ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 27 ਜਨਵਰੀ 2019 ਨੂੰ ਮਦੁਰੈ, ਤਾਮਿਲਨਾਡੁ ਦਾ ਦੌਰਾ ਕਰਨਗੇ। ਇਹ ਯਾਤਰਾ ਮਦੁਰੈ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਸਿਹਤ ਸੁਵਿਧਾਵਾਂ ਅਤੇ ਸੇਵਾਵਾਂ ਨੂੰ ਹੁਲਾਰਾ ਦੇਣ ਦੇ ਟੀਚੇ ਨਾਲ ਮਹੱਤਵਪੂਰਨ ਹੈ ਕਿਉਂਕਿ ਪ੍ਰਧਾਨ ਮੰਤਰੀ ਮਦੁਰੈ ਵਿੱਚ ਏਮਸ ਦਾ ਨੀਂਹ ਪੱਥਰ ਰੱਖਣਗੇ ਅਤੇ ਇਸ ਦਿਨ ਰਾਜਾਜੀ ਮੈਡੀਕਲ ਕਾਲਜ, ਮਦੁਰੈ, ਤੰਜਾਵੁਰ ਮੈਡੀਕਲ ਕਾਲਜ ਅਤੇ ਤਿਰੂਨੈਲਵੇਲੀ ਮੈਡੀਕਲ ਕਾਲਜ ਵਿੱਚ ਅੱਪਗ੍ਰੇਡੇਸ਼ਨ ਪ੍ਰੋਜੈਕਟਾਂ ਦਾ ਉਦਘਾਟਨ ਵੀ ਕਰਨਗੇ । ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਹਾਜ਼ਰ ਜਨ-ਸਮੁਦਾਇ ਨੂੰ ਵੀ ਸੰਬੋਧਨ ਕਰਨਗੇ।
ਏਮਸ, ਮਦੁਰੈ
ਪ੍ਰਧਾਨ ਮੰਤਰੀ ਏਮਸ, ਮਦੁਰੈ ਦੀ ਨੀਂਹ ਪੱਥਰ ਦੀ ਤਖ਼ਤੀ ਤੋਂ ਪਰਦਾ ਹਟਾਉਣਗੇ। ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ 17 ਦਸੰਬਰ 2018 ਨੂੰ ਮਦੁਰੈ ਦੇ ਥੋਪਪੁਰ ਵਿੱਚ ਏਮਸ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਸੀ । ਤਾਮਿਲਨਾਡੂ ਵਿੱਚ ਏਮਸ ਬਣਾਉਣ ਦੀ ਯੋਜਨਾ ਦਾ ਵਿੱਤੀ ਸਾਲ 2015 – 16 ਦੇ ਕੇਂਦਰੀ ਬਜਟ ਵਿੱਚ ਐਲਾਨ ਕੀਤਾ ਗਿਆ ਸੀ । 1264 ਕਰੋੜ ਰੁਪਏ ਦੇ ਮਨਜ਼ੂਰ ਲਾਗਤ ਬਜਟ ਦੇ ਨਾਲ ਕੇਂਦਰ ਸਰਕਾਰ ਵੱਲੋਂ ਨਵੇਂ ਏਮਸ ਦੇ ਨਿਰਮਾਣ, ਸੰਚਾਲਨ ਅਤੇ ਰਖ-ਰਖਾਅ ਦਾ ਪੂਰੀ ਤਰ੍ਹਾਂ ਨਾਲ ਖਰਚ ਕਰੇਗੀ । ਇਹ ਸਤੰਬਰ 2022 ਤੱਕ 45 ਮਹੀਨਿਆਂ ਵਿੱਚ ਪੂਰਾ ਹੋ ਜਾਵੇਗਾ ।
ਏਮਸ, ਮਦੁਰੈ ਇੱਕ 750 ਬੈੱਡ ਵਾਲਾ ਹਸਪਤਾਲ ਹੋਵੇਗਾ ਜਿਸ ਵਿੱਚ 30 ਐਮਰਜੈਂਸੀ/ਟ੍ਰਾਮਾ ਬੈੱਡ, 75 ਬੈੱਡ ਆਈਸੀ ਯੂ ਅਤੇ ਕ੍ਰਿਟੀਕਲ ਕੇਅਰ ਯੂਨਿਟ ਵਿੱਚ, 215 ਬੈੱਡ ਸੁਪਰ ਸਪੈਸ਼ਲਿਟੀ ਯੂਨਿਟ ਵਿੱਚ, 30-30 ਬੈੱਡ ਆਯੁਸ਼ ਅਤੇ ਪ੍ਰਾਈਵੇਟ ਵਾਰਡ ਵਿੱਚ ਅਤੇ 285 ਸਪੈਸ਼ਲਿਟੀ ਬੈੱਡ ਸਰਜੀਕਲ ਅਤੇ ਮੈਡੀਕਲ ਵਿੱਚ ਹੋਣਗੇ । ਇਸ ਦੇ ਨਾਲ ਹੀ, ਪ੍ਰਸ਼ਾਸਨਿਕ ਬਲਾਕ, ਆਡੀਟੋਰੀਅਮ, ਨਾਈਟ ਸ਼ੈਲਟਰ , ਗੈਸਟ ਹਾਉਸ , ਹੋਸਟਲ ਅਤੇ ਆਵਾਸ ਸੁਵਿਧਾਵਾਂ ਵੀ ਹੋਣਗੀਆਂ ।
ਏਮਸ ਮਦੁਰੈ ਦੀ ਸਥਾਪਨਾ ਪੀਜੀ (Post Graduate) ਅਤੇ ਉੱਚ ਸਿੱਖਿਆ ਅਤੇ ਖੋਜ ‘ਤੇ ਦੀਰਘਕਾਲੀ ਕਾਰਜ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਜਾ ਰਿਹਾ ਹੈ । ਇਸ ਵਿੱਚ 100 ਐੱਮਬੀਬੀਐੱਸ, 60 ਬੀਐੱਸਸੀ (ਨਰਸਿੰਗ) ਦੀਆਂ ਸੀਟਾਂ ਹੋਣਗੀਆਂ ।
ਨਵੇਂ ਏਮਸ ਦੀ ਸਥਾਪਨਾ ਨਾਲ ਖੇਤਰ ਵਿੱਚ ਸਿਹਤ ਸੁਵਿਧਾਵਾਂ, ਸਿਹਤ ਸਿੱਖਿਆ ਅਤੇ ਸਿਖਲਾਈ ਵਿੱਚ ਵਿਆਪਕ ਬਦਲਾਅ ਹੋਵੇਗਾ, ਇਹ ਇਸ ਖੇਤਰ ਵਿੱਚ ਸਿਹਤ ਪੇਸ਼ੇਵਰਾਂ ਦੀ ਕਮੀ ਨੂੰ ਵੀ ਦੂਰ ਕਰੇਗਾ । ਨਵੇਂ ਏਮਸ ਦੀ ਸਥਾਪਨਾ ਨਾਲ ਨਾ ਕੇਵਲ ਇਸ ਖੇਤਰ ਨੂੰ ਲੋਕਾਂ ਨੂੰ ਸੁਪਰ ਸਪੈਸ਼ਲਿਟੀ ਸਿਹਤ ਸੁਵਿਧਾਵਾਂ ਮਿਲਣਗੀਆਂ, ਬਲਕਿ ਇਸ ਖੇਤਰ ਵਿੱਚ ਡਾਕਟਰਾਂ ਅਤੇ ਹੋਰ ਸਿਹਤ ਕਰਮਚਾਰੀਆਂ ਦੇ ਇੱਕ ਵੱਡੇ ਵਰਗ ਦਾ ਵੀ ਨਿਰਮਾਣ ਹੋ ਜਾਵੇਗਾ , ਜੋ ਰਾਸ਼ਟਰੀ ਸਿਹਤ ਮਿਸ਼ਨ (ਐੱਨਐੱਚਐੱਮ) ਤਹਿਤ ਪ੍ਰਾਇਮਰੀ ਅਤੇ ਮਾਧਿਅਮਿਕ ਪੱਧਰ ਦੇ ਸੰਸਥਾਨਾਂ / ਸੁਵਿਧਾਵਾਂ ਲਈ ਉਪਲੱਬਧ ਹੋਵੇਗਾ ।
ਸਰਕਾਰੀ ਮੈਡੀਕਲ ਕਾਲਜ ਅੱਪਗ੍ਰੇਡੇਸ਼ਨ ਪ੍ਰੋਜੈਕਟ
ਪ੍ਰਧਾਨ ਮੰਤਰੀ ਸਰਕਾਰੀ ਮੈਡੀਕਲ ਕਾਲਜਾਂ ਦੇ ਅੱਪਗ੍ਰੇਡਸ਼ਨ ਦੇ ਇੱਕ ਹਿੱਸੇ ਦੇ ਰੂਪ ‘ਚ ਤੰਜਾਵੁਰ ਮੈਡੀਕਲ ਕਾਲਜ ਅਤੇ ਤਿਰੂਨੈਲਵੇਲੀ ਮੈਡੀਕਲ ਕਾਲਜ ਦੇ ਸੁਪਰ ਸਪੈਸ਼ਲਿਟੀ ਬਲਾਕ, ਰਾਜਾਜੀ ਮੈਡੀਕਲ ਕਾਲਜ, ਮਦੁਰੈ ਦੇ ਸੁਪਰ ਸਪੈਸ਼ਲਿਟੀ ਬਲਾਕ ਦੇ ਉਦਘਾਟਨ ਤਖ਼ਤੀ ਤੋਂ ਪਰਦਾ ਹਟਾ ਕੇ ਕਰਨਗੇ । ਇਨ੍ਹਾਂ ਤਿੰਨ ਮੈਡੀਕਲ ਕਾਲਜਾਂ ਦੇ ਸੁਪਰ ਸਪੈਸ਼ਲਿਟੀ ਬਲਾਕਾਂ ਦੇ ਅੱਪਗ੍ਰੇਡਿੰਗ ਲਈ ਕੁੱਲ ਪ੍ਰੋਜੈਕਟ ਲਾਗਤ 450 ਕਰੋੜ ਰੁਪਏ ਰੱਖੀ ਗਈ ਹੈ । ਇਨ੍ਹਾਂ ਤਿੰਨਾਂ ਪ੍ਰੋਜੈਕਟਾਂ ਵਿੱਚੋਂ ਹਰੇਕ ਪ੍ਰੋਜੈਕਟ ਦਾ 150 ਕਰੋੜ ਰੁਪਏ ਲਾਗਤ ਰੱਖੀ ਗਈ ਹੈ, ਜਿਸ ਵਿੱਚੋਂ ਕੇਂਦਰੀ ਹਿੱਸੇਦਾਰੀ 125 ਕਰੋੜ ਰੁਪਏ ਅਤੇ ਰਾਜ ਦਾ ਹਿੱਸਾ 25 ਕਰੋੜ ਰੁਪਏ ਹੈ ।
ਰਾਜਾਜੀ ਮੈਡੀਕਲ ਕਾਲਜ, ਮਦੁਰੈ ਦੇ ਪ੍ਰੋਜੈਕਟ ਵਿੱਚ 320 ਬੈੱਡ ਦਾ ਸੁਪਰ ਸਪੈਸ਼ਲਿਟੀ ਬਲਾਕ (50 ਆਈਸੀਯੂ ਬੈੱਡ ਸਮੇਤ ) ਦਾ ਨਿਰਮਾਣ ਸ਼ਾਮਲ ਹੈ , ਜਿਸ ਵਿੱਚ 7 ਵਿਭਾਗ ਨਿਊਰੋਸਰਜਰੀ, ਨਿਊਰੋਲਾੱਜੀ , ਨੇਫਰੋਲਾੱਜੀ , ਪਲਾਸਟਿਕ ਸਰਜਰੀ , ਯੂਰੋਲੋਜੀ, ਮਾਈਕ੍ਰੋਵਾਸਕੁਲਰ ਅਤੇ ਮੈਡੀਕਲ ਅਤੇ ਸਰਜੀਕਲ ਗੈਸਟ੍ਰੋਐਂਟਰੋਲੋਜੀ ਹੋਣਗੇ ।
ਤੰਜਾਵੁਰ ਮੈਡੀਕਲ ਕਾਲਜ, ਤੰਜਾਵੁਰ ਦੇ ਪ੍ਰੋਜੈਕਟ ਵਿੱਚ 290 ਬੈੱਡ ਦਾ ਸੁਪਰ ਸਪੈਸ਼ਲਿਟੀ ਬਲਾਕ (90 ਆਈਸੀਯੂ ਬੈੱਡ ਸਮੇਤ ) ਦਾ ਨਿਰਮਾਣ ਸ਼ਾਮਲ ਹੈ, ਜਿਸ ਵਿੱਚ 10 ਵਿਭਾਗ ਕਾਰਡੀਓਲੋਜੀ, ਕਾਰਡੀਅਕ ਸਰਜਰੀ (ਸੀਟੀਵੀਐੱਸ), ਨਿਊਰੋਲੋਜੀ , ਨਿਊਰੋਸਰਜਰੀ , ਯੂਰੋਲੋਜੀ , ਨੇਫਰੋਲੋਜੀ, ਪਲਾਸਟਿਕ ਅਤੇ ਪੁਨਰਨਿਰਮਾਣ ਸਰਜਰੀ, ਮੈਡੀਕਲ ਗੈਸਟਰੋਐਂਟਰੋਲਾਜੀ, ਸਰਜੀਕਲ ਗੈਸਟਰੋਐਂਟਰੋਲਾਜੀ , ਵਾਸਕੁਲਰ ਸਰਜਰੀ ਸਮੇਤ 5 ਅਪਰੇਸ਼ਨ ਥੀਏਟਰ ਵੀ ਹੋਣਗੇ ।
ਤਿਰੂਨੈਲਵੇਲੀ ਮੈਡੀਕਲ ਕਾਲਜ, ਤਿਰੂਨੈਲਵੇਲੀ ਦੇ ਪ੍ਰੋਜੈਕਟ ਵਿੱਚ 330 ਬੈੱਡ ਦਾ ਸੁਪਰ ਸਪੈਸ਼ਲਿਟੀ ਬਲਾਕ ( 50 ਆਈਸੀਯੂ ਬੈੱਡ ਸਮੇਤ ) ਦਾ ਨਿਰਮਾਣ ਸ਼ਾਮਲ ਹੈ, ਜਿਸ ਵਿੱਚ 7 ਅਪਰੇਸ਼ਨ ਥੀਏਟਰ ਸਮੇਤ 8 ਵਿਭਾਗ ਕਾਰਡੀਓਲੋਜੀ , ਕਾਰਡੀਅਕ ਸਰਜਰੀ ( ਸੀਟੀਵੀਐੱਸ ) , ਨਿਊਰੋਲੋਜੀ , ਯੂਰੋਲੋਜੀ , ਨੇਫਰੋਲੋਜੀ , ਰਿਕੰਸਟਰਕਟਿਵ ਸਰਜਰੀ , ਮੈਡੀਕਲ ਗੈਸਟਰੋਐਂਟਰੋਲੋਜੀ ਅਤੇ ਸਰਜਿਕਲ ਗੈਸਟਰੋਐਂਟਰੋਲੋਜੀ ਹੋਣਗੇ ।
ਇਹ ਪ੍ਰੋਜੈਕਟ ਪ੍ਰਧਾਨ ਮੰਤਰੀ ਸਵਾਸਥਯ ਸੁਰਕਸ਼ਾ ਯੋਜਨਾ ਦਾ ਇੱਕ ਹਿੱਸਾ ਹਨ , ਜਿਸ ਦਾ ਟੀਚਾ ਦੇਸ਼ ਭਰ ਵਿੱਚ 20 ਏਮਸ ਸਥਾਪਤ ਕਰਨਾ ਹੈ , ਜਿਨ੍ਹਾਂ ਵਿੱਚੋਂ ਛੇ ਪਹਿਲਾਂ ਹੀ ਸਥਾਪਤ ਹੋ ਚੁੱਕੇ ਹਨ , ਅਤੇ ਪੂਰੇ ਦੇਸ਼ ਵਿੱਚ 73 ਮੈਡੀਕਲ ਕਾਲਜਾਂ ਨੂੰ ਅੱਪਗ੍ਰੇਡ ਕਰਨਾ ਹੈ । ਤਾਮਿਲਨਾਡੂ ਵਿੱਚ ਨਵੇਂ ਏਮਸ ਅਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਤਿੰਨ ਸੁਪਰ ਸਪੈਸ਼ਲਿਟੀ ਬਲਾਕਾਂ ਦੀ ਸਥਾਪਨਾ ਤੁੰਦਰੁਸਤ ਭਾਰਤ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਦਾ ਪ੍ਰਤੀਬਿੰਬ ਹੈ ਅਤੇ ਇਹ ਮਦੁਰੈ ਅਤੇ ਆਸਪਾਸ ਦੇ ਖੇਤਰਾਂ ਦੇ ਲੋਕਾਂ ਦੀਆਂ ਸਿਹਤ ਸਬੰਧੀ ਜ਼ਰੂਰਤਾਂ ਨੂੰ ਪੂਰਾ ਕਰਨ ਵਿੱਚ ਇੱਕ ਪ੍ਰਮੁੱਖ ਭੂਮਿਕਾ ਨਿਭਾਏਗਾ ।
***
ਏਕੇਟੀ/ਪੀਏਕੇ