Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਭਾਰਤੀ ਜਨ ਔਸ਼ਧੀ ਪਰਿਯੋਜਨਾ ਦੇ ਲਾਭਾਰਥੀਆਂਨਾਲਬਾਤਚੀਤ ਕੀਤੀ

ਪ੍ਰਧਾਨ ਮੰਤਰੀ ਨੇ ਭਾਰਤੀ ਜਨ ਔਸ਼ਧੀ ਪਰਿਯੋਜਨਾ  ਦੇ ਲਾਭਾਰਥੀਆਂਨਾਲਬਾਤਚੀਤ ਕੀਤੀ

ਪ੍ਰਧਾਨ ਮੰਤਰੀ ਨੇ ਭਾਰਤੀ ਜਨ ਔਸ਼ਧੀ ਪਰਿਯੋਜਨਾ  ਦੇ ਲਾਭਾਰਥੀਆਂਨਾਲਬਾਤਚੀਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  ਨੇ ਅੱਜ ਪ੍ਰਧਾਨ ਮੰਤਰੀ ਭਾਰਤੀਯਜਨਔਸ਼ਧੀਪਰਿਯੋਜਨਾ  ਦੇ ਲਾਭਾਰਥੀਆਂ ਅਤੇ ਜਨਔਸ਼ਧੀ ਵਿਕਰੀ ਕੇਂਦਰਾਂ  ਦੇ ਮਾਲਕਾਂ  ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏਸੰਵਾਦ ਕੀਤਾ ।  ਕੇਂਦਰ ਸਰਕਾਰ ਨੇ ਜੈਨੇਰਿਕ ਦਵਾਈਆਂ  ਪ੍ਰਤੀ ਜਾਗਰੂਕਤਾ ਲਿਆਉਣ ਅਤੇ ਉਨ੍ਹਾਂ ਦੀਵਰਤੋਂ ਨੂੰ ਵਧਾਉਣ ਲਈ 07 ਮਾਰਚ ,  2019 ਨੂੰ ਦੇਸ਼ਭਰ ਵਿੱਚ ਜਨ ਔਸ਼ਧੀ ਦਿਵਸ  ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਕੀਤਾ ਸੀ । 

5000 ਤੋਂਜ਼ਿਆਦਾ ਸਥਾਨਾਂ ‘ਤੇ ਮੌਜੂਦ ਲਾਭਾਰਥੀਆਂ ਅਤੇ ਸਟੋਰ ਮਾਲਕਾਂ  ਦੇ ਨਾਲ ਇਕੱਠੇ ਗੱਲਬਾਤ ਕਰਦਿਆਂ,  ਪ੍ਰਧਾਨ ਮੰਤਰੀ  ਨੇ ਕਿਹਾ ਕਿ ਘੱਟ ਕੀਮਤਾਂ ‘ਤੇ ਉੱਚ ਗੁਣਵੱਤਾ ਵਾਲੀਆਂਦਵਾਈਆਂ ਦੀ ਉਪਲਬੱਧਤਾ ਸੁਨਿਸ਼ਚਿਤ ਕਰਨਲਈ ,  ਸਰਕਾਰ ਨੇ ਦੋ ਵੱਡੇ ਕਦਮ ਉਠਾਏ ਹਨ ।   ਪਹਿਲਾ,  850 ਜ਼ਰੂਰੀ ਦਵਾਈਆਂ ਦੀਆਂ ਕੀਮਤਾਂ ‘ਤੇ ਕੰਟਰੋਲ ਕੀਤਾ ਗਿਆ  ਅਤੇ ਦਿਲ ਦੀ ਸਰਜਰੀ ਅਤੇ ਗੋਡਿਆਂ ਦੀ ਸਰਜਰੀ ਲਈ ਇਸਤੇਮਾਲ ਹੋਣ ਵਾਲੇਉਪਕਰਨਾਂ ਦੀਆਂ ਕੀਮਤਾਂ ਨੂੰ ਘੱਟ ਕੀਤਾ ਗਿਆ  ।  ਦੂਜਾ ,  ਪੂਰੇ ਦੇਸ਼ ਵਿੱਚ ਜਨਔਸ਼ਧੀ ਕੇਂਦਰਾਂ ਦੀ ਇੱਕ ਲੜੀ ਸ਼ੁਰੂ ਕੀਤੀ ਗਈ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਦਮਾਂ ਨਾਲ ਨਾ ਕੇਵਲਗ਼ਰੀਬਾਂ ਨੂੰ ਬਲਕਿ ਮੱਧ ਵਰਗ ਨੂੰ ਵੀ ਬਹੁਤ ਲਾਭ ਹੋਇਆ ਹੈ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਔਸ਼ਧੀ ਕੇਂਦਰਾਂ  ਵਿੱਚਦਵਾਈਆਂ ਬਜ਼ਾਰ ਨਾਲੋਂ50 ਤੋਂ 90 %ਘੱਟ ਕੀਮਤ ‘ਤੇ ਮਿਲ ਰਹੀਆਂ ਹਨ ।  ਉਨ੍ਹਾਂ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜ ਹਜ਼ਾਰ ਤੋਂ ਜ਼ਿਆਦਾ ਜਨ ਔਸ਼ਧੀ ਕੇਂਦਰ  ਖੋਲ੍ਹੇ ਜਾ ਚੁੱਕੇ ਹਨ ।  ਇਨ੍ਹਾਂ ਕੇਂਦਰਾਂ ਤੋਂ ਨਾ ਸਿਰਫ ਗੁਣਵੱਤਾ ਵਾਲੀਆਂ ਦਵਾਈਆਂ ਮਿਲਦੀਆਂ ਹਨ ਬਲਕਿ ਇਹ ਸਵੈ-ਰੋਜ਼ਗਾਰ ਅਤੇ ਰੋਜ਼ਗਾਰ  ਦੇ ਨਵੇਂ ਅਵਸਰ ਦਾ ਜ਼ਰੀਆ ਵੀ ਉਪਲਬੱਧ ਕਰਵਾਉਂਦੇ ਹਨ।

 ਸਿਹਤ  ਖੇਤਰ ਵਿੱਚ ਵਿਆਪਕ ਬਦਲਾਅ ਲਿਆਉਣ ਦੀ ਸੋਚ ਦਾ ਜ਼ਿਕਰ ਕਰਦਿਆਂ,ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਬਾਰੇ ਸਰਕਾਰ ਦੀ ਸੋਚ ਸਿਰਫ ਇੱਕ ਦਾਇਰੇ ਵਿੱਚ ਸਿਮਟ ਕੇ ਰਹਿਣ  ਦੀ ਬਜਾਏ ਵਿਆਪਕ ਪੱਧਰ ‘ਤੇ ਸਮਾਧਾਨ ਲੱਭਣ ਦੀ ਹੈ ।  ਉਨ੍ਹਾਂਕਿਹਾ ਸਿਹਤ ਖੇਤਰ ਨਾਲ ਜੁੜੇ  ਸਾਰੇ ਹਿਤਧਾਰਕ ਇਸ ਖੇਤਰ ਵਿੱਚ ਜ਼ਬਰਦਸਤ ਬਦਲਾਅ ਲਿਆਉਣ ਲਈ ਮਿਲਕੇ ਕੰਮ ਕਰ ਰਹੇ ਹਨ ।  ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੇ ਸਾਢੇ ਚਾਰ ਸਾਲਾਂ  ਦੌਰਾਨ ਦੇਸ਼ ਵਿੱਚ 15 ਨਵੇਂ ਏਂਮਸ ਖੋਲ੍ਹੇ ਗਏ ਹਨ ਜਾਂ ਖੁੱਲਣ ਦੀ ਪ੍ਰਕਿਰਿਆ ਵਿੱਚ ਹਨ ।  ਮੈਡੀਕਲ ਕਾਲਜਾਂ ਵਿੱਚ ਐੱਮਬੀਬੀਐੱਸ ਅਤੇ ਗ੍ਰੈਜੂਏਸ਼ਨ ਪੜ੍ਹਾਈ ਲਈ 31,000 ਸੀਟਾਂ ਵਧਾਈਆਂ ਗਈਆਂ ਹਨ ।

 

 

ਪ੍ਰਧਾਨ ਮੰਤਰੀ  ਦੇ ਨਾਲ ਸੰਵਾਦ ਵਿੱਚ ਜਨ ਔਸ਼ਧੀਪਰਿਯੋਜਨਾ  ਦੇ ਲਾਭਾਰਥੀਆਂ ਨੇ ਜਨ ਔਸ਼ਧੀ ਕੇਂਦਰਾਂ ਤੋਂ ਗੁਣਵੱਤਾ ਵਾਲੀਆਂ ਦਵਾਈਆਂ ਮਿਲਣ ਉੱਤੇ ਪ੍ਰਸੰਨਤਾ ਪ੍ਰਗਟਾਈ ।  ਉਨ੍ਹਾਂ ਕਿਹਾ ਕਿ ਦਵਾਈਆਂ ਦੀ ਕੀਮਤ ਘੱਟ ਹੋਣ ਨਾਲ ਇੱਕ ਪਾਸੇ ਜਿੱਥੇ ਉਨ੍ਹਾਂ  ਦੇ  ਪੈਸਿਆਂ ਦੀ ਬੱਚਤ ਹੋਈ ਹੈ ਉੱਥੇ ਦੂਜੇਪਾਸੇ ਉਨ੍ਹਾਂਨੂੰ ਇਲਾਜ ਲਈ ਠੀਕ ਦਵਾਈਆਂ ਵੀ ਮਿਲ ਰਹੀਆਂ ਹਨ ।

 

*********

ਏਕੇਟੀ/ਵੀਜੇ/ਐੱਸਕੇਐੱਸ