Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਲਈ ਆਉਣ ਵਾਲੇ ਵਧਾਈ ਸੰਦੇਸ਼ਾਂ ਦਾ ਤਾਂਤਾ ਜਾਰੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੂੰ ਆਮ ਚੋਣਾਂ ਵਿੱਚ ਇਤਿਹਾਸਕ ਜਿੱਤ ਲਈ ਦੁਨੀਆ ਭਰ ਤੋਂ ਮਿਲਣ ਵਾਲੇ ਵਧਾਈ ਸੰਦੇਸ਼ਾਂ ਦਾ ਤਾਂਤਾ ਜਾਰੀ ਹੈ। ਪ੍ਰਧਾਨ ਮੰਤਰੀ ਨੂੰ ਅੱਜ ਸਾਊਦੀ ਅਰਬ ਦੇ ਯੁਵਰਾਜ ਮੋਹੰਮਦ ਬਿਨ ਸਲਮਾਨ; ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਅਲ-ਥਾਨੀ; ਜਰਮਨੀ ਦੀ ਚਾਂਸਲਰ ਸ਼੍ਰੀਮਤੀ ਅੰਜੇਲਾ ਮਰਕਲ; (Angela Merkel) ਬ੍ਰਿਟੇਨ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਥਰੇਸਾ ਮੇ (Theresa May) ਅਤੇ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਮਹਿੰਦਾ ਰਾਜਾਪਕਸ਼ੇ (Mahinda Rajapaksa) ਤੋਂ ਟੈਲੀਫੋਨ ’ਤੇ ਵਧਾਈ ਸੰਦੇਸ਼ ਮਿਲੇ ।

ਪ੍ਰਧਾਨ ਮੰਤਰੀ ਨੇ ਯੁਵਰਾਜ ਨੂੰ ਉਨ੍ਹਾਂ ਦੀਆਂ ਹਾਰਦਿਕ ਸ਼ੁਭਕਾਮਨਾਵਾਂ ਲਈ ਧੰਨਵਾਦ ਦਿੱਤਾ ਅਤੇ ਭਾਰਤ ਦੇ ਲੋਕਾਂ ਦੇ ਨਾਲ ਉਨ੍ਹਾਂ ਦੀ ਵੱਡਮੁੱਲੀ ਮਿੱਤਰਤਾ ਦੀ ਸ਼ਲਾਘਾ ਕੀਤੀ ਅਤੇ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ ਵਿੱਚ ਵਿਅਕਤੀਗਤ ਦਿਲਚਸਪੀ ਦਾ ਉਲੇਖ ਕੀਤਾ ।

ਅਮੀਰ ਨੇ ਗਰਮਜੋਸ਼ੀ ਨਾਲ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤਾ ਅਤੇ ਭਾਰਤ ਅਤੇ ਕਤਰ ਦਰਮਿਆਨ ਗਹਿਰੇ ਹੁੰਦੇ ਸਬੰਧਾਂ ਦਾ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਅਮੀਰ ਨੂੰ ਧੰਨਵਾਦ ਦਿੱਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਮਜ਼ਬੂਤ ਸਾਂਝੇਦਾਰੀ ਦੇ ਨਿਰਮਾਣ ਵਿੱਚ ਉਨ੍ਹਾਂ ਦੇ ਦਿਸ਼ਾਂ ਨਿਰਦੇਸ਼ ਲਈ ਪ੍ਰਸ਼ੰਸ਼ਾ ਕੀਤੀ ।

ਪ੍ਰਧਾਨ ਮੰਤਰੀ ਨੂੰ ਵਧਾਈ ਦਿੰਦੇ ਹੋਏ ਚਾਂਸਲਰ ਮਰਕੇਲ ਨੇ ਦੋਹਾਂ ਦੇਸ਼ਾਂ ਦਰਮਿਆਨ ਵਧਦੇ ਸਬੰਧਾਂ ਦਾ ਜ਼ਿਕਰ ਕੀਤਾ ਅਤੇ ਆਪਸੀ ਹਿਤਾਂ ਦੇ ਖੇਤਰਾਂ ਵਿੱਚ ਸਹਿਯੋਗ ਨੂੰ ਹੋਰ ਵਧਾਉਣ ਦੀ ਆਪਣੀ ਇੱਛਾ ਪ੍ਰਗਟਾਈ । ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਧੰਨਵਾਦ ਦਿੱਤਾ ਅਤੇ ਦੋਹਾਂ ਦੇਸ਼ਾਂ ਦਰਮਿਆਨ ਅਤੇ ਗਲੋਬਲ ਸ਼ਾਂਤੀ ਅਤੇ ਖੁਸ਼ਹਾਲੀ ਲਈ ਦੁਵੱਲੇ ਸਬੰਧਾਂ ਨੂੰ ਹੋਰ ਅਧਿਕ ਵਧਾਉਣ ਵਿੱਚ ਉਨ੍ਹਾਂ ਦੁਆਰਾ ਨਿਭਾਈ ਜਾ ਰਹੀ ਅਸਾਧਾਰਣ ਭੂਮਿਕਾ ਦਾ ਜ਼ਿਕਰ ਕੀਤਾ। ਦੋਹਾਂ ਦੇਸ਼ਾਂ ਨੇ ਜਾਪਾਨ ਦੇ ਓਸਾਕਾ ਵਿੱਚ ਅਗਾਮੀ ਜੀ-20 ਸੰਮੇਲਨ ਵਿੱਚ ਅਤੇ ਇਸ ਸਾਲ ਬਾਅਦ ਵਿੱਚ ਭਾਰਤ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਅੰਤ ਸਰਕਾਰੀ ਪੱਧਰ ’ਤੇ ਸਲਾਬ ਮਸ਼ਵਰਿਆਂ ਵਿੱਚ ਪਰਸਪਰ ਮੁਲਾਕਾਤ ਕੀਤੀ ਇੱਛਾ ਪ੍ਰਗਟਾਈ ।

ਪ੍ਰਧਾਨ ਮੰਤਰੀ ਮੇ (May) ਨੇ ਮਜ਼ਬੂਤ ਜਨਾਦੇਸ਼ ’ਤੇ ਪ੍ਰਧਾਨ ਮੰਤਰੀ ਨੂੰ ਵਧਾਈ ਦਿੱਤੀ। ਆਮ ਚੋਣਾਂ ਨੂੰ ਲੋਕਤੰਤਰ ਦਾ ਇੱਕ ਵੱਡਾ ਪ੍ਰਦਰਸ਼ਨ ਦੱਸਦਿਆਂ ਪ੍ਰਧਾਨ ਮੰਤਰੀ ਮੇ ਨੇ ਭਾਰਤ ਦੇ ਨਾਗਰਿਕਾਂ ਨੂੰ ਇਸ ਮਹੱਤਵਪੂਰਣ ਆਯੋਜਨ ਦੇ ਸਮਾਪਨ ’ਤੇ ਵਧਾਈ ਦਿੱਤੀ । ਪ੍ਰਧਾਨ ਮੰਤਰੀ ਮੋਦੀ ਨੇ ਉਨ੍ਹਾਂ ਨੂੰ ਧੰਨਵਾਦ ਦਿੱਤਾ ਅਤੇ ਸਾਰੇ ਖੇਤਰਾਂ ਵਿੱਚ ਬ੍ਰਿਟੇਨ ਦੇ ਨਾਲ ਦੁਵੱਲੇ ਸਹਿਯੋਗ ਨੂੰ ਹੋਰ ਅਧਿਕ ਵਧਾਉਣ ਲਈ ਕਾਰਜ ਕਰਦੇ ਰਹਿਣ ਦੀ ਆਪਣੀ ਇੱਛਾ ਪ੍ਰਗਟਾਈ ।

ਪ੍ਰਧਾਨ ਮੰਤਰੀ ਨੇ ਸ਼੍ਰੀਲੰਕਾ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਜਪਕਸ਼ੇ ਨੂੰ ਉਨ੍ਹਾਂ ਦੀ ਵਧਾਈ ਲਈ ਧੰਨਵਾਦ ਦਿੱਤਾ ਅਤੇ ਕਿਹਾ ਕਿ ਗੁਆਂਢੀ ਦੇਸ਼ਾਂ ਵਜੋਂ ਭਾਰਤ ਅਤੇ ਸ਼੍ਰੀਲੰਕਾ ਦਰਮਿਆਨ ਲੰਮੇ ਸਮੇਂ ਦੇ, ਮਜ਼ਬੂਤ ਅਤੇ ਮਿੱਤਰਤਾਪੂਰਨ ਸਬੰਧ ਹਨ। ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਇਹ ਸਬੰਧ ਦੋਹਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਾਭ ਅਤੇ ਖੇਤਰੀ ਸ਼ਾਂਤੀ ਅਤੇ ਖੁਸ਼ਹਾਲੀ ਲਈ ਵੀ ਲਗਾਤਾਰ ਮਜ਼ਬੂਤ ਹੁੰਦੇ ਰਹਿਣਗੇ।

*****

ਏਕੇਟੀ/ਕੇਪੀ