ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਜੇਵਰ ਵਿੱਚ ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਉਦਘਾਟਨ ਨਾਲ ਜੁੜੀਆਂ ਝਲਕੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਮਾਣ ਅਤੇ ਖ਼ੁਸ਼ੀ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਵਿਕਸਿਤ ਉੱਤਰ ਪ੍ਰਦੇਸ਼, ਵਿਕਸਿਤ ਭਾਰਤ ਮੁਹਿੰਮ ਵਿੱਚ ਇੱਕ ਨਵਾਂ ਅਧਿਆਇ ਜੁੜ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਭਾਰਤ ਦਾ ਸਭ ਤੋਂ ਵੱਡਾ ਸੂਬਾ ਹੁਣ ਸਭ ਤੋਂ ਵੱਧ ਅੰਤਰਰਾਸ਼ਟਰੀ ਹਵਾਈ ਅੱਡਿਆਂ ਵਾਲੇ ਸੂਬਿਆਂ ਵਿੱਚ ਸ਼ਾਮਲ ਹੋ ਗਿਆ ਹੈ।
ਐਕਸ ‘ਤੇ ਪੋਸਟਾਂ ਦੀ ਲੜੀ ਵਿੱਚ ਸ਼੍ਰੀ ਮੋਦੀ ਨੇ ਕਿਹਾ:
“ਨੋਇਡਾ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਵਿੱਚ ਅਤਿ-ਆਧੁਨਿਕ ਸਹੂਲਤਾਂ ਦੇਖ ਕੇ ਮਨ ਨੂੰ ਬਹੁਤ ਤਸੱਲੀ ਹੋਈ। ਇਸ ਏਅਰਪੋਰਟ ਨਾਲ ਕਨੈਕਟੀਵਿਟੀ, ਨਿਵੇਸ਼ ਅਤੇ ਵਿਕਾਸ ਨੂੰ ਇੱਕ ਨਵੀਂ ਰਫ਼ਤਾਰ ਮਿਲੇਗੀ।”
https://x.com/narendramodi/status/2037884989514338341
“ਨੋਇਡਾ ਦੇ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਮੇਰੇ ਪਰਿਵਾਰਕ ਮੈਂਬਰਾਂ ਦਾ ਜੋਸ਼ ਸਾਫ਼ ਦੱਸ ਰਿਹਾ ਹੈ ਕਿ ਯੂਪੀ ਸਮੇਤ ਦੇਸ਼ ਭਰ ਵਿੱਚ ਹੋ ਰਹੇ ਤੇਜ਼ ਵਿਕਾਸ ਨੂੰ ਲੈ ਕੇ ਉਹ ਕਿੰਨੇ ਉਤਸ਼ਾਹਿਤ ਹਨ।”
https://x.com/narendramodi/status/2037885243244642475
“ਅੱਜ ਜਿਸ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦਾ ਉਦਘਾਟਨ ਹੋਇਆ ਹੈ, ਉਹ ਡਬਲ ਇੰਜਣ ਸਰਕਾਰ ਦੇ ਯਤਨਾਂ ਅਤੇ ਸਾਡੇ ਕੰਮਕਾਜ ਦੇ ਸੱਭਿਆਚਾਰ ਦੀ ਸ਼ਾਨਦਾਰ ਮਿਸਾਲ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਜੰਗ ਦੇ ਵਿਸ਼ਵ-ਵਿਆਪੀ ਸੰਕਟ ਦੇ ਵਿਚਕਾਰ ਵੀ ਭਾਰਤ ਲਗਾਤਾਰ ਅੱਗੇ ਵਧ ਰਿਹਾ ਹੈ।”
https://x.com/narendramodi/status/2037885672506446109
“ਹਾਲ ਹੀ ਵਿੱਚ ਸਾਡੀ ਸਰਕਾਰ ਨੇ ‘ਉਡਾਣ’ ਯੋਜਨਾ ਦਾ ਹੋਰ ਵਿਸਥਾਰ ਕੀਤਾ ਹੈ, ਜਿਸ ਤਹਿਤ ਆਉਣ ਵਾਲੇ ਸਾਲਾਂ ਵਿੱਚ ਛੋਟੇ-ਛੋਟੇ ਸ਼ਹਿਰਾਂ ਵਿੱਚ 100 ਨਵੇਂ ਏਅਰਪੋਰਟ ਅਤੇ 200 ਨਵੇਂ ਹੈਲੀਪੈਡ ਬਣਾਉਣ ਦੀ ਯੋਜਨਾ ਹੈ। ਯੂਪੀ ਨੂੰ ਵੀ ਇਸ ਦਾ ਬਹੁਤ ਜ਼ਿਆਦਾ ਲਾਭ ਹੋਵੇਗਾ।”
https://x.com/narendramodi/status/2037885942988763243
“ਸਾਡੀ ਸਰਕਾਰ ਹਵਾਈ ਜਹਾਜ਼ਾਂ ਦੀ ਰੱਖ-ਰਖਾਅ, ਮੁਰੰਮਤ ਅਤੇ ਓਵਰਹਾਲ ਭਾਵ ਐੱਮਆਰਓ ਸਹੂਲਤਾਂ ਨੂੰ ਬਹੁਤ ਵੱਡੇ ਪੱਧਰ ‘ਤੇ ਭਾਰਤ ਵਿੱਚ ਹੀ ਵਿਕਸਿਤ ਕਰਨ ਵਿੱਚ ਜੁਟੀ ਹੋਈ ਹੈ। ਇਸ ਨਾਲ ਦੇਸ਼ ਨੂੰ ਕਮਾਈ ਵੀ ਹੋਵੇਗੀ ਅਤੇ ਨੌਜਵਾਨਾਂ ਨੂੰ ਅਨੇਕਾਂ ਰੁਜ਼ਗਾਰ ਵੀ ਮਿਲਣਗੇ।”
https://x.com/narendramodi/status/2037886216335671783
“ਵਿਕਸਿਤ ਭਾਰਤ ਦੇ ਸੰਕਲਪ ਨੂੰ ਸਾਕਾਰ ਕਰਨ ਲਈ ਸਾਡੀ ਸਰਕਾਰ ਆਧੁਨਿਕ ਬੁਨਿਆਦੀ ਢਾਂਚੇ ‘ਤੇ ਬੇਮਿਸਾਲ ਨਿਵੇਸ਼ ਕਰ ਰਹੀ ਹੈ। ਮੈਟਰੋ ਅਤੇ ਵੰਦੇ ਭਾਰਤ ਵਰਗੀਆਂ ਰੇਲਗੱਡੀਆਂ ਅਤੇ ਬੰਦਰਗਾਹਾਂ ਦੀ ਸਮਰੱਥਾ ਦਾ ਵਿਸਥਾਰ ਇਸੇ ਦਾ ਹੀ ਵਧੀਆ ਨਤੀਜਾ ਹੈ।”
https://x.com/narendramodi/status/2037886473937289259
“ਪੱਛਮੀ ਏਸ਼ੀਆ ਵਿੱਚ ਚੱਲ ਰਹੀ ਜੰਗ ਕਾਰਨ ਪੈਦਾ ਹੋਏ ਮੌਜੂਦਾ ਵਿਸ਼ਵ-ਵਿਆਪੀ ਸੰਕਟ ਦਾ ਸਾਹਮਣਾ ਸਾਨੂੰ ਪੂਰੇ ਸਬਰ ਅਤੇ ਇੱਕਜੁੱਟਤਾ ਨਾਲ ਕਰਨਾ ਹੈ। ਇਸੇ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੇਰੀ ਇਹ ਨਿਮਰ ਅਪੀਲ ਹੈ…”
https://x.com/narendramodi/status/2037886733719904637
**********
ਐੱਮਜੇਪੀਐੱਸ/ਵੀਜੇ
नोएडा अंतर्राष्ट्रीय हवाई अड्डे के टर्मिनल भवन में अत्याधुनिक सुविधाओं को देखकर मन को बहुत संतोष हुआ। इस एयरपोर्ट से कनेक्टिविटी, निवेश और विकास को एक नई गति मिलेगी। pic.twitter.com/tQDwakw2QQ
— Narendra Modi (@narendramodi) March 28, 2026
नोएडा के कार्यक्रम में अपार संख्या में जुटे मेरे परिवारजनों का जोश साफ बता रहा है कि यूपी सहित देशभर में हो रहे तेज विकास को लेकर वे कितने उत्साहित हैं। pic.twitter.com/uwhM8x4Xuf
— Narendra Modi (@narendramodi) March 28, 2026
आज जिस नोएडा इंटरनेशनल एयरपोर्ट का उद्घाटन हुआ है, वह डबल इंजन सरकार के प्रयासों और हमारी कार्य-संस्कृति का शानदार उदाहरण है। इससे पता चलता है कि युद्ध के वैश्विक संकट के बीच भी भारत निरंतर आगे बढ़ रहा है। pic.twitter.com/Oy5DEv2yg5
— Narendra Modi (@narendramodi) March 28, 2026
हाल ही में हमारी सरकार ने उड़ान योजना को और विस्तार दिया है, जिसके तहत आने वाले वर्षों में छोटे-छोटे शहरों में 100 नए एयरपोर्ट और 200 नए हेलीपैड बनाने की योजना है। यूपी को भी इससे बहुत अधिक लाभ होगा। pic.twitter.com/bXZPaLeD8J
— Narendra Modi (@narendramodi) March 28, 2026
हमारी सरकार हवाई जहाजों की Maintenance, Repair and Overhaul यानि MRO सुविधाओं को बहुत बड़े पैमाने पर भारत में ही विकसित करने में जुटी है। इससे देश को कमाई भी होगी और युवाओं को अनेक रोजगार भी मिलेंगे। pic.twitter.com/ziecQ1fCwy
— Narendra Modi (@narendramodi) March 28, 2026
विकसित भारत के संकल्प को साकार करने के लिए हमारी सरकार आधुनिक इंफ्रास्ट्रक्चर पर अभूतपूर्व निवेश कर रही है। मेट्रो और वंदे भारत जैसी ट्रेनें और बंदरगाहों की क्षमता का विस्तार इसी का सुपरिणाम है। pic.twitter.com/ORvNEAPcJv
— Narendra Modi (@narendramodi) March 28, 2026
पश्चिम एशिया में चल रहे युद्ध से उपजे मौजूदा वैश्विक संकट का सामना हमें पूरे धैर्य और एकजुटता के साथ करना है। इसी को लेकर सभी राजनीतिक दलों से मेरा यह विनम्र आग्रह… pic.twitter.com/OHmfkzn6pe
— Narendra Modi (@narendramodi) March 28, 2026