Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ  ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ  ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕਰਨ ਸਮੇਂ  ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


ਸਭ ਤੋਂ ਪਹਿਲਾਂ ਮੈਂ ਪੁਲਵਾਮਾ ਦੇ ਆਤੰਕ ਦੇ ਹਮਲੇ ਵਿੱਚ ਸ਼ਹੀਦ ਜਵਾਨਾਂ ਨੂੰ ਆਦਰਪੂਰਵਕ ਸ਼ਰਧਾਂਜਲੀ ਅਰਪਿਤ ਕਰਦਾ ਹਾਂ। ਉਨ੍ਹਾਂ ਨੇ ਦੇਸ਼ ਦੀ ਸੇਵਾ ਕਰਦੇ ਹੋਏ ਆਪਣੇ ਪ੍ਰਾਣ ਨਿਛਾਵਰ ਕੀਤੇ ਹਨ। ਦੁਖ ਦੀ ਇਸ ਘੜੀ ਵਿੱਚ ਮੇਰੀ ਅਤੇ ਹਰ ਭਾਰਤੀ ਦੀਆਂ ਸੰਵੇਦਨਾਵਾਂ ਉਨ੍ਹਾਂ ਦੇ ਪਰਿਵਾਰ ਨਾਲ ਹਨ।

ਇਸ ਹਮਲੇ ਦੀ ਵਜ੍ਹਾ ਨਾਲ ਦੇਸ਼ ਵਿੱਚ ਜਿੰਨਾ ਆਕਰੋਸ਼ (ਰੋਹ) ਹੈ, ਲੋਕਾਂ ਦਾ ਖੂਨ ਖੌਲ ਰਿਹਾ ਹੈ, ਇਹ ਮੈਂ ਭਲੀ-ਭਾਂਤ ਸਮਝ ਸਕਦਾ ਹਾਂ। ਇਸ ਸਮੇਂ ਜੋ ਦੇਸ਼ ਦੀਆਂ ਉਮੀਦਾਂ ਹਨ, ਕੁਝ ਕਰ ਗੁਜਰਨ ਦੀਆਂ ਭਾਵਨਾਵਾਂ ਹਨ, ਉਹ ਵੀ ਸੁਭਾਵਿਕ ਹਨ। ਸਾਡੇ ਸੁਰੱਖਿਆ ਬਲਾ ਨੂੰ ਪੂਰਨ ਸੁਤੰਤਰਤਾ ਦੇ ਦਿੱਤੀ ਗਈ ਹੈ। ਸਾਨੂੰ ਆਪਣੇ ਸੈਨਿਕਾਂ ਦੀ ਬੀਰਤਾ ’ਤੇ, ਉਨ੍ਹਾਂ ਦੀ ਬਹਾਦਰੀ ’ਤੇ ਪੂਰਾ ਭਰੋਸਾ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਦੇਸ਼ਭਗਤੀ ਦੇ ਰੰਗ ਵਿੱਚ ਰੰਗੇ ਲੋਕ ਸਹੀ ਜਾਣਕਾਰੀਆਂ ਵੀ ਸਾਡੀਆਂ ਏਜੰਸੀਆਂ ਤੱਕ ਪਹੁੰਚਾਉਣਗੇ ਤਾਕਿ ਆਤੰਕ ਨੂੰ ਕੁਚਲਣ ਵਿੱਚ ਸਾਡੀ ਲੜਾਈ ਹੋਰ ਤੇਜ਼ ਹੋ ਸਕੇ।

ਮੈਂ ਆਤੰਕੀ ਸੰਗਠਨਾਂ ਨੂੰ ਅਤੇ ਉਨ੍ਹਾਂ ਦੇ ਸਰਪ੍ਰਸਤਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਉਹ ਬਹੁਤ ਵੱਡੀ ਗਲਤੀ ਕਰ ਚੁੱਕੇ ਹਨ, ਬਹੁਤ ਵੱਡੀ ਕੀਮਤ ਉਨ੍ਹਾਂ ਨੂੰ ਚੁਕਾਉਣੀ ਪਵੇਗੀ।

ਮੈਂ ਦੇਸ਼ ਨੂੰ ਭਰੋਸਾ ਦਿੰਦਾ ਹਾਂ ਕਿ ਹਮਲੇ ਦੇ ਪਿੱਛੇ ਜੋ ਤਾਕਤਾਂ ਹਨ, ਇਸ ਹਮਲੇ ਦੇ ਪਿੱਛੇ ਜੋ ਵੀ ਗੁਨਾਹਗਾਰ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜਾ ਜ਼ਰੂਰ ਮਿਲੇਗੀ। ਜੋ ਸਾਡੀ ਆਲੋਚਨਾ ਕਰ ਰਹੇ ਹਨ, ਉਨ੍ਹਾ ਦੀਆਂ ਭਾਵਨਾਵਾਂ ਦਾ ਵੀ ਮੈਂ ਆਦਰ ਕਰਦਾ ਹਾਂ। ਉਨ੍ਹਾਂ ਦੀਆਂ ਭਾਵਨਾਵਾਂ ਨੂੰ ਮੈਂ ਵੀ ਸਮਝ ਸਕਦਾ ਹਾਂ ਅਤੇ ਆਲੋਚਨਾ ਕਰਨ ਦਾ ਉਨ੍ਹਾਂ ਦਾ ਪੂਰਾ ਅਧਿਕਾਰ ਵੀ ਹੈ।
ਲੇਕਿਨ ਮੇਰੀ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਇਹ ਵਕਤ ਬਹੁਤ ਹੀ ਸੰਵੇਦਨਸ਼ੀਲ ਅਤੇ ਭਾਵੁਕ ਪਲ ਹੈ। ਪੱਖ ਵਿੱਚ ਜਾਂ ਵਿਰੋਧ ਵਿੱਚ, ਅਸੀਂ ਸਭ ਰਾਜਨੀਤਕ ਛੀਂਟਾਕਸ਼ੀ ਤੋਂ ਦੂਰ ਰਹੀਏ। ਇਸ ਹਮਲੇ ਦਾ ਦੇਸ਼ ਇਕਜੁੱਟ ਹੋ ਕੇ ਮੁਕਾਬਲਾ ਕਰ ਰਿਹਾ ਹੈ, ਦੇਸ਼ ਏਕ ਸਾਥ ਹੈ, ਦੇਸ਼ ਦਾ ਇੱਕ ਹੀ ਸੁਰ ਹੈ ਅਤੇ ਇਹੀ ਵਿਸ਼ਵ ਵਿੱਚ ਸੁਣਾਈ ਦੇਣਾ ਚਾਹੀਦਾ ਹੈ ਕਿਉਂਕਿ ਲੜਾਈ ਅਸੀਂ ਜਿੱਤਣ ਲਈ ਲੜ ਰਹੇ ਹਾਂ।

ਪੂਰੇ ਵਿਸ਼ਵ ਵਿੱਚ ਅਲੱਗ-ਥਲੱਗ ਪੈ ਚੁੱਕਿਆ ਸਾਡਾ ਗੁਆਂਢੀ ਦੇਸ਼ ਅਗਰ ਇਹ ਸਮਝਦਾ ਹੈ ਕਿ ਜਿਸ ਤਰ੍ਹਾਂ ਦੇ ਕੰਮ ਉਹ ਕਰ ਰਿਹਾ ਹੈ, ਜਿਸ ਤਰ੍ਹਾਂ ਦੀਆਂ ਸਾਜਿਸ਼ਾਂ ਰਚ ਰਿਹਾ ਹੈ, ਉਸ ਨਾਲ ਭਾਰਤ ਵਿੱਚ ਅਸਥਿਰਤਾ ਪੈਦਾ ਕਰਨ ਵਿੱਚ ਸਫਲ ਹੋ ਜਾਵੇਗਾ ਤਾਂ ਉਹ ਖੁਆਬ (ਸੁਪਨੇ) ਹਮੇਸ਼ਾ-ਹਮੇਸ਼ਾ ਲਈ ਛੱਡ ਦਵੇ। ਉਹ ਕਦੇ ਇਹ ਨਹੀਂ ਕਰ ਸਕੇਗਾ ਅਤੇ ਨਾ ਕਦੇ ਇਹ ਹੋਣ ਵਾਲਾ ਹੈ।
ਇਸ ਸਮੇਂ ਵੱਡੀ ਆਰਥਕ ਬਦਹਾਲੀ ਦੇ ਦੌਰ ਵਿੱਚੋਂ ਗੁਜਰ ਰਹੇ ਸਾਡੇ ਗੁਆਂਢੀ ਦੇਸ਼ ਨੂੰ ਇਹ ਵੀ ਲਗਦਾ ਹੈ ਕਿ ਉਹ ਅਜਿਹੀ ਤਬਾਹੀ ਮਚਾਕੇ ਭਾਰਤ ਨੂੰ ਬਦਹਾਲ ਕਰ ਸਕਦਾ ਹੈ, ਉਸ ਦੇ ਇਹ ਮਨਸੂਬੇ ਵੀ ਕਦੇ ਪੂਰੇ ਹੋਣ ਵਾਲੇ ਨਹੀਂ ਹਨ। ਵਕਤ ਨੇ ਸਿੱਧ ਕਰ ਦਿੱਤਾ ਹੈ ਕਿ ਜਿਸ ਰਸਤੇ ’ਤੇ ਉਹ ਚਲੇ ਹਨ, ਉਹ ਤਬਾਹੀ ਦੇਖਦੇ ਚਲੇ ਹਨ ਅਤੇ ਅਸੀਂ ਜੋ ਰਸਤਾ ਅਖ਼ਤਿਆਰ ਕੀਤਾ ਹੈ, ਉਹ ਤਰੱਕੀ ਕਰਦਾ ਚਲਿਆ ਜਾ ਰਿਹਾ ਹੈ।

130 ਕਰੋੜ ਹਿੰਦੁਸਤਾਨੀ ਐਸੀ ਹਰ ਸਾਜ਼ਿਸ਼, ਅਜਿਹੇ ਹਰ ਹਮਲੇ ਦਾ ਮੂੰਹਤੋੜ ਜਵਾਬ ਦੇਵੇਗਾ। ਕਈ ਵੱਡੇ ਦੇਸ਼ਾਂ ਨੇ ਬਹੁਤ ਹੀ ਸਖ਼ਤ ਸ਼ਬਦਾਂ ਵਿੱਚ ਇਸ ਆਤੰਕੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਭਾਰਤ ਦੇ ਨਾਲ ਖੜ੍ਹੇ ਹਣ ਦੀ, ਭਾਰਤ ਨੂੰ ਸਮਰਥਨ ਦੀ ਭਾਵਨਾ ਜਤਾਈ ਹੈ।

ਮੈਂ ਉਨ੍ਹਾਂ ਸਾਰੇ ਦੇਸ਼ਾਂ ਦਾ ਆਭਾਰੀ ਹਾਂ ਅਤੇ ਸਾਰਿਆਂ ਨੂੰ ਸੱਦਾ ਦਿੰਦਾ ਹਾਂ ਕਿ ਆਤੰਕਵਾਦ ਦੇ ਖ਼ਿਲਾਫ਼ ਸਾਰੀਆਂ ਮਾਨਵਤਾਵਾਦੀ ਸ਼ਕਤੀਆਂ ਨੂੰ ਇੱਕ ਹੋ ਕੇ ਲੜਨਾ ਹੀ ਹੋਵੇਗਾ, ਮਾਨਵਤਾਵਾਦੀ ਸ਼ਕਤੀਆਂ ਨੂੰ ਇੱਕ ਹੋਕੇ ਆਤੰਕਵਾਦ ਨੂੰ ਪਰਾਸਤ ਕਰਨਾ ਹੀ ਹੋਵੇਗਾ।
ਆਤੰਕ ਨਾਲ ਲੜਨ ਲਈ ਜਦੋਂ ਸਾਰੇ ਦੇਸ਼ ਇੱਕਮਤ, ਇੱਕ ਸੁਰ, ਇੱਕ ਦਿਸ਼ਾ ਵਿੱਚ ਚਲਣਗੇ ਤਾਂ ਆਤੰਕਵਾਦ ਕੁਝ ਪਲ ਤੋਂ ਜ਼ਿਆਦਾ ਨਹੀਂ ਟਿਕ ਸਕਦਾ ਹੈ।

ਸਾਥੀਓ, ਪੁਲਵਾਮਾ ਹਮਲੇ ਦੇ ਬਾਅਦ ਹੁਣ ਮਨੋਸਥਿਤੀ ਅਤੇ ਮਾਹੌਲ ਦੁਖ ਦੇ ਨਾਲ ਗੁੱਸੇ ਨਾਲ ਭਰਿਆ ਹੋਇਆ ਹੈ। ਅਜਿਹੇ ਹਮਲਿਆਂ ਦਾ ਦੇਸ਼ ਡਟ ਕੇ ਮੁਕਾਬਲਾ ਕਰੇਗਾ। ਇਹ ਦੇਸ਼ ਰੁਕਣ ਵਾਲਾ ਨਹੀਂ ਹੈ। ਸਾਡੇ ਵੀਰ ਸ਼ਹੀਦਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦਿੱਤੀ ਹੈ। ਅਤੇ ਦੇਸ਼ ਦੇ ਲਈ ਮਰ-ਮਿਟਣ ਵਾਲਾ ਹਰ ਸ਼ਹੀਦ ਦੋ ਸੁਪਨਿਆਂ ਲਈ ਜਿੰਦਗੀ ਲਗਾਉਂਦਾ ਹੈ- ਪਹਿਲਾਂ ਦੇਸ਼ ਦੀ ਸੁਰੱਖਿਆ, ਦੂਜਾ, ਦੇਸ਼ ਦੀ ਸਮ੍ਰਿੱਧੀ (ਖੁਸ਼ਹਾਲੀ)। ਮੈਂ ਸਾਰੇ ਵੀਰ ਸ਼ਹੀਦਾਂ ਨੂੰ, ਉਨ੍ਹਾਂ ਦੀ ਆਤਮਾ ਨੂੰ ਨਮਨ ਕਰਦੇ ਹੋਏ, ਉਨ੍ਹਾਂ ਦਾ ਅਸ਼ੀਰਵਾਦ ਲੈਂਦੇ ਹੋਏ, ਮੈਂ ਫਿਰ ਇੱਕ ਵਾਰ ਵਿਸ਼ਵਾਸ ਜਤਾਉਂਦਾ ਹਾਂ ਕਿ ਜਿਨ੍ਹਾਂ ਦੋ ਸੁਪਨਿਆਂ ਨੂੰ ਲੈ ਕੇ ਉਨ੍ਹਾਂ ਨੇ ਜੀਵਨ ਦੀ ਆਹੂਤੀ ਦਿੱਤੀ ਹੈ, ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਨ ਲਈ ਅਸੀਂ ਜੀਵਨ ਦਾ ਪਲ-ਪਲ ਖਪਾ ਦੇਵਾਂਗੇ। ਸਮ੍ਰਿੱਧੀ ਦੇ ਰਸਤੇ ਨੂੰ ਵੀ ਅਸੀਂ ਹੋਰ ਜ਼ਿਆਦਾ ਗਤੀ ਦੇਕੇ, ਵਿਕਾਸ ਦੇ ਰਸਤੇ ਨੂੰ ਹੋਰ ਜ਼ਿਆਦਾ ਤਾਕਤ ਦੇਕੇ, ਸਾਡੇ ਇਨ੍ਹਾਂ ਵੀਰ ਸ਼ਹੀਦਾਂ ਦੀ ਆਤਮਾ ਨੂੰ ਨਮਨ ਕਰਦੇ ਹੋਏ ਅੱਗੇ ਵਧਾਂਗੇ ਅਤੇ ਉਸੇ ਸਿਲਸਿਲੇ ਵਿੱਚ ਮੈਂ ਵੰਦੇ ਭਾਰਤ ਐਕਸਪ੍ਰੈੱਸ ਦੇ concept ਅਤੇ ਡਿਜ਼ਾਈਨ ਤੋਂ ਲੈ ਕੇ ਇਸ ਨੂੰ ਜ਼ਮੀਨ ’ਤੇ ਉਤਾਰਨ ਵਾਲੇ ਹਰ ਇੰਜੀਨੀਅਰ, ਹਰ ਮਜ਼ਦੂਰ ਦਾ ਆਭਾਰ ਵਿਅਕਤ ਕਰਦਾ ਹਾਂ।

ਚੇਨੱਈ ਵਿੱਚ ਬਣੀ ਇਹ ਟ੍ਰੇਨ ਦਿੱਲੀ ਤੋਂ ਕਾਸ਼ੀ ਦਰਮਿਆਨ ਪਹਿਲਾ ਸਫ਼ਰ ਕਰਨ ਵਾਲੀ ਹੈ। ਇਹੀ ਏਕ ਭਾਰਤ-ਸ੍ਰੇਸ਼ਠ ਭਾਰਤ ਦੀ ਸੱਚੀ ਤਾਕਤ ਹੈ, ਵੰਦੇ ਭਾਰਤ ਐਕਸਪ੍ਰੈੱਸ ਦੀ ਤਾਕਤ ਹੈ।

ਸਾਥੀਓ, ਬੀਤੇ ਸਾਢੇ ਚਾਰ ਵਰ੍ਹਿਆਂ ਵਿੱਚ ਅਸੀਂ ਭਾਰਤੀ ਰੇਲ ਦੀ ਸਥਿਤੀ ਨੂੰ ਬਹੁਤ ਇਮਾਨਦਾਰੀ ਨਾਲ, ਬਹੁਤ ਮਿਹਨਤ ਨਾਲ ਬਦਲਣ ਦਾ ਪ੍ਰਯਤਨ ਕੀਤਾ ਹੈ, ਵੰਦੇ ਭਾਰਤ ਐਕਸਪ੍ਰੈੱਸ ਉਨ੍ਹਾਂ ਕਾਰਜਾਂ ਦੀ ਹੀ ਇੱਕ ਝਲਕ ਹੈ। ਬੀਤੇ ਵਰ੍ਹਿਆਂ ਵਿੱਚ ਰੇਲਵੇ ਉਨ੍ਹਾਂ ਸੈਕਟਰਾਂ ਵਿੱਚ ਰਿਹਾ ਹੈ ਜਿਸ ਨੇ Make in India ਤਹਿਤ manufacturing ਵਿੱਚ ਬਹੁਤ ਪ੍ਰਗਤੀ ਕੀਤੀ ਹੈ। ਨਾਲ ਹੀ, ਦੇਸ਼ ਵਿੱਚ ਰੇਲ ਕੋਚ ਫੈਕਟਰੀਆਂ ਦਾ ਆਧੁਨਿਕੀਕਰਨ, ਡੀਜਲ ਇੰਜਣਾਂ ਨੂੰ ਇਲੈਕਟ੍ਰਿਕ ਵਿੱਚ ਬਦਲਣ ਦਾ ਕੰਮ, ਅਤੇ ਇਸ ਦੇ ਲਈ ਨਵੇਂ ਕਾਰਖਾਨੇ ਵੀ ਸ਼ੁਰੂ ਕੀਤੇ ਗਏ ਹਨ।

ਤੁਹਾਨੂੰ ਯਾਦ ਹੋਵੇਗਾ, ਪਹਿਲਾਂ ਰੇਲਵੇ ਟਿਕਟ ਵਿੱਚ ਔਨਲਾਈਨ ਰਿਜ਼ਰਵੇਸ਼ਨ ਦੀ ਕੀ ਹਾਲਤ ਸੀ। ਉਸ ਸਮੇਂ ਇੱਕ ਮਿੰਟ ਵਿੱਚ ਦੋ ਹਜ਼ਾਰ ਤੋਂ ਜ਼ਿਆਦਾ ਟਿਕਟਾਂ ਬੁੱਕ ਨਹੀਂ ਹੋ ਸਕਦੀਆਂ ਸਨ। ਹੁਣ ਅੱਜ ਮੈਨੂੰ ਬਹੁਤ ਤਸੱਲੀ ਹੈ ਕਿ ਰੇਲਵੇ ਦੀ ਵੈੱਬਸਾਈਟ ਬਹੁਤ user friendly ਹੋਈ ਹੈ ਅਤੇ ਇੱਕ ਮਿੰਟ ਵਿੱਚ 20 ਹਜ਼ਾਰ ਤੋਂ ਜ਼ਿਆਦਾ ਟਿਕਟ ਬੁੱਕ ਹੋ ਸਕਦੀਆਂ ਹਨ। ਪਹਿਲਾਂ ਹਾਲਾਤ ਇਹ ਸਨ ਕਿ ਰੇਲਵੇ ਪ੍ਰੋਜੈਕਟ ਨੂੰ ਪ੍ਰਵਾਨਗੀ ਮਿਲਣ ਵਿੱਚ ਘੱਟ ਤੋਂ ਘੱਟ ਦੋ ਸਾਲ ਲਗ ਜਾਂਦੇ ਸਨ, ਹੁਣ ਦੇਸ਼ ਵਿੱਚ ਇੱਕ ਰੇਲਵੇ ਪ੍ਰੋਜੈਕਟ ਤਿੰਨ ਜਾਂ ਚਾਰ ਜਾਂ ਜ਼ਿਆਦਾ ਤੋਂ ਜ਼ਿਆਦਾ ਛੇ ਮਹੀਨਿਆਂ ਵਿੱਚ ਪ੍ਰਵਾਨ ਹੋ ਜਾਂਦੇ ਹਨ। ਅਜਿਹੇ ਹੀ ਪ੍ਰਯਤਨ ਨਾਲ ਰੇਲਵੇ ਦੇ ਕਾਰਜਾਂ ਵਿੱਚ ਨਵੀਂ ਗਤੀ ਆਈ ਹੈ। ਪੂਰੇ ਦੇਸ਼ ਵਿੱਚ broad gauge ਦੀਆਂ ਲਾਈਨਾਂ ਤੋਂ unmanned crossing (ਰੋਡੇ ਫਾਟਕਾਂ) ਨੂੰ ਇੱਕ ਵੱਡਾ ਅਭਿਆਨ ਚਲਾ ਕੇ ਖਤਮ ਕਰ ਦਿੱਤਾ ਗਿਆ ਹੈ।

ਹੁਣ ਜਦੋਂ ਅਸੀਂ ਸਰਕਾਰ ਵਿੱਚ ਆਏ ਸੀ ਤਾਂ ਦੇਸ਼ ਵਿੱਚ 8 ਹਜ਼ਾਰ 300 ਤੋਂ ਜ਼ਿਆਦਾ ਮਾਨਵ ਰਹਿਤ (ਰੋਡੇ ਫਾਟਕ) railway crossing ਸਨ, ਇਸ ਵਜ੍ਹਾਂ ਨਾਲ ਆਏ ਦਿਨ ਹਾਦਸੇ ਹੁੰਦੇ ਰਹਿੰਦੇ ਸਨ। ਹੁਣ broad gauge ਲਾਈਨਾਂ ’ਤੇ ਮਾਨਵ ਰਹਿਤ ਰੇਲ ਦੇ ਕ੍ਰਾਸਿੰਗ ਖਤਮ ਹੋਣ ਨਾਲ ਹਾਦਸੇ ਵੀ ਘੱਟ ਹੋਏ ਹਨ।

ਦੇਸ਼ ਵਿੱਚ ਰੇਲਵੇ ਪਟੜੀਆਂ ਨੂੰ ਵਿਛਾਉਣ ਦਾ ਕੰਮ ਹੋਵੇ ਜਾਂ ਫਿਰ ਬਿਜਲੀਕਰਨ ਦਾ ਕੰਮ, ਪਹਿਲਾਂ ਤੋਂ ਦੁੱਗਣੀ ਰਫ਼ਤਾਰ ਨਾਲ ਹੋ ਰਿਹਾ ਹੈ। ਦੇਸ਼ ਦੇ ਸਭ ਤੋਂ ਵਿਅਸਤ (ਰੁੱਝੇ ਹੋਏ) ਰੂਟਾਂ ਨੂੰ ਪ੍ਰਾਥਮਿਕਤਾ ਦੇਕੇ ਉਨ੍ਹਾਂ ਨੂੰ ਪਰੰਪਰਾਗਤ ਟ੍ਰੇਨਾਂ ਤੋਂ ਮੁਕਤ ਕੀਤਾ ਜਾ ਰਿਹਾ ਹੈ। ਬਿਜਲੀ ਨਾਲ ਚਲਣ ਵਾਲੀਆਂ ਟ੍ਰੇਨਾਂ ਵਿੱਚ ਅਸੀਂ ਦੇਖ ਰਹੇ ਹਾਂ ਕਿ ਪ੍ਰਦੂਸ਼ਣ ਵੀ ਘੱਟ ਹੋਵੇਗਾ, ਡੀਜਲ ਦਾ ਖਰਚ ਵੀ ਬਚੇਗਾ ਅਤੇ ਟ੍ਰੇਨਾਂ ਦੀ ਗਤੀ ਵੀ ਵਧ ਜਾਵੇਗੀ।

ਜਾਹਿਰ ਹੈ, ਰੇਲਵੇ ਨੂੰ ਆਧੁਨਿਕ ਬਣਾਉਣ ਦੇ ਇਨ੍ਹਾਂ ਪ੍ਰਯਤਨਾਂ ਨਾਲ ਰੋਜ਼ਗਾਰ ਦੇ ਨਵੇਂ ਅਵਸਰ ਵੀ ਬਣੇ ਹਨ। ਮੈਨੂੰ ਦੱਸਿਆ ਗਿਆ ਹੈ ਕਿ 2014 ਤੋਂ ਲੈਕੇ ਹੁਣ ਤੱਕ ਕਰੀਬ-ਕਰੀਬ ਡੇਢ ਲੱਖ ਕਰਮਚਾਰੀਆਂ ਦੀ ਨਿਯੁਕਤੀ ਰੇਲਵੇ ਵਿੱਚ ਹੋਈ ਹੈ। ਹੁਣ ਜੋ ਭਰਤੀ ਅਭਿਆਨ ਚਲ ਰਿਹਾ ਹੈ, ਉਸਦੇ ਬਾਅਦ ਉਹ ਸੰਖਿਆ ਸਵਾ ਦੋ ਲੱਖ ਤੱਕ ਪਹੁੰਚਣ ਦੀ ਉਮੀਦ ਹੈ।

ਸਾਥੀਓ, ਮੈਂ ਇਹ ਦਾਅਵਾ ਨਹੀਂ ਕਰਦਾ ਕਿ ਇੰਨੇ ਘੱਟ ਸਮੇਂ ਵਿੱਚ ਅਸੀਂ ਲੋਕਾਂ ਨੇ ਸਾਰੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਭਾਰਤੀ ਰੇਲ ਵਿੱਚ ਅਸੀਂ ਸਭ ਕੁਝ ਬਦਲ ਦਿੱਤਾ ਹੈ, ਅਜਿਹਾ ਦਾਅਵਾ ਨਾ ਅਸੀਂ ਕਦੇ ਕਰਦੇ ਹਾਂ, ਅਜੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਇੰਨਾ ਮੈਂ ਜਰੂਰ ਕਹਿ ਸਕਦਾ ਹਾਂ ਕਿ ਭਾਰਤੀ ਰੇਲ ਨੂੰ ਆਧੁਨਿਕ ਰੇਲ ਸੇਵਾ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਤੇਜ਼ ਗਤੀ ਨਾਲ ਅੱਗੇ ਵਧ ਰਹੇ ਹਾਂ ਅਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਇਸ ਵਿਕਾਸ ਦੀ ਯਾਤਰਾ ਨੂੰ ਹੋਰ ਗਤੀ ਦੇਵਾਂਗੇ, ਅਤੇ ਤਾਕਤ ਦੇਵਾਂਗੇ। ਜਲ ਹੋਵੇ, ਥਲ ਹੋਵੇ, ਹਵਾ ਹੋਵੇ, ਹਿੰਦੁਸਤਾਨ ਦਾ ਪੂਰਬ ਹੋਵੇ, ਪੱਛਮ ਹੋਵੇ, ਉੱਤਰ ਹੋਵੇ, ਦੱਖਣ ਹੋਵੇ, ਸਬਕਾ ਸਾਥ-ਸਬਕਾ ਵਿਕਾਸ, ਇਸੇ ਮੰਤਰ ਨੂੰ ਲੈ ਕੇ ਵਿਕਾਸ ਦੇ ਇਸ ਰਾਹ ਨੂੰ ਅੱਗੇ ਵਧਾਵਾਂਗੇ। ਵਿਕਾਸ ਦੇ ਮਾਧਿਅਮ ਨਾਲ ਵੀ ਦੇਸ਼ ਦੇ ਲਈ ਮਰ-ਮਿਟਣ ਵਾਲਿਆਂ ਨੂੰ ਅਸੀਂ ਨਮਨ ਕਰਦੇ ਰਹਾਂਗੇ ਅਤੇ ਸੁਰੱਖਿਆ ਦੇ ਖੇਤਰ ਵਿੱਚ ਪੂਰੀ ਤਾਕਤ ਨਾਲ ਗੁਨਾਹਗਾਰਾਂ ਨੂੰ ਸਜ਼ਾ ਦੇ ਕੇ ਦੇਸ਼ ਦੀ ਰੱਖਿਆ ਦੇ ਲਈ ਜੀਵਨ ਨਿਛਾਵਰ ਕਰਨ ਵਾਲਿਆਂ ਦਾ ਜੋ ਵੀ ਖੂਨ ਹੈ, ਉਸ ਦੀ ਇੱਕ-ਇੱਕ ਖੂਨ ਦੀ ਬੂੰਦ ਦੀ ਕੀਮਤ ਲੈ ਕੇ ਰਹਾਂਗੇ।

ਇਸੇ ਵਿਸ਼ਵਾਸ ਦੇ ਨਾਲ ਮੈਂ ਮੇਰੀ ਵਾਣੀ ਨੂੰ ਵਿਰਾਮ ਦਿੰਦਾ ਹਾਂ। ਇਨ੍ਹਾਂ ਸ਼ਹੀਦਾਂ ਦੇ ਨਾਮ ਮੇਰੇ ਨਾਲ ਬੋਲੋ-

ਵੰਦੇ ਮਾਤਰਮ – ਵੰਦੇ ਮਾਤਰਮ

ਵੰਦੇ ਮਾਤਰਮ – ਵੰਦੇ ਮਾਤਰਮ

ਵੰਦੇ ਮਾਤਰਮ – ਵੰਦੇ ਮਾਤਰਮ

******

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਨਿਰਮਲ ਸ਼ਰਮਾ