ਪੀਐੱਮਇੰਡੀਆ
ਪ੍ਰਧਾਨਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀਮੰਡਲ ਨੇ ਸੜਕ ਨੂੰ ਚੌੜਾ ਕਰਕੇ ਰੇਡੀਅਲ ਰੋਡ ਨੰਬਰ – 30 ਨੂੰ ਸੁਧਾਰਨ ਲਈ ਤੇਲੰਗਾਨਾ ਰਾਜ ਸਰਕਾਰ ਵੱਲੋਂਸੈਂਟਰਲ ਵਾਟਰ ਕਮਿਸ਼ਨਦੀ ਭੂਮੀ ਦੇ ਪੂਰਬੀ ਹਿੱਸਿਆਂ ਵਿੱਚ ਚਾਰਦੀਵਾਰੀ ( ਲਗਭਗ 200 ਮੀਟਰ ) ਸਮੇਤ 10 ਏਕੜ ਭੂਮੀ ਵਿੱਚੋਂ 372 ਵਰਗ ਗਜ ਭੂਮੀ ਦੇ ਅਧਿਗ੍ਰਹਿਣ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਹੈ ।
ਸੈਂਟਰਲ ਵਾਟਰ ਕਮਿਸ਼ਨ ਲਈ ਇਹ ਵਿਕਸਿਤ ਮਾਰਗ ਲਾਭਦਾਇਕ ਹੋਵੇਗਾ , ਕਿਉਂਕਿ ਅਲਾਟ ਕੀਤੀ ਭੂਮੀ ਉੱਤੇ ਇੱਕ ਉਤਕ੍ਰਿਸ਼ਟਤਾ ਕੇਂਦਰ (Center of Excellence)ਨਿਰਮਿਤ ਕਰਨ ਦਾ ਪ੍ਰਸਤਾੂਵ ਕੀਤਾ ਗਿਆ ਹੈ ।
******
ਏਕੇਟੀ