ਪੀਐੱਮਇੰਡੀਆ
ਕੇਂਦਰੀ ਮੰਤਰੀ ਮੰਡਲ ਨੇ ਅੱਜ ਖੇਤੀ ਅਤੇ ਕਿਸਾਨ ਭਲਾਈ ਮੰਤਰਾਲੇ ਅਤੇ ਮਾਲਦੀਵ ਦੇ ਮੱਛੀਪਾਲਣ, ਸਮੁੰਦਰੀ ਸੰਸਾਧਨ ਤੇ ਖੇਤੀਬਾੜੀ ਮੰਤਰਾਲੇ ਦਰਮਿਆਨ ਸਹਿਮਤੀ ਪੱਤਰ ਨੂੰ ਕਾਰਜ ਉਪਰੰਤ (ਐਕਸ-ਪੋਸਟ-ਫੈਕਟੋ) ਆਪਣੀ ਪ੍ਰਵਾਨਗੀ ਦੇ ਦਿੱਤੀ ਹੈ। ਮਾਲਦੀਵ ਦੇ ਰਾਸ਼ਟਰਪਤੀ ਦੇ ਭਾਰਤ ਦੌਰੇ ਦੇ ਮੌਕੇ ’ਤੇ 17 ਦਸੰਬਰ, 2018 ਨੂੰ ਇਸ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ ਸਨ।
ਇਸ ਸਹਿਮਤੀ ਪੱਤਰ ਦੇ ਨਤੀਜੇ ਵਜੋਂ ਖੇਤੀਬਾੜੀ ਗਣਨਾ, ਖੇਤੀਬਾੜੀ ਕਾਰੋਬਾਰ, ਏਕੀਕ੍ਰਿਤ ਖੇਤੀਬਾੜੀ ਪ੍ਰਣਾਲੀ, ਸਿੰਚਾਈ, ਉੱਨਤ ਬੀਜ, ਮਿੱਟੀ ਸਿਹਤ ਪ੍ਰਬੰਧਨ, ਖੋਜ, ਸਥਾਨਕ ਖੇਤੀਬਾੜੀ ਕਾਰੋਬਾਰਾਂ ਦਾ ਸਮਰੱਥਾ ਨਿਰਮਾਣ, ਖੁਰਾਕ ਸੁਰੱਖਿਆ ਅਤੇ ਪੋਸ਼ਣ ਦੇ ਖੇਤਰ ਵਿੱਚ ਉੱਦਮੀਆਂ ਦੀ ਜਾਣਕਾਰੀ ਵਧਾਉਣ, ਜਲਵਾਯੂ ਪ੍ਰਤੀਰੋਧੀ ਖੇਤੀਬਾੜੀ ਪ੍ਰਣਾਲੀ ਵਿਕਸਿਤ ਕਰਨ, ਕੀਟ ਨਾਸ਼ਕ ਰਹਿੰਦ-ਖੂੰਦ ਆਦਿ ਦੀ ਜਾਂਚ ਲਈ ਸੁਵਿਧਾਵਾਂ ਸਥਾਪਤ ਕਰਨ ਦੇ ਖੇਤਰਾਂ ਵਿੱਚ ਸਹਿਯੋਗ ਲਈ ਦੋਵਾਂ ਦੇਸ਼ਾਂ ਦਰਮਿਆਨ ਆਪਸੀ ਸਹਿਯੋਗ ਵਧਾਉਣ ਵਿੱਚ ਮਦਦ ਮਿਲੇਗੀ ।
ਸਹਿਮਤੀ ਪੱਤਰ ਤਹਿਤ ਸਹਿਯੋਗ ਦੀ ਯੋਜਨਾ ਤਿਆਰ ਕਰਨ, ਪਾਰਟੀਆਂ ਵੱਲੋਂ ਨਿਰਧਾਰਿਤ ਕਾਰਜਾਂ ਨੂੰ ਲਾਗੂ ਕਰਨ ਅਤੇ ਨਿਰਧਾਰਿਤ ਕਾਰਜਾਂ ਦੇ ਲਾਗੂਕਰਨ ਬਾਰੇ ਸੰਕੇਤ ਦੇਣ ਲਈ ਇੱਕ ਸੰਯੁਕਤ ਕਾਰਜ ਸਮੂਹ ਗਠਿਤ ਕੀਤਾ ਜਾਵੇਗਾ।
*****
ਏਕੇਟੀ/ਐੱਸਐੱਨਸੀ/ਐੱਸਐੱਚ