ਪੀਐੱਮਇੰਡੀਆ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਅਲੀਪੁਰ, ਦਿੱਲੀ ਵਿੱਚ ਸਥਿਤ ਦਿੱਲੀ ਦੁੱਧ ਯੋਜਨਾ ਦੀ ਮਲਕੀਅਤ ਵਾਲੀ 1.61 ਏਕੜ ਭੂਮੀ, ਖਸਰਾ ਨੰਬਰ – 91/15 ਨੂੰ ਕਿਸਾਨ ਮੰਡੀ ਸਥਾਪਤ ਕਰਨ ਲਈ ਛੋਟੇ ਕਿਸਾਨ ਖੇਤੀਬਾੜੀ ਕਾਰੋਬਾਰ ਸਹਾਇਤਾ ਸੰਘ (ਐੱਸਐੱਫਏਸੀ) ਨੂੰ ਪੱਟੇ ‘ਤੇ ਦੇਣ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਪੱਟੇ ‘ਤੇ ਦੇਣ ਦੀ ਮਿਆਦ 30 ਸਾਲਾਂ ਦੀ ਹੋਵੇਗੀ, ਜੋ 10 ਸਤੰਬਰ, 2014 ਤੋਂ 9 ਸਤੰਬਰ, 2044 ਤੱਕ ਪ੍ਰਭਾਵੀ ਰਹੇਗੀ। ਪੱਟੇ ‘ਤੇ ਦਿੱਤੀ ਗਈਭੂਮੀ ਦਾ ਕਿਰਾਇਆ 100 ਰੁਪਏ ਪ੍ਰਤੀ ਮਹੀਨਾ ਹੋਵੇਗਾ ਅਤੇ ਇਸ ਵਿੱਚ 10 ਸਤੰਬਰ, 2014 ਤੋਂ ਪ੍ਰਤੀ ਸਾਲ 10% ਦਾ ਵਾਧਾ ਪ੍ਰਵਾਨ ਹੋਵੇਗਾ। ਪੂਰੇ ਸਾਲ ਲਈ ਭੂਮੀ ਦੇ ਕਿਰਾਏ (ਲੀਜ਼ ਰੈਂਟ )ਦੀਅਡਵਾਂਸ ਅਦਾਇਗੀ 31 ਜਨਵਰੀ ਤੱਕ ਕਰਨੀ ਹੋਵੇਗੀ।
ਪ੍ਰਭਾਵ : –
ਐੱਸਐੱਫਏਸੀ ਵੱਲੋਂ ਕਿਸਾਨ ਮੰਡੀ ਦੀ ਸਥਾਪਨਾ ਨਾਲ ਐੱਫਪੀਓ ਅਤੇ ਖੇਤੀਬਾੜੀ ਉਤਪਾਦਨ ਸੰਘਾਂ ਨੂੰ ਥੋਕ ਤੇ ਪਰਚੂਨ ਵਿਕ੍ਰੇਤਾਵਾਂ ਨੂੰ ਫਲ ਅਤੇ ਸਬਜ਼ੀਆਂ ਵੇਚਣ ਦਾ ਇੱਕ ਹੋਰ ਚੈਨਲ ਮਿਲੇਗਾ। ਇਸ ਨਾਲ ਦਿੱਲੀ/ਐੱਨਸੀਆਰ ਖੇਤਰ ਦੇ ਕਿਸਾਨਾਂ ਅਤੇ ਦੇਸ਼ ਦੇ ਉਪਭੋਗਤਾਵਾਂ ਨੂੰ ਲਾਭ ਹੋਵੇਗਾ।
ਕਿਸਾਨ ਮੰਡੀ ਦੇ ਮੁੱਖ ਅੰਸ਼ :
1.ਕੇਵਲ ਰਜਿਸਟਰਡ ਐੱਫਪੀਓ / ਉਤਪਾਦਨ ਸੰਘਾਂ (ਜੀਏ) ਨੂੰ ਹੀ ਇਨ੍ਹਾਂ ਸੁਵਿਧਾ ਕੇਂਦਰਾਂ ‘ਤੇ ਤਾਜੇ ਉਤਪਾਦ ਵੇਚਣ ਦੀ ਆਗਿਆ ਹੋਵੇਗੀ।
2.ਪਰਚੂਨ ਵਿਕ੍ਰੇਤਾ ਸੰਘ, ਥੋਕ ਵਿਕ੍ਰੇਤਾ, ਹੋਟਲ ਅਤੇ ਕੈਟਰਿੰਗ ਸੰਸਥਾਵਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ (ਆਰਡਬਲਿਊ) ਅਤੇ ਸਧਾਰਨ ਉਪਭੋਗਤਾ ਇਸ ਸੁਵਿਧਾ ਕੇਂਦਰ ਤੋਂ ਖਰੀਦ ਕਰ ਸਕਦੇ ਹਨ। ਇਸ ਵਿੱਚ ਏਜੰਟ/ ਵਿਚੋਲੇ ਸ਼ਾਮਲ ਨਹੀਂ ਹੋਣਗੇ।
3.ਕਿਸਾਨ ਮੰਡੀ ਦੇ ਲੈਣ-ਦੇਣ ਵਿੱਚ ਖਰੀਦਦਾਰ ਜਾਂ ਵੇਚਣ ਵਾਲੇਨੂੰ ਕੋਈ ਕਮਿਸ਼ਨ ਨਹੀਂ ਦੇਣੀ ਹੋਵੇਗੀ। ਕੇਵਲ ਗੋਦਾਮ, ਕੋਲਡ ਸਟੋਰੇਜ ਆਦਿ ਸੁਵਿਧਾਵਾਂ ਦੇ ਉਪਯੋਗ ਲਈ ਐੱਫਪੀਓ ਨੂੰ ਮਾਮੂਲੀ ਸਰਵਿਸ ਚਾਰਜ ਅਦਾ ਕਰਨਾ ਹੋਵੇਗਾ।
1.ਪਰਚੂਨ ਸੇਲਜ ਸੈਂਟਰਾਂਰਾਹੀਂ ਕਿਸਾਨ ਮੰਡੀ ਸਿੱਧੀ ਸਪਲਾਈ ਕਰਨ ਦਾ ਵੀ ਵਿਕਲਪ ਦੇਵੇਗੀ। ਇਸ ਲਈ ਫ੍ਰੈਂਚਾਈਜ਼ੀ ਮਾਡਲ ਅਪਣਾਇਆ ਜਾਵੇਗਾ । ਦਿੱਲੀ ਦੁੱਧ ਯੋਜਨਾ ਦੇ ਕੁਝ ਚੁਣੇ ਸੇਲ ਸੈਂਟਰਾਂਤੋਂ ਆਲੂ ਅਤੇ ਪਿਆਜ ਵਰਗੇ ਪ੍ਰਮੁੱਖ ਉਤਪਾਦਾਂ ਦੀਵਿਕਰੀ ਨਾਲ, ਇਸ ਦੀ ਸ਼ੁਰੂਆਤ ਕੀਤੀ ਜਾਵੇਗੀ। ਕਿਸਾਨ ਮੰਡੀ, ਔਨਲਾਈਨ ਵਿਕਰੀ ਅਤੇ ਕਾਲ ਸੈਂਟਰਾਂ ਰਾਹੀਂ ਸਿੱਧੀ ਮਾਰਕੀਟਿੰਗ ਦੀ ਵੀ ਸੁਵਿਧਾ ਪ੍ਰਦਾਨ ਕਰੇਗੀ।
ਏਕੇਟੀ