ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਮੰਤਰੀ ਮੰਡਲ ਨੇ ਨਵੀਨ ਅਤੇ ਅਖੁੱਟ ਊਰਜਾ ਦੇ ਖੇਤਰ ਵਿੱਚ ਤਕਨੀਕੀ ਦੁਵੱਲੇ ਸਹਿਯੋਗ ਬਾਰੇ ਭਾਰਤ ਅਤੇ ਫਰਾਂਸ ਦਰਮਿਆਨ ਸਹਿਮਤੀ ਪੱਤਰ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਇਸ ਸਹਿਮਤੀ ਪੱਤਰ ‘ਤੇ 3 ਅਕਤੂਬਰ, 2018 ਨੂੰ ਹਸਤਾਖਰ ਕੀਤੇ ਗਏ ਸਨ।
ਮੁੱਖ ਵਿਸ਼ੇਸ਼ਤਾਵਾਂ
ਭਾਰਤ ਅਤੇ ਫਰਾਂਸ ਦਾ ਟੀਚਾ ਆਪਸੀ ਲਾਭ, ਸਮਾਨਤਾ ਅਤੇ ਆਪਸੀ ਅਧਾਰ ‘ਤੇ ਨਵੀਨ ਅਤੇ ਅਖੁੱਟ ਊਰਜਾ ਨਾਲ ਜੁੜੇ ਮੁੱਦਿਆਂ ਬਾਰੇ ਤਕਨੀਕੀ ਦੁਵੱਲੇ ਸਹਿਯੋਗ ਨੂੰ ਹੁਲਾਰਾ ਦੇਣ ਲਈ ਸਹਿਕਾਰੀ ਸੰਸਥਾਗਤ ਸਬੰਧ ਸੁਨਿਸ਼ਚਿਤ ਕਰਨ ਦਾ ਠੋਸ ਅਧਾਰ ਸਥਾਪਤ ਕਰਨਾ ਹੈ।
ਖੋਜ (ਅਨੁਸੰਧਾਨ) ਨਾਲ ਜੁੜੇ ਸੰਯੁਕਤ ਕਾਰਜਦਲ, ਪਾਇਲਟ ਅਧਾਰ ‘ਤੇ ਚਲਾਏ ਜਾਣ ਵਾਲੇ ਪ੍ਰੋਜੈਕਟਾਂ, ਸਮਰੱਥਾ ਨਿਰਮਾਣ ਪ੍ਰੋਗਰਾਮ, ਸਟੱਡੀ ਟੂਰ, ਕੇਸ ਸਟਡੀ ਅਤੇ ਅਨੁਭਵ/ਮੁਹਾਰਤ ਸਾਂਝੇ ਕਰਨ ਦੇ ਕਾਰਜ ਤਕਨੀਕੀ ਸਹਿਯੋਗ ਦੇ ਦਾਇਰੇ ਵਿੱਚ ਆਉਣਗੇ।
ਲਾਭ
ਸਹਿਮਤੀ ਪੱਤਰ ਨਾਲ ਭਾਰਤ ਅਤੇ ਫਰਾਂਸ ਦਰਮਿਆਨ ਦੁਵੱਲੇ ਸਹਿਯੋਗ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲੇਗੀ।
*****
ਏਕੇਟੀ