Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ 5 ਜਨਵਰੀ, 2019 ਨੂੰ ਝਾਰਖੰਡ ਅਤੇ ਓਡੀਸ਼ਾ ਦੇ ਦੌਰੇ ‘ਤੇ ਜਾਣਗੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਕਲ 5 ਜਨਵਰੀ, 2019 ਨੂੰ ਝਾਰਖੰਡ ਅਤੇ ਓਡੀਸ਼ਾ ਦੇ ਦੌਰੇ ‘ਤੇ ਜਾਣਗੇ

ਪ੍ਰਧਾਨ ਮੰਤਰੀ ਝਾਰਖੰਡ ਵਿੱਚ ਉੱਤਰੀ ਕੋਇਲ (ਮੰਡਲ ਡੈਮ) ਪ੍ਰੋਜੈਕਟ ਅਤੇ ਕਨਹਰ ਸਟੋਨ ਪਾਈਪਲਾਈਨ ਸਿੰਚਾਈ ਪ੍ਰਣਾਲੀ ਨੂੰ ਮੁੜ ਸੁਰਜੀਤ ਕਰਨ ਦਾ ਨੀਂਹ ਰੱਖ ਜਾਣ ਦੇ ਮੌਕੇ ‘ਤੇ ਇੱਕ ਤਖ਼ਤੀ ਤੋਂ ਪਰਦਾ ਉਠਾਉਣਗੇ ਸ਼੍ਰੀ ਨਰੇਂਦਰ ਮੋਦੀ ਵੀਡੀਓ ਕਾਂਨਫਰੰਸਿੰਗ ਜ਼ਰੀਏ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ 25,000 ਲਾਭਾਰਾਥੀਆਂ ਦੇ ਸਮੂਹਿਕ ਈ-ਗ੍ਰਿਹ ਪ੍ਰਵੇਸ਼ ਦਾ ਉਦਘਾਟਨ ਕਰਨਗੇ। ਇੱਕ ਜਨ ਸਭਾ ਨੂੰ ਵੀ ਸੰਬੋਧਨ  ਕਰਨਗੇ।

ਪ੍ਰਧਾਨ ਮੰਤਰੀ ਇਸ ਦੇ ਬਾਅਦ ਓਡੀਸ਼ਾ ਰਵਾਨਾ ਹੋ ਜਾਣਗੇ। ਪ੍ਰਧਾਨ ਮੰਤਰੀ ਬਾਰੀਪਦਾ ਵਿੱਚ ਆਈਓਸੀਐੱਲ ਦਾ ਬਲਾਸੋਰ-ਹਲਦੀਆਂ-ਦੁਰਗਾਪੁਰ ਸੈਕਸ਼ਨ ਦਾ ਐੱਲਪੀਜੀ ਪਾਈਪਲਾਈਨ ਪ੍ਰੋਜੈਕਟ  ਅਤੇ ਬਲਾਸੋਰ ਮਲਟੀ-ਮੋਡਲ ਲੌਜਿਸਟਿਕ ਪਾਰਕ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਪ੍ਰਾਚੀਨ ਕਿਲੇ ਹਰਿਪੁਰਗੜ੍ਹ ਵਿੱਚ ਰਾਸਿਕਾ ਰੇਅ ਮੰਦਰ ਦੇ ਵਿਕਾਸ ਅਤੇ ਸਾਂਭ-ਸੰਭਾਲ ਨਾਲ ਜੁੜੇ ਕਾਰਜ ਦੇ ਸ਼ੁਭਾਰੰਭ ਲਈ ਇੱਕ ਤਖ਼ਤੀ ਤੋਂ ਪਰਦਾ ਹਟਾਉਣਗੇ ਪ੍ਰਧਾਨ ਮੰਤਰੀ ਵੱਖ-ਵੱਖ ਰਾਸ਼ਟਰੀ ਰਾਜਮਾਰਗ ਪ੍ਰੋਜੈਕਟਾਂ ਨੂੰ ਚਾਰ ਲੇਨ ਵਿੱਚ ਤਬਦੀਲ ਕਰਨ ਦੇ ਕਾਰਜ ਦਾ ਨੀਂਹ ਰੱਖਣਗੇ। ਪ੍ਰਧਾਨ ਮੰਤਰੀ ਇਸ ਤੋਂ ਇਲਾਵਾ ਛੇ ਪਾਸਪੋਰਟ  ਸੇਵਾ ਕੇਂਦਰਾਂ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਟਾਟਾਨਗਰ ਵਿੱਚ ਬਦਾਮਪਹਾੜ ਤੱਕ ਚਲਣ ਵਾਲੀ ਦੂਜੀ ਯਾਤਰੀ ਟ੍ਰੇਨ ਨੂੰ ਝੰਡੀ ਦਿਖਾ ਕੇ ਰਵਾਨਾ ਕਰਨਗੇ।

ਪ੍ਰਧਾਨ  ਮੰਤਰੀ ਬਾਰੀਪਦਾ ਵਿੱਚ ਇੱਕ ਜਨ ਸਭਾ ਨੂੰ ਸੰਬੋਧਤ ਵੀ ਕਰਨਗੇ।

***

 

 

 

ਏਕੇਟੀ/ਕੇਪੀ/ਐੱਸਬੀਪੀ