਿੱਚ ਨਿਵੇਸ਼ ਦੀ ਗਤੀ ਵਧਾਉਣ ਲਈ ਵੀ ਸੱਦਾ ਦੇਣਾ ਚਾਹਾਂਗਾ।
ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਜਪਾਨ ਅਤੇ ਭਾਰਤ ਦਰਮਿਆਨ ਵਪਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕਰਨ ਲਈ, ਤੁਹਾਡੀ ਹਰ ਸੰਭਵ ਮਦਦ ਕੀਤੀ ਜਾਵੇਗੀ।
ਇੱਕ ਵਾਰ ਫਿਰ ਇਸ ਆਯੋਜਨ ਨਾਲ ਜੁਡ਼ਣ ਲਈ ਤੁਹਾਡਾ ਸਾਰਿਆਂ ਦਾ ਮੈਂ ਹਿਰਦੇ ਤੋਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ
***
ਏਕੇਟੀ/ਐੱਸਐੱਚ/ਵੀਕੇ
भारत सरकार ने Ease of Doing business को और बढ़ावा देने के लिए अपने 36 राज्यों और Union Territories की Ranking भी करनी शुरू कर दी है।
— PMO India (@PMOIndia) October 29, 2018
इसका एक बड़ा प्रभाव ये हुआ है कि अब राज्यों में भी Investment को लेकर Healthy Competition शुरू हो गया है जिसके बहुत बेहतर परिणाम दिखने लगे हैं: PM
प्रधानमंत्री के तौर पर अपनी पहली यात्रा के दौरान ही मैंने Japan plus नाम की एक संस्था खड़ी करने की बात की थी।
— PMO India (@PMOIndia) October 29, 2018
Japan plus हमारी Invest India के साथ मिलकर काम करती है।
इस @investindia को अपने बेहतरीन कार्यों के लिए युनाइटेड नेशंस ने वैश्विक सम्मान से पुरस्कृत किया है: PM
भारत में व्यापार करने का एक फायदा Low cost manufacturing भी है। उसके पीछे भारत में Competitive Labour Cost एक बहुत बड़ी ताकत है।
— PMO India (@PMOIndia) October 29, 2018
उसी तरह से हमारी IT industry एक बहुत बड़ी शक्ति है। मैंने पहले भी यहां आकर कहा है, हमारा Software और आपका Hardware मिल जाए, तो कमाल हो सकता है: PM
भारत technology के क्षेत्र में होने वाले नए आविष्कारों जैसे AI, IoT, 3D Printing, Robotics आदि के जरिए Industry 4.0 की तरफ तेजी से आगे बढ़ रहा है।
— PMO India (@PMOIndia) October 29, 2018
Electric Mobility एक ऐसा क्षेत्र है जिसमें भारत और जापान के बीच का सहयोग दोनों देशों के लिए बेहद लाभदायक साबित होने जा रहा है: PM
मैं हमेशा ही Strong India – Strong Japan की बात करता रहा हूं।
— PMO India (@PMOIndia) October 29, 2018
मैं आज इस अवसर पर जापान के उद्यमी वर्ग का भारत पर विशेष विश्वास करने के लिए आभार व्यक्त करता हूं।
मैं आप सभी को भारत में निवेश की गति बढ़ाने के लिए भी आमंत्रित करना चाहूंगा: PM