ਪੀਐੱਮਇੰਡੀਆ
ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਦਾ ਗਾਂਧੀਨਗਰ ਵਿਖੇ ਉਦਘਾਟਨ ਹੋਵੇਗਾ
ਸਟੇਟ ਆਵ੍ ਆਰਟ (ਅਤਿ-ਆਧੁਨਿਕ) ਸਰਦਾਰ ਵੱਲਭ ਭਾਈ ਪਟੇਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਦਾ ਅਹਿਮਦਾਬਾਦ ਵਿੱਚ ਉਦਘਾਟਨ ਹੋਵੇਗਾ
ਪ੍ਰਧਾਨ ਮੰਤਰੀ ਅਹਿਮਦਾਬਾਦ ਵਿਖੇ ਕੱਲ੍ਹ ਸ਼ੌਪਿੰਗ ਫੈਸਟੀਵਲ- 2019 ਦਾ ਉਦਘਾਟਨ ਕਰਨਗੇ
ਪ੍ਰਧਾਨ ਮੰਤਰੀ ਵੱਲੋਂ 18 ਜਨਵਰੀ ਨੂੰ ਵਾਈਬ੍ਰੈਂਟ ਗੁਜਰਾਤ ਸਮਿਟ ਦੇ ਨੌਂਵੇਂ ਐਡੀਸ਼ਨ ਦਾ ਉਦਘਾਟਨ ਕੀਤਾ ਜਾਵੇਗਾ
ਪ੍ਰਧਾਨ ਮੰਤਰੀ 19 ਜਨਵਰੀ, 2019 ਨੂੰ ਹਜ਼ੀਰਾ, ਸਿਲਵਾਸਾ ਅਤੇ ਮੁੰਬਈ ਦਾ ਦੌਰਾ ਕਰਨਗੇ
ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਕੱਲ੍ਹ 17 ਜਨਵਰੀ ਨੂੰ ਤਿੰਨ ਦਿਨਾ ਗੁਜਰਾਤ ਦੌਰੇ ‘ਤੇ ਹੋਣਗੇ। ਇਸ ਦੌਰੇ ਦੌਰਾਨ ਉਹ ਗਾਂਧੀ ਨਗਰ, ਅਹਿਮਦਾਬਾਦ ਅਤੇ ਹਜ਼ੀਰਾ (Hazira) ਜਾਣਗੇ।
ਇਸ ਦੌਰਾਨ ਸਭ ਤੋਂ ਪਹਿਲਾਂ ਗਾਂਧੀਨਗਰ ਵਿਖੇ ਮਹਾਤਮਾ ਮੰਦਰ ਪ੍ਰਦਰਸ਼ਨੀ ਕਮ ਕਨਵੈਨਸ਼ਨ ਸੈਂਟਰ ਵਿਖੇ ਪ੍ਰਧਾਨ ਮੰਤਰੀ ਵਾਈਬ੍ਰੈਂਟ ਗੁਜਰਾਤ ਗਲੋਬਲ ਟਰੇਡ ਸ਼ੋਅ ਦਾ ਉਦਘਾਟਨ ਕਰਨਗੇ। ਇੱਕ ਛੱਤ ਹੇਠ ਤਕਰੀਬਨ 25 ਤੋਂ ਵੱਧ ਉਦਯੋਗਿਕ ਅਤੇ ਵਪਾਰਕ ਸੈਕਟਰਾਂ ਦੀ ਪ੍ਰਦਰਸ਼ਨੀ ਹੋਵੇਗੀ।
ਸ਼ਾਮ ਨੂੰ ਉਹ ਅਹਿਮਦਾਬਾਦ ਵਿਖੇ ਸਰਦਾਰ ਵੱਲਭਭਾਈ ਪਟੇਲ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ ਐਂਡ ਰਿਸਰਚ ਦਾ ਉਦਘਾਟਨ ਕਰਨਗੇ। ਇਹ ਅਤਿ-ਆਧੁਨਿਕ (ਸਟੇਟ ਆਵ੍ ਆਰਟ) ਸੁਪਰ ਸਪੈਸ਼ਲਿਟੀ ਜਨਤਕ ਹਸਪਤਾਲ ਹੈ ਜੋ ਕਿ ਅਹਿਮਦਾਬਾਦ ਮਿਊਂਸਪਲ ਕਾਰਪੋਰੇਸ਼ਨ ਵੱਲੋਂ ਬਣਾਇਆ ਗਿਆ ਹੈ ਅਤੇ ਆਧੁਨਿਕ ਸਹੂਲਤਾਂ, ਜਿਨ੍ਹਾਂ ਵਿੱਚ ਹਵਾਈ ਐਂਬੂਲੈਂਸ ਵੀ ਸ਼ਾਮਲ ਹੈ, ਨਾਲ ਲੈਸ ਹੈ। 78 ਮੀਟਰ ਉੱਚਾ ਇਹ ਢਾਂਚਾ ਮੁਹਾਰਤ, ਸਪੀਡ ਅਤੇ ਉਚਾਈ ਦਾ ਸਹੀ ਮਿਸ਼ਰਣ ਹੈ।
ਡਿਜੀਟਲ ਇੰਡੀਆ ਦੀ ਭਾਵਨਾ ਉੱਤੇ ਚੱਲਦਿਆਂ, ਇਹ ਪੂਰੀ ਤਰ੍ਹਾਂ ਨਾਲ ਕਾਗਜ਼-ਰਹਿਤ ਹਸਪਤਾਲ ਹੋਵੇਗਾ। ਇਹ ਆਮ ਆਦਮੀ ਦੀ ਸੇਵਾ ਕਰੇਗਾ ਤੇ ਆਯੁਸ਼ਮਾਨ ਭਾਰਤ ਦੇ ਸੁਪਨੇ ਉੱਤੇ ਪੂਰਾ ਉਤਰੇਗਾ।
ਪ੍ਰਧਾਨ ਮੰਤਰੀ ਇਸ ਮੌਕੇ ਇੱਕ ਜਨਤਕ ਇਕੱਠ ਨੂੰ ਵੀ ਸੰਬੋਧਨ ਕਰਨਗੇ।
ਅਗਲੇ ਦਿਨ, 18 ਜਨਵਰੀ 2019 ਨੂੰ ਪ੍ਰਧਾਨ ਮੰਤਰੀ ਗਾਂਧੀ ਨਗਰ ਦੇ ਮਹਾਤਮਾ ਮੰਦਰ ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ ਵਿਖੇ ਵਾਈਬ੍ਰੈਂਟ ਗੁਜਰਾਤ ਸਮਿਟ ਦੇ 9ਵੇਂ ਐਡੀਸ਼ਨ ਦਾ ਉਦਘਾਟਨ ਕਰਨਗੇ। ਵਾਈਬ੍ਰੈਂਟ ਗੁਜਰਾਤ ਸਮਿਟ ਦਾ ਸੁਪਨਾ 2003 ਵਿੱਚ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਵੱਲੋਂ ਗੁਜਰਾਤ ਦੇ ਮੁੱਖ ਮੰਤਰੀ ਕਾਲ ਦੌਰਾਨ ਰਾਜ ਨੂੰ ਇੱਕ ਪਹਿਲ ਵਾਲੇ ਨਿਵੇਸ਼ ਮੰਜ਼ਲ ਵਜੋਂ ਮੁੜ ਸਥਾਪਤ ਕਰਨ ਲਈ ਵੇਖਿਆ ਗਿਆ ਸੀ। ਇਹ ਸਮਿਟ ਵਿਸ਼ਵ ਸਮਾਜਕ ਆਰਥਕ ਵਿਕਾਸ, ਗਿਆਨ ਸਾਂਝਾ ਕਰਨ ਅਤੇ ਪ੍ਰਭਾਵਸ਼ਾਲੀ ਭਾਈਵਾਲੀ ਕਾਇਮ ਕਰਨ ਲਈ ਏਜੰਡਾ ਮੰਚ ਮੁਹੱਈਆ ਕਰਵਾਏਗਾ।
ਪ੍ਰਧਾਨ ਮੰਤਰੀ 19 ਜਨਵਰੀ 2019 ਨੂੰ ‘ਹਜ਼ੀਰਾ ਗੰਨ ਫੈਕਟਰੀ’ ਸਥਾਪਤ ਕਰਨ ਦੇ ਮੌਕੇ ’ਤੇ ਹਜ਼ੀਰਾ ਜਾਣਗੇ।
ਹਜ਼ੀਰਾ ਤੋਂ ਉਹ ਦਾਦਰਾ ਨਗਰ ਹਵੇਲੀ ਵਿਖੇ ਸਿਲਵਾਸਾ ਜਾਣਗੇ। ਉਹ ਉੱਥੇ ਵੱਖ-ਵੱਖ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ।
ਆਪਣੇ ਦੌਰੇ ਦੇ ਆਖਰੀ ਹਿੱਸੇ ਵਿੱਚ ਪ੍ਰਧਾਨ ਮੰਤਰੀ 19 ਜਨਵਰੀ ਨੂੰ ਮੁੰਬਈ ਜਾਣਗੇ। ਉਹ ਉੱਥੇ ਨੈਸ਼ਨਲ ਮਿਊਜ਼ੀਅਮ ਆਵ੍ ਇੰਡੀਅਨ ਸਿਨੇਮਾ ਦੀ ਨਵੀਂ ਇਮਾਰਤ ਦਾ ਉਦਘਾਟਨ ਕਰਨਗੇ।
*****
ਏਕੇਟੀ /ਵੀਜੇ /ਐੱਸਬੀਪੀ
Over the next two days, I would be attending various programmes in Gujarat, including the Vibrant Gujarat Summit 2019.
— Narendra Modi (@narendramodi) January 16, 2019
Since its inception in 2003, the Summit has played a key role in bringing more investment to Gujarat and enhancing the state’s progress. pic.twitter.com/ZTARaLmCVk
Tomorrow in Ahmedabad, I will inaugurate the Sardar Vallabhbhai Patel Institute of Medical Sciences and Research.
— Narendra Modi (@narendramodi) January 16, 2019
This is state-of-the-art public hospital will provide top quality healthcare to the people of Gujarat. pic.twitter.com/hsEAQmuDgh
The Ahmedabad Shopping Festival will also be inaugurated tomorrow. The Festival offers an exceptional opportunity for local entrepreneurs to showcase their products.
— Narendra Modi (@narendramodi) January 16, 2019
The Vivekananda Kendra is doing commendable work towards the development of our villages.
— Narendra Modi (@narendramodi) January 16, 2019
Their initiatives to improve education and community service have touched several lives, particularly youngsters.
I congratulate @vkendra for the Gandhi Peace Prize, 2015.