Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਰੇਲਵੇ ਪਟੜੀਆਂ ਦੇ ਆਧੁਨਿਕੀਕਰਨ ਨਾਲ ਵਧੇਰੇ ਭਰੋਸੇਮੰਦ ਨੈੱਟਵਰਕ ਨੂੰ ਹੁਲਾਰਾ ਮਿਲਣ ਦੀ ਜਾਣਕਾਰੀ ਨਾਲ ਭਰਪੂਰ ਇੱਕ ਲੇਖ ਸਾਂਝਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੇਂਦਰੀ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਵੱਲੋਂ ਲਿਖਿਆ ਇੱਕ ਲੇਖ ਸਾਂਝਾ ਕੀਤਾ, ਜਿਸ ਵਿੱਚ ਦੱਸਿਆ ਗਿਆ ਹੈ ਕਿ ਰੇਲ ਪਟੜੀਆਂ ਦਾ ਆਧੁਨਿਕੀਕਰਨ ਕਿਸ ਤਰ੍ਹਾਂ ਇੱਕ ਤੇਜ਼ ਅਤੇ ਵਧੇਰੇ ਭਰੋਸੇਮੰਦ ਨੈੱਟਵਰਕ ਨੂੰ ਹੁਲਾਰਾ ਦੇ ਰਿਹਾ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਪਟੜੀਆਂ ਦੇ ਨਵੀਨੀਕਰਨ, ਉੱਨਤ ਟੈਸਟਿੰਗ ਅਤੇ ਮਸ਼ੀਨੀ ਰੱਖ-ਰਖਾਅ ਨਾਲ ਯਾਤਰਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਅਤੇ ਗਤੀ ਵਿੱਚ ਵਾਧਾ ਯਕੀਨੀ ਹੋਇਆ ਹੈ। ਸ਼੍ਰੀ ਮੋਦੀ ਨੇ ਕਿਹਾ ਕਿ ਇਨ੍ਹਾਂ ਤਬਦੀਲੀਆਂ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ-ਨਾਲ ਯਾਤਰਾ ਸੌਖੀ ਹੋ ਰਹੀ ਹੈ ਅਤੇ ਰੇਲਵੇ ਨੂੰ ਦੇਸ਼ ਭਰ ਵਿੱਚ ਵਧਦੀ ਯਾਤਰੀ ਅਤੇ ਮਾਲ ਢੋਆ-ਢੁਆਈ ਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਇਤਾ ਮਿਲ ਰਹੀ ਹੈ।

ਸ਼੍ਰੀ ਮੋਦੀ ਨੇ ਐੱਕਸ ’ਤੇ ਪੋਸਟ ਵਿੱਚ ਲਿਖਿਆ :

“ਰੇਲਵੇ ਪਟੜੀਆਂ ਦਾ ਆਧੁਨਿਕੀਕਰਨ ਇੱਕ ਤੇਜ਼ ਅਤੇ ਵਧੇਰੇ ਭਰੋਸੇਮੰਦ ਨੈੱਟਵਰਕ ਨੂੰ ਸ਼ਕਤੀ ਦੇ ਰਿਹਾ ਹੈ।

ਪਟੜੀਆਂ ਦੇ ਨਵੀਨੀਕਰਨ, ਉੱਨਤ ਟੈਸਟਿੰਗ ਅਤੇ ਮਸ਼ੀਨੀ ਰੱਖ-ਰਖਾਅ ਨਾਲ ਯਾਤਰਾ ਦੀ ਗੁਣਵੱਤਾ ਵਿੱਚ ਸੁਧਾਰ ਹੋਇਆ ਹੈ ਅਤੇ ਗਤੀ ਵਿੱਚ ਵਾਧਾ ਯਕੀਨੀ ਹੋਇਆ ਹੈ। ਇਹਨਾਂ ਤਬਦੀਲੀਆਂ ਨਾਲ ਸਮੇਂ ਦੀ ਬਚਤ ਹੋ ਰਹੀ ਹੈ, ਯਾਤਰਾ ਸੌਖੀ ਹੋ ਰਹੀ ਹੈ ਅਤੇ ਰੇਲਵੇ ਨੂੰ ਦੇਸ਼ ਭਰ ਵਿੱਚ ਵਧਦੀ ਯਾਤਰੀ ਅਤੇ ਮਾਲ ਢੋਆ-ਢੁਆਈ ਦੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਮਿਲ ਰਹੀ ਹੈ।

ਕੇਂਦਰੀ ਮੰਤਰੀ ਸ਼੍ਰੀ @AshwiniVaishnaw ਵੱਲੋਂ ਲਿਖਿਆ ਇਹ ਲੇਖ ਜ਼ਰੂਰ ਪੜ੍ਹੋ।”

indianexpress.com/article/opinio…

ਨਮੋ ਐਪ ਰਾਹੀਂ

*********

ਐੱਮਜੇਪੀਐੱਸ/ਵੀਜੇ